ਹਠੂਰ,23,ਦਸੰਬਰ-(ਕੌਸ਼ਲ ਮੱਲ੍ਹਾ)-ਪੰਜਾਬ ਪੁਲਿਸ ਦੇ ਇੱਕ ਡੀ ਐਸ ਪੀ,ਐਸ ਐਚ ਓ ਅਤੇ ਇੱਕ ਸਾਬਕਾ ਸਰਪੰਚ ਤੇ 15 ਸਾਲਾ ਬਾਅਦ ਹੋਏ ਮੁਕੱਦਮੇ ਦਰਜ ਤੋ ਬਾਅਦ ਉਨ੍ਹਾ ਨੂੰ ਗ੍ਰਿਫਤਾਰ ਕਰਵਾਉਣ ਲਈ ਜਨਤਕ ਜੱਥੇਬੰਦੀਆ ਵੱਲੋ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ)ਦੇ ਐਸ ਐਸ ਪੀ ਦੇ ਦਫਤਰ ਜਗਰਾਓ ਵਿਖੇ ਤਿੰਨ ਜਨਵਰੀ ਨੂੰ ਰੋਸ ਧਰਨਾ ਦਿੱਤਾ ਜਾ ਰਿਹਾ ਹੈ।ਇਸ ਰੋਸ ਧਰਨੇ ਨੂੰ ਹੋਰ ਮਜਬੂਤ ਕਰਨ ਲਈ ਅੱਜ ਕਿਰਤੀ ਕਿਸਾਨ ਯੂਨੀਅਨ,ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ,ਨੌਜਵਾਨ ਭਾਰਤ ਸਭਾ ਅਤੇ ਪੇਂਡੂ ਮਜਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਰਸੂਲਪੁਰ,ਮੱਲ੍ਹਾ,ਮਾਣੂੰਕੇ ਅਤੇ ਝੋਰੜਾ ਦੇ ਲੋਕਾ ਨੂੰ ਧਰਨੇ ਵਿਚ ਪਹੁੰਚਣ ਲਈ ਲਾਮਵੰਦ ਕੀਤਾ ਗਿਆ।ਇਸ ਮੌਕੇ ਜਿਲ੍ਹਾ ਪ੍ਰਧਾਨ ਤਰਲੋਚਣ ਸਿੰਘ ਝੋਰੜਾ,ਅਵਤਾਰ ਸਿੰਘ ਰਸੂਲਪੁਰ,ਨਿਰਮਲ ਸਿੰਘ ਧਾਲੀਵਾਲ ਅਤੇ ਮਨੋਹਰ ਸਿੰਘ ਝੋਰੜਾ ਨੇ ਕਿਹਾ ਕਿ ਤਿੰਨ ਜਨਵਰੀ ਨੂੰ ਸਵੇਰੇ ਦਸ ਵਜੇ ਜਗਰਾਓ ਦੇ ਕਮੇਟੀ ਪਾਰਕ ਵਿਚ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਬਾਰਾ ਵਜੇ ਐਸ ਐਸ ਪੀ ਦੇ ਦਫਤਰ ਤੱਕ ਪੈਦਲ ਮਾਰਚ ਕਰਕੇ ਰੋਸ ਪ੍ਰਦਰਸਨ ਕੀਤਾ ਜਾਵੇਗਾ।ਇਸ ਰੋਸ ਪ੍ਰਦਰਸਨ ਨੂੰ ਵੱਖ-ਵੱਖ ਇਨਸਾਫ ਪਸੰਦ ਜੱਥੇਬੰਦੀਆ ਦੇ ਆਗੂ ਸੰਬੋਧਨ ਕਰਨਗੇ।ਉਨ੍ਹਾ ਸਮੂਹ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਤਿੰਨ ਜਨਵਰੀ ਦੇ ਰੋਸ ਧਰਨੇ ਵਿਚ ਵੱਧ ਤੋ ਵੱਧ ਸਮੂਲੀਅਤ ਕਰੋ ਤਾਂ ਜੋ ਮ੍ਰਿਤਕ ਕੁਲਵੰਤ ਕੌਰ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ।ਇਸ ਮੌਕੇ ਉਨ੍ਹਾ ਦੋਸੀ ਡੀ ਐਸ ਪੀ ਅਤੇ ਐਸ ਐਚ ਓ ਦੇ ਖਿਲਾਫ ਨਾਅਰੇਬਾਜੀ ਕੀਤੀ।ਇਸ ਮੌਕੇ ਉਨ੍ਹਾ ਨਾਲ ਬੀਬੀ ਮਨਪ੍ਰੀਤ ਕੌਰ ਧਾਲੀਵਾਲ,ਦਰਸਨ ਸਿੰਘ ਧਾਲੀਵਾਲ,ਨਿਰਮਲ ਸਿੰਘ ਜਗਰਾਓ,ਕਾਮਰੇਡ ਗੁਰਚਰਨ ਸਿੰਘ ਰਸੂਲਪੁਰ,ਗੁਰਮੇਲ ਸਿੰਘ ਰਸੂਲਪੁਰ,ਸੁਖਦੇਵ ਸਿੰਘ ਮਾਣੂੰਕੇ,ਜਸਪਾਲ ਸਿੰਘ ਮੱਲ੍ਹਾ,ਸਵਰਨ ਸਿੰਘ ਮੱਲ੍ਹਾ,ਰਣਜੀਤ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਡੀ ਐਸ ਪੀ ਅਤੇ ਐਸ ਐਚ ਓ ਦੇ ਖਿਲਾਫ ਨਾਅਰੇਬਾਜੀ ਕਰਦੇ ਹੋਏ ਆਗੂ।