You are here

ਲੁਧਿਆਣਾ

ਪਿੰਡਾਂ ਦੇ ਪੰਚਾਂ,ਸਰਪੰਚਾਂ ਨੇ ਕੌਸਲਰ ਅਮਨਜੀਤ ਸਿੰਘ ਖਹਿਰਾ ਨਾਲ ਦੱੁਖ ਦਾ ਇਜ਼ਹਾਰ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਸਲਰ ਅਮਨਜੀਤ ਸਿੰਘ ਖਹਿਰਾ ਨੂੰ ਉਸ ਸਮੇ ਸਦਮਾ ਲੱਗਾ ਜਦੋ ਉਨ੍ਹਾਂ ਦੇ ਚਾਚਾ ਹਰਦੇਵ ਸਿੰਘ ਆੜਤੀਆ ਅਚਾਨਕ ਦਿਲ ਦਾ ਦੌਰਾ ਪੈ ਜਾਣਾ ਕਾਰਣ ਦਿਹਾਂਤ ਹੋ ਗਿਆ।ਜਿੰਨੀ ਦੀ ਉਮਰ ਕਰੀਬ 70 ਵਰ੍ਹਿਆਂ ਦੇ ਸਨ। ਜਿੰਨਾਂ ਦਾ ਪਿੰਡ ਲੋਧੀਵਾਲ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ।ਇਸ ਸਮੇ ਪੰਚਾਂ,ਸਰਪੰਚਾਂ ਵਲੋ ਅਮਨਜੀਤ ਸਿੰਘ ਖਹਿਰਾ ਨਾਲ ਦੱੁਖ ਦਾ ਪ੍ਰਗਟਾਵਾ ਕੀਤਾ।ਇਸ ਸਮੇ ਬਲਾਕ ਸੰਮਤੀ ਮੈਬਰ ਅਮਰਜੀਤ ਸਿੰਘ, ਸਰਪੰਚ ਸਰਬਜੀਤ ਸਿੰਘ ਖਹਿਰਾ,ਸਰਪੰਚ ਸਿੰਕਦਰ ਸਿੰਘ ਗਾਲਿਬ ਕਲਾਂ,ਜਗਦੀਸ਼ ਚੰਦ ਸ਼ਰਮਾ,ਸਰਪੰਚ ਗੁਰਪ੍ਰੀਤ ਸਿੰਘ ਭੀਤਾ,ਸਰਪੰਚ ਕਰਨੈਲ ਸਿੰਘ ਕਲੇਰ,ਸਰਪੰਚ ਏਕਮ ਸਿੰਘ ਫਹਿਤਗ੍ਹੜ ਸਿਵੀਆਂ,ਸਰਪੰਚ ਸਮਸ਼ੇਰ ਸਿੰਘ ਸ਼ੇਖਦੌਲਤ,ਸਾਬਕਾ ਸਰਪੰਚ ਜਸਦੇਵ ਸਿੰਘ ਲੀਲ਼ਾਂ,ਸਾਬਾਕਾ ਸਰਪੰਚ ਹਰਸਿਮਰਨ ਸਿੰਘ ਬਾਲੀ,ਸਾਬਾਕਾ ਸਰਪੰਚ ਹਰਦੇਵ ਸਿੰਘ,ਸਾਬਕਾ ਸਰਪੰਚ ਬਲਦੇਵ ਸਿੰਘ ਗਾਲਿਬ ਕਲਾਂ,ਜਸਵੰਤ ਸਿੰਘ ਗਰੇਵਾਲ,ਸੱਤਲੁਜ ਪ੍ਰੈਸ ਕਲੱਬ ਦੇ ਚੈਅਰਮੇਨ ਡਾਂ.ਮਨਜੀਤ ਸਿੰਘ ਲੀਲਾਂ,ਜੁਗਰਾਜ ਸਿੰਘ ਫੌਜੀ ਆਦਿ ਨੇ ਦੱੁਖ ਦਾ ਪ੍ਰਗਟਾਵਾ ਕੀਤਾ

ਮੀਂਹ ਨਾਲ ਲੁਧਿਆਣਾ ਹੋਇਆ ਪਾਣੀ-ਪਾਣੀ

ਲੁਧਿਆਣਾ,  ਜੂਨ 2019- ਸਨਅਤੀ ਸ਼ਹਿਰ ਵਿੱਚ ਪ੍ਰੀ ਮੌਨਸੂਨ ਦੀ ਬਰਸਾਤ ਨੇ ਨਗਰ ਨਿਗਮ ਦੇ ਸ਼ਹਿਰ ਨੂੰ ਬਰਸਾਤੀ ਪਾਣੀ ਤੋਂ ਬਚਾਉਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਅੱਜ ਪਏ ਮੀਂਹ ਕਾਰਨ ਸ਼ਹਿਰ ਦਾ ਕੋਈ ਇਲਾਕਾ ਅਜਿਹਾ ਨਹੀਂ ਸੀ, ਜਿੱਥੇ ਪਾਣੀ ਨਾ ਖੜ੍ਹਾ ਹੋਵੇ। ਡੇਢ ਘੰਟੇ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ, ਨੀਵੇਂ ਇਲਾਕਿਆਂ ਵਿੱਚ ਤਾਂ ਦੋ ਦੋ ਫੱਟ ਤੱਕ ਪਾਣੀ ਖੜ੍ਹਾ ਹੋ ਗਿਆ। ਸਭ ਤੋਂ ਮਾੜਾ ਹਾਲ ਨੀਵੇਂ ਇਲਾਕਿਆਂ ਦਾ ਸੀ, ਜਿੱਥੇ ਨਗਰ ਨਿਗਮ ਨੇ ਕੋਈ ਪ੍ਰਬੰਧ ਨਹੀਂ ਕੀਤੇ ਤੇ ਸ਼ਹਿਰ ਵਾਸੀ ਪ੍ਰੀ ਮੌਨਸੂਨ ਦੀ ਪਹਿਲੀ ਬਾਰਸ਼ ਤੋਂ ਬਾਅਦ ਪਾਣੀ ਵਿੱਚ ਫਸੇ ਰਹੇ।
ਸਨਅਤੀ ਸ਼ਹਿਰ ਵਿੱਚ ਦੁਪਹਿਰ ਵੇਲੇ ਮੌਸਮ ਅਚਾਨਕ ਬਦਲ ਗਿਆ, ਪਹਿਲਾਂ ਤੇਜ਼ ਚੱਲੀ ਹਨ੍ਹੇਰੀ ਚੱਲੀ, ਉਸ ਤੋਂ ਬਾਅਦ 2 ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ। ਡੇਢ ਘੰਟੇ ਤੱਕ ਪਏ ਮੀਂਹ ਨੇ ਸ਼ਹਿਰ ਦੇ ਇਲਾਕਿਆਂ ਨੂੰ ਪਾਣੀ ਨਾਲ ਭਰ ਦਿੱਤਾ। ਸਭ ਤੋਂ ਜ਼ਿਆਦਾ ਖਰਾਬ ਹਾਲਾਤ ਨੀਵੇਂ ਇਲਾਕਿਆਂ ’ਚ ਦੇਖਣ ਨੂੰ ਮਿਲੇ, ਜਿੱਥੇ ਪਾਣੀ ਲੋਕਾਂ ਦੇ ਘਰਾਂ ’ਚ ਦਾਖਲ ਹੋ ਗਿਆ। ਪਾਣੀ ਕਾਰਨ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦੋਮੋਰਿਆ ਪੁਲ, ਟਰਾਂਸਪੋਰਟ ਨਗਰ, ਪੁਰਾਣੀ ਜੀਟੀ ਰੋਡ, ਰਾਹੋਂ ਰੋਡ, ਬਸਤੀ ਜੋਧੇਵਾਲ, ਹੈਬੋਵਾਲ, ਸਰਦਾਰ ਨਗਰ, ਬਾਜਵਾ ਨਗਰ, ਗੁਰਦੇਵ ਨਗਰ, ਦੀਪਕ ਹਸਪਤਾਲ ਵਾਲਾ ਸਰਾਭਾ ਨਗਰ ਰੋਡ, ਸਰਾਭਾ ਨਗਰ ਗੁਰਦੁਆਰੇ ਵਾਲੀ ਰੋਡ ’ਤੇ ਵੇਖਣ ਨੂੰ ਮਿਲੀ। ਇਸ ਤੋਂ ਇਲਾਵਾ ਕਿਚਲੂ ਨਗਰ, ਜੱਸੀਆਂ ਰੋਡ, ਜਵਾਲਾ ਸਿੰਘ ਚੌਕ, ਚੂਹੜਪੁਰ ਰੋਡ, ਘੰਟਾ ਘਰ ਚੌਕ, ਮਾਤਾ ਰਾਣੀ ਚੌਕ, ਚੌੜਾ ਬਾਜ਼ਾਰ, ਥਾਣਾ ਡਿਵੀਜ਼ਨ ਨੰਬਰ 3 ਦੇ ਇਲਾਕੇ ਬਾਲ ਸਿੰਘ ਨਗਰ, ਸੁੰਦਰ ਨਗਰ, ਮਾਧੋਪੁਰੀ, ਗਊਸ਼ਾਲਾ ਰੋਡ, ਕਿਦਵਈ ਨਗਰ, ਜਨਕਪੁਰੀ, ਸ਼ਿਵਾ ਜੀ ਨਗਰ, ਸ਼ਿੰਗਾਰ ਸਿਨੇਮਾ ਰੋਡ ਆਦਿ ਇਲਾਕਿਆਂ ਵਿੱਚ ਪਾਣੀ ਭਰਿਆ ਰਿਹਾ। ਇਸ ਨਾਲ ਹੀ ਢੋਲੇਵਾਲ ਤੇ ਗਿੱਲ ਰੋਡ ’ਤੇ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਸੜਕਾਂ ’ਤੇ ਖੜ੍ਹਾ ਰਿਹਾ ਤੇ ਦੁਪਹਿਰ ਤੱਕ ਲੋਕਾਂ ਦੇ ਦੋ ਪਹੀਆ ਵਾਹਨ ਪਾਣੀ ਵੜਨ ਕਾਰਨ ਜਾਮ ਹੋ ਗਏ।

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜ਼ਿਲਾ ਪੱਧਰੀ ਕੈਂਪ

ਸਿੱਧਵਾਂ ਬੇਟ ਦੇ ਜੈਸਮੀਨ ਪੈਲੇਸ ਵਿਖੇ ਯੋਗ ਲਾਭਪਾਤਰੀਆਂ ਦੀ ਸ਼ਨਾਖ਼ਤ  ਲਈ ਇਹ ਕੈਂਪ ਲਾਇਆ ਗਿਆ

 

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੇ ਨਾਂ ਪਹੁੰਚਣ ਕਾਰਣ ਬਹੁਤ ਸਾਰੇ ਲੋਕ ਨਾ ਖੁਸ

 

ਬੀ ਡੀ ਪੀ ਓ ਸਿੱਧਵਾਂ ਬੇਟ ਸੁਰੇਸ ਕੁਮਾਰ ਨੇ ਕੀਤੀ ਕੈਂਪ ਦੀ ਅਗਵਾਈ

 

ਸੀ ਡੀ ਪੀ ਓ ਦਫਤਰ ਸਿੱਧਵਾਂ ਬੇਟ ਅਤੇ ਜਗਰਾਓਂ ਵਲੋਂ ਸੇਵਾ ਬਾਖੂਬੀ ਨਿਵਾਈ ਗਈ

 

ਬੀ ਡੀ ਪੀ ਓ ਸੁਰੇਸ ਕੁਮਾਰ ਨੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਉਹ ਵਿਅਕਤੀ ਜਾਂ ਪਰਿਵਾਰ ਲੈ ਸਕਦੇ ਹਨ ਜਿਹੜੇ ਕਿਸੇ ਨਾ ਕਿਸੇ ਯੋਜਨਾ ਦੇ ਯੋਗ ਹੋਣ ਦੇ ਬਾਵਜੂਦ ਹਾਲੇ ਤੱਕ ਇਨਾਂ ਯੋਜਨਾਵਾਂ ਦੇ ਲਾਭ ਤੋਂ ਵਾਂਝੇ ਹਨ।

ਓਹਨਾ ਵਿਸਥਾਰ ਨਾਲ ਯੋਜਨਾਵਾਂ ਵਾਰੇ ਵੀ ਜਾਣ ਕਾਰੀ ਦਿਤੀ।

ਯੋਜਨਾਵਾਂ ;

1.  ਉਹ ਕਿਸਾਨ ਦਾ ਪਰਿਵਾਰ, ਜਿਸਨੇ ਕਰਜ਼ੇ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ।

 

2.  ਉਹ ਪਰਿਵਾਰ ਜਿਸਦੇ ਇੱਕੋ ਇੱਕ ਕਮਾਈ ਵਾਲੇ ਵਿਅਕਤੀ ਦੀ ਮੌਤ ਹੋ ਗਈ ਅਤੇ ਔਰਤ ਘਰ ਦਾ ਖਰਚ ਚਲਾ ਰਹੀ ਹੈ।

 

3.  ਉਹ ਪਰਿਵਾਰ ਜਿਸਦਾ ਕੋਈ ਮੈਂਬਰ ਭਿਆਨਕ ਬਿਮਾਰੀਆਂ ਜਿਵੇਂ ਏਡਜ, ਕੈਂਸਰ ਆਦਿ ਨਾਲ ਜੂਝ ਰਿਹਾ ਹੈ।

 

4.  ਉਸ ਸਿਪਾਹੀ ਦਾ ਪਰਿਵਾਰ ਜਿਸ ਦੀ ਮੌਤ ਕਿਸੇ ਜੰਗ ਵਿੱਚ ਹੋਈ ਹੋਵੇ।

 

5.  ਅਜ਼ਾਦੀ ਘੁਲਾਟੀਏ ਦਾ ਪਰਿਵਾਰ।

 

6. ਉਹ ਪਰਿਵਾਰ ਜਿਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ।

 

7.  ਬੇਘਰੇ ਪਰਿਵਾਰ।

 

8.  ਜਿਸ ਪਰਿਵਾਰ ਦਾ ਕੋਈ ਮੈਂਬਰ ਮੰਦਬੁੱਧੀ ਜਾਂ ਅਪਾਹਜ ਹੈ।

 

9.  ਉਹ ਬਜ਼ੁਰਗ ਜਿਸਦਾ ਪਰਿਵਾਰ ਨਹੀਂ ਅਤੇ ਉਸ ਕੋਲ ਸਮਾਜਿਕ ਸਹਾਰਾ ਨਹੀਂ ਹੈ।

 

10.  ਨਸ਼ਾ ਪੀੜਤ ਵਿਅਕਤੀ।

 

11.  ਕਿਸੇ ਦੁਰਘਟਨਾ ਜਾਂ ਕੁਦਰਤੀ ਆਫ਼ਤ ਤੋਂ ਪੀੜਤ ਪਰਿਵਾਰ।

 

12.  18 ਸਾਲ ਉਮਰ ਤੋਂ ਉੱਪਰ ਦੇ ਬੇਰੁਜ਼ਗਾਰ ਨੌਜਵਾਨ।

 

13.  ਕੁਪੋਸ਼ਣ ਦੇ ਸ਼ਿਕਾਰ ਬੱਚੇ।

 

14.  ਸਿਰ 'ਤੇ ਮੈਲਾ ਢੋਹਣ ਵਾਲੇ ਜਾਂ ਸਫਾਈ ਕਰਮੀ।

 

15.  ਅਨਾਥ, ਖੁਸਰੇ (ਥਰਡ ਜ਼ੈਂਡਰ) ਅਤੇ ਭਿਖ਼ਾਰੀ ਆਦਿ।

 

16.  ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਪਰਿਵਾਰ।

 

17.  ਦੁਰਕਾਰੇ ਮਾਪੇ ਅਤੇ ਔਰਤਾਂ।

 

18.  ਤੇਜ਼ਾਬ ਪੀੜਤ।

ਛੋਟੀ ਇਲਾਇਚੀ 1500 ਤੋਂ ਵਧ ਕੇ ਵਿਕ ਰਹੀ ਹੈ 3500 ਰੁਪਏ ਪ੍ਰਤੀ ਕਿੱਲੋ

ਕੇਰਲ 'ਚ ਆਏ ਹੜ੍ਹਾਂ ਕਾਰਨ ਪੈਦਾਵਾਰ ਘਟਣ ਨਾਲ ਵਧੇ ਭਾਅ

ਜਗਰਾਉਂ, ਜੂਨ 2019-( ਮਨਜਿੰਦਰ ਗਿੱਲ )- ਛੋਟੀ ਇਲਾਇਚੀ, ਜਿਸ ਨੂੰ ਮਸਾਲਿਆਂ ਦੀ ਰਾਣੀ ਕਿਹਾ ਜਾਂਦਾ ਹੈ, ਦਾ ਥੋਕ ਭਾਅ 1500 ਤੋਂ ਵਧ ਕੇ 3500 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ | ਕੁਝ ਸਮਾਂ ਪਹਿਲਾਂ ਪ੍ਰਚੂਨ ਬਾਜ਼ਾਰ 'ਚ ਛੋਟੀ ਇਲਾਇਚੀ ਦਾ ਭਾਅ 1700 ਰੁਪਏ ਪ੍ਰਤੀ ਕਿੱਲੋ ਸੀ, ਜੋ ਹੁਣ ਵਧ ਕੇ 4000 ਰੁਪਏ ਹੋ ਗਿਆ ਹੈ | ਛੋਟੀ ਇਲਾਇਚੀ ਦੇ ਭਾਅ 'ਚ 135 ਫ਼ੀਸਦੀ ਦਾ ਵਾਧਾ ਹੋਣ ਨਾਲ ਮਸਾਲਾ ਬਾਜ਼ਾਰ 'ਚ ਤਰਥੱਲੀ ਮਚੀ ਹੋਈ ਹੈ | ਖ਼ਪਤਕਾਰਾਂ ਨੇ ਵੀ ਛੋਟੀ ਇਲਾਇਚੀ ਦੀ 'ਖ਼ੁਸ਼ਬੂ' ਤੋਂ ਦੂਰੀ ਬਣਾ ਲਈ ਹੈ | ਜੇਕਰ ਕੋਈ ਖ਼ਪਤਕਾਰ ਪ੍ਰਚੂਨ ਕਰਿਆਨਾ ਦੁਕਾਨ ਤੋਂ 100 ਗ੍ਰਾਮ ਛੋਟੀ ਇਲਾਇਚੀ ਖ਼ਰੀਦਣ ਜਾਂਦਾ ਹੈ ਤਾਂ 400 ਰੁਪਏ ਭਾਅ ਸੁਣ ਕੇ 'ਸੁੰਨ' ਹੋ ਜਾਂਦਾ ਹੈ | ਮਸਾਲਿਆਂ ਤੋਂ ਇਲਾਵਾ ਚਾਹ ਦਾ ਸੁਆਦ ਬਿਹਤਰ ਬਣਾਉਣ ਲਈ ਵੀ ਛੋਟੀ ਇਲਾਇਚੀ ਦੀ ਜ਼ਿਆਦਾਤਰ ਵਰਤੋਂ ਕੀਤੀ ਜਾਂਦੀ ਹੈ, ਪਰ ਹੁਣ 'ਆਮ' ਲੋਕ ਬਿਨਾਂ ਇਲਾਇਚੀ ਵਾਲੀ ਚਾਹ ਪੀ ਕੇ ਸਬਰ ਕਰਨ ਲੱਗੇ ਹਨ | ਢਾਬਿਆਂ ਤੇ ਹੋਟਲਾਂ 'ਤੇ ਗਾਹਕਾਂ ਨੂੰ ਖਾਣਾ ਖਾਣ ਤੋਂ ਬਾਅਦ ਹੁਣ ਛੋਟੀ ਇਲਾਇਚੀ ਨਹੀਂ ਦਿੱਤੀ ਜਾਂਦੀ, ਸਗੋਂ ਸੌਾਫ ਤੇ ਮਿਸ਼ਰੀ ਦੇ ਕੇ ਹੀ ਬੁੱਤਾ ਸਾਰਿਆ ਜਾਂਦਾ ਹੈ | ਜਾਣਕਾਰੀ ਅਨੁਸਾਰ ਛੋਟੀ ਇਲਾਇਚੀ ਸਮੇਤ ਜ਼ਿਆਦਾਤਰ ਮਸਾਲਿਆਂ ਦੀ ਪੈਦਾਵਾਰ ਦੱਖਣ ਭਾਰਤੀ ਰਾਜ ਕੇਰਲ 'ਚ ਹੁੰਦੀ ਹੈ | ਪਿਛਲੇ ਸਮੇਂ ਦੌਰਾਨ ਕੇਰਲ 'ਚ ਆਏ ਭਾਰੀ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਸੀ, ਜਿਸ ਨਾਲ ਮਸਾਲਿਆਂ ਦੀਆਂ ਫ਼ਸਲਾਂ ਦਾ ਵੀ ਨੁਕਸਾਨ ਹੋਇਆ ਸੀ | ਪੈਦਾਵਾਰ ਘਟਣ ਕਾਰਨ ਭਾਅ 'ਅਸਮਾਨੀਂ' ਚੜ੍ਹ ਗਏ | ਜਾਣਕਾਰਾਂ ਦਾ ਕਹਿਣਾ ਹੈ ਕਿ ਸੱਟਾ ਬਾਜ਼ਾਰੀਆਂ ਤੇ ਥੋਕ ਵਪਾਰੀਆਂ ਨੇ ਮੌਕੇ ਦੀ 'ਨਜ਼ਾਕਤ' ਨੂੰ ਵੇਖਦਿਆਂ ਖ਼ੂਬ ਹੱਥ ਰੰਗੇ ਹਨ | ਪ੍ਰਚੂਨ ਦੁਕਾਨਦਾਰਾਂ ਨੇ ਵੀ ਛੋਟੀ ਇਲਾਇਚੀ ਦੀ ਮੰਗ ਘਟਾ ਦਿੱਤੀ ਹੈ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਛੋਟੀ ਇਲਾਇਚੀ ਦਾ 'ਵੱਡਾ' ਭਾਅ ਸੁਣ ਕੇ ਗਾਹਕ ਹੱਥ ਪਿੱਛੇ ਖਿੱਚ ਲੈਂਦੇ ਹਨ | ਆਯੁਰਵੈਦ ਮੁਤਾਬਿਕ ਛੋਟੀ ਇਲਾਇਚੀ ਦੀ 'ਤਾਸੀਰ' ਠੰਢੀ ਹੁੰਦੀ ਹੈ ਤੇ ਇਸ ਦੀ ਵਰਤੋਂ ਮਸਾਲਿਆਂ ਤੋਂ ਇਲਾਵਾ ਬਹੁਤ ਸਾਰੀਆਂ ਆਯੁਰਵੈਦਿਕ ਦਵਾਈਆਂ 'ਚ ਵੀ ਕੀਤੀ ਜਾਂਦੀ ਹੈ | ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਵਿਆਹ-ਸ਼ਾਦੀਆਂ ਮੌਕੇ ਭਾਰੀ ਭੋਜਨ ਖਾਧਾ ਹੋਵੇ ਤਾਂ ਦੋ ਛੋਟੀਆਂ ਇਲਾਇਚੀਆਂ ਚਬਾ ਲੈਣ ਨਾਲ ਖਾਣਾ ਜਲਦ ਹਜ਼ਮ ਹੁੰਦਾ ਹੈ, ਪਰ ਹੁਣ ਤਾਂ ਛੋਟੀ ਇਲਾਇਚੀ ਦੇ ਭਾਅ ਨੇ ਚੰਗਿਆਂ-ਚੰਗਿਆਂ ਦਾ 'ਹਾਜ਼ਮਾ' ਖ਼ਰਾਬ ਕਰ ਦਿੱਤਾ ਹੈ |

ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਤਿੰਨ ਸਾਲ ਦੇ ਮਾਸੂਮ ਪੁੱਤ ਦਾ ਗਲਾ ਦਬਾ ਕੇ ਕੀਤਾ ਕਤਲ

ਜਗਰਾਓਂ, ਜੂਨ 2019 ( ਮਨਜਿੰਦਰ ਗਿੱਲ)—ਬੀਤੀ ਦੇਰ ਰਾਤ ਮਾਂ ਨੇ ਅਪਣੇ ਪ੍ਰੇਮੀ ਦੇ ਨਾਲ ਮਿਲ ਕੇ ਅਪਣੇ ਹੀ ਤਿੰਨ ਸਾਲ ਦੇ ਪੁੱਤਰ ਦਾ ਗਲਾ ਦਬਾ ਕੇ ਕਤਲ ਕਰ ਦਿਤਾ। ਥਾਣਾ ਸਿਟੀ ਦੇ ਇੰਚਾਰਜ ਨਿਧਾਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੇ ਸੋਨੂੰ ਦੇ ਨਾਨਾ ਰਜਿੰਦਰ ਰਿਸ਼ੀ ਦੇਵ ਨੇ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸਦੀ ਲੜਕੀ ਰਜਨੀ ਦੀ ਸ਼ਾਦੀ ਪੰਜ ਸਾਲ ਪਹਿਲਾਂ ਪ੍ਰਦੀਪ ਕੁਮਾਰ ਨਿਵਾਸੀ ਹਠੂਰ ਨਾਲ ਹੋਈ ਸੀ। ਜਿਸਤੋਂ ੁਨ੍ਹਾਂ ਦੇ ਇਕ ਲੜਕਾ ਪੈਦਾ ਹੋਇਆ। ਇਸ ਦੌਰਾਨ ਦੋਵਾਂ ਵਿਚ ਅਣਬਣ ਰਹਿਣ ਲੱਗੀ ਅਤੇ ਰਜਨੀ ਅਪਣੇ ਪਤੀ ਪ੍ਰਦੀਪ ਨੂੰ ਛੱਡ ਕੇ ਅਪਣੇ ਬੱਚੇ ਸੋਨੂੰ ਨਾਲ ਅਪਣੇ ਪਿਤਾ ਦੇ ਘਰ ਜੀਟੀ ਰੋਡ ਤੇ ਸਥਿਤ ਸੇਮ ਨਾਲੇ ਦੇ ਨਜ਼ਦੀਕ ਝੁੱਗੀਆੰ ਵਿਚ ਰਹਿਣ ਲੱਗ ਗਈ। ਇਥੇ ਹੀ ਉਸਦੇ ਸੰਬਧ ਸੋਨੂੰ ਪੁੱਤਰ ਵਿਨੋਦ ਕੁਮਾਰ ਨਿਵਾਸੀ ਪਿੰਡ ਬੀਹਲਾ ਨਾਲ ਸੰਬਧ ਬਣ ਗਏ ਅਤੇ ਰਜਨੀ ਅਪਣੇ ਬੱਚੇ ਨੂੰ ਛੱਡ ਕੇ ਸੋਨੂੰ ਨਾਲ ਪਿੰਡ ਬੀਹਲਾ ਰਹਿਣ ਲੱਗ ਗਈ। ਹੁਣ ਉਹ ਪੰਜ ਮਹੀਨੇ ਬਾਦ ਮੰਗਲਵਾਰ ਨੂੰ ਇਥੇ ਦੋਵੇਂ ਆਏ ਸਨ। ਰਾਤ ਨੂੰ ਸੋਨੂੰ ਅਪਣੇ ਨਾਨਾ-ਨਾਨੀ ਦੇ ਨਾਲ ਪਿਆ ਸੀ ਅਤੇ ਰਜਨੀ ਅਤੇ ਸੋਨੂੰ ਅਲੱਗ ਝੁੱਗੀ ਵਿਚ ਪਏ ਸਨ। ਰਾਤ ਨੂੰ ਕਰੀਬ 2 ਵਜੇ ਉਨ੍ਹਾਂ ਨੇ ਸੁੱਤੇ ਪਏ ੰਮਾਸੂਮ ਸੋਨੂੰ ਨੂੰ ਚੁੱਕ ਲਿਆ ਅਤੇ ਉਸਦਾ ਗਲਾ ਦਬਾ ਕੇ ਉਸਨੂੰ ਮੰੌਤ ਦੇ ਘਾਟ ਉਤਾਰ ਦਿਤਾ। ਜਦੋਂ ਉਹ ਸੋਨੂੰ ਦੀ ਲਾਸ਼ ਨੂੰ ਝੁੱਗੀ ਦੇ ਨਜ਼ਦੀਕ ਸੁੱਟ ਕੇ ਭੱਜਣ ਲੱਗੇ ਤਾਂ ਰਜਿਡੰਦਰ ਰਿਸ਼ੀ ਦੇਵ ਦੀ ਅੱਖ ਖੁੱਲ ਗਈ ਅਤੇ ਉਸਨੇ ਇਨ੍ਹਾਂ ਨੂੰ ਦੌੜਦੇ ਹੋਏ ਦੇਖ ਲਿਆ। ਇਸ ਸੰਬਧ ਵਿਚ ਸੂਚਨਾ ਪੁਲਿਸ ਨੂੰ ਦਿਤੀ ਗਈ ਤਾਂ ਥਾਣਾ ਸਿਟੀ ਤੋਂ ਇੰਸਪੈਕਟਰ ਨਿਧਾਨ ਸਿੰਘ ਮੌਕੇ ਤੇ ਪਹੁੰਚੇ। ਉਨ੍ਹਾਂ ਬੱਚੇ ਦੀ ਲਾਸ਼ ਨੂੰ ਕਰਬਜੇ ਵਿਚ ਲਿਆ। ਸੋਨੂੰ ਦੇ ਨਾਨਾ ਰਜਿੰਦਰ ਰਿਸ਼ੀ ਦੇਵ ਦੇ ਬਿਆਨਾਂ ਤੇ ਰਜਨੀ ਅਤੇ ਉਸਦੇ ਪ੍ਰੇਮੀ ਸੋਨੂੰ ਦੇ ਖਿਲਾਫ ਥਾਣਾ ਸਿਟੀ ਵਿਚ ਮੁਕਦਮਾ ਦਰਜ ਕਰਕੇ ਦੋਵਾਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ।

ਗਾਲਿਬ ਰਣ ਸਿੰਘ'ਚ ਨਸਿਆਂ ਖਿਲਾਫ ਮੀਟਿੰਗ ਕੀਤੀ ਗਈ,ਜਨਤਾ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਪੁਲਸ ਨੂੰ ਦੇਵੇ:ਥਾਣਾ ਮੁੱਖੀ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਸਬੰਧੀ ਜਾਗੂਰਕ ਕਰਨ ਦੀ ਮੁਹਿੰਮ ਤਹਿਤ ਪਿੰਡ ਗਾਲਿਬ ਰਣ ਸਿੰਘ ਵਿਖੇ ਨਸ਼ਿਆਂ ਖਿਲਾਫ ਮੀਟਿੰਗ ਕੀਤੀੌ ਗਈ। ਜਿਸ ਵਿਚ ਪੁਲਿਸ ਥਾਣਾ ਸਦਰ ਦੇ ਐਸ,ਐਚ.ੳ.ਕਿੱਕਰ ਸਿੰਘ ਅਤੇ ਗਾਲਿਬ ਚੌਕੀ ਦੇ ਇੰਚਾਰਜ ਰਾਜਵਰਿੰਦਰਪਾਲ ਸਿੰਘ ਵਿਸ਼ੇਸ਼ ਤੌਰ ਤੇ ਪੱੁਜੇ।ਇਸ ਸਮੇ ਐਸ.ਐਚ.ੳ ਕਿੱਕਰ ਸਿੰਘ ਨੇ ਕਿਹਾ ਕਿ ਨਸ਼ਾ ਦੀ ਅਦਾਤ ਬਹੁਤ ਬੁਰੀ ਹੈ ਤੇ ਲੋਕਾਂ ਨੂੰ ਨਸ਼ਾਂ ਦਾ ਧੰਦਾ ਕਰਨ ਵਾਲੇ ਲੋਕਾਂ ਦੀ ਸੂਚਨਾ ਦੇਣ ਦੀ ਅਪੀਲ ਕੀਤੀ।ਥਾਣਾ ਮੱੁਖੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਜਿਸ ਤਹਿਤ ਸ਼ਹਿਰਾਂ ਤੇ ਪਿੰਡਾਂ ਵਿੱਚ ਨਸ਼ੇ ਨੂੰ ਖਤਮ ਕਰਨਾ ਹੈ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਇਲਾਕੇ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਪੁਲਸ ਮੁਲਾਜ਼ਮ ਉਨ੍ਹਾਂ ਸਮੱਗਲਰਾਂ ਦਾ ਸਾਥ ਦਿੰਦਾ ਹੈ ਤਾਂ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ।ਇਸ ਸਮੇ ਸਰਪੰਚ ਜਗਦੀਸ਼ ਚੰਦ ਸ਼ਰਮਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਛਡਣਾ ਤਿਆਰ ਹੈ ਉਸ ਦਾ ਸਾਰਾ ਖਰਚ ਫਰੀ ਕੀਤਾ ਜਾਵੇਗਾ ਤੇ ਸਰਪੰਚ ਜਗਦੀਸ਼ ਚੰਦ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਸਮੇ ਪੰਚ ਨਿਰਮਲ ਸਿੰਘ,ਪੰਚ ਰਣਜੀਤ ਸਿੰਘ,ਪੰਚ ਹਰਮਿੰਦਰ ਸਿੰਘ,ਪੰਚ ਜਸਵਿੰਦਰ ਸਿੰਘ,ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਤਾਜ ਸਿੰਘ,ਖਜਨਾਚੀ ਕੁਲਵਿੰਦਰ ਸਿੰਘ,ਸੁਸਇਟੀ ਦੇ ਪ੍ਰਧਾਂਨ ਜਸਵਿੰਦਰ ਸਿੰਘ ਬੱੱਗਾ,ਬਲਦੇਵ ਸਿੰਘ ਫੌਜੀ,ਗੁਰਚਰਨ ਸਿੰਘ,ਆਦਿ ਹਾਜ਼ਰ ਸਨ।

ਕਾਂਗਰਸੀ ਵਰਕਰ ਗੁਰਜੀਵਨ ਸਿੰਘ ਨੂੰ ਸਦਮਾ ਦਾਦੀ ਦਾ ਦਿਹਾਂਤ

ਸਿੱਧਵਾਂ ਬੇਟ(ਜਸਮੇਲ ਗਾਲਿਬ) ਸੀਨੀਅਰ ਕਾਂਗਰਸੀ ਵਰਕਰ ਗੁਰਜੀਵਨ ਸਿੰਘ ਗਾਲਿਬ ਰਣ ਸਿੰਘ ਨੂੰ ਉਸ ਸਮੇ ਸਦਮਾ ਲੱਗਾ ਜਦੋ ਉਨ੍ਹਾਂ ਦੇ ਸਤਿਕਾਰ ਯੋਗ ਦਾਦੀ ਭਗਵਾਨ ਕੌਰ(94) ਸਾਲ ਅਕਾਲ ਚਲਾਣਾ ਕਰ ਗਏ।ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਪਿੰਡ ਦੀ ਸ਼ਮਸਾਨ ਘਾਟ ਕੀਤਾ ਗਿਆ।ਜਿਥੇ ਵੱਡੀ ਤਾਦਾਦ ਵਿੱਚ ਪਰਿਵਾਰਕ ਮੈਬਰਾਂ,ਰਿਸ਼ਤੇਦਾਰਾਂ ਤੇ ਇਲਾਕਾ ਨਿਵਾਸੀਆਂ ਨੇ ਸੇਜਿਲ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ।ਇਸ ਉਨ੍ਹਾਂ ਦੇ ਪੋਤੇ ਗੁਰਜੀਵਨ ਸਿੰਘ ਨੇ ਦੱੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਸਤਿਕਾਰਯੋਗ ਸਵ: ਦਾਦੀ ਭਗਵਾਨ ਕੌਰ ਜੀ ਨਮਿਤ ਅੰਤਿਮ ਅਰਦਾਸ ਤੇ ਭੋਗ 25 ਜੂਨ ਦਿਨ ਮੰਗਲਵਾਰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।ਇਸ ਗਿੱਲ ਪਰਿਵਾਰ ਨਾਲ ਹਮਦਰਦੀ ਸਮੇ ਐਮ.ਪੀ.ਰਵਨੀਤ ਸਿੰਘ ਬਿੱਟੂ,ਸਾਬਾਕਾ ਮੰਤਰੀ ਮਲਕੀਤ ਸਿੰਘ ਦਾਖਾ,ਕਾਂਗਰਸ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ,ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ,ਹਰਸਿਮਰਨ ਸਿੰਘ ਬਾਲੀ ਸਾਬਾਕਾ ਸਰਪੰਚ,ਹਰਬੰਸ ਸਿੰਘ ਸਾਬਾਕਾ ਸਰਪੰਚ,ਪੰਚ ਸੋਮਨਾਥ,ਕੈਪਟਨ ਜੁਗਰਾਜ ਸਿੰਘ,ਦਵਿੰਦਰ ਸਿੰਘ,ਸੁਖਵਿੰਦਰ ਸਿੰਘ,ਰਾਜਿੰਦਰ ਸਿੰਘ,ਬਿੱਕਰ ਸਿੰਘ(ਸਾਰੇ ਸਾਬਾਕਾ ਪੰਚ)ਤੇਜਿੰਦਰ ਸਿੰਘ ਤੇਜੀ,ਪ੍ਰਤੀਮ ਸਿੰਘ,ਡਾਕਟਰ ਸਤਿਨਾਮ ਸਿੰਘ,ਮਾਸਟਰ ਲਵਪ੍ਰੀਤ ਸਿੰਘ,ਆਦਿ ਹਾਜ਼ਰ ਸਨ।

ਬਿਹਾਰ ’ਚ ਦਿਮਾਗੀ ਬੁਖਾਰ ਨਾਲ 93 ਬੱਚਿਆਂ ਦੀ ਮੌਤ

ਪਟਨਾ/ਮੁਜ਼ੱਫਰਪੁਰ, ਜੂਨ 2019 ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਸ਼ੱਕੀ ਤੌਰ ’ਤੇ ਦਿਮਾਗੀ ਬੁਖਾਰ ਕਾਰਨ ਇਕ ਹੋਰ ਬੱਚੇ ਦੀ ਮੌਤ ਹੋ ਗਈ, ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਇਸ ਮਹੀਨੇ ਮਰਨ ਵਾਲੇ ਬੱਚਿਆਂ ਦੀ ਗਿਣਤੀ 93 ਹੋ ਗਈ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹਰੇਕ ਮਿ੍ਤਕ ਦੇ ਪਰਿਵਾਰ ਨੂੰ ਚਾਰ-ਚਾਰ ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਮੁਜ਼ੱਫਰਪੁਰ ਵਿੱਚ ਬੱਚਿਆਂ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ ਅਤੇ ਮਿ੍ਤਕਾਂ ਦੇ ਪਰਿਵਾਰ ਵਾਲਿਆਂ ਨੂੰ ਚਾਰ-ਚਾਰ ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਨਾਲ ਡਾਕਟਰਾਂ ਨੂੰ ਵੀ ਬਿਮਾਰੀ ’ਤੇ ਕਾਬੂ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਸ਼ੱਕੀ ਅਕਿਊਟ ਇਨਸੈਫੇਲਾਈਟਸ ਸਿੰਡਰੋਮ (ਏਈਐਸ) ਨਾਲ ਪੀੜਤ ਬੱਚਿਆਂ ਦੇ ਛੇਤੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕੀਤੀ। ਮੁਜ਼ੱਫਰਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਤਵਾਰ ਨੂੰ ਸਵੇਰੇ ਨੌਂ ਵਜੇ ਤਕ, ਸਰਕਾਰੀ ਸ੍ਰੀਕਿ੍ਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ(ਐਸਕੇਐਮਸੀਐਚ) ਅਤੇ ਇਕ ਟਰੱਸਟ ਵੱਲੋਂ ਚਲਾਏ ਜਾਂਦੇ ਕੇਜਰੀਵਾਲ ਹਸਪਤਾਲ ਵਿੱਚ 93 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਬਿਆਨ ਮੁਤਾਬਕ, ਸ਼ੱਕ ਹੈ ਕਿ ਇਹ ਬੱਚੇ ਏਈਐਸ ਨਾਲ ਪੀੜਤ ਸਨ। ਐਸਕੇਐਮਸੀਐਚ ਵਿੱਚ 60 ਬੱਚਿਆਂ ਦੀ ਮੌਤ ਹੋਈ, ਜਦੋਂ ਕਿ 14 ਬੱਚਿਆਂ ਦੀ ਮੌਤ ਕੇਜਰੀਵਾਲ ਹਸਪਤਾਲ ਵਿੱਚ ਹੋਈ। ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਬੱਚੇ ਹਾਈਪੋਗਲਾਈਸੇਮੀਆ ਨਾਲ ਪੀੜਤ ਸਨ।
ਹਾਈਪੋਗਲਾਈਸੇਮੀਆ ਵਿੱਚ ਖ਼ੂਨ ਵਿੱਚ ਸ਼ੱਕਰ ਦਾ ਪੱਧਰ ਘੱਟ ਜਾਂਦਾ ਹੈ ਅਤੇ ਇਲੈਕਟ੍ਰੋਲਾਈਟ ਦਾ ਸੰਤੁਲਨ ਵੀ ਵਿਗੜ ਜਾਂਦਾ ਹੈ। ਮਰਨ ਵਾਲੇ ਜ਼ਿਆਦਾਤਰ ਬੱਚੇ 10 ਸਾਲ ਤੋਂ ਘਟ ਉਮਰ ਦੇ ਸਨ। ਇਕ ਜੂਨ ਮਗਰੋਂ ਐਸਕੇਐਮਸੀਐਚ ਹਸਪਤਾਲ ਵਿੱਚ 197 ਬੱਚਿਆਂ ਨੂੰ ਭਰਤੀ ਕੀਤਾ ਗਿਆ ਅਤੇ ਕੇਜਰੀਵਾਲ ਹਸਪਤਾਲ ਵਿੱਚ 91 ਬੱਚਿਆਂ ਨੂੰ ਲਿਜਾਇਆ ਗਿਆ। ਕੇਂਦਰੀ ਸਿਹਤ ਮੰਤਰੀ ਨੇ ਐਤਵਾਰ ਨੂੰ ਮੁਜ਼ੱਫਰਪੁਰ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਬੀਮਾਰਾਂ ਨੂੰ ਕੇਂਦਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਕੇਂਦਰ ਵੱਲੋਂ ਮਾਹਿਰਾਂ ਦੀ ਇਕ ਟੀਮ ਨੇ ਬੁੱਧਵਾਰ ਨੂੰ ਮੁਜ਼ੱਫਰਪੁਰ ਦਾ ਦੌਰਾ ਕੀਤਾ ਸੀ।

ਪੰਜਾਬੀ ਫਿਲਮ “ਅੰਗਰੇਜ਼ ਪੁੱਤ” ਦਾ ਪੋਸਟਰ ਰਲੀਜ

ਇਸ ਫਿਲਮ ਵਿੱਚ ਅਰਸ਼ ਚਾਵਲਾ ਅਤੇ ਸਮਿਤ ਗੁਲਾਟੀ ਮੁੱਖ ਭੁਮਿਕਾ ’ਚ ਨਜ਼ਰ ਆਉਣਗੇ

ਜਗਰਾਉਂ (ਰਾਣਾ ਸੇਖਦੌਲਤ) ਕਿਸੇ ਵੀ ਪ੍ਰੋਜੈਕਟ ਨੂੰ ਸਫਲ ਬਣਾਉਣ ਪਿੱਛੇ ਉਸ ਦੀ ਕਹਾਣੀ ਆਮ ਫਿਲਮਾ ਨਾਲੋ ਹੱਟ ਕੇ ਹੁੰਦੀ ਹੈ। ਇਸ ਗੱਲ ਤੇ ਵਿਸ਼ਵਾਸ ਕਰਦੇ ਹੋਏ ਫਿਲਮ ਨਿਰਮਾਤਾ ਅਤੇ ਦਰਸ਼ਕਾ ਲਈ ਵੱਖਰੀਆ ਅਤੇ ਅਰਥਾ ਪੁਰਨ ਕਹਾਣੀਆ ਨੂੰ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਇਸ ਭਰਪੂਰ ਫਿਲਮਾ ’ਚ ਨਾਮ ਜੁੜਨ ਜਾ ਰਿਹਾ ਹੈ। ਆਉਣ ਵਾਲੀ ਫਿਲਮ ਅੰਗਰੇਜ਼ ਪੱੁੱਤ ਦਾ ਹਾਲ ਹੀ ਵਿੱਚ ਫਿਲਮ ਦੇ ਨਿਰਮਾਤਵਾਂ ਨੇ ਇਕ ਵਿਸ਼ੇਸ਼ ਪ੍ਰੈਸ਼ ਕਾਨਪ੍ਰੈਸ ਚੰਡੀਗੜ੍ਹ ਆਯੋਜਨ ਕੀਤਾ। ਇਸ ਫਿਲਮ ਦੀ ਘੌਸ਼ਣਾ ਦੇ ਨਾਲ ਹੀ ਫਿਲਮ ਦੇ ਬਾਰੇ ਹੋਰ ਵੀ ਜਾਣਕਾਰੀ ਸਾਝੀ ਕੀਤੀ । ਪਾਲੀਵੁੱਡ ਤੋਂ ਅਰਸ਼ ਚਾਵਲਾ ਅਤੇ ਬਾਲੀਵੁੱਡ ਫਿਲਮ ਬਾਗ ਮਿਲਖਾਂ ਬਾਗ ਅਤੇ ਬਾਗੀ ਦੇ ਪ੍ਰਸਿੱਧ ਅਦਾਕਾਰ ਸਮਿਤ ਗੁਲਾਟੀ ਇਸ ਫਿਲਮ ਦੇ ਮੁੱਖ ਅਦਾਕਾਰ ਵਜੋਂ ਮੁੱਖ ਭੁਮਿਕਾ ਨਿਭਾਉਣਗੇ। ਫਿਲਮ ਦਾ ਮਿਊਜ਼ਕ ਅਤੇ ਬੈਕਗਰਾਊਡ ਸਕੋਰ ਪ੍ਰਸਿੱਧ  ਸੰਗੀਤਕਾਰ ਗੁਰਮੀਤ ਸਿੰਘ ਦੁਆਰਾ ਕੀਤਾ ਜਾਵੇਗਾ।ਫਿਲਮ ਦਾ ਡਾਇਰੈਕਟਰ ਸ਼ਿਵਮ ਸ਼ਰਮਾ (ਮੁੰਬਈ) ਦੁਆਰਾ ਕੀਤਾ ਜਾਵੇਗਾ। ਬਾਲੀਵੱੁਡ ਪ੍ਰੋਡਿਊਸਰ ਮੰਯਕ ਸ਼ਰਮਾ ਇਸ ਫਿਲਮ ਨੂੰ ਪ੍ਰੋਡਿਊਸਰ ਕਰਨਗੇ ਅਤੇ ਇਸ ਫਿਲਮ ਦੇ ਲੇਖਕ ਰਿਸ਼ੀ ਮੱਲ੍ਹੀ ਹਨ।ਇਸ ਫਿਲਮ ਨੂੰ ਐਮ.ਐਸ.ਏਸ਼ੀਅਨ ਮੂਵੀ ਸਟੂਡੀਓ ਅਤੇ ਰੰਗਲਾ ਪੰਜਾਬ ਮੋਸ਼ਨ ਪਿਕਚਰਜ਼ ਵੱਲੋਂ ਮੋਗਾ ਫਿਲਮ ਸਟੂਡੀਓ ਅਤੇ ਪੰਜਾਬ ਸਟਾਰ ਲਾਈਵ ਇਵੈਟ ਮੈਨੇਜਮੈਟ ਪ੍ਰਾਈਵੇਟ ਲਿਿਮਟੇਡ ਨਾਲ ਪੇਸ਼ ਕੀਤਾ ਜਾਵੇਗਾ। ਸ਼ਿਵਮ ਸ਼ਰਮਾ ਪਹਿਲਾ ਵੀ ਕਈ ਫਿਲਮਾ ਜਿਵੇਂ ਢੋਲ ਰੱਤ, ਭਰਤ ਸਿੰਘ ਦੀ ਉਡੀਕ, ਸਿੱਖੀ ਵਰਗੀਆ ਫਿਲਮਾ ਕੀਤੀਆਂ। ਇਸ ਫਿਲਮ ਦਾ ਕਨਸੈਪਟ ਬੜਾਂ ਹੀ ਅਲੱਗ ਹੈ। ਅੱਜ ਕੱਲ ਫਿਲਮਾ ਦੀ ਕਹਾਣੀ ਸਿਰਫ ਵਿਆਹਾ ਅਤੇ ਅਰਥ ਹੀਨ ਹਾਸੋਹੀਣ ਤੱਕ ਹੀ ਸੀਮਿਤ ਰਿਹ ਗਈ ਹੈ। ਇਸ ਕਰਕੇ ਇਸ ਫਿਲਮ ਦੇ ਡਾਇਰੈਕਟ ਸ਼ਿਵਮ ਸ਼ਰਮਾ ਅਤੇ ਅਰਸ਼ ਚਾਵਲਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਸਿਰਫ ਹਲਕੀ ਫੁੱਲਕੀ ਕਮੇਡੀ ਹੀ ਨਹੀ ਬਲ ਕੇ ਇਹ ਫਿਲਮ ਪੰਜਾਬੀ ਸਨੇਮੇ ਵਿੱਚ ਨਿਵੇਕਲਪ ਦੀ ਇਕ ਨਵੀ ਲਹਿਰ ਲੈ ਕੇ ਆਵੇਗੀ। ਇਸ ਫਿਲਮ ਵਿੱਚ ਜਗਰਾਉਂ ਦੇ ਚਿਹਰੇ ਗੁਰਮੀਤ ਦਮਨ (ਸੇਖਦੌਲਤ) ਜੋਂ ਪਹਿਲਾ ਵੀ ਸਾਡੀਆ ਫਿਲਮਾ ਵਿੱਚ ਕੰਮ ਕਰ ਚੁੱਕੇ ਹਨ। ਇਸ ਫਿਲਮ ਵਿੱਚ ਵੀ ਇਕ ਵੱਖਰੀ ਭੂਮਿਕਾ ਵਿੱਚ ਨਜ਼ਰ ਆਉਣਗੇ। 
 

ਕਾਂਗਰਸ ਦੀ ਕੈਪਟਨ ਸਰਕਾਰ ਪੰਜਾਬ ਵਿੱਚ ਹੋ ਰਹੀ ਧੱਕੇਸ਼ਾਹੀ ਤੇ ਗੁੰਡਾਗਰਦੀ ਲਈ ਜ਼ਿੰਮੇਵਾਰ:ਵਿਧਾਇਕਾ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦਿਨੋ ਦਿਨ ਪੰਜਾਬ ਦੇ ਹਲਾਤ ਏਨੇ ਅਣਸੁਖਾਵੇ ਹੋ ਰਹੇ ਹਰ ਇਕ ਵਿਅਕਤੀ ਡਰਿਆ ਅਤੇ ਸਹਿਿਮਆ ਹੋਇਆ ਮਹਿਸੂਸ ਕਰ ਰਿਹਾ ਕਿਉਕਿ ਪੰਜਾਬ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੈ ਜਿਸਦਾ ਮੱੁਖ ਦੋਸ਼ੀ ਕੈਪਟਨ ਅਮਰਿੰਦਰ ਸਿੰਘ ਹੈ ਜੋ ਜਨਤਾ ਨੂੰ ਇਕ ਵਧੀਆ ਰਾਜ ਦੇਣ ਦੀ ਬਜਾਏ ਪਾਹੜਾਂ ਦੀ ਸੈਰਾਂ ਕਰਨ ਦਾ ਆਦੀ ਹੈ।ਇਹਨਾਂ ਸਬਦਾਂ ਦਾ ਪ੍ਰਗਟਾਵਾ ਹਲਕਾ ਜਗਰਾਉ ਦੀ ਵਿਧਾਇਕਾ ਸਰਬਜੀਤ ਕੌਰ ਮਾਣੰੂਕੇ ਨੇ ਪੱਤਰਕਾਰਾਂ ਨਾਲ ਕਰਦਿਆਂ ਕੀਤੇ।ਵਿਧਾਇਕ ਮਾਣੂੰਕੇ ਨੇ ਕਿਹਾ ਔਰਤ ਨੂੰ ਸ਼ਰੇਆਮ ਸੜਕ ਤੇ ਲਿਜਾ ਕੇ ਅਣਮਨੱੁਖੀ ਵਤੀਰਾ ਕਰਕੇ ਕੀਤੀ ਕੱੁਟਮਾਰ ਤੇ ਦੱੁਖ ਪ੍ਰਗਟ ਕਰਦਿਆਂ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਇਹਨਾਂ ਗੰੁਡਾਗਰਦੀ ਕਰਨ ਵਾਲੇ ਲੋਕਾਂ ਤੇ ਔਰਤਾਂ ਦੇ ਕੱਪੜੇ ਪਾੜਨ,ਘਰ ਵਿਚ ਅਗਵਾਹ ਕਰਨ ਅਤੇ ਇਰਾਦਾ ਕਤਲ ਦੀ ਧਾਰਾਵਾਂ ਲਾ ਕੇ ਸ਼ਖਤ ਤੋ ਸਖਤ ਸਜ਼ਾ ਦਿੱਤੀ ਜਾਵੇ।ਬੀਬੀ ਮਾਣੰੂਕੇ ਨੇ ਕਿਹਾ ਕਿ ਪੰਜਾਬ ਵਿੱਚ ਨਿਤ ਦਿਨ ਗੰੁਡਾਗਰਦੀ ਅਥੇ ਬਲਾਤਕਾਰ ਦੀਆਂ ਘਟਨਾਵਾਂ ਲਗਤਾਰ ਵੱਧ ਰਹੀਆਂ ਹਨ।ਉਨ੍ਹਾਂ ਕਿਹਾ ਕਿ ਗਰੀਬ ਔਰਤ ਤੇ ਅਤਿਆਚਾਰ ਕਰਨ ਵਾਲੇ ਗੰੁਡਾਗਰਦੀ ਕਰਨ ਵਾਲੇ ਕਾਂਗਰਸੀ ਆਗੂਆਂ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ।