ਜਗਰਾਉਂ 28 ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਅੱਜ ਇਥੇ ਸਥਾਨਕ ਪ੍ਰਾਈਵੇਟ ਏਡਿਡ ਕਾਲਜਾਂ ਦੇ ਨਾਨ ਟੀਚੰਗ ਕਰਮਚਾਰੀਆਂ ਵੱਲੋਂ ਧਰਨਾ ਲਗਾਇਆ ਗਿਆ ਜਿਸ ਵਿਚ ਉਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਲੇ ਕੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਅਤੇ ਇਸ ਧਰਨੇ ਦੌਰਾਨ ਆਪਣੀਆਂ ਮੰਗਾਂ ਨੂੰ ਲੰਮੇ ਸਮੇਂ ਤੋਂ ਨਾ ਮੰਨਣ ਲਈ ਸਰਕਾਰਾਂ ਨੂੰ ਜ਼ੁੰਮੇਵਾਰ ਠਹਿਰਾਇਆ। ਅਤੇ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਨੂੰ ਜਲਦ ਮਨਾਉਂਣ ਲਈ ਕਿਹਾ ਕਿ ਉਹ ਉਨ੍ਹਾਂ ਨੂੰ ਸੰਘਰਸ਼ ਲਈ ਮਜਬੂਰ ਕਰ ਰਹੀ ਹੈ ਕਿਉਂਕਿ ਮੁਲਾਜ਼ਮ ਆਪਣਾ ਹੱਕ ਮੰਗਦੇ ਹਨ ਜੋਂ ਪਿਛਲੇ ਲੰਮੇ ਸਮੇਂ ਤੋਂ ਨਹੀਂ ਮਿਲ ਰਿਹਾ,ਸੋ ਸਰਕਾਰ ਨੇ 01-12-2011ਤੋਂ ਕੁਝ ਸ਼੍ਰੇਣੀਆਂ ਨੂੰ ਸੋਧੇ ਹੋਏ ਪੇ ਗਰੇਡ ਦੀ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਕੀਤੀ। ਅਤੇ 01-08-2009 ਤੋਂ ਵਧੇ ਹੋਏ ਦਰ ਨਾਲ ਹਾਊਸ ਰੈਂਟ, ਅਤੇ ਮੈਡੀਕਲ ਭੱਤਾ ਦਾ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕੀਤਾ ਹੈ। ਇਸ ਧਰਨੇ ਮੌਕੇ ਰਕੇਸ਼ ਕੁਮਾਰ, ਜਗਦੀਪ ਸਿੰਘ,ਪ੍ਰੀਤਮ ਸਿੰਘ, ਰਾਕੇਸ਼ ਪਾਂਡੇ,ਭੋਲਾ ਨਾਥ, ਦਰਵ ਨਾਥ, ਆਦਿ ਹਾਜ਼ਰ ਸਨ, ਇਹ ਧਰਨਾ ਪੰਜਾਬ ਨਾਨ ਟੀਚੰਗ ਅਪਲਾਈ ਯੂਨੀਅਨ ਦੇ ਸੱਦੇ ਤੇ ਦਿੱਤਾ ਗਿਆ।