You are here

ਲੁਧਿਆਣਾ

ਜੇਕਰ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਬਿਜਲੀ ਸਸਤੀ ਨਾ ਕੀਤੀ ਤਾਂ ਕੈਪਟਨ ਅਮਰਿੰਦਰ ਦੀ ਕੋਠੀ ਦਾ ਘਿਰਾੳ ਕੀਤਾ ਜਾਵੇਗਾ:ਵਿਧਾਇਕ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੀ ਕੈਪਟਨ ਸਰਕਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਵਾਂਗ 1 ਰੁਪਏ ਪ੍ਰਤੀ ਯੂਨਿਟ ਬਿਜਲੀ ਸਪਲਾਈ ਪੰਜਾਬ ਦੀ ਜਨਤਾ ਨੂੰ ਦੇਵੇ ਤਾਂ ਕਿ ਮਹਿੰਗਾਈ ਦੀ ਚੱਕੀ ਵਿੱਚ ਪਿਸ਼ ਰਹੇ ਲੋਕਾਂ ਨੂੰ ਕੁਝ ਰਾਹਿਤ ਮਹਿਸੂਸ ਹੋਵੇ।ਉਕਤ ਸ਼ਬਦਾਂ ਦਾ ਪ੍ਰਗਟਾਵਾ ਜਗਰਾਉਂ ਵਿਧਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕਰਦਿਆਂ ਕਿਹਾ ਰਿਹਾ ਕਿ ਜਦੋਂ ਵੀ ਕੈਪਟਨ ਸਰਕਾਰ ਬਣੀ ਹੈ,ਉਦੋਂ ਤੋਂ ਲੈਕੇ ਹੁਣ ਤੱਕ 12 ਵਾਰ ਬਿਜਲੀ ਦਰਾਂ ਵਿਚ ਵਾਧਾ ਕੀਤਾ ਗਿਆ,ਜਿਸ ਕਾਰਨ ਪੰਜਾਬ ਦੇ ਆਮ ਲੋਕ ਨਿਰਾਸਾਂ ਤੇ ਨੇਚੈਤੀ ਵਿੱਚ ਹਨ।ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਵਿੱਚ ਕੇਜਰੀਵਾਲ ਸਰਕਾਰ 1 ਰੁਪਾਏ ਪ੍ਰਤੀ ਯੂਨਿਟ ਤੇ ਹਰਿਆਣਾ ਸਰਕਾਰ 2-50 ਰੁਪਾਏ ਪ੍ਰਤੀ ਯੂਟਿਨ ਦੇ ਸਕਦੀ ਹੈ ਤਾਂ ਪੰਜਾਬ ਵਿੱਚ ਕੈਪਟਨ ਸਰਕਾਰ ਸਸਤੀ ਬਿਜਲੀ ਦੇਣ ਦੀ ਬਜਾਏ ਬਿਜਲੀ ਦਰਾਂ ਵਿੱਚ ਲਗਾਤਾਰ ਵਾਧਾ ਕਰਕੇ ਪੰਜਾਬ ਦੇ ਲੋਕਾਂ ਨਾਲ ਬੇ-ਇਨਸਾਫੀ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਨਿੱਤ-ਦਿਹਾੜੇ ਮਹਿੰਗਾਈ ਦੀ ਮਾਰ ਨਾਲ ਝੰਡਿਆ ਪਿਆ ਹੈ,ਦਿਨੋ-ਦਿਨ ਭਾਰੀ ਕਰਜਿਆਂ ਦੀ ਪੰਡ ਨੇ ਹਾਲਤ ਇਸ ਤਰ੍ਹਾਂ ਬਣਾ ਦਿੱਤੇ ਹਨ ਕਿ ਉਹ ਜਾਂ ਤਾ ਆਪਣੀ ਜ਼ਮੀਨ ਵੇਚ ਕਰਜਾ ਉਤਾਰ ਸਕਦਾ ਹੈ ਜਾਂ ਫਿਰ ਖੁਦਕੁਸ਼ੀ ਕਰਕੇ।ਵਿਧਾਇਕਾ ਮਾਣੂੰਕੇ ਨੇ ਦੱਸਿਆ ਹੈ ਜੇਕਰ ਇਸ ਤੇ ਜਲਦ ਕੋਈ ਕਾਰਵਾਈ ਨਾ ਹੋਈ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾੳ ਕੀਤਾ ਜਾਵੇਗਾ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਨੇ 550 ਬੂਟੇ ਲਾਗਾਉਣ ਦੀ ਸੁਰੂਆਤ ਕੀਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਗਾਲਿਬ ਕਲਾਂ ਵਿਖੇ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਸਿਕੰਦਰ ਸਿੰਘ ਦੀ ਅਗਵਾਈ ਹੇਠ 550 ਫੁਲਦਾਰ ਫੁੱਲਦਾਰ ਸਜਾਵਟੀ ਅਤੇ ਛਾਂਦਰ ਬੂਟੇ ਲਗਾਏ ਗਏ।ਇਸ ਮੌਕੇ ਸਰਪੰਚ ਸਿਕੰਦਰ ਸਿੰਘ ਨੇ ਦੱਸਿਆ ਕਿ ਬੀ.ਡੀ.ਪੀ.ੳ ਜਗਰਾਉ ਦੇ ਦਿਸ਼ਾ-ਨਰਦੇਸ਼ਾਂ ਹੇਠ ਬੂਟੇ ਲਗਾਉਣ ਦੀ ਸੁਰੂਆਤ ਗਰੂਾਊਡ, ਪੰਚਾਇਤੀ ਜਮੀਨ,ਪਿੰਡ ਦੇ ਆਲੇ-ਦੁਆਲੇ,ਸਮਸਾਨ ਘਾਟ ਤੋਂ ਸ਼ੁਰੂਆਤ ਕੀਤੀ ਗਈ,ਪੌਦਾ ਲਗਾਉਣ ਦਾ ਉਦਘਾਟਨ ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ ਵਲੋਂ ਪੌਦਾ ਲਗਾਉਂਦਿਆਂ ਕੀਤਾ ਉਨ੍ਹਾਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਲਾਘਾ ਕਰਦਿਆਂ ਆਖਿਆਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਹਰਾ-ਭਰਾ ਬਣਾਉਣ ਲਈ ਕੀਤਾ ਜਾ ਰਿਹਾ ਉਪਰਾਲਾ ਸਲਾਘਾਯੋਗ ਹੈ।ਇਸ ਮੌਕੇ ਸਰਪੰਚ ਸਿਕੰਦਰ ਸਿੰਘ ਗਾਲਿਬ ਨੇ ਦਸਿਆ ਕਿ ਪਿੰਡਾਂ ਦੇ ਖੱੁਲੇ ਘਰਾਂ ਦੇ ਵਿਹੜਿਆਂ 'ਚ ਵੱਧ ਤੋ ਵੱਧ ਬੂਟੇ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ।ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡਾਂ 'ਚ ਇਸ ਮੁਹਿੰਮ ਪ੍ਰਤੀ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸ ਸਮੇ ਪੰਚ ਅਮਜੇਰ ਸਿੰਘ,ਪੰਚ ਗੁਰਦਿਆਲ ਸਿੰਘ,ਪੰਚ ਜਸਵੀਰ ਸਿੰਘ, ਪੰਚ ਰੁਲਦੂ ਸਿੰਘ,ਪੰਚ ਲਖਵੀਰ ਸਿੰਘ,ਪੰਚ ਗੁਰਚਰਨ ਸਿੰਘ ਗਿਆਨੀ ਆਦਿ ਹਾਜ਼ਰ ਸਨ।

ਪਿੰਡ ਸੰਗਤਪੁਰਾ (ਢੈਪਈ ) ਨੂੰ ਹਰਿਆ ਭਰਿਆ ਬਣਾਉਣਾ ਦਾ ਬਿੰਦਰ ਮਨੀਲਾ ਅਤੇ ਸਮੂਹ ਨਗਰ ਵਾਸੀਆ ਨੇ ਚੁੱਕਿਆ ਬੀੜਾ

ਜਗਰਾਓਂ, 29 ਮਈ (ਮਨਜੀਤ ਗਿੱਲ ਸਿੱਧਵਾਂ/ਗੁਰਦੇਵ ਗਾਲਿਬ)। ਇੱਥੋ ਨੇੜਲੇ ਪਿੰਡ ਸੰਗਤਪੁਰਾ (ਢੈਪਈ) ਵਿਖੇ ਅੱਜ ਬਾਬਾ ਲੱਖਾ ਜੀ ਠਾਠ ਨਾਨਕਸਰ ਵਾਲਿਆ ਦੀ ਰਹਿਨੁਮਾਈ ਹੇਠ ਸਰਪੰਚ ਬੀਬੀ ਪਲਵਿੰਦਰ ਕੌਰ ਸਿੱਧੂ ਪਤਨੀ ਟਰੱਕ ਯੂਨੀਅਨ ਜਗਰਾਉ ਪ੍ਰਧਾਨ ਬਿੰਦਰ ਮਨੀਲਾ ਨੇ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦੇ ਹੋਏ ਧਰਮਿੰਦਰ ਸਿੰਘ ਠਾਠ ਨਾਨਸਰ ਜਗਰਾਉ , ਵਣ ਰੇਂਜ ਅਫਸਰ ਮੋਹਨ ਸਿੰਘ, ਬਲਾਕ ਅਫਸਰ ਤੀਰਥ ਸਿੰਘ , ਸਵਰਨ ਸਿੰਘ ਬਲਾਕ ਅਫਸਰ , ਰਵੀਇੰਦਰ ਸਿੰਘ ,ਕੁਲਵੰਤ ਸਿੰਘ ਵਣ ਗਾਰਡ ਦੇ ਵਿਸ਼ੇਸ ਸਹਿਯੋਗ ਸਦਕਾ ਆਪਣੇ ਨਗਰ ਸੰਗਤਪੁਰਾ (ਢੈਪਈ) ਨੂੰ ਹਰਿਆਂ ਭਰਿਆਂ ਬਣਾਉਣ ਦਾ ਬੀੜਾ ਚੁੱਕਿਆਂ ਜਿਸ ਦਾ ਅਗਾਜ ਬਾਬਾ ਲੱਖਾ ਜੀ ਨੇ ਆਪਣੇ ਕਰ ਕਮਲਾਂ ਨਾਲ ਬੂਟਾ ਲਗਾਕੇ ਕੀਤਾ । ਇਸ ਸਮੇਂ ਬਾਬਾ ਲੱਖਾ ਜੀ ਨੇ ਇੱਕਤਰ ਹੋਏ ਨਗਰ ਵਾਸੀਆ ਨੂੰ ” ਬਲਿਹਾਰੀ ਕੁਦਰਤਿ ਵਸਿਆ , ਤੇਰਾ ਅੰਤੁ ਨ
ਜਾਈ ਲਖਿਆ” ਬਿਆਨ ਕਰਦੇ ਹੋਏ ਕਿਹਾ ਕਿ ਕੁਦਰਤ ਹੀ ਸਾਡਾ ਅਸਲੀ ਸਾਥੀ ਹੈ ਜੇਕਰ ਦਰਖੱਤ ਸਾਨੂੰ ਅਕਸ਼ੀਜਨ ਨਾ ਦੇਣ ਤਾਂ ਅਸੀ ਖਤਮ ਹੋ ਜਾਵਾਂਗੇ ਇਸੇ ਲਈ ਸਾਨੂੰ ਆਪਣੇ ਜੀਵਨ ਨੂੰ ਚੱਲਦਾ ਰੱਖਣ ਲਈ ਆਪਣੇ ਆਸ ਪਾਸ ਦਰਖੱਤ ਲਗਾਕੇ ਹਰਿਆਂ ਭਰਿਆ ਰੱਖਣਾ ਜਰੂਰੀ ਹੈ । ਇਸ ਸਮੇਂ ਪ੍ਰਧਾਨ ਬਿੰਦਰ ਸਿੰਘ ਮਨੀਲਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕਰਕੇ ਪਹੁੰਚੇ ਬਾਬਾ ਜੀ ਨੂੰ ਅਤੇ ਸਰਕਾਰੀ ਅਫਸਰਾ ਨੂੰ ਜੀ ਆਇਆਂ ਕਹਿੰਦੇ ਹੋਏ ਧੰਨਵਾਦ ਕੀਤਾ । ਇਸ ਸਮੇਂ ਪ੍ਰਧਾਨ ਬਿੰਦਰ ਮਨੀਲਾ ਨੇ ਕਿਹਾ ਕਿ ਉਹਨਾ ਦੇ ਸਿੱਧੂ ਪਰਿਵਾਰ ਦੀ ਤਮੰਨਾ ਹੈ ਕਿ ਉਹਨਾ ਦਾ ਨਗਰ ਹਰਿਆਂ ਭਰਿਆ ਬਣਾਕੇ ਰੱਖਣ ਤਦ ਹੀ ਉਹ ਅੱਜ ਇਸ ਉਪਰਾਲੇ ਨੂੰ ਨੇਪਰੇ ਚੜਾਉਣ ਲਈ ਇੱਕਤਰ ਹੋਏ ਹਨ ਪ੍ਰਮਾਤਮਾ ਦੀ ਮੇਹਰ ਅਤੇ ਆਪਣੇ ਨਗਰ ਵਾਸੀਆਂ ਦੇ ਸਹਿਯੋਗ ਸਕਦਾ ਆਪਣੇ ਨੇਕ ਮਨਸੂਬਿਆ ਨੂੰ ਸਮ੍ਹੂ ਨਗਰ ਵਾਸੀਆ ਅਤੇ ਨੌਜਵਾਨਾ ਦੇ ਸਹਿਯੋਗ ਨਾਲ ਜਲਦ ਪੂਰਾ ਕਰਕੇ ਮਨ ਦੇ ਸੁਫਨੇ ਪੂਰੇ ਕਰਨਗੇ । ਇਸ ਸਮੇਂ ਇੰਨਾ ਦੇ ਨਾਲ ਪੰਚ ਰਾਗਾ ਸਿੰਘ , ਪੰਚ ਗੁਰਜੀਤ ਸਿੰਘ ਗੋਗੀ , ਪੰਚ ਹਰਪਾਲ ਕੌਰ , ਪੰਚ ਸੰਦੀਪ ਸਿੰਘ , ਪੰਚ ਬਲਰਾਜ ਸਿੰਘ , ਪੰਚ ਨਵਜੋਤ ਕੌਰ , ਪੰਚ ਨਸੀਬ ਕੌਰ , ਸਾਬਕਾ ਸਰਪੰਚ ਸੁਰਜੀਤ ਸਿੰਘ , ਸਾਬਕਾ ਪੰਚ ਸੁਲਤਾਨ ਸਿੰਘ ਮੰਨੂੰ , ਸਾਬਕਾ ਪੰਚ ਜਗਜੀਤ ਸਿੰਘ , ਗੁਰਸ਼ਰਨ ਸਿੰਘ , ਮਾਸਟਰ ਚਰਨਜੀਤ ਸਿੰਘ , ਸੂਬੇਦਾਰ ਪਰਮਿੰਦਰ ਸਿੰਘ , ਜਸਵੀਰ ਸਿੰਘ , ਦਰਸ਼ਨ ਸਿੰਘ , ਅਰਸਪ੍ਰੀਤ ਸਿੰਘ ,ਰਾਜਪ੍ਰੀਤ ਸਿੰਘ , ਚਤਰ ਸਿੰਘ , ਹਰਮਨਜੋਤ ਸਿੰਘ , ਚੰਦਨਦੀਪ ਸਿੰਘ , ਰਾਣਾ ਪ੍ਰਾਤਪ ਸਿੰਘ , ਮੋਹਨ ਸਿੰਘ , ਮਨਪ੍ਰੀਤ ਸਿੰਘ , ਰਮਨਦੀਪ ਸਿੰਘ , ਜੋਨੀ , ਗਿੰਦਰ ਸਿੰਘ ਆਦਿ ਹਾਜਰ ਸਨ ।

ਮਿਊਂਸਪਲ ਮੁਲਾਜਮਾਂ ਦੀ ਵੈਟ ਦੀ ਰਕਮ ਨਾ ਭੇਜੀ ਗਈ ਤਾਂ ਯੂਨੀਅਨ ਦਫਤਰਾਂ ਅੱਗੇ ਸ਼ੁਰੂ ਕਰੇਗੀ ਧਰਨੇ ਰੈਲੀਆਂ : ਪ੍ਰਧਾਨ ਜਨਕ ਰਾਜ

ਜਗਰਾਓਂ, 29 ਮਈ (ਮਨਜੀਤ ਗਿੱਲ ਸਿੱਧਵਾਂ/ਗੁਰਦੇਵ ਗਾਲਿਬ)। ਪੰਜਾਬ ਮਿਊਂਸਪਲ ਵਰਕਰਜ ਯੂਨੀਅਨ ਰਜਿ: 109 ਵੱਲੋਂ ਪੰਜਾਬ ਸਰਕਾਰ ਅਤੇ ਸਥਾਨਕ ਸਰਕਾਰ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ। ਯੂਨੀਅਨ ਦੇ ਸੂਬਾ ਪ੍ਰਧਾਨ ਜਨਕ ਰਾਜ ਮਾਨਸਾ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਥਾਨਕ ਸਰਕਾਰ ਵਿਭਾਗ ਤੋਂ ਮੰਗ ਕੀਤੀ ਹੈ ਕਿ ਵੱਖ-ਵੱਖ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਮੁਲਾਜਮਾਂ ਦੀ ਆਰਥਿਕ ਹਾਲਤ ਨੂੰ ਵੇਖਦਿਆਂ ਵੈਟ ਅਤੇ ਐਕਸਾਈਜ ਦੀ ਬਣਦੀ ਰਕਮ ਤੁਰੰਤ ਜਾਰੀ ਕੀਤੀ ਜਾਵੇ ਤਾਂ ਕਿ ਮੁਲਾਜਮ ਆਪਣੀਆਂ ਆਰਥਿਕ ਸਮੱਸਿਆਵਾਂ ਦਾ ਹੱਲ ਕਰ ਸਕਣ। ਯੂਨੀਅਨ ਆਗੂ ਨੇ ਸਪੱਸ਼ਟ ਕੀਤਾ ਕਿ ਕਈ ਕੌਂਸਲਾਂ ਅਤੇ ਪੰਚਾਇਤਾਂ ਵਿੱਚ ਤਾਂ ਕਈ-ਕਈ ਮਹੀਨਿਆਂ ਤੋਂ ਤਨਖਾਹ ਦੀ ਅਦਾਇਗੀ ਨਹੀਂ ਹੋਈ, ਕਈ-ਕਈ ਮਹੀਨਿਆਂ ਦਾ ਪੀ.ਐਫ.ਜਮਾਂ੍ਹ ਨਹੀਂ ਹੋਇਆ ਇਥੋਂ ਤੱਕ ਕਿ ਜੇਕਰ ਕੋਈ ਮੁਲਾਜਮ ਰਿਟਾਇਰ ਹੁੰਦਾ ਹੈ ਤਾਂ ਉਸ ਨੂੰ ਨਾ-ਮਾਤਰ ਰਕਮ ਦੇ ਕੇ ਘਰ ਭੇਜ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਨਿੰਦਣਯੋਗ ਹੈ ਅਤੇ ਇਸ ਜੂਨ ਮਹੀਨੇ ਦਾ ਵੈਟ ਨਾ ਆਉਣ ਤੇ ਇਸ ਸਮੱਸਿਆ ਵਿੱਚ ਹੋਰ ਵਾਧਾ ਹੋ ਗਿਆ ਹੈ ਜੇਕਰ ਇੱਕ ਦੋ ਦਿਨਾਂ ਤੱਕ ਇਹ ਵੈਟ ਦੀ ਰਕਮ ਨਾ ਭੇਜੀ ਗਈ ਤਾਂ ਯੂਨੀਅਨ ਮਜਬੂਤ ਹੋ ਕੇ ਦਫਤਰਾਂ ਅੱਗੇ ਧਰਨੇ ਰੈਲੀਆਂ ਦਾ ਸਿਲਸਿਲਾ ਸ਼ੁਰੂ ਕਰੇਗੀ। ਇਸ ਮੌਕੇ ਤੇ ਹਾਜ਼ਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ੍ਰੀ ਭੋਲਾ ਸਿੰਘ ਬਠਿੰਡਾ ਨੇ ਸਥਾਨਕ ਸਰਕਾਰ ਵਿਭਾਗ ਤੋਂ ਇਹ ਵੀ ਮੰਗ ਕੀਤੀ ਕਿ ਕੌਂਸਲਾਂ ਅਤੇ ਪੰਚਾਇਤਾਂ ਵਿੱਚ ਖਾਲੀ ਪਈਆਂ ਕਾਰਜ ਸਾਧਕ ਅਫਸਰਾਂ ਅਤੇ ਇੰਸਪੈਕਟਰਾਂ ਦੀਆਂ ਅਸਾਮੀਆਂ ਨੂੰ ਤੁਰੰਤ ਪੂਰਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਜੋ ਦੂਸਰੇ ਮਹਿਕਮਿਆਂ ਦੇ ਜੇ.ਈ. ਡੈਪੂਟੇਸ਼ਨ ਤੇ ਕੰਮ ਕਰ ਰਹੇ ਹਨ ਉਹਨਾਂ ਨੂੰ ਵਿਭਾਗ ਵਿੱਚ ਹੀ ਪੱਕੇ ਤੌਰ ਤੇ ਮਰਜ ਕੀਤਾ ਜਾਵੇ। ਪਿਛਲੇ ਤਿੰਨ ਸਾਲਾਂ ਜਾਂ ਇਸ ਤੋਂ ਵੱਧ ਸਮੇਂ ਤੋਂ ਕੱਚੇ ਤੌਰ ਤੇ ਕੰਮ ਕਰਦੇ ਕੰਪਿਊਟਰ ਉਪਰੇਟਰ, ਸਫਾਈ ਸੇਵਕ, ਸੇਵਾਦਾਰ ਅਤੇ ਕਲਰਕਾਂ ਨੂੰ ਬਿਨਾਂ੍ਹ ਸ਼ਰਤ ਰੈਗੂਲਰ ਕੀਤਾ ਜਾਵੇ ਅਤੇ ਜਿਨਾਂ੍ਹ ਪੰਚਾਇਤਾਂ ਵਲੋਂ ਪਿਛਲੇ ਸਮੇਂ ਵਿੱਚ ਕਿਸੇ ਏਜੰਸੀ ਤੋਂ ਕਰਜਾ ਲਿਆ ਗਿਆ ਸੀ ਉਹਨਾਂ ਨੂੰ ਵੈਟ ਵਿੱਚੋਂ ਪੂਰੀ ਰਕਮ ਕੱਟਣ ਦੀ ਬਜਾਏ ਕੁਝ ਹਿੱਸਾ ਕੱਟ ਕੇ ਬਾਕੀ ਬਣਦੀ ਰਕਮ ਭੇਜ ਦਿੱਤੀ ਜਾਇਆ ਕਰੇ ਤਾਂ ਕਿ ਸਬੰਧਤ ਮੁਲਾਜਮਾਂ ਨੂੰ ਵੀ ਤਨਖਾਹਾਂ ਆਦਿ ਦਾ ਭੁਗਤਾਨ ਹੁੰਦਾ ਰਹੇ। ਸੂਬਾ ਜਨਰਲ ਸਕੱਤਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਨਾਂ੍ਹ ਮੰਗਾਂ ਲਈ ਜਲਦੀ ਹੀ ਸਥਾਨਕ ਸਰਕਾਰ ਮੰਤਰੀ ਨੂੰ ਮਿਲਿਆ ਜਾਵੇਗਾ।
 

ਲੁਧਿਆਣਾ ਜੀਟੀ ਰੋਡ ਦੇ ਪੁਲ ਤੋਂ ਬੇਕਾਬੂ ਹੋ ਕੇ ਡਿੱਗੀ ਕਾਰ, ਦੋ ਨੌਜਵਾਨਾਂ ਦੀ ਮੌਤ

ਜਗਰਾਓਂ, 29 ਮਈ (ਮਨਜੀਤ ਗਿੱਲ ਸਿੱਧਵਾਂ/ਗੁਰਦੇਵ ਗਾਲਿਬ)। ਬੀਤੀ ਦੇਰ ਰਾਤ ਸਥਾਨਕ ਜਗਰਾਓਂ-ਲੁਧਿਆਣਾ ਜੀਟੀ ਰੋਡ ਮਾਰਗ 'ਤੇ ਪਿੰਡ ਅਲੀਗੜ੍ਹ ਵਾਲੇ ਪੁਲ ਤੋਂ ਇੱਕ ਕਾਰ ਬੇਕਾਬੂ ਹੋ ਕੇ ਪੁਲ ਦੀ ਰੇਲਿੰਗ ਨੂੰ ਤੋੜਦੀ ਹੋਈ ਪੁਲ ਤੋਂ ਥੱਲੇ ਜਾ ਡਿੱਗੀ, ਜਿਸ ਨਾਲ ਉਸ ਵਿੱਚ ਸਵਾਰ ਨੇੜਲੇ ਪਿੰਡ ਗਾਲਿਬ ਕਲਾਂ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸਾਰੇ ਪਿੰਡ ਵਿੱਚ ਮਾਹੌਲ ਗਮਗੀਨ ਹੋ ਗਿਆ। ਘਟਨਾ ਸਥਾਨ 'ਤੇ ਪੁੱਜੇ ਥਾਣਾ ਸਿਟੀ ਦੇ ਇੰਚਾਰਜ ਨਿਧਾਨ ਸਿੰਘ ਨੇ ਦੱਸਿਆ ਕਿ ਪਿੰਡ ਗਾਲਿਬ ਦੇ ਦੋ ਨੌਜਵਾਨ ਆਪਣੀ ਕਾਰ 'ਚ ਸਵਾਰ ਹੋ ਕੇ ਲੁਧਿਆਣਾ ਵਿਖੇ ਕਿਸੇ ਕੰਮ ਲਈ ਗਏ ਸਨ ਜਦ ਉਹ ਰਾਤ ਕਰੀਬ 10 ਵਜੇ ਵਾਪਿਸ ਆਪਣੇ ਪਿੰਡ ਜਾ ਰਹੇ ਸਨ ਤਾਂ ਪਿੰਡ ਅਲੀਗੜ੍ਹ ਦੇ ਪੁਲ 'ਤੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਜੋ ਕਿ ਪੁਲ ਦੀ ਰੇਲਿੰਗ ਨੂੰ ਤੋੜਦੀ ਹੋਈ ਪੁਲ ਤੋਂ ਥੱਲੇ ਜਾ ਡਿੱਗੀ ਜਿਸ ਨਾਲ ਉਸ ਵਿੱਚ ਸਵਾਰ ਮਨਜਿੰਦਰ ਸਿੰਘ ਦੀ ਮੋਕੇ 'ਤੇ ਹੀ ਮੌਤ ਹੋ ਗਈ ਅਤੇ ਗੰਭੀਰ ਜਖਮੀ ਹਰਿੰਦਰਪਾਲ ਸਿੰਘ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਨਿਧਾਨ ਸਿੰਘ ਨੇ ਦੱਸਿਆ ਕਿ ਜਗਰਾਓਂ ਦੇ ਸਿਵਲ ਹਸਪਤਾਲ ਵਿਖੇ ਦੋਵਾਂ ਮ੍ਰਿਤਕਾਂ ਦਾ ਪੋਸਟਮਾਰਟ ਕਰਨ ਤੋਂ ਬਾਅਦ 174 ਦੀ ਕਾਰਵਾਈ ਕਰਕੇ ਮ੍ਰਿਤਕ ਦੇਹਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।
 

ਅਮਰੀਕਾ ਤੋਂ ਆਏ ਜੀਜੇ ਨੇ ਸਾਲੇ ਨੂੰ ਮਾਰਨ ਦੀ ਦਿੱਤੀ ਸੁਪਾਰੀ, ਸਾਲੇ 'ਤੇ ਹਮਲਾ ਹੋਣ ਤੋਂ ਪਹਿਲਾਂ ਹੀ ਜਗਰਾਓਂ ਪੁਲਿਸ ਨੇ ਦੋ ਸ਼ੂਟਰਾਂ ਨੂੰ 12 ਬੋਰ ਦੀ ਪਿਸਤੌਲ ਅਤੇ ਕਾਰਤੂਸ ਸਮੇਤ ਕੀਤਾ ਕਾਬੂ

ਜਗਰਾਓਂ, 29 ਮਈ (ਮਨਜੀਤ ਗਿੱਲ ਸਿੱਧਵਾਂ/ਗੁਰਦੇਵ ਗਾਲਿਬ)। ਅਮਰੀਕਾ ਤੋਂ ਆਏ ਜੀਜੇ ਵੱਲੋਂ ਆਪਣੇ ਹੀ ਸਾਲੇ ਦਾ ਕਤਲ ਕਰਵਾਉਣ ਲਈ ਸ਼ੂਟਰਾਂ ਨੂੰ ਸੁਪਾਰੀ ਦੇ ਕੇ ਬੁਲਾਇਆ ਗਿਆ ਸੀ, ਸਾਲੇ 'ਤੇ ਹਮਲਾ ਹੋਣ ਤੋਂ ਪਹਿਲਾਂ ਹੀ ਜਗਰਾਓਂ ਪੁਲਿਸ ਨੇ ਦੋ ਸ਼ੂਟਰਾਂ ਨੂੰ 12 ਬੋਰ ਦੀ ਪਿਸਤੋਲ ਅਤੇ ਕਾਰਤੂਸ ਸਮੇਤ ਕਾਬੂ ਕਰ ਲਿਆ। 
ਸਥਾਨਕ ਦਫਤਰ ਵਿਖੇ ਰੱਖੀ ਕਾਨਫਰੰਸ ਦੋਰਾਨ ਐਸਪੀਡੀ ਰੁਪਿੰਦਰ ਕੁਮਾਰ ਭਾਰਦਵਾਜ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ ਰਿੰਕੂ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਛੱਜਾਵਾਲ ਨੇ ਬਿਆਨ ਕੀਤਾ ਕਿ ਉਹ ਪਿੰਡ ਰੂੰਮੀ ਵਿਖੇ ਜੀ.ਐਨ ਸੈਨਟਰੀ ਸਟੋਰ ਨਾਂਅ ਦੀ ਦੁਕਾਨ ਕਰਦਾ ਹੈ। ਉਸ ਦੀ ਇੱਕ ਭੈਣ ਪਰਵਿੰਦਰ ਕੌਰ ਅਮਰੀਕਾ 'ਚ ਰਹਿੰਦੇ ਰੁਪਿੰਦਰ ਸਿੰਘ ਵਾਸੀ ਪਿੰਡ ਤਾਰੇਵਾਲਾ ਜ਼ਿਲ੍ਹਾ ਮੋਗਾ ਨਾਲ ਵਿਆਹੀ ਹੋਈ ਸੀ। ਇਨ੍ਹਾਂ ਦੀ ਆਪਸ 'ਚ ਅਣਬਣ ਹੋਣ ਕਰਕੇ ਕਰੀਬ 5 ਸਾਲ ਪਹਿਲਾਂ ਉਹਨਾਂ ਦਾ ਅਮਰੀਕਾ ਵਿੱਚ ਤਲਾਕ ਹੋ ਗਿਆ ਸੀ। ਉਹਨਾਂ ਦੇ ਤਿੰਨੇ ਬੱਚੇ ਉਸਦੀ ਭੈਣ ਪਰਵਿੰਦਰ ਕੌਰ ਪਾਸ ਅਮਰੀਕਾ ਵਿੱਚ ਹੀ ਰਹਿੰਦੇ ਸਨ। ਰੁਪਿੰਦਰ ਸਿੰਘ ਜਦੋ ਵੀ ਇੰਡੀਆਂ ਆਉਂਦਾ ਸੀ ਤਾਂ ਮੁੱਦਈ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਅਤੇ ਉਸ ਨੇ ਗੁਰਜਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਉਰਫ ਫੌਜੀ ਵਾਸੀ ਰਾਮਗੜ੍ਹ ਭੁੱਲਰ ਨਾਂਅ ਦੀ ਇੱਕ ਔਰਤ ਨਾ ਮਿਲ ਕੇ ਉਸ ਨੂੰ ਮਰਵਾਉਣ ਲਈ 5 ਲੱਖ ਰੁਪਏ ਦੀ ਸੁਪਾਰੀ ਤਹਿਤ ਅਰਸ਼ਦੀਪ ਸਿੰਘ ਉਰਫ ਅਮਨਾ ਪੁੱਤਰ ਗੁਰਸਵੇਕ ਸਿੰਘ ਵਾਸੀ ਫਰੀਦਕੋਟ ਜੋ ਕਿ ਗੁਰਜਿੰਦਰ ਕੌਰ ਦਾ ਰਿਸ਼ਤੇਦਾਰ ਹੈ ਅਤੇ ਸੰਦੀਪ ਸਿੰਘ ਉਰਫ ਕਾਲਾ ਪੁੱਤਰ ਮੱਖਣ ਸਿੰਘ ਵਾਸੀ ਹਨੂੰਮਾਨਗੜ੍ਹ ਅਤੇ ਭਿੰਦਾ ਵਾਸੀ ਡੱਬਵਾਲੀ ਨੂੰ ਹਾਇਰ ਕੀਤਾ ਹੈ। ਰੁਪਿੰਦਰ ਸਿੰਘ ਨੇ ਗੁਰਜਿੰਦਰ ਕੌਰ ਅਤੇ ਅਰਸ਼ਦੀਪ ਸਿੰਘ ਨੂੰ ਪਹਿਲਾਂ 01 ਲੱਖ ਰੁਪਏ ਨਕਦ ਪੇਸ਼ਗੀ ਦਿੱਤੀ। ਇਹਨਾਂ ਸਾਰਿਆਂ ਨੇ ਰਲਕੇ ਜਤਿੰਦਰ ਸਿੰਘ ਉਰਫ ਰਿੰਕੂ ਨੂੰ ਮਾਰਨ ਦੀ ਸਕੀਮ ਤਹਿਤ ਉਸ ਦੀ ਦੁਕਾਨ, ਘਰ ਆਉਣ ਹਰ ਆਣ-ਜਾਣ ਵਾਲੇ ਰਸਤੇ ਅਤੇ ਸਮੇਂ ਦੀ ਚੰਗੀ ਤਰ੍ਹਾਂ ਰੈਕੀ ਕੀਤੀ ਅਤੇ ਬੀਤੇ ਦਿਨੀਂ ਸਵੇਰੇ 08:00 ਵਜੇ ਅਰਸ਼ਦੀਪ ਸਿੰਘ ਉਰਫ ਅਮਨਾ ਅਤੇ ਸੰਦੀਪ ਸਿੰਘ ਉਰਫ ਕਾਲਾ ਦੋਨੋਂ ਜਣੇ ਮੋਟਰਸਾਈਕਲ ਪਰ ਉਸ (ਮੁੱਦਈ) ਨੂੰ ਮਾਰਨ ਦੀ ਨੀਅਤ ਨਾਲ ਖੜ੍ਹੇ ਸਨ, ਜਿਨ੍ਹਾਂ ਨੂੰ ਜਗਰਾਓਂ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਦੇਖ ਰੇਖ ਹੇਠ ਸੀ.ਆਈ.ਏ ਸਟਾਫ ਦੇ ਏ.ਐਸ.ਆਈ ਜਨਕ ਰਾਜ ਵੱਲੋਂ ਸਮੇਤ ਪੁਲਿਸ ਪਾਰਟੀ ਨੇ ਉੱਕਤ ਦੋਵਾਂ ਦੋਸ਼ੀਆਂ ਨੂੰ ਇੱਕ ਮੋਟਰਸਾਈਕਲ, ਇੱਕ ਪਿਸਤੌਲ 12 ਬੋਰ ਅਤੇ 2 ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਧਾਰਾ 307/115/120-ਬੀ ਅਸਲਾ ਐਕਟ ਤਹਿਤ ਥਾਣਾ ਸਦਰ ਜਗਰਾਓਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਲੁਧਿਆਣਾ ਜੇਲ ਕਾਂਡ ਦੇ ਸਬੰਧ 'ਚ ਬਸਪਾ ਦੇ ਸੂਬਾ ਪ੍ਰਧਾਨ ਗੜੀ ਨੇ ਮ੍ਰਿਤਕ ਪਰਿਵਾਰਾਂ ਅਤੇ ਜਖਮੀਆਂ ਨਾਲ ਕੀਤੀ ਮੁਲਾਕਾਤ

ਸੁਧਾਰ ਘਰਾਂ ਤੋਂ ਬਿਗਾੜ ਘਰ ਬਣ ਚੁੱਕੀਆਂ ਜੇਲਾਂ ਦਾ ਮੰਤਰੀ ਅਸਤੀਫਾ ਦੇਵੇ ਅਤੇ ਦੋਸ਼ੀਆਂ ਉੱਤੇ ਪਰਚੇ ਦਰਜ ਕੀਤੇ ਜਾਣ  : ਗੜੀ

ਲੁਧਿਆਣਾ, ਜੂਨ 2019 ( ਮਨਜਿੰਦਰ ਗਿੱਲ )-ਲੁਧਿਆਣਾ ਦੀ ਸੈਂਟਰਲ ਜੇਲ ਵਿੱਚ ਕੈਦੀਆਂ ਅਤੇ ਜੇਲ ਪ੍ਰਸ਼ਾਸਨ ਵਿੱਚ ਹੋਈ ਖੂਨੀ ਝੜਪ ਨੇ ਸਾਬਿਤ ਕਰ ਦਿੱਤਾ ਕਿ ਪੰਜਾਬ ਦੀ ਬਿਗੜੀ ਕਾਨੂੰਨ ਵਿਵਸਥਾ ਦੀ ਸਥਿਤੀ ਜੇਲਾਂ ਵਰਗੀਆਂ ਅਤਿ ਸੁਰੱਖਿਅਤ ਥਾਵਾਂ ਤੇ ਵੀ ਦਰੁਸਤ ਨਹੀਂ ਰਹੀ। ਇੱਕ ਤੋਂ ਬਾਅਦ ਇੱਕ ਕਰਕੇ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਪੰਜਾਬ ਸਰਕਾਰ ਦਾ ਹਰ ਫਰੰਟ ਤੇ ਪੂਰੀ ਤਰਾਂ ਫੇਲ ਹੋਣਾ ਸਾਬਿਤ ਕਰਦੀਆਂ ਹਨ ਇਸ ਲਈ ਪੰਜਾਬ 'ਚ ਗਵਰਨਰੀ ਰਾਜ ਲਾਉਣ ਚਾਹੀਦਾ ਹੈ। ਜੇਲਾਂ ਸੁਧਾਰ ਘਰਾਂ ਦੀ ਬਜਾਏ ਬਿਗਾੜ ਘਰ ਬਣ ਗਈਆਂ ਹਨ ਜਿਸਦੇ ਲਈ ਸਿੱਧੇ ਤੌਰ ਤੇ ਜਿੰਮੇਵਾਰ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਫੌਰਨ ਅਸਤੀਫਾ ਲੈ ਲੈਣਾ ਚਾਹੀਦਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬਹੂਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ: ਜਸਵੀਰ ਸਿੰਘ ਗੜੀ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਕੀਤਾ ਜਿਥੇ ਉਹ ਮ੍ਰਿਤਕ ਕੈਦੀਆਂ ਦੇ ਪਰਿਵਾਰਕ ਮੈਂਬਰਾਂ, ਜਖਮੀਂ ਕੈਦੀਆਂ ਅਤੇ ਪੁਲਿਸ ਮੁਲਾਜਮਾਂ ਦਾ ਹਾਲ ਚਾਲ ਪੁੱਛਣ ਪਹੁੰਚੇ ਸਨ। ਉਨਾਂ ਮ੍ਰਿਤਕ ਅਜੀਤ ਸਿੰਘ ਦੇ ਪਿਤਾ ਅਤੇ ਮਾਤਾ ਦੀ ਹਾਜਰੀ ਵਿੱਚ ਕਿਹਾ ਕਿ ਕਾਂਗਰਸੀਆਂ ਨੇ ਤਾਂ ਉੜਦਾ ਪੰਜਾਬ ਫਿਲਮ ਬਣਾਈ ਸੀ ਪਰ ਏਨਾਂ ਦੀ ਸਰਕਾਰ ਵਿੱਚ ਰੋਂਦਾ ਪੰਜਾਬ ਬਣ ਗਿਆ ਹੈ। ਉਨਾਂ ਕਿਹਾ ਕਿ ਬਸਪਾ ਪਰਿਵਾਰ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਦਿੰਦੀ ਹੈ ਅਤੇ ਇਸ ਘਟਨਾ ਲਈ ਜਿੰਮੇਂਵਾਰ ਜੇਲ ਅਧਿਕਾਰੀਆਂ ਉੱਤੇ 302 ਅਤੇ 307 ਦਾ ਪਰਚਾ ਦਰਜ ਕਰਨ ਦੀ ਮੰਗ ਕਰਦੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਕਾਂਡ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਕੇ ਖੁਦ ਨੂੰ ਅਤੇ ਅਪਣੀ ਸਰਕਾਰ ਨੂੰ ਸਾਫ ਸੁਥਰੇ ਨਹੀਂ ਰੱਖ ਸਕਦੇ। ਇਸ ਮਾਮਲੇ ਵਿੱਚ ਸਰਕਾਰ ਦੇ ਪੂਰੀ ਤਰਾਂ ਨਾਕਾਮੀ ਸਾਬਿਤ ਹੋਣ ਤੇ ਉਹ ਦੋਸ਼ੀ ਹੈ। ਮੈਜਿਸਟ੍ਰੇਟ ਜਾਂਚ ਦੀ ਲਗਾਇਆ ਮੁੱਖੀ ਲੁਧਿਆਣਾ ਦਾ ਡੀ ਸੀ ਅਤੇ ਸਰਕਾਰ ਦੇ ਪ੍ਰਵਾਹ ਹੇਠ ਹੈ ਅਤੇ ਕਿਸੇ ਵੀ ਪੱਖੋਂ ਸਹੀ ਜਾਂਚ ਕਰਨ ਦੀ ਤਾਕਤ ਨਹੀਂ ਰੱਖਦਾ ਇਸ ਲਈ ਪੂਰੇ ਮਾਮਲੇ ਦੀ ਹਾਈ ਕੋਰਟ ਦੇ ਕਿਸੇ ਸਿਟਿੰਗ ਜੱਜ ਤੋਂ ਜਾਂਚ ਕਰਵਾ ਕੇ ਦੋਸ਼ੀਆਂ ਉੱਤੇ ਸਮਾਂ ਵਧ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਦੇਰ ਕਰਨ ਦੀ ਕੋਸ਼ਿਸ ਕੀਤੀ ਤਾਂ ਬਸਪਾ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸੜਕਾਂ ਉੱਤੇ ਉੱਤਰ ਕੇ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰੇਗੀ। ਉਨਾਂ ਨਾਲ ਹਾਜਰ ਪਰਿਵਾਰਕ ਮੈਂਬਰਾਂ ਨੇ ਵੀ ਜੇਲ ਮੰਤਰੀ ਦਾ ਫੌਰੀ ਅਸਤੀਫਾ ਅਤੇ ਜੇਲ ਅਧਿਕਾਰੀਆਂ ਉੱਤੇ ਪਰਚੇ ਦਰਜ ਕਰਨ ਦੀ ਮੰਗ ਕੀਤੀ। ਮ੍ਰਿਤਕ ਅਜੀਤ ਦੇ ਪਿਤਾ ਨੇ ਇਨਸਾਫ ਲਈ ਸੁਪਰੀਮ ਕੋਰਟ ਤੱਕ ਜਾਣ ਦੀ ਗੱਲ ਆਖੀ। ਇਸ ਮੌਕੇ ਜਿਲਾ ਪ੍ਰਧਾਨ ਪ੍ਰਗਣ ਬਿਲਗਾ, ਦੇਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆ ਜੋਨ ਕੋਆਡੀਨੇਟਰ ਰਾਮ ਸਿੰਘ ਗੋਗੀ ਤੇ ਭੁਪਿੰਦਰ ਸਿੰਘ ਜੌੜਾ, ਯੁਥ ਪ੍ਰਧਾਨ ਹਰਸ਼ਦੀਪ ਸਿੰਘ ਮਹਿਦੂਦਾਂ, ਮਨਜੀਤ ਸਿੰਘ ਬਾੜੇਵਾਲ, ਸੁਖਦੀਪ ਸਿੰਘ ਬੀਜਾ, ਮਨਜੀਤ ਸਿੰਘ ਕਾਹਲੋਂ, ਨਰੇਸ਼ ਬਸਰਾ, ਸੁਰਿੰਦਰ ਹੀਰਾ, ਬਲਵਿੰਦਰ ਕੁਮਾਰ, ਜੋਨ ਗੱਗੜ, ਜਸਵੀਰ ਪੌਲ, ਸੰਜੀਵ ਵਿਸ਼ਵਕਰਮਾ, ਸੁਰਜੀਤ, ਗੁਲਸ਼ਨ ਪੌਲ, ਡਾ ਰਵਿੰਦਰ ਸਰੋਏ ਅਤੇ ਹੋਰ ਹਾਜਰ ਸਨ।

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੇਂਦਰੀ ਜੇਲ੍ਹ ਲੁਧਿਆਣਾ ਦਾ ਦੌਰਾ

ਡੀ.ਜੀ.ਪੀ. ਰੋਹਿਤ ਚੌਧਰੀ ਨੇ ਜੇਲ੍ਹ ਮੰਤਰੀ ਨੂੰ ਸਾਰੇ ਘਟਨਾਕ੍ਰਮ ਤੋਂ ਜਾਣੂੰ ਕਰਵਾਇਆ, ਗੈਂਗਸਟਰਾਂ ਵੱਲੋਂ ਉਚ ਸੁਰੱਖਿਆ ਜ਼ੋਨ 'ਚੋਂ ਬਾਹਰ ਨਾ ਕੱਢੇ ਜਾਣ ਕਾਰਨ ਘੜੀ ਗਈ ਸੀ ਹਿੰਸਾ ਦੀ ਸਾਜਿਸ਼

ਲੁਧਿਆਣਾ, ਜੂਨ 2019 (ਮਨਜਿੰਦਰ ਗਿੱਲ )-ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਵੇਰੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੇ ਜ਼ਿਲਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਕੇਂਦਰੀ ਜੇਲ੍ਹ ਲੁਧਿਆਣਾ ਦਾ ਦੌਰਾ ਕੀਤਾ ਜਿੱਥੇ ਕੱਲ੍ਹ ਹਿੰਸਾ ਵਾਪਰੀ ਸੀ। ਰੰਧਾਵਾ ਨੇ ਜੇਲ੍ਹ ਦਾ ਦੌਰਾ ਕਰਦਿਆਂ ਉਚ ਸੁਰੱਖਿਆ ਜ਼ੋਨ ਤੇ ਸਾਰੀਆਂ ਬੈਰਕਾਂ ਤੋਂ ਇਲਾਵਾ ਉਨ੍ਹਾਂ ਸਾਰੀਆਂ ਥਾਵਾਂ ਦਾ ਨਿਰੀਖਣ ਕੀਤਾ ਗਿਆ ਜਿੱਥੇ ਬੀਤੇ ਕੱਲ੍ਹ ਕੈਦੀਆਂ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਸੀ। ਡੀ.ਜੀ.ਪੀ. (ਜੇਲ੍ਹਾਂ) ਰੋਹਿਤ ਚੌਧਰੀ ਨੇ ਜੇਲ੍ਹ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਪੂਰੇ ਘਟਨਾਕ੍ਰਮ ਦਾ ਪਿਛੋਕੜ ਦੱਸਦਿਆਂ ਕਿਹਾ ਕਿ ਇਸ ਪਿੱਛੇ ਕੁਝ ਗੈਂਗਸਟਰਾਂ ਵੱਲੋਂ ਸਾਜਿਸ਼ ਘੜੀ ਗਈ ਜਿਹੜੇ ਜੇਲ੍ਹ ਪ੍ਰਸ਼ਾਸਨ ਤੋਂ ਇਸ ਗੱਲੋਂ ਔਖੇ ਸਨ ਕਿ ਉਨ੍ਹਾਂ ਨੂੰ ਉਚ ਸੁਰੱਖਿਆ ਜ਼ੋਨ ਤੋਂ ਬਾਹਰ ਆਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਇਸ ਤੋਂ ਇਲਾਵਾ ਇਨ੍ਹਾਂ ਨੂੰ ਜੇਲ੍ਹ ਅੰਦਰ ਪਾਬੰਦੀਸ਼ੁਦਾ ਚੀਜ਼ਾਂ ਲਿਜਾਣ ਤੋਂ ਰੋਕਿਆ ਜਾਂਦਾ ਹੈ। ਰੰਧਾਵਾ ਜੇਲ੍ਹ ਅਧਿਕਾਰੀਆਂ ਨੂੰ ਵੀ ਮਿਲੇ ਜਿਨ੍ਹਾਂ ਨੇ ਕੱਲ੍ਹ ਦਲੇਰੀ ਤੇ ਹਿੰਮਤ ਨਾਲ ਬੇਕਾਬੂ ਹੋਏ ਕੈਦੀਆਂ ਨੂੰ ਨੱਥ ਪਾਉਣ ਵਿੱਚ ਅਹਿਮ ਰੋਲ ਨਿਭਾਇਆ। ਜੇਲ੍ਹ ਮੰਤਰੀ ਨੇ ਇਨ੍ਹਾਂ ਨੂੰ ਪ੍ਰਤੀ ਅਧਿਕਾਰੀ/ਕਰਮਚਾਰੀ 5,000 ਰੁਪਏ ਪ੍ਰੋਤਸਾਹਨ ਵਜੋਂ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਨੂੰ ਪ੍ਰਸੰਸਾ ਪੱਤਰ ਦੇ ਨਾਲ ਉਨ੍ਹਾਂ ਦੀ ਪਦਉਨਤੀ ਕਰਨ ਦਾ ਐਲਾਨ ਕੀਤਾ। ਜੇਲ੍ਹ ਮੰਤਰੀ ਨੇ ਉਨ੍ਹਾਂ ਕੈਦੀਆਂ ਦੀ ਵੀ ਪ੍ਰਸੰਸਾ ਕੀਤੀ ਜਿਨ੍ਹਾਂ ਨੇ ਸਥਿਤੀ ਨੂੰ ਕੰਟੋਰਲ ਕਰਨ ਲਈ ਜੇਲ੍ਹ ਅਧਿਕਾਰੀਆਂ ਦੀ ਮੱਦਦ ਕੀਤੀ। ਇਨ੍ਹਾਂ ਕੈਦੀਆਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣਗੀਆਂ। ਮੰਤਰੀ ਨੇ ਇਸ ਦੌਰੇ ਮੌਕੇ ਮਹਿਸੂਸ ਕੀਤਾ ਕਿ ਭੀੜ ਨੂੰ ਕਾਬੂ ਵਿੱਚ ਲਿਆਉਣ ਲਈ ਅੱਥਰੂ ਗੈਸ ਨੇ ਅਹਿਮ ਰੋਲ ਨਿਭਾਇਆ ਜਿਸ ਕਾਰਨ ਉਨ੍ਹਾਂ ਮੌਕੇ 'ਤੇ ਹੀ ਡੀ.ਜੀ.ਪੀ. ਨਾਲ ਗੱਲ ਕਰਦਿਆਂ ਜੇਲ੍ਹ ਵਿਭਾਗ ਨੂੰ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਮੁਹੱਈਆ ਕਰਨ ਲਈ ਕਿਹਾ ਤਾਂ ਜੋ ਭਵਿੱਖ ਵਿੱਚ ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾਵੇ। ਰੰਧਾਵਾ ਨੇ ਕੱਲ੍ਹ ਦੀ ਘਟਨਾ ਵਿੱਚ ਜ਼ਖ਼ਮੀ ਹੋਏ ਜੇਲ੍ਹ ਅਧਿਕਾਰੀਆਂ ਅਤੇ ਕੈਦੀਆਂ ਦੀ ਸਿਹਤ ਬਾਰੇ ਵੀ ਜਾਣਕਾਰੀ ਲਈ ਜਿਹੜੇ ਇਸ ਵੇਲੇ ਜੇਲ੍ਹ ਹਸਪਤਾਲ, ਸਿਵਲ ਹਸਪਤਾਲ ਤੇ ਡੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਹਨ। ਜੇਲ੍ਹ ਮੰਤਰੀ ਨੇ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਸਥਿਤੀ ਨੂੰ ਕੰਟੋਰਲ ਕਰਨ ਨਿਭਾਈ ਭੂਮਿਕਾ ਉਤੇ ਵੀ ਤਸੱਲੀ ਪ੍ਰਗਟਾਈ। ਇਸ ਮੌਕੇ ਪ੍ਰਮੁੱਖ ਸਕੱਤਰ (ਜੇਲ੍ਹਾਂ) ਹੁਸਨ ਲਾਲ, ਡੀ.ਜੀ.ਪੀ. (ਜੇਲ੍ਹਾਂ) ਰੋਹਿਤ ਚੌਧਰੀ, ਆਈ.ਜੀ. (ਜੇਲ੍ਹਾਂ) ਆਰ.ਕੇ.ਅਰੋੜਾ, ਡੀ.ਆਈ.ਜੀ. (ਜੇਲ੍ਹਾਂ) ਐਸ.ਐਸ.ਸੈਣੀ ਤੇ ਐਲ.ਐਸ.ਜਾਖੜ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅੱਗਰਵਾਲ ਸਣੇ ਜੇਲ੍ਹ, ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।

ਜੀਜੇ ਨੇ ਹੀ ਦਿਤੀ ਸਾਲੇ ਨੂੰ ਮਾਰਨ ਲਈ ਸੁਪਾਰੀ, ਪੰਜ ਲੱਖ ਵਿਚ ਸੌਦਾ, ਇਕ ਲੱਖ ਪੇਸ਼ਗੀ

ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸ਼ੂਟਰ ਪਿਸਤੌਲ ਸਮੇਤ ਗਿਰਫਤਾਰ 

ਜਗਰਾਓਂ, ਜੂਨ 2019 ( ਮਨਜਿੰਦਰ ਗਿੱਲ )—ਐਨ. ਆਰ. ਆਈ. ਜੀਜਾ ਵਲੋਂ ਆਪਣੇ ਹੀ ਸਾਲੇ ਨੂੰ ਕਤਲ ਕਰਵਾਉਣ ਲਈ ਪੰਜ ਲੱਖ ਰੁਪਏ ਵਿਚ ਸ਼ਾਰਪ ਸ਼ੂਟਰਾਂ ਨਾਲ ਸੌਦਾ ਤੈਅ ਕਰ ਲਿਆ ਅਤੇ ਇਕ ਲੱਖ ਰੁਪਏ ਦੀ ਪੇਸ਼ਗੀ ਵੀ ਦੇ ਦਿਤੀ। ਇਸਤੋਂ ਪਹਿਲਾਂ ਕਿ ਕਾਤਲ ਵਾਰਦਾਤ ਨੂੰ ਅੰਜਾਮ ਦਿੰਦੇ ਦੋਸ਼ੀ ਪੁਲਿਸ ਦੇ ਹੱਥ ਚੜ੍ਹ ਗਏ। ਇਸ ਸੰਬਧ ਵਿਚ ਡੀ. ਐਸ. ਪੀ. ਦਿਲਬਾਗ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਤਿੰਦਰ ਸਿੰਘ ਉਰਫ ਰਿੰਕੂ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਛੱਜਾਵਾਲ ਨੇ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਹ ਪਿੰਡ ਰੂੰਮੀ ਵਿਖੇ ਜੀ.ਐਨ ਸੈਨਟਰੀ ਸਟੋਰ ਨਾਮ ਦੀ ਦੁਕਾਨ ਕਰਦਾ ਹੈ । ਉਸ ਦੀ ਇੱਕ ਭੈਣ ਪਰਵਿੰਦਰ ਕੌਰ ਜੋ ਰੁਪਿੰਦਰ ਸਿੰਘ ਵਾਸੀ ਪਿੰਡ ਤਾਰੇਵਾਲਾ ਜਿਲ੍ਹਾ ਮੋਗਾ ਨਾ ਵਿਆਹੀ ਹੋਈ ਸੀ ਅਤੇ ਉਹ ਵਿਦੇਸ਼ ਅਮਰੀਕਾ ਰਹਿੰਦੇ ਸਨ ।ਪਰਵਿੰਦਰ ਕੌਰ ਦੀ ਆਪਣੀ ਪਤੀ ਨਾਲ ਅਣਬਣ ਹੋਣ ਕਰਕੇ ਕਰੀਬ 05 ਸਾਲ ਪਹਿਲਾਂ ਉਹਨਾਂ ਦਾ ਅਮਰੀਕਾ ਵਿੱਚ ਤਲਾਕ ਹੋ ਗਿਆ ਸੀ। ਉਹਨਾਂ ਦੇ ਤਿੰਨੇ ਬੱਚੇ ਉਸਦੀ ਭੈਣ ਪਰਵਿੰਦਰ ਕੌਰ ਪਾਸ ਹੀ ਰਹਿੰਦੇ ਸਨ। ਰੁਪਿੰਦਰ ਸਿੰਘ ਹਰ ਸਾਲ ਇੰਡੀਆਂ ਆਉਦਾ ਹੈ ਅਤੇ ਹੁਣ ਵੀ ਕਰੀਬ 01 ਮਹੀਨਾ ਪਹਿਲਾਂ ਇੱਥੇ ਆਇਆ ਹੋਇਆ ਸੀ।ਜਦੋਂ ਵੀ ਉਹ ਇੰਡੀਆਂ ਆਉਦਾ ਸੀ ਤਾਂ ਮੁੱਦਈ ਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਪਰ ਉਸਨੇ ਰਿਸ਼ੇਤਦਾਰ ਹੋਣ ਕਰਕੇ ਇਹਨਾਂ ਗੱਲਾਂ ਦੀ ਪਰਵਾਹ ਨਹੀ ਕੀਤੀ।ਕੁਝ ਦਿਨ ਪਹਿਲਾਂ ਉਸ ਦੀ ਦੁਕਾਨ ਦੇ ਬਾਹਰ ਇੱਕ ਸਕਾਰਪੀਓ ਗੱਡੀ ।ਜਿਸ ਵਿੱਚੋਂ ਦੋ ਨੌਜਵਾਨ ਉਮਰ ਕਰੀਬ 25 ਤੋ 28 ਸਾਲ ਆਏ।ਜਿਹਨਾਂ ਨੇ ਉਸ ਕੋਲਂੋ 260/- ਦਾ ਸੈਨਟਰੀ ਦਾ ਸਮਾਨ ਖ੍ਰੀਦ ਕੀਤਾ। ਉਹ ਹਰ ਰੋਜ ਹੀ ਪਿੰਡ ਛੱਜਾਵਾਲ ਤੋਂ ਪਿੰਡ ਰੂੰਮੀ ਆਪਣੀ ਦੁਕਾਨ ਪਰ ਜਾਂਦਾ ਹੈ।ਮਿਤੀ 26-06-2019 ਨੂੰ ਸਵੇਰੇ ਦੁਕਾਨ ਤੇ ਜਾਣ ਲਈ ਤਿਆਰ ਸੀ ਤਾਂ ਪਿੰਡ ਵਿੱਚ ਰੋਲਾ ਪੈ ਗਿਆ ਕਿ ਦੋ ਨੌਜਵਾਨ ਜਿਹਨਾਂ ਦੇ ਮੂੰਹ ਬੰਨ੍ਹੇ ਹੋਏ ਹਨ, ਸਪੈਲਡਰ ਮੋਟਰ ਸਾਈਕਲ ਨੰਬਰ ਪਰ ਪਿੰਡ ਛੱਜਾਵਾਲ ਤੋ ਰੂੰਮੀ ਵਾਲੀ ਸੜਕ ਤੇ ਕੱਸੀ ਦੀ ਪੁਲੀ ਤੇ ਸ਼ੱਕੀ ਹਾਲਤ ਵਿੱਚ ਖੜ੍ਹੇ ਹਨ।ਜਿਹਨਾਂ ਪਾਸ ਅਸਲਾ ਵੀ ਹੈ।ਪਿੰਡ ਦੇ ਕੁਝ ਨੌਜਵਾਨ ਸਮੇਤ ਮੁੱਦਈ ਉਹਨਾਂ ਵੱਲ ਗਏ ਤਾਂ ਦੋਵੇ ਨੌਜਵਾਨ ਮੋਟਰ- ਸਾਈਕਲ ਭਜਾਕੇ ਲੈ ਗਏ।ਜਿਹਨਾਂ ਬਾਰੇ ਮੁਦਈ ਨੂੰ ਯਾਦ ਆਇਆ ਕਿ ਇਹ ਦੋਵੇਂ ਉਹੀ ਵਿਆਕਤੀ ਹਨ, ਜੋ ਕੁਝ ਦਿਨ ਪਹਿਲਾਂ ਉਸ ਦੀ ਦੁਕਾਨ ਤੋ ਸਕਾਰਪੀਓ ਗੱਡੀ ਪਰ ਸੈਨਟਰੀ ਦਾ ਸਮਾਨ ਖ੍ਰੀਦਕੇ ਲੈ ਗਏ ਸੀ। ਇਨ੍ਹਾਂ ਦੋਵਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ। ਡੀ. ਐਂਸ,. ਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਤੋਂ ਪੁੱਛ ਗਿਛ ਕੀਤੀ ਗਈ ਤਾਂ ਇਨ੍ਹਾਂ ਮੰਨਿਆ ਕਿ ਜਤਿੰਦਰ ਸਿੰਘ ਨੂੰ ਮਾਰਨ ਲਈ ਉਸਦੇ ਜੀਜਾ ਰੁਪਿੰਦਰ ਸਿੰਘ ਨੇ ਉਨ੍ਹਾਂ ਨੂੰ ਪੰਜ ਲੱਖ ਦੀ ਸੁਪਾਰੀ ਦਿਤੀ ਹੈ। ਜਿਸ ਵਿਚੋਂ ਉਸਨੇ ਇਕ ਲੱਖ ਰੁਪਏ ਪੇਸ਼ਗੀ ਵਜੋਂ ਦਿਤੇ ਹਨ ਅਤੇ ਬਾਕੀ ਕੰਮ ਹੋਣ ਤੋਂ ਬਾਅਦ ਮਿਲਣੇ ਸਨ। ਰੁਪਿੰਦਰ ਸਿੰਘ ਥੋੜੇ ਦਿਨ ਪਹਿਲਾਂ ਹੀ ਅਮਰੀਕਾ ਤੋ ਆਇਆ ਹੈ।ਜਿਸ ਨੇ ਗੁਰਜਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਉਰਫ ਫੌਜੀ ਵਾਸੀ ਰਾਮਗੜ੍ਹ ਭੁੱਲਰ ਨਾਮ ਦੀ ਇੱਕ ਔਰਤ ਨਾਲ ਮਿਲ ਕੇ ਉਸ ਨੂੰ ਮਰਵਾਉਣ ਲਈ 5 ਲੱਖ ਰੁਪਏ ਵਿੱਚ ਅਰਸ਼ਦੀਪ ਸਿੰਘ ਉਰਫ ਅਮਨਾ ਪੁੱਤਰ ਗੁਰਸਵੇਕ ਸਿੰਘ ਵਾਸੀ ਫਰੀਦਕੋਟ ਜੋ ਕਿ ਗੁਰਜਿੰਦਰ ਕੌਰ ਦਾ ਰਿਸ਼ਤੇਦਾਰ ਹੈ ਅਤੇ ਸੰਦੀਪ ਸਿੰਘ ਉਰਫ ਕਾਲਾ ਵਾਸੀ ਹਨੂੰਮਾਨਗੜ੍ਹ ਅਤੇ ਭਿੰਦਾ ਵਾਸੀ ਡੱਬਵਾਲੀ ਨੂੰ ਹਾਇਰ ਕੀਤਾ ਹੈ। ਰੁਪਿੰਦਰ ਸਿੰਘ ਨੇ ਗੁਰਜਿੰਦਰ ਕੌਰ ਅਤੇ ਅਰਸ਼ਦੀਪ ਸਿੰਘ ਨੂੰ ਪਹਿਲਾਂ 01 ਲੱਖ ਰੁਪਏ ਨਕਦ ਪੇਸ਼ਗੀ ਦਿੱਤੀ ਹੈ।ਜਿਸ ਨਾਲ ਇਹਨਾਂ ਉਕਤ ਸਕਾਰਪੀਓ ਗੱਡੀ ਮਿਸਤਰੀ ਹਰਨੇਕ ਸਿੰਘ ਵਾਸੀ ਭੰਮੀਪੁਰਾ ਤੋ ਖ੍ਰੀਦ ਕੀਤੀ ਹੈ।ਇਸ ਗੱਡੀ ਰਾਂਹੀ ਹੀ ਰੁਪਿੰਦਰ ਸਿੰਘ, ਅਰਸ਼ਦੀਪ ਸਿੰਘ, ਸੰਦੀਪ ਸਿੰਘ ਅਤੇ ਭਿੰਦਾ ਉਸ ਨੂੰ ਮਾਰਨ ਲਈ ਇੱਕ ਪਿਸਤੌਲ ਵੀ ਰਜਾਸਥਾਨ ਤੋ ਖ੍ਰੀਦ ਕੇ ਲਿਆਏ ਸਨ।ਇਹਨਾਂ ਸਾਰਿਆ ਨੇ ਰਲਕੇ ਉਸ ਨੂੰ ਮਾਰਨ ਦੀ ਸਕੀਮ ਬਣਾ ਕੇ ਉਸ ਦੀ ਦੁਕਾਨ, ਉਸ ਦੇ ਘਰ ਆਉਣ ਜਾਣ ਵਾਲੇ ਰਸਤੇ ਅਤੇ ਸਮੇ ਦੀ ਚੰਗੀ ਤਰ੍ਹਾਂ ਰੈਕੀ ਕੀਤੀ ਅਤੇ ਮਿਤੀ 26-06-2019 ਨੂੰ ਸਵੇਰੇ 08:00 ਵਜੇ ਅਰਸ਼ਦੀਪ ਸਿੰਘ ਉਰਫ ਅਮਨਾ ਅਤੇ ਸੰਦੀਪ ਸਿੰਘ ਉਰਫ ਕਾਲਾ ਦੋਵੇਂ ਜਾਣੇ ਮੋਟਸਾਈਕਲ ਪਰ ਉਸ(ਮੁੱਦਈ) ਨੂੰ ਮਾਰਨ ਦੀ ਨੀਅਤ ਨਾਲ ਖੜ੍ਹੇ ਸਨ।ਜਿਸ ਤੇ ਉਹਨਾਂ ਵਿਰੁੱਧ ਮੁਕੱਦਮਾ ਨੰਬਰ 119 ਮਿਤੀ 28-06-2019 ਅ/ਧ 307/115/120-ਬੀ/506 ਭ/ਦ 25/54/59 ਅਸਲਾ ਐਕਟ ਥਾਣਾ ਸਦਰ ਜਗਰਾਂਉ ਦਰਜ ਰਜਿਸਟਰ ਕੀਤਾ ਗਿਆ।ਦੌਰਾਨੇ ਤਫਤੀਸ਼  ਡੀ. ਐਸ. ਪੀ ਦਿਲਬਾਗ ਸਿੰਘ ਦੇ ਨਿਰਦੇਸ਼ਾਂ ਤੇ ਇੰਸਪੈਕਟਰ ਇਕਬਾਲ ਹੁਸੈਨ, ਇੰਚਾਰਜ ਸੀ.ਆਈ.ਏ ਸਟਾਫ ਜਗਰਾਉ ਦੀ ਨਿਗਰਾਨੀ ਹੇਠ ਏ.ਐਸ.ਆਈ ਜਨਕ ਰਾਜ ਵੱਲੋ ਸਮੇਤ ਪੁਲਿਸ ਪਾਰਟੀ ਦੇ ਅਰਸ਼ਦੀਪ ਸਿੰਘ ਉਰਫ ਅਮਨਾ ਅਤੇ ਸੰਦੀਪ ਸਿੰਘ ਉਰਫ ਕਾਲਾ ਨੂੰ ਸਪੈਲਡਰ ਮੋਟਰਸਾਈਕਲ ਸਮੇਤ ਇੱਕ ਪਿਸਟਲ 12 ਬੋਰ ਅਤੇ 02 ਕਾਰਤੂਸ ਜਿੰਦਾ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਜਸਵੰਤ ਸਿੰਘ ਕੰਵਲ ਦੇ 101ਵੇਂ ਜਨਮ ਦਿਨ ਨੂੰ ਸਮਰਪਿਤ ਪੰਜ ਰੋਜ਼ਾ ਪੂਰਨਮਾਸ਼ੀ ਉਤਸਵ ਸ਼ੁਰੂ

ਢੁੱਡੀਕੇ, ਜੂਨ 2019 ( ਮਨਜਿੰਦਰ ਗਿੱਲ)—ਉੱਚ ਦੁਮਾਲੜੇ ਯੁਗ ਪੁਰਸ਼ ਲੇਖਕ ਜਸਵੰਤ ਸਿੰਘ ਕੰਵਲ ਦੇ 101ਵੇਂ ਜਨਮ ਦਿਨ ਦਾ ਆਰੰਭ ਪਿੰਡ ਢੁਡੀਕੇ ਵਿਖੇ ਪੰਜਾਬ ਆਰਟਸ ਕੌਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ, ਸਕੱਤਰ ਜਨਰਲ ਡਾ: ਲਖਵਿੰਦਰ ਜੌਹਲ,ਪੰਜਾਬ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਨਾਵਲਕਾਰ ਬਲਦੇਵ ਸਿੰਘ ਮੋਗਾ, ਗੁਰਮੇਲ ਸਿੰਘ ਮੋਗਾ, ਪ੍ਰੋ: ਜਸਵਿੰਦਰ ਸਿੰਘ ਸ਼ਰਮਾ ਨਿਆਲ ਪਾਤੜਾਂ,ਅਮਰਿੰਦਰ ਸਿੰਘ ਭਾਈਰੂਪਾ,ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ: ਸੁਰਜੀਤ ਸਿੰਘ, ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਡਾ: ਬਲਦੇਵ ਸਿੰਘ ਧਾਲੀਵਾਲ ਪੰਜਾਬੀ ਯੂਨੀ: ਪਟਿਆਲਾ, ਐੱਸ ਪੀ ਸਿੰਘ ਦਲੀਲਸਾਜ਼ ਪੀ ਟੀ ਸੀ ਚੈਨਲ,ਕੋਲਕਾਤਾ ਸਾਹਿੱਤ ਸਭਾ ਦੇ ਜਨਰਲ ਸਕੱਤਰ ਸ: ਜਗਮੋਹਨ ਸਿੰਘ ਗਿੱਲ , ਡਾ: ਸੁੰਸ਼ੀਲ ਕੁਮਾਰ ਰੀਜਨਲ ਸੈਂਟਰ ਪੰਜਾਬੀ ਯੂਨੀ: ਤਲਵੰਡੀ ਸਾਬੋ ਨੇ ਫੁੱਲ ਮਾਲਾਵਾਂ ਭੇਂਟ ਕਰਕੇ ਕੀਤਾ। ਜਸਵੰਤ ਸਿੰਘ ਕੰਵਲ ਦੀ ਸਿਹਤ ਕੁਝ ਨਾਸਾਜ਼ ਹੋਣ ਕਾਰਨ ਉਹ ਗਦਰ ਮੈਮੋਰੀਅਲ ਤੀਕ ਕਾਫ਼ਲੇ ਦੀ ਅਗਵਾਈ ਨਾ ਕਰ ਸਕੇ ਪਰ ਉਨ੍ਹਾਂ ਗਦਰੀ ਸੂਰਮਿਆਂ ਨੂੰ ਸਲਾਮ ਕਹਿ ਕੇ ਕਾਫਲਾ ਘਰੋਂ ਤੋਰਿਆ। ਗਦਰ ਮੈਮੋਰੀਅਲ ਤਿੰਨ ਪਿੰਡਾਂ ਦੇ ਵਿਚਕਾਰ ਉਹ ਸਥਲ ਹੈ ਜਿੱਥੇ ਗਦਰੀ ਸੂਰਮੇ ਪਿੰਡ ਢੁੱਡੀਕੇ, ਚੂਹੜਚੱਕ ਤੇ ਦੌਧਰ ਦੇ ਵਿਚਕਾਰ ਗੁਪਤ ਇਨਕਲਾਬੀ ਮੀਟਿੰਗਾਂ ਕਰਦੇ ਹੁੰਦੇ ਸਨ। ਪਿੰਡ ਢੁੱਡੀਕੇ ਦੇ ਸਰਪੰਚ ਜਸਬੀਰ ਸਿੰਘ ਢੁੱਡੀਕੇ, ਤੇ ਪੰਜ ਰੋਜ਼ਾ ਪੂਰਨਮਾਸ਼ੀ ਉਤਸਵ ਦੇ ਕਨਵੀਨਰ ਡਾ: ਸੁਮੇਲ ਸਿੰਘ ਸਿੱਧੂ ਨੇ ਆਏ ਲੇਖਕਾਂ ਵਿਦਿਆਰਥੀਆਂ, ਪਿੰਡ ਵਾਸੀਆਂ ਤੇ ਸਾਹਿਤ ਸੇਵਕਾਂ ਦਾ ਸਵਾਗਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਜਸਵੰਤ ਸਿੰਘ ਕੰਵਲ ਨੇ ਸਰਬ ਸਮਿਆਂ ਨੂੰ ਪ੍ਰਭਾਵਤ ਕੀਤਾ ਹੈ। ਪੰਜਾਬ ਚ ਇੱਕ ਵੀ ਅਜਿਹੀ ਲੋਕ ਲਹਿਰ ਨਹੀਂ ਉੱਭਰੀ ਜਿਸ ਚ ਕੰਵਲ ਦੀ ਜਿਉਂਦੀ ਜਾਗਦੀ ਸ਼ਮੂਲੀਅਤ ਨਾ ਹੋਵੇ। ਕੰਵਲ ਨੇ ਪੰਜਾਬ ਨੂੰ ਪੰਜਾਬ ਬਣਾ ਕੇ ਰੱਖਣ ਵਿੱਚ ਕਲਮ ਨੂੰ ਹਥਿਆਰ ਵਾਂਗ ਵਰਤਿਆ ਹੈ। ਪੰਜਾਬ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ 1971 ਤੋਂ ਲੈ ਕੇ ਅੱਜ ਤੀਕ ਉਹ ਜਸਵੰਤ ਸਿੰਘ ਕੰਵਲ ਤੋਂ ਮੁਹੱਬਤ ਤੇ ਪ੍ਰੇਰਨਾ ਲੈ ਰਹੇ ਹਨ। ਕੰਵਲ ਧਰਤੀ ਪੁੱਤਰ ਲਿਖਾਰੀ ਹੈ ਜਿਸ ਨੂੰ ਪੰਜਾਬ ਦੇ ਲੋਕ, ਜ਼ਬਾਨ,ਵਿਰਾਸਤ ਦੀ ਚਿੰਤਾ ਤੇ ਕਿਸਾਨੀ ਦੀ ਆਰਥਿਕ ਲੁੱਟ ਦਾ ਫਿਕਰ ਹਮੇਸ਼ਾਂ ਹੀ ਰਿਹਾ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ: ਸੁਰਜੀਤ ਸਿੰਘ ਨੇ ਕਿਹਾ ਕਿ ਕੰਵਲ ਦੇ ਜਿਉਂਦੇ ਹੋਣ ਦਾ ਇਹੀ ਪ੍ਰਮਾਣ ਹੈ ਕਿ ਉਸ ਦੇ ਵਿਰੋਧੀ 100 ਸਾਲ ਦੀ ਉਮਰ ਚ ਵੀ ਉਸ ਤੋਂ ਖਤਰਾ ਮਹਿਸੂਸ ਕਰਕੇ ਉਸ ਦੇ ਖਿਲਾਫ਼ ਲਿਖ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਸਚੇਤ ਪੰਜਾਬੀ ਨੂੰ ਜੇ ਕਸ਼ੀਦਿਆ ਜਾਵੇ ਤਾਂ ਉਸ ਚੋਂ ਕੰਵਲ ਜ਼ਰੂਰ ਬੋਲੇਗਾ। ਨਾਵਲ ਕਾਰ ਬਲਦੇਵ ਸਿੰਘ ਨੇ ਕਿਹਾ ਕਿ ਕੰਵਲ ਦੇ ਯੁਗ ਚ ਜੀਣਾ ਹੀ ਸਾਡੀ ਪ੍ਰਾਪਤੀ ਹੈ। ਕੰਵਲ ਦਾ ਅਰਥ ਹੀ ਨਿਰੋਲ ਸਿਰਜਣ ਸ਼ੀਲ ਹੋਣਾ ਹੈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਤਲਵੰਡੀ ਸਾਬੋ ਤੋਂ ਵਿਦਿਆਰਥੀ ਭਾਰੀ ਗਿਣਤੀ ਚ ਪੁੱਜੇ ਹੋਏ ਸਨ।