ਜਗਰਾਉਂ 20 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸਾਹਿਤ ਸਭਾ ਜਗਰਾਓਂ ਦੀ ਮਹੀਨਾਵਾਰ ਇਕੱਤਰਤਾ ਅਵਤਾਰ ਜਗਰਾਓਂ ਦੀ ਪ੍ਰਧਾਨਗੀ ਹੇਠ ਸਕਾਈਵੇ ਆਈਲੈਟਸ ਇੰਸਟੀਚਿਊਟ ਜਗਰਾਓਂ ਵਿਖੇ ਹੋਈ । ਜਿਸ ਵਿੱਚ ਸਭ ਤੋਂ ਪਹਿਲਾਂ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ , ਗੁਰਦੇਵ ਰੁਪਾਣਾ, ਕੁਲਜੀਤ ਕੌਰ ( ਪਤਨੀ ਬਲਦੇਵ ਸੜਕਨਾਮਾ), ਮੋਹਨ ਭੰਡਾਰੀ , ਗੁਰਨਾਮ ਸਿੰਘ ਮੁਕਤਸਰ, ਐਸ. ਦੁਸਾਂਝ ਹੋਰਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ ।
ਸਾਹਿਤ ਸਭਾ ਜਗਰਾਓਂ ਦੇ ਆਉਣ ਵਾਲੇ ਸਾਲਾਨਾ ਸਮਾਗਮ ਸੰਬੰਧੀ ਵਿਚਾਰ ਚਰਚਾ ਲਈ ਅਗਲੇ ਕੁਝ ਦਿਨਾਂ ਵਿੱਚ ਮੀਟਿੰਗ ਬੁਲਾਉਣ ਦਾ ਫੈਸਲਾ ਹੋਇਆ ।
ਰਚਨਾਵਾਂ ਦੇ ਦੌਰ ਵਿੱਚ ਰੂੰਮੀ ਰਾਜ ਨੇ ਰਚਨਾ, " ਵਿੰਹਦਾ ਰਹਿਨਾ ਮੈਂ ਤਾਰੇ ਰੰਗ ਬਿਰੰਗੇ " , ਹਰਪ੍ਰੀਤ ਅਖਾੜਾ ਨੇ ਕਵਿਤਾ, " ਖੁਸ਼ਬੂ" , ਈਸ਼ਰ ਸਿੰਘ ਮੌਜੀ ਨੇ , ਰੁਬਾਈ " ਪਿਆਰ " , ਅਵਤਾਰ ਜਗਰਾਓਂ ਨੇ ਕਵਿਤਾ, " ਫੁੱਲਾਂ ਵਰਗੇ ਚਿਹਰੇ ਕਿੱਥੇ, ਉਹਦੇ ਤੇਰੇ ਮੇਰੇ ਕਿੱਥੇ" , ਹਰਕੋਮਲ ਬਰਿਆਰ ਨੇ , ਗੀਤ " ਸਮਝ ਕੇ ਅਬਲਾ ਮੇਰੇ ਸਾਹਵੇਂ ਖੜ੍ਹਦਾ ਏਂ ਤਣ ਤਣ ਵੇ, ਮੇਰਾ ਸਾਥੀ ਬਣ ਕੇ ਰਹਿ ਮਾਹੀਆ ਤੂੰ ਨਾ ਪਰਮੇਸ਼ਰ ਬਣ ਵੇ " , ਗੁਰਜੀਤ ਸਹੋਤਾ ਨੇ ਗ਼ਜ਼ਲ , " ਸੀਨਿਆਂ ਵਿਚ ਸੇਕ ਮਗਦਾ ਰਖਣਾ, ਫਜਰ ਤਕ ਇਹ ਦੀਪ ਜਗਦਾ ਰਖਣਾ " ਹਰਚੰਦ ਗਿੱਲ ਨੇ ਕਵਿਤਾ, " ਮੇਰੀ ਸਰ ਦਲੀਲ ਵਿਚਾਰ ਤੈਨੂੰ ਥੋਥਾ ਸੁਝਾਅ ਲਗਦਾ " , ਪ੍ਰਿੰਸੀਪਲ ਦਲਜੀਤ ਕੌਰ ਹਠੂਰ ਨੇ ਗੀਤ , " ਦਿਲ ਮਿਲ਼ਿਆਂ ਦੇ ਮੇਲੇ ਹੁੰਦੇ ਰਹਿਣੇ ਨੇ " ਰਾਜਦੀਪ ਤੂਰ ਨੇ ਗ਼ਜ਼ਲ ਸੁਣਾ ਕੇ ਆਪੋ ਆਪਣੀ ਹਾਜ਼ਰੀ ਲਗਵਾਈ । ਸੁਣਾਈਆਂ ਗਈਆਂ ਰਚਨਾਵਾਂ ਉੱਪਰ ਉਸਾਰੂ ਸੁਝਾਅ ਦਿੱਤੇ ਗਏ । ਜਿਸ ਵਿੱਚ ਹਰਬੰਸ ਸਿੰਘ ਅਖਾੜਾ ਤੇ ਰਛਪਾਲ ਸਿੰਘ ਚਕਰ ਹੋਰਾਂ ਨੇ ਹਿੱਸਾ ਲਿਆ ।