ਜਗਰਾਓਂ 23 ਨਵੰਬਰ (ਅਮਿਤ ਖੰਨਾ) ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਸੱਤਵਾਂ ਕੋਰੋਨਾ ਵੈਕਸੀਨ ਕੈਂਪ ਐੱਸ ਬੀ ਐੱਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਲਗਾਇਆ ਗਿਆ। ਕੈਂਪ ਦੇ ਮੁੱਖ ਮਹਿਮਾਨ ਡੀ ਐੱਸ ਪੀ ਦਲਜੀਤ ਸਿੰਘ ਖੱਖ ਨੇ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਮਾਜ ਸੇਵਾ ਸਾਰੇ ਧਰਮਾਂ ਤੋਂ ਉੱਪਰ ਦੀ ਸੇਵਾ ਹੈ। ਉਨ੍ਹਾਂ ਕਿਹਾ ਕਿ ਇਨਸਾਨੀਅਤ ਦੀ ਸੇਵਾ ਨੂੰ ਸਾਰੇ ਧਰਮਾਂ ਦਾ ਉੱਤਮ ਕਰਾਰ ਦਿੱਤਾ ਗਿਆ ਅਤੇ ਸਾਨੂੰ ਇਨਸਾਨੀਅਤ ਦੀ ਸੇਵਾ ਕਰਨੀ ਚਾਹੀਦੀ ਹੈ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਜਿੰਦਰ ਜੈਨ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਦੱਸਿਆ ਕਿ ਕੋਰੋਨਾ ਦੇ ਮੁਕੰਮਲ ਖ਼ਾਤਮੇ ਲਈ ਸੁਸਾਇਟੀ ਵੱਲੋਂ ਸਮੇਂ ਸਮੇਂ ਵੈਕਸੀਨ ਕੈਂਪ ਲਗਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦੇ ਇਸ 7ਵੇਂ ਕੋਰੋਨਾ ਵੈਕਸੀਨ ਕੈਂਪ ਵਿੱਚ ਸਿਵਲ ਹਸਪਤਾਲ ਦੀ ਟੀਮ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ 200 ਵਿਅਕਤੀਆਂ ਦਾ ਟੀਕਾਕਰਨ ਕੀਤਾ। ਕੈਂਪ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਪਹਿਲੀ ਡੋਜ਼ ਦੇ 84 ਦਿਨ ਪੂਰੇ ਹੋਣ ਉਪਰੰਤ ਦੂਸਰੀ ਡੋਜ਼ ਵੈਕਸੀਨ ਕੋਵਾਸੀਡ ਦਾ ਟੀਕਾ ਲਗਵਾਇਆ ਗਿਆ। ਇਸ ਮੌਕੇ ਪ੍ਰਾਜੈਕਟ ਚੇਅਰਮੈਨ ਲਾਕੇਸ਼ ਟੰਡਨ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਵਾਈਸ ਚੇਅਰਮੈਨ ਸੁਖਜਿੰਦਰ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਵਿਨੋਦ ਬਾਂਸਲ, ਮੁਕੇਸ਼ ਗੁਪਤਾ, ਪ੍ਰਵੀਨ ਮਿੱਤਲ, ਆਰ ਕੇ ਗੋਇਲ, ਮਨੋਹਰ ਸਿੰਘ ਟੱਕਰ, ਰਾਜਿੰਦਰ ਕੁਮਾਰ ਆਦਿ ਹਾਜ਼ਰ ਸਨ।