ਜਗਰਾਓਂ 23 ਦਸੰਬਰ (ਅਮਿਤ ਖੰਨਾ)-ਇਲਾਕੇ ਦੀ ਪ੍ਰਸਿੱਧ ਸੰਸਥਾਂ ਸਪਰਿੰਗ ਡਿਊ ਸਕੂਲ ਨਾਨਕਸਰ ਵਿੱਚ ਸਕੂਲ ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਦੀ ਅਗਵਾਈ ਵਿੱਚ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ। ਸਕੂਲ ਵਿੱਚ ਜੂਨੀਅਰ ਵਿਭਾਗ ਨੂੰ ਬਹੁਤ ਹੀ ਸੁਚੱਜੇ ਅਤੇ ਆਕਰਸ਼ਕ ਢੰਗ ਨਾਲ ਡੈਕੋਰੇਟ ਕੀਤਾ ਗਿਆ।ਸਕੂਲ ਦੇ ਨੰਨੇ ਮੁੰਨੇ ਿਿਵਦਆਰਥੀਆਂ ਵਲੋ ਪ੍ਰਭੂ ਯਿਸੂ ਮਸੀਹ ਦੇ ਜੀਵਨ ਨਾਲ ਸਬੰਧਿਤ ਅਤੇ ਕ੍ਰਿਸਮਿਸ ਨਾਲ ਸਬੰਧਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਿਿਵਦਆਰਥੀ ਸੈਂਟਾ ਕਲਾਜ਼ ਦੀ ਡਰੈੱਸ ਵਿੱਚ ਤਿਆਰ ਹੋ ਕੇ ਆਏ। ਮੈਰੀ ਕਵੀਨ ਕ੍ਰਿਸਮਿਸ ਟੂਰੀ ਦੋਰਾਨ ਬੱਚਿਆਂ ਨੇ ਰੰਗ ਬਿਰੰਗੇ ਕਾਰਡ ਬਣਾਕੇ ਆਪਣੇ ਟੀਚਰਾਂ ਨੂੰ ਭੇਂਟ ਕੀਤੇ।ਬੱਚਿਆਂ ਵਿੱਚ ਕਾਰਡ ਮੇਕਿਗ ਅਤੇ ਡੈਕੋਰੇਸ਼ਨ ਦੇ ਛੋਟੇ^ਛੋਟੇ ਮੁਕਾਬਲੇ ਕਰਵਾਏ ਗਏ।ਸਮਾਗਮ ਦੇ ਅਖੀਰ ਵਿੱਚ ਬੱਚਿਆਂ ਨੇ ਜਿੰਗਲ ਬੈਲ ਦੀਆਂ ਧੁੰਨਾਂ ਉੱਪਰ ਖੂੁਬ ਮਸਤੀ ਅਤੇ ਡਾਂਸ ਕੀਤਾ।ਇਸ ਕ੍ਰਿਸਮਿਸ ਸਮਾਗਮ ਦਾ ਆਯੋਜਨ ਸਕੂਲ ਟੀਚਰ ਵੰਦਨਾ, ਹਰਮਨਦੀਪ ਕੌਰ, ਹਰਪ੍ਰੀਤ ਕੌਰ, ਇੰਦਰਪਾਲ ਕੌਰ, ਸਤਿੰਦਰਜੀਤ ਕੌਰ ਆਦਿ ਨੇ ਬਾਖੂਬੀ ਨਾਲ ਕੀਤਾ।ਵਾਇਸ ਪ੍ਰਿੰਸੀਪਲ ਬੇਅੰਤ ਬਾਵਾ ਨੇ ਸਮੂਹ ਟੀਚਰਾਂ ਅਤੇ ਿਿਵਦਆਰਥੀਆਂ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ।ਇਸ ਸਮੇਂ ਸਕੂਲ ਪ੍ਰਧਾਨ ਸ਼੍ਰੀ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਆਦਿ ਹਾਜਰ ਸਨ।