You are here

ਕਿਹੜੀ ਰਾਜਨੀਤਕ ਪਾਰਟੀ ਇਸ ਵਾਰ ਕਰੇਗੀ ""ਸਾਹਾ ਦੀ ਗੱਲ""

ਗਰੀਨ ਪੰਜਾਬ ਮਿਸ਼ਨ ਟੀਮ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਮੰਗ ਪੱਤਰ

ਜਗਰਾਉਂ , 25 ਦਸੰਬਰ (ਜਸਮੇਲ ਗ਼ਾਲਿਬ) ਧਰਤੀ ਮਾਂ ਦੇ 33 % ਹਿੱਸੇ ਨੂੰ ਰੁੱਖਾਂ ਨਾਲ ਸਜਾਉਣ ਦੇ ਯਤਨਾਂ ਵਿਚ ਲੱਗੀ ਸੰਸਥਾ ਗਰੀਨ ਪੰਜਾਬ ਮਿਸ਼ਨ ਟੀਮ ਜਿਥੇ ਜ਼ਮੀਨੀ ਪੱਧਰ ਤੇ ਕੰਮ ਕਰਕੇ ਜਗਰਾਓਂ ਅਤੇ ਆਸ ਪਾਸ ਦੇ ਇਲਾਕੇ ਵਿੱਚ ਡਾ ਮੀਆਂ ਵਾਕੀ ਜਪਾਨੀ ਵਿਧੀ ਨਾਲ ਬੂਟੇ ਲਗਾ ਰਹੀ ਹੈ ਓਥੇ ਸਰਕਾਰ ਦੇ ਅਜੰਡੇ ਵਿਚ ਗ੍ਰੀਨਰੀ ਦੇ ਮੁੱਧੇ ""ਸਾਹਾ ਦੀ ਗੱਲ"" ਨੂੰ ਲਿਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨਾ ਨੂੰ ਮਿਲ ਕੇ ਆਪਣੇ ਚੋਣ ਮਨੋਰਥ ਪੱਤਰ ਵਿਚ ਕੁਦਰਤੀ ਮਾਹਿਰਾਂ ਮੁਦਾਵਿਕ 33% ਧਰਤੀ ਦੇ ਹਿੱਸੇ ਉਪਰ ਰੁੱਖ ਲਗਾਉਣ ਲਈ ਅਹਿਮ ਸਥਾਨ ਦੇਣ ਲਈ ਮੰਗ ਪੱਤਰ ਦੇ ਰਹੀ ਹੈ, ਬੀਤੀ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਨੂੰ ਟੀਮ ਦਾ ਇਕ ਵਫਦ ਜਿਸ ਵਿਚ ਪ੍ਰੋ ਕਰਮ ਸਿੰਘ ਸੰਧੂ, ਸਤਪਾਲ ਸਿੰਘ ਦੇਹੜਕਾ, ਮੈਡਮ ਕੰਚਨ ਗੁਪਤਾ ਅਤੇ ਲਖਵਿੰਦਰ ਸਿੰਘ ਧੰਜਲ ਮਿਲੇ ਅਤੇ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਨਾਮ ਇਕ ਮੰਗ ਪੱਤਰ ਦਿੱਤਾ, ਪਾਰਟੀ ਪ੍ਰਧਾਨ ਸ੍ਰ ਸੁਖਵੀਰ ਸਿੰਘ ਬਾਦਲ ਅਤੇ ਸ੍ਰੀ ਐਸ ਆਰ ਕਲੇਰ ਨੇ ਭਰੋਸਾ ਦਿਵਾਇਆ ਕਿ ਉਹਨਾਂ ਦੀ ਪਾਰਟੀ ਲੋਕਾਂ ਦੇ ਸਾਹਾ ਦੀ ਗੱਲ ਆਪਣੇ ਚੋਣ ਮਨੋਰਥ ਪੱਤਰ ਵਿੱਚ ਜਰੂਰ ਕਰੇਗੀ