You are here

ਕਿਸਾਨੀ ਅੰਦੋਲਨ ਦੀ ਜਿੱਤ ਦੀ ਖ਼ੁਸ਼ੀ ਵਿੱਚ ਪਿੰਡ ਗਾਲਿਬ ਕਲਾਂ ਦੇ ਗੁਰਦੁਆਰਾ ਸਾਹਿਬ ਜੀ ਵਿੱਚ ਕਰਵਾਇਆ ਗਿਆ ਸਮਾਗਮ

ਜਗਰਾਉਂ 25 ਦਸੰਬਰ {ਜਸਮੇਲ ਗ਼ਾਲਿਬ) ਇਲਾਕੇ ਦੇ ਵੱਡੇ ਪਿੰਡ ਗਾਲਬ ਕਲਾਂ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਇਕਾਈ ਵਲੋਂ ਕਿਸਾਨ ਸੰਘਰਸ਼ ਦੀ ਜਿੱਤ ਦੀ ਖੁਸ਼ੀ ਚ ਗੁਰੂ ਸਹਿਬਾਨ ਦੇ ਸ਼ੁਕਰਾਨੇ ਵਜੋਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ  ਗਏ । ਇਸ ਸਮੇਂ ਪਿੰਡ ਦੇ ਵੱਡੇ ਗੁਰੂਦੁਆਰਾ ਸਾਹਿਬ ਵਿਖੇ ਪਿੰਡ ਇਕਾਈ, ਸਮੂਹ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਅਰਦਾਸ ਉਪਰੰਤ ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ ਦੀ ਮੰਚ ਸੰਚਾਲਨਾਂ ਹੇਠ ਲੋਕਾਂ ਨੂੰ ਜਿੱਤ ਦੀ ਮੁਬਾਰਕਬਾਦ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਆਗੂ ਮਨਜੀਤ ਸਿੰਘ ਧਨੇਰ, ਲੋਕ ਆਗੂ ਕੰਵਲਜੀਤ ਖੰਨਾ,, ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜਗਰਾਂਓ ਮਾਸਟਰ ਜਗਤਾਰ ਸਿੰਘ ਦੇਹੜਕਾ, ਤਾਰਾ ਸਿੰਘ ਅੱਚਰਵਾਲ  ਬਲਾਕ ਸਕੱਤਰ ਰਾਏਕੋਟ,  ਗੁਰਪ੍ਰੀਤ ਸਿੰਘ ਸਿਧਵਾਂ ਜਿਲਾ ਪ੍ਰੈੱਸ ਸਕੱਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਡੇਢ ਸਾਲ ਦੇ ਲੰਮੇ ਜਾਨ ਹੁਲਵੇਂ ਸੰਘਰਸ਼ ਚ ਉੱਸਰੀ  ਕਿਸਾਨ ਮੋਰਚੇ ਦੀ ਏਕਤਾ ਨੂੰ ਕਿਸੇ ਵੀ ਕੀਮਤ ਤੇ ਆਂਚ ਨਹੀਂ ਆਉਣ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਲੋਕ ਭਾਵਨਾਵਾਂ ਸਰਕਾਰ ਬਨਾਉਣਾ ਚਾਹੁੰਦੀਆਂ ਹਨ , ਪਰ ਅਜੋਕੇ ਹਾਲਾਤ ਚ ਸੰਘਰਸ਼ ਤੇ ਏਕਤਾ ਹੀ ਇਕੋ ਇਕ ਮੂਲਮੰਤਰ ਹੈ।ਉਨਾ ਯੂਰੀਆ ਦੀ ਕਿੱਲਤ ਖਿਲਾਫ ਐਸ ਡੀ ਐਮ ਦਫਤਰ ਦਾ ਸੱਦਾ ਦਿਤਾ। ਇਸ ਸਮੇਂ ਪਿੰਡ ਇਕਾਈ ਵਲੋ ਉਪਰੋਕਤ ਸਖਸ਼ੀਅਤਾਂ ਤੋਂ ਬਿਨਾਂ ਸੂਬਾਈ, ਜਿਲਾ ਤੇ ਬਲਾਕ ਪੱਧਰੀ ਆਗੂਆਂ ਸਮੇਤ ਸਹਿਯੋਗੀ ਐਨ ਆਰ ਆਈ ਵੀਰਾਂ , ਪਿੰਡ ਵਾਸੀਆਂ, ਨੋਜਵਾਨਾਂ, ਪੱਤਰਕਾਰਾਂ ਦਾ ਸਨਮਾਨ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਗਿਏ।ਇਸ ਸਮੇਂ ਹਰਦੀਪ ਸਿੰਘ ਗਾਲਬ, ਪਿੱਕਾ ਗਾਲਬ, ਤਰਸੇਮ ਸਿੰਘ ਬੱਸੂਵਾਲ,  ਕੇਵਲ ਸਿੰਘ ਈਸੇਵਾਲ, ਪਰਿਵਾਰ ਸਿੰਘ ਗਾਲਿਬ ਕਲਾਂ  ਦਰਸ਼ਨ ਸਿੰਘ ਗਾਲਬ, ਸਰਬਜੀਤ ਸਿੰਘ ਧੂੜਕੋਟ,  ਰਣਧੀਰ ਸਿੰਘ ਧੀਰਾ, ਰਾਮਸਰਨ ਸਿੰਘ ਰਸੂਲਪੁਰ, ਦੇਵਿੰਦਰ ਸਿੰਘ ਮਲਸੀਹਾਂ, ਧਰਮ ਸਿੰਘ ਸੂਜਾਪੁਰ,  ਪਰਮਜੀਤ ਸਿੰਘ ਸੱਵਦੀ , ਜਗਜੀਤ ਸਿੰਘ ਕਲੇਰ ਆਦਿ ਹਾਜ਼ਰ ਸਨ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਲਈ ਮੁਆਵਜਾ, ਨੌਕਰੀ ਅਤੇ ਯੂਰੀਆ ਦੀ ਕਿੱਲਤ ਸਬੰਧੀ ਸੰਘਰਸ਼ ਹਿਤ 28 ਦਿਸੰਬਰ ਨੂੰ ਜਿਲੇ ਦੀਆਂ ਸਾਰੀਆਂ ਪਿੰਡ ਇਕਾਈਆਂ ਦੇ ਪ੍ਰਧਾਨਾਂ ਦੀ ਵਧਵੀਂ ਮੀਟਿੰਗ 11 ਵਜੇ ਸਵੇਰੇ ਡੱਲਾ ਰੋਡ ਜਗਰਾਂਓ ਯੂਨੀਅਨ ਦਫਤਰ ਵਿਖੇ ਬੁਲਾਈ ਗਈ ਹੈ।