You are here

ਘਰ-ਘਰ ਚੱਲੀ ਗੱਲ 'ਚੰਨੀ'  ਕਰਦਾ ਮਸਲੇ ਹੱਲ

ਥਾਣੇ 'ਚ ਕਰੰਟ ਲਗਾ ਨਾਕਾਰਾ ਕੀਤੀ 'ਧੀ' ਨੂੰ ਇਨਸਾਫ਼ ਕਦੋਂ ਮਿਲੂ?
ਜਗਰਾਉਂ 23 ਨਵੰਬਰ ( ਜਸਮੇਲ ਗ਼ਾਲਿਬ ) ਪੁਲਿਸ ਅੱਤਿਆਚਾਰਾਂ ਸ਼ਿਕਾਰ ਗਰੀਬ 'ਧੀ' ਨੂੰ ਇਨਸਾਫ਼ ਕਦੋਂ ਮਿਲੇਗਾ? ਇਹ ਸਵਾਲ ਅੱਜ ਸਿਰਫ਼ ਪੰਜਾਬ 'ਚ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਉਠਿਆ ਹੋਇਆ ਹੈ। ਜਗਰਾਉਂ ਦੇ ਤੱਤਕਾਲੀ ਥਾਣੇਦਾਰ ਵਲੋ ਅੱਧੀ ਰਾਤ ਨੂੰ ਥਾਣੇ 'ਚ ਕਰੰਟ ਲਗਾ ਨਕਾਰਾ ਕੀਤੀ ਕੁਲਵੰਤ ਕੌਰ ਜੋ ਕਿ ਅਸਟਾਂਮ ਪੇਪਰ ਤੇ ਲਿਖ ਕੇ ਮੁੱਖ ਮੰਤਰੀ ਕੈਪਟਨ ਅਤੇ ਹੁਣ ਮੁੱਖ ਮੰਤਰੀ ਚੰਨੀ ਤੋਂ ਮੌਤ ਦੀ ਭੀਖ ਮੰਗ ਚੁੱਕੀ ਹੈ, ਨੂੰ ਇਨਸਾਫ਼ ਦੇਣ ਸਬੰਧੀ ਹਰਪ੍ਰੀਤ ਸਿੰਘ ਕਨੇਡਾ, ਸੁਖਵਿੰਦਰ ਸਿੰਘ ਪੁਰਤਗਾਲ, ਸੱਤਪਾਲ ਸਿੰਘ ਡੁਬਈ ਅਤੇ ਸਰਵਰਿੰਦਰ ਸਿੰਘ ਯੂ ਐੱਸ ਏ ਨੇ ਸ਼ੋਸ਼ਲ ਮੀਡੀਆ 'ਤੇ ਦੁਖਿਆਰੀ ਭੈਣ ਦੇ ਹੱਕ ਵਿੱਚ ਕੈਪਟਨ ਅਮਰਿੰਦਰ ਤੋਂ ਬਾਦ ਹੁਣ ਮੁੱਖ ਮੰਤਰੀ ਚਰਨਜੀਤ ਚੰਨੀ,ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਅਤੇ ਸਾਬਕਾ ਉ੍ਪ ਮੰਤਰੀ ਸੁਖਬੀਰ ਬਾਦਲ਼ ਨੂੰ ਹਲੂਣਾ ਮਾਰਿਆ ਹੈ। ਇਸ ਸਬੰਧੀ ਪੀੜ੍ਹਤਾ ਦੇ ਭਰਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ 'ਚੰਨੀ' ਆਪਣੇ ਆਪ ਨੂੰ ਆਮ ਲੋਕਾਂ ਦੇ ਮੁੱਖ ਮੰਤਰੀ ਆਖਦੇ ਅਤੇ ਹਨ ਮਸਲੇ ਦਾ ਹੱਲ ਕਰਨ ਦਾ ਦਾਅਵਾ ਕਰਦੇ ਹਨ ਜਦ ਕਿ ਅਸਲੀਅਤ ਇਹ ਹੈ ਕਿ ਅਨੇਕਾਂ ਯਤਨਾਂ ਦੇ ਬਾਵਯੂਦ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ ਜਗਰਾਉਂ ਪੁਲਿਸ ਕਮਿਸ਼ਨ ਦੇ ਹੁਕਮਾਂ ਨੂੰ ਰੱਦੀ ਦੀ ਟੋਕਰੀ 'ਚ ਸੁੱਟ ਕੇ ਦੋਸ਼ੀ ਡੀ ਐੱਸ  ਪੀ ਨੂੰ ਬਚਾ ਰਹੀ ਏ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਅੰਦਰ ਗੁਰੂਆਂ ਸੰਤਾਂ ਮਹਾਂਪੁਰਸ਼ਾਂ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਵੱਲੋਂ ਔਰਤਾਂ ਦੀ ਮਹਾਨਤਾ ਦਰਸਾਈ ਪਰ ਔਰਤ ਤੇ ਹੁੰਦੇ ਅਤਿਆਚਾਰਾਂ ਖ਼ਿਲਾਫ਼ ਸੰਘਰਸ਼ ਰਾਹੀਂ ਅਲੱਗ ਅਲੱਗ ਸਮਿਆਂ ਤੇ ਅਵਾਜ਼ ਬੁਲੰਦ ਕਰਕੇ ਔਰਤਾਂ ਦਾ ਮਾਨ-ਸਨਮਾਨ ਬਹਾਲ ਰੱਖਣ ਲਈ ਵਕਾਲਤ ਕਰਕੇ ਬਣਦਾ ਮਾਨ ਸਨਮਾਨ ਦੁਆ ਕੇ ਮਹਾਨ ਕਾਰਜ ਕੀਤਾ ।  ਅੱਜ ਦੀਆਂ ਸਰਕਾਰਾਂ ਵੀ ਔਰਤਾਂ ਨੂੰ ਬਰਾਬਰ ਦੇ ਹੱਕ ਦੇਣ ਦੇ ਵਾਅਦੇ ਤੇ ਦਾਅਵੇ ਕਰ ਰਹੀਆਂ ਹਨ । ਜਿਸ ਲਈ ਸਰਕਾਰਾਂ ਵੱਲੋਂ ਅੌਰਤਾਂ ਦੇ ਹੱਕਾਂ ਤੇ ਸੁਰੱਖਿਆ ਲਈ ਮਹਿਲਾ ਕਮਿਸ਼ਨ ਵੀ ਬਣਾਏ ਹਨ ਪ੍ਰੰਤੂ ਇਹ ਕਮਿਸ਼ਨ ਦੇ ਹੁਕਮਾਂ ਨੁੰ ਪੁਲਿਸ ਟਿੱਚ ਸਮਝਦੀ ਹੈ। ਇਨਾਂ ਬਾਰੇ 15-16 ਸਾਲਾਂ ਤੋਂ ਮੰਜੇ ਤੇ ਪਈ ਭੈਣ ਕੁਲਵੰਤ ਕੌਰ ਰਸੂਲਪੁਰ ਦੇ ਭਰਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਉਹ ਅਫਸਰਾਂ ਤੋਂ ਇਨਸਾਫ ਦੀ ਉਮੀਦ ਖਤਮ ਹੋ ਜਾਣ ਤੇ ਸਰਕਾਰਾਂ ਤੋਂ ਇਨਸਾਫ ਦੀ ਆਸ ਨਾਲ ਪੁਲਿਸ ਅਫਸਰ ਡੀ ਐਸ ਪੀ ਬਣ ਚੁੱਕੇ ਠਾਣੇਦਾਰ   ਵੱਲੋਂ ਬੇਗੁਨਾਹ ਹੋਣ ਦੇ ਬਾਵਜੂਦ ਨਜਾਇਜ਼ ਤਸੀਹੇ ਕਰੰਟ ਲਗਾ ਕੇ ਦਿੱਤੇ ਜਖਮਾ ਦੇ ਦਰਦਾ ਤੋਂ  ਤ੍ਰਾਹ-ਤ੍ਰਾਹ ਕਰਦੀ ਅੱਜ ਇਨਸਾਫ ਦੀ ਉਡੀਕ ਛੱਡ ਮੌਤ ਦੀ ਭੀਖ ਮੰਗਣ ਲਈ ਮਜ਼ਬੂਰ ਹੈ। ਹੁਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਣਨ ਤੇ ਉਨ੍ਹਾਂ ਵੱਲੋਂ ਗਰੀਬਾਂ ਤੇ ਆਮ ਆਦਮੀ ਦੇ ਮੁੱਖ ਮੰਤਰੀ ਕਹਿਣ ਦੀਆਂ ਵਾਇਰਲ ਹੁੰਦੀਆਂ ਸੋਸਲ ਮੀਡੀਆ ਉੱਪਰ ਵੀਡੀਓ ਨਾਲ ਨਵੀਂ ਆਸ ਦੀ ਕਿਰਣ ਇਨਸਾਫ ਲਈ ਦਿਖਾਈ ਦਿੱਤੀ ਸੀ।  ਇਨਸਾਫ਼ ਲੈਣ ਲਈ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਣਨ ਤੋਂ ਲੈ ਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।ਉਹਨਾਂ ਵੱਲੋਂ ਮਿਲਣ ਲਈ ਕਈ ਚਿੱਠੀਆਂ ਈ ਮੇਲਾਂ ਪਾਈਆ ਜਾ ਚੁੱਕੀਆਂ ਹਨ। ਉਨ੍ਹਾਂ ਦੀ ਰਿਹਾਇਸ਼ ਤੇ ਮਿਲਣ ਲਈ ਕਈ ਚੱਕਰ ਲਗਾਏ ਜਾ ਚੁੱਕੇ ਹਨ ਪ੍ਰਭੂ ਉਨ੍ਹਾਂ ਨੂੰ ਕੋਈ ਮਿਲਣ ਲਈ ਸਮਾਂ ਨਹੀਂ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਵੀ ਹਲਾਤ ਪਹਿਲੀਆਂ ਸਰਕਾਰਾਂ ਤੇ ਪਹਿਲੇ ਮੁੱਖ ਮੰਤਰੀਆਂ ਵਾਂਗ ਹੀ ਹਨ । ਉਹ ਚਾਹੇ ਬਾਦਲ ਸਰਕਾਰ ਦੇ ਸਮੇਂ ਅਤੇ ਕੈਪਟਨ ਸਰਕਾਰ ਦੇ ਸਮੇਂ ਅਨੁਸਾਰ ਹੀ ਹਨ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਸੋਸ਼ਲ ਮੀਡੀਆ ਰਾਹੀਂ ਗਰੀਬਾਂ ਦੇ ਤੇ ਆਮ ਆਦਮੀ ਦੇ ਮੁੱਖ ਮੰਤਰੀ ਦੱਸਣਾ ਸਿਰਫ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੈ। ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਉਹ ਮੀਡੀਏ ਰਾਹੀਂ ਸਮੇਂ ਦੀ ਮੰਗ ਕਰਦੇ ਹਨ। ਉਨਾਂ ਨੂੰ ਆਸ ਹੈ ਮੁੱਖ ਮੰਤਰੀ  ਦੋਸ਼ੀ ਪਾਏ ਜਾਣ ਵਾਲੇ ਪੁਲਿਸ ਅਫਸਰ ਵਾਲੇ  ਖ਼ਿਲਾਫ਼ ਕਾਰਵਾਈ ਕਰਕੇ 15-16 ਸਾਲਾ ਇਨਸਾਫ ਦੀ ਆਸ ਲਗਾਈ ਬੈਠੀ ਗਰੀਬ ਪਰਿਵਾਰ ਦੀ ਧੀ ਨੂੰ ਜਿੰਦੇ ਜੀ ਇਨਸਾਨ ਜਰੂਰ ਦੇਣਗੇ ।