ਜਗਰਾਉਂ 20 ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸਥਾਨਕ ਮੁਸਲਿਮ ਭਾਈਚਾਰੇ ਦੇ ਲੋਕ ਇਕ ਵੱਢੇ ਇਕੱਠ ਦੇ ਰੂਪ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸ੍ਰੀ ਐਸ ਆਰ ਕਲੇਰ ਦੇ ਉਮੀਦਵਾਰ ਸ੍ਰੀ ਐਸ ਆਰ ਕਲੇਰ ਦੇ ਹੱਕ 'ਚ ਆ ਨਿੱਤਰੇ ਹਨ।ਇਸ ਸਬੰਧੀ ਮੁਸਲਿਮ ਭਾਈਚਾਰੇ ਵੱਲੋਂ ਇਕ ਵਿਸ਼ਾਲ ਇਕੱਠ ਕਰਕੇ ਸ੍ਰੀ ਐਸ ਆਰ ਕਲੇਰ ਨੂੰ ਭਾਰੀ ਗਿਣਤੀ ਵਿੱਚ ਸਮੱਰਥਨ ਦਿੱਤਾ।ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ 24 ਦੀ ਸੁਖਬੀਰ ਸਿੰਘ ਬਾਦਲ ਦੀ "ਜਗਰਾਉਂ ਫਤਿਹ "ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ ਗਿਆ।ਇਸ ਮੌਕੇ ਸ੍ਰੀ ਐਸ ਆਰ ਕਲੇਰ ਨੇ ਕਿਹਾ ਕਿ ਉਹ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਬੇਹੱਦ ਰਿਣੀਂ ਹਨ, ਜਿੰਨ੍ਹਾਂ ਹਲਕੇ ਦੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਨਿੱਤਰਨ ਦਾ ਫੈਸਲਾ ਲਿਆ ਹੈ।ਸ੍ਰੀ ਕਲੇਰ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਵੱਡੇ ਸਮੱਰਥਨ ਨਾਲ ਜਗਰਾਉਂ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਨਾਲੋਂ ਮਜ਼ਬੂਤ ਹੋ ਕੇ ਸਾਹਮਣੇ ਆਵੇਗਾ।ਇਸ ਮੌਕੇ ਸ੍ਰੀ ਕਲੇਰ ਨੇ ਵਰਕਰਾਂ ਨੂੰ 24 ਦਸੰਬਰ ਦੀ" ਜਗਰਾਉਂ ਫ਼ਤਿਹ "ਰੈਲੀ ਨੂੰ ਇਤਿਹਾਸਕ ਬਣਾਉਣ ਲਈ ਤਕੜੇ ਹੋਣ ਦਾ ਸੱਦਾ ਦਿੱਤਾ।ਇਸ ਮੌਕੇ ਕੌਂਸਲਰ ਸਤੀਸ਼ ਕੁਮਾਰ ਦੋਧਰੀਆ,ਪ੍ਰਧਾਨ ਇਮਰਾਨ, ਪ੍ਰਧਾਨ ਅਸਰਵ ਪੱਪੀ,ਨਵਾਬ,ਤਾਹੀਰ,ਯੂਥ ਪ੍ਰਧਾਨ ਵਰਿੰਦਰਪਾਲ ਸਿੰਘ ਗਿੱਲ, ਨਵਾਜ ਸਰੀਫ,ਅਬਗਰ ਤੇ ਹੋਰ।