You are here

ਲੁਧਿਆਣਾ

ਲੋਕ ਇਨਸਾਫ ਪਾਰਟੀ ਨੇ ਹਮ ਖਿਆਲੀ ਪਾਰਟੀਆਂ ਨਾਲ ਤਾਲਮੇਲ ਕਰਨ ਲਈ ਕਮੇਟੀ ਬਣਾਈ

ਲੁਧਿਆਣਾ; ਅਗਸਤ 2019-(ਮਨਜਿੰਦਰ ਗਿੱਲ)- ਲੋਕ ਇਨਸਾਫ਼ ਪਾਰਟੀ ਵੱਲੋਂ ਵੱਖ ਵੱਖ ਹਮਖਿਆਲੀ ਪਾਰਟੀਆਂ ਨਾਲ ਤਾਲਮੇਲ ਕਰਕੇ ਇੱਕ ਪਾਰਟੀ, ਇੱਕ ਪ੍ਰਧਾਨ ਇੱਕ ਸੰਵਿਧਾਨ ਬਨਾਉਣ ਲਈ ਅੱਠ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਜਸਵੰਤ ਸਿੰਘ ਗੱਜਣਮਾਜਰਾ, ਰਣਧੀਰ ਸਿੰਘ ਸਿਬੀਆ , ਅਮਰੀਕ ਸਿੰਘ ਵਰਪਾਲ , ਮਨਮਿੰਦਰ ਸਿੰਘ ਗਿਆਸਪੁਰਾ , ਜਗਜੋਤ ਸਿੰਘ ਖਾਲਸਾ , ਕੈਪਟਨ ਅਵਤਾਰ ਸਿੰਘ ਹੀਰਾ ਮੋਹਾਲੀ,  ਜਤਿੰਦਰ ਸਿੰਘ ਭੱਲਾ , ਹਰਪ੍ਰਭਮਹਿਲ ਸਿੰਘ ਤੂਰ 

ਪਾਣੀ ਬਚਾਉਣ ਨੂੰ ਸਭ ਤੋਂ ਵਧੇਰੇ ਤਰਜੀਹ ਦੀ ਲੋੜ-ਵਿਭਾ ਭੱਲਾ

ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀ ਜਲ ਸ਼ਕਤੀ ਅਭਿਆਨ ਟੀਮ ਵੱਲੋਂ ਸਰਪੰਚਾਂ ਨਾਲ ਮੀਟਿੰਗ

ਰਾਏਕੋਟ,  ਅਗਸਤ 2019 ( ਮਨਜਿੰਦਰ ਗਿੱਲ  )-ਕੇਂਦਰੀ ਕਿਰਤ ਮੰਤਰਾਲੇ ਦੇ ਸੰਯੁਕਤ ਸਕੱਤਰ ਸ੍ਰੀਮਤੀ ਵਿਭਾ ਭੱਲਾ ਆਈ. ਆਰ. ਐੱਸ. ਦੀ ਅਗਵਾਈ ਵਿੱਚ ਜ਼ਿਲਾ ਲੁਧਿਆਣਾ ਦਾ ਦੌਰਾ ਕਰ ਰਹੀ ਕੇਂਦਰੀ 'ਜਲ ਸ਼ਕਤੀ ਅਭਿਆਨ' ਟੀਮ ਨੇ ਅੱਜ ਰਾਏਕੋਟ ਵਿਖੇ ਸਬ ਡਵੀਜ਼ਨ ਨਾਲ ਸੰਬੰਧਤ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ। ਐੱਸ. ਡੀ. ਐੱਮ. ਦਫ਼ਤਰ ਦੇ ਮੀਟਿੰਗ ਹਾਲ ਵਿੱਚ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਭੱਲਾ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਸਮੇਂ ਪਾਣੀ ਨੂੰ ਬਚਾਉਣ ਲਈ ਸਭ ਤੋਂ ਵਧੇਰੇ ਤਰਜੀਹ ਦੇਣ, ਬਾਕੀ ਕੰਮਾਂ ਨੂੰ ਬਾਅਦ ਵਿੱਚ ਕਰਨਾ ਚਾਹੀਦਾ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਜਲ ਸ਼ਕਤੀ ਅਭਿਆਨ' ਤਹਿਤ ਪੂਰੇ ਦੇਸ਼ ਵਿੱਚ ਸੀਨੀਅਰ ਕੇਂਦਰੀ ਅਧਿਕਾਰੀਆਂ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮਾਂ ਵੱਲੋਂ 255 ਜ਼ਿਲਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਨਵੇਂ ਕਦਮ ਉਠਾਉਣ ਲਈ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਕਿਹਾ ਜਾ ਰਿਹਾ ਹੈ। ਜ਼ਿਲਾ ਲੁਧਿਆਣਾ ਦੇ 13 ਬਲਾਕਾਂ ਵਿੱਚੋਂ 12 ਬਲਾਕਾਂ (ਬਲਾਕ ਮਲੌਦ ਛੱਡ ਕੇ) ਵਿੱਚ ਇਸ ਅਭਿਆਨ ਤਹਿਤ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਉਪਰਾਲੇ ਸ਼ੁਰੂ ਕੀਤੇ ਗਏ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਭੱਲਾ ਨੇ ਸਰਪੰਚਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਪਿੰਡਾਂ ਵਿੱਚ ਜਾ ਕੇ ਔਰਤਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨਾਲ ਮੀਟਿੰਗਾਂ ਕਰਨ ਅਤੇ ਉਨਾਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਬਾਰੇ ਜਾਗਰੂਕ ਕਰਨ। ਉਨਾਂ ਕਿਹਾ ਕਿ ਪੰਜਾਬ ਦੀ ਇਹ ਤ੍ਰਾਸਦੀ ਹੈ ਕਿ ਇਥੇ ਧਰਤੀ ਹੇਠਲੇ ਪਾਣੀ ਦੀ ਸਭ ਤੋਂ ਵਧੇਰੇ ਦੁਰਵਰਤੋਂ ਕੀਤੀ ਜਾ ਰਹੀ ਹੈ। ਹਰੇਕ ਘਰ ਵਿੱਚ ਲਗਾਏ ਆਰ. ਓਜ਼ ਨਾਲ ਲੱਖਾਂ ਲੀਟਰ ਪਾਣੀ ਅਜਾਂਈ ਚਲਿਆ ਜਾਂਦਾ ਹੈ, ਇਸ ਪਾਣੀ ਨਾਲ ਘਰਾਂ ਵਿੱਚ ਪੋਚੇ ਲਗਾਉਣ ਦੇ ਨਾਲ-ਨਾਲ ਪਸ਼ੂਆਂ ਆਦਿ ਨੂੰ ਨਹਿਲਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਛੱਤ ਤੋਂ ਹੇਠਾਂ ਆਉਂਦੇ ਪਾਣੀ ਨੂੰ ਧਰਤੀ ਵਿੱਚ ਰੀਚਾਰਜ ਕੀਤਾ ਜਾ ਸਕਦਾ ਹੈ। ਇਸੇ ਤਰਾਂ ਬਾਥਰੂਮ ਵਿੱਚੋਂ ਬਾਹਰ ਨਿਕਲਦਾ ਪਾਣੀ ਸੋਕ ਪਿੱਟ ਬਣਾ ਕੇ ਸੰਭਾਲਿਆ ਜਾ ਸਕਦਾ ਹੈ। ਇਸ ਕੰਮ ਲਈ ਮਨਰੇਗਾ ਤਹਿਤ ਸਰਕਾਰ ਵੱਲੋਂ ਗਰਾਂਟ ਵੀ ਦਿੱਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਹਰੇਕ ਪਿੰਡ ਵਿੱਚ ਪੌਦੇ ਲਗਾਉਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਦੀ ਪ੍ਰਸੰਸ਼ਾ ਕਰਨੀ ਬਣਦੀ ਹੈ। ਉਨਾਂ ਕਿਹਾ ਕਿ ਅੱਜ ਲੋੜ ਹੈ ਕਿ ਇਨਾਂ ਪੌਦਿਆਂ ਨੂੰ ਲਗਾਉਣ ਦੇ ਨਾਲ-ਨਾਲ ਸੰਭਾਲਿਆ ਵੀ ਜਾਵੇ। ਉਨਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਇਨਾਂ ਪੌਦਿਆਂ ਨੂੰ ਸੰਭਾਲਣ ਲਈ ਕਲੱਬਾਂ, ਪੰਚਾਂ ਅਤੇ ਹੋਰ ਸੰਸਥਾਵਾਂ ਨੂੰ ਲਾਮਬੰਧ ਕੀਤਾ ਜਾਵੇ। ਉਨਾਂ ਕਿਹਾ ਕਿ ਜੇਕਰ ਕੋਈ ਪਰਿਵਾਰ 200 ਪੌਦਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਲੈਂਦਾ ਹੈ ਤਾਂ ਉਸ ਨੂੰ ਇੱਕ ਸਾਲ ਲਈ ਮਨਰੇਗਾ ਯੋਜਨਾ ਤਹਿਤ 100 ਦਿਨ ਦਿਹਾੜੀ ਵੀ ਦਿੱਤੀ ਜਾਵੇਗੀ। ਸਰਪੰਚਾਂ ਨੂੰ ਕਿਹਾ ਗਿਆ ਕਿ ਪਿੰਡਾਂ ਵਿੱਚ ਪੈਂਦੇ ਛੱਪੜਾਂ ਦੀ ਸਫਾਈ ਯਕੀਨੀ ਬਣਾਈ ਜਾਵੇ। ਛੱਪੜਾਂ ਵਿੱਚ ਗਾਰ ਨਾ ਇਕੱਠੀ ਹੋਣ ਦਿੱਤੀ ਜਾਵੇ। ਉਨਾਂ ਦੱਸਿਆ ਕਿ ਉਨਾਂ ਦੀ ਟੀਮ ਨੇ ਪਿਛਲੇ ਮਹੀਨੇ ਜ਼ਿਲਾ ਲੁਧਿਆਣਾ ਦਾ ਦੌਰਾ ਕੀਤਾ ਸੀ ਅਤੇ ਕੁਝ ਨਵੇਂ ਕੰਮ ਸ਼ੁਰੂ ਕਰਵਾਏ ਸਨ। ਉਨਾਂ ਕੰਮਾਂ ਦੀ ਉਹ ਹੁਣ ਸਮੀਖਿਆ ਕਰ ਰਹੇ ਹਨ। ਟੀਮ ਵੱਲੋਂ ਸਤੰਬਰ ਮਹੀਨੇ ਵਿੱਚ ਮੁੜ ਜ਼ਿਲਾ ਲੁਧਿਆਣਾ ਦਾ ਦੌਰਾ ਕੀਤਾ ਜਾਵੇਗਾ ਅਤੇ ਇਨਾਂ ਕੰਮਾਂ ਦੀ ਸਮੀਖਿਆ ਕੀਤੀ ਜਾਵੇਗੀ। ਉਨਾਂ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਉਨਾਂ ਦੀ ਅਤੇ ਪ੍ਰਸਾਸ਼ਨ ਦੀ ਸਹਾਇਤਾ ਕਰਨ ਤਾਂ ਜੋ ਪੰਜਾਬ ਨੂੰ ਮੁੜ ਤੋਂ ਹਰਾ-ਭਰਾ ਅਤੇ ਸ਼ੁੱਧ ਵਾਤਾਵਰਣ ਵਾਲਾ ਬਣਾਇਆ ਜਾ ਸਕੇ। ਇਸ ਮੀਟਿੰਗ ਵਿੱਚ ਟੀਮ ਮੈਂਬਰ ਸ੍ਰੀਮਤੀ ਗੁਰਪ੍ਰੀਤ ਗਢੋਕ ਡਿਪਟੀ ਸਕੱਤਰ ਕੇਂਦਰੀ ਵਿਭਾਗ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਏਕੋਟ ਨਵਨੀਤ ਜੋਸ਼ੀ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਧਾਰ ਸੁਰੇਸ਼ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਸਰਪੰਚ ਹਾਜ਼ਰ ਸਨ।

ਮਾਸਟਰ ਪਰਮਿੰਦਰ ਸਿੰਘ ਨੂੰ ਸਦਮਾ,ਮਾਤਾ ਦਾ ਦਿਹਾਂਤ

ਸਿੱਧਵਾਂ ਬੇਟ(ਜਸਮੇਲ ਗਾਲਿਬ,ਐਵਨ ਮਹਿਰਾ)ਮਸਟਰ ਪਰਮਿੰਦਰ ਸਿੰਘ (ਨੈਸ਼ਨਲ ਐਵਰਾਡ)ਨੂੰ ਉਸ ਸਮੇ ਸਦਮਾ ਲੱਗਾ ਜਦੋ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਜਿੰਨ੍ਹਾਂ ਦਾ ਪਿੰਡ ਗਿੱਦੜਵਿੰਡੀ ਦੇ ਸ਼ਮਸਾਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਅਗਨੀ ਮਾਸਟਰ ਪਰਮਿੰਦਰ ਸਿੰਘ ਤੇ ਉਸ ਦੇ ਭਰਾ ਨੇ ਵਿਖਾਈ।ਇਸ ਸਮੇ ਸਿਆਸੀ ਆਗੂ,ਰਾਜਨਤੀਕੀ ਪਾਰਟੀਆਂ,ਸਮਾਜ ਸੇਵੀ ਜੱਥੇਬੰਦੀਆਂ ਤੇ ਇਲਾਕੇ ਦੇ ਕਈ ਸਰਪੰਚਾਂ,ਪੰਚਾਂ,ਦੋਸਤਾਂ ਅਤੇ ਨਣਦੀਕੀ ਰਿਸ਼ਤੇਦਾਰਾਂ ਨੇ ਸ਼ਾਮਿਲ ਹੋ ਕੇ ਸਮੂਹ ਪਰਿਵਾਰ ਨਾਲ ਦੱੁਖ ਦਾ ਇਜ਼ਹਾਰ ਕੀਤਾ।ਇਸ ਮੌਕੇ ਮਾਸਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਵ:ਮਾਤਾ ਗੁਰਚਰਨ ਕੌਰ ਦੀ ਨਮਿੱਤ ਸ੍ਰੀ ਸਹਿਜ ਪਾਠਾਂ ਦੇ ਭੋਗ 30 ਅਗਸਤ ਦਿਨ ਸੁਕਰਵਾਰ ਪਿੰਡ ਗਿੱਦੜਵਿੰਡੀ ਦੇ ਗੁਰਦੁਆਰਾ ਸਾਹਿਬ ਵਿਖੇ 12ਵਜੇ ਤੋ 1ਵਜੇ ਤੱਕ ਪਾਏ ਜਾਣਗੇ।

ਦੋ ਭੈਣਾਂ ਦਾ ਇਕਲੌਤਾ ਭਰਾ ਚਿੱਟੇ ਦੀ ਭੇਟ ਚੜ੍ਹਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ,ਐਵਨ ਮਹਿਰਾ)ਆਏ ਦਿਨ ਇਲਾਕੇ ਵਿੱਚ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ ਪਰ ਸਰਕਾਰ ਅਤੇ ਪੁਲਿਸ ਨਸ਼ਿਆਂ ਨੂੰ ਠੱਲ੍ਹ ਪਾਉਣ ਤੋ ਪੂਰੀ ਤੇਰ੍ਹਾਂ ਨਾਕਾਮ ਨਜ਼ਰ ਆਰਹੀ ਹੈ ਇਸ ਤਹਿਤ ਹੀ ਨੌਜਵਾਨ ਦੀ ੳਵਰਡੋਜ਼ ਨਾਲ ਮੌਤ ਹੋ ਜਾਣ ਦਾ ਦੱੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਪਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੱੁਤਰ ਸਵ:ਰਣਜੀਤ ਸਿੰਘ ਵਾਸੀ ਪਿੰਡ ਤਲਵੰਡੀ ਮੱਲ੍ਹੀਆਂ ਜੋ ਕਿ ਨਸ਼ਾ ਕਰਨ ਦਾ ਆਦੀ ਸੀ ਨੇ ਬੀਤੀ ਰਾਤ ਆਪਣੇ ਘਰ ਨੂੰ ਆ ਰਿਹਾ ਸੀ ਤੇ ਉਸ ਨਸ਼ਾ ਦਾ ਟੀਕਾ ਲਗਾ ਲਿਆ ਅਤੇ ਆਪਣੇ ਪਿੰਡ ਹੀ ਸ਼ੜਕ ਤੇ ਡਿੱਗ ਪਿਆ ਉਸ ਸਿਰ ਵਿੱਚ ਸੱਟ ਲੱਗ ਗਈ ਤੇ ਮੌਕੇ ਤੇ ਹੀ ਉਸ ਮੌਤ ਹੋ ਗਈ ਤੇ ਪਰਿਵਾਰ ਵਾਲਿਆਂ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ।ਇਸ ਸਬੰਧੀ ਪਿੰਡ ਵਾਸੀਆਂ ਨੇ ਸਰਕਾਰ ਪ੍ਰਤੀ ਸਖਤ ਰੋਸ ਪ੍ਰਗਟ ਕਰਦਿਆਂ ਲੋਕਾਂ ਦਾ ਕਹਿਣ ਹੈ ਕਿ ਨਸ਼ੇ ਵੇਚਣ ਵਾਲੇ ਬੇਖੌਫ ਹੋ ਕੇ ਨਸ਼ੇ ਵੇਚ ਰਹੇ ਹਨ ਜਿਸ ਨਾਲ ਪੰਜਾਬ ਦੀ ਜਵਾਨੀ ਮਰ ਰਹੀ ਹੈ ਪਰ ਲੱਗਦੈ ਸਰਕਾਰ ਸੱੁਤੀ ਹੋਈ ਹੈ।ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਸਰਕਾਰ ਨਸ਼ਿਆਂ ਨੰੀ ਠੱਲ੍ਹ ਪਾਉਣ ਲਈ ਸਖਤ ਰੁਖ ਅਪਣਾਵੇ ਨਹੀ ਤਾਂ ਪੰਜਾਬ ਦਾ ਭਵਿੱਖ ਤਬਾਹ ਹੋ ਜਾਵੇਗਾ।ਇਸ ਸਮੇ ਸ਼ਹੀਦ ਊਧਮ ਸਿੰਘ ਵੇਲਫੈਅਰ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਨੇ ਪੰਜਾਬ ਵਿੱਚ ਹਰ ਰੋਜ਼ ਹੋ ਰਹੀਆਂ ਚਿੱਟੇ ਨਾਲ ਮੌਤਾਂ ਦੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਨੌਜਵਾਨਾਂ ਦੀ ਜਵਾਨੀ ਵਾਰੇ ਸਰਕਾਰ ਨੂੰ ਜਰੂੂਰ ਸੋਚਣਾ ਚਾਹੀਦਾ ਹੈ

2000 ਬੋਤਲਾਂ ਰੂੜੀ ਮਾਰਕਾ ਸ਼ਰਾਬ ਸਮੇਤ ਇੱਕ ਕਾਬੂ,ਦੂਜਾ ਫਰਾਰ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਪੁਲਸ ਚੌਂਕੀ ਭੰੂਦੜੀ ਨੇ ਅੱਜ ਇੱਕ ਵਿਅਕਤੀ ਨੂੰ ਰੂੜੀ ਮਾਰਕਾ ਸ਼ਰਾਬ ਦੀਆਂ 2000 ਬੋਤਲਾਂ ਅਤੇ ਟਰੈਕਟਰ-ਟਰਾਲੀ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਸ਼ੱਕੀ ਵਾਹਨਾਂ ਅਤੇ ਪੁਰਸ਼ਾਂ ਦੀ ਚੈਕਿੰਗ ਲਈ ਇਲਾਕੇ ਅੰਦਰ ਗਸ਼ਤ ਕੀਤੀ ਜਾ ਰਹੀ ਸੀ।ਇਸੇ ਦੌਰਾਨ ਭੂੰਦੜੀ ਪੁਲਸ ਚੌਕੀ ਦੇ ਇੰਚਾਰਜ ਗੁਰਸੇਵਕ ਸਿੰਘ ਨੂੰ ਕਿਸੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਕ ਵਿਅਕਤੀ ਆਪਣੇ ਸੋਨਾਲੀਕਾ ਟਰੈਕਟਰ-ਟਰਾਲੀ ਉਪਰ ਨਾਜਾਇਜ਼ ਸ਼ਰਾਬ ਲੱਦ ਕੇ ਪਿੰਡ ਆਲੀਵਾਲ ਤੋਂ ਕੁਲਗਹਿਣਾ ਸਤਲੁਜ ਦਰਿਆ ਬੰਨ੍ਹਾਂ ਵੱਲ ਜਾ ਰਿਹਾ ਹੈ,ਜੇਕਰ ਟਰੈਕਟਰ ਰੋਕ ਕੇ ਉਸ ਦੀ ਤਲਾਸ਼ੀ ਲਈ ਜਾਵੇ ਤਾਂ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਹੋ ਸਕਦੀ ਹੈ ਪੁਲਸ ਨੇ ਮਿਲੀ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ ਟੀ-ਪੁਆਇੰਟ ਕੁਲਗਹਿਣਾ ਵਿਖੇ ਨਾਕਾਬੰਦੀ ਕਰ ਕੇ ਜਦ ਉਕਤ ਟਰੈਕਟਰ-ਟਰਾਲੀ ਨੂੰ ਰੋਕਿਆ ਤਾਂ ਇਕ ਵਿਅਕਤੀ ਭੱਜ ਨਿਕਲਿਆ ,ਜਦਕਿ ਦੂਜੇ ਨੂੰ ਕਾਬੂ ਰੋਕਿਆ ਤਾਂ ਇਕ ਵਿਅਕਤੀ ਭੱਜ ਨਿਕਲਿਆ ,ਜਦਕਿ ਦੂਜੇ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ 2000 ਨਾਜਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ।ਕਾਬੂ ਮੁਲਾਜ਼ਮ ਦੀ ਪਛਾਣ ਅਰਜਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਚੱਕ ਤਾਰੇ ਵਾਲਾ ਥਾਣਾ ਧਰਮਕੋਟ ਵਜੋਂ ਹੋਈ ਹੈ,ਜਦਕਿ ਫਰਾਰ ਦੋਸ਼ੀ ਉਸ ਦਾ ਭਤੀਜਾ ਸੁਖਜੀਤ ਸਿੰਘ ਉਰਫ ਸੁੱਖਾ ਦੱਸਿਆ ਜਾਂਦਾ ਹੈ।ਚੌਕੀ ਇੰਚਾਰਜ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਇਸ ਸਰਾਬ ਨੂੰ ਲਿਫਾਫਿਆਂ ਅਤੇ ਗੱਟੂਆਂ ਵਿਚ ਪਾ ਕੇ ਟਰਾਲੀ ਵਿਚ ਰੱਖਿਆ ਹੋਇਆ ਸੀ ਅਤੇ ਧਰਮਕੋਟ ਸਾਈਡ ਤੋਂ ਇੱਧਰ ਵੇਚਣ ਲਈ ਆਉਂਦੇ ਸਨ।ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖਿਲਾਫ ਪਹਿਲਾਂ ਵੀ ਸ਼ਰਾਬ ਵੇਚਣ ਦੇ ਮੁਕੱਦਮੇ ਦਰਜ ਹਨ।ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਅਵਾਰਾ ਗਾਂ ਨੇ ਲਈ ਅਧਿਆਪਕ ਦੀ ਜਾਨ

23 ਅਗਸਤ ਨੂੰ ਜਗਰਾਓਂ ਰੇਲਵੇ ਪੁਲ ਉਪਰ ਧਰਨਾ-ਕਮਲਜੀਤ ਖੰਨਾ

ਜਗਰਾਓਂ,ਅਗਸਤ 2019-(ਮਨਜਿੰਦਰ ਗਿੱਲ)- ਸਮੂਹ ਸਾਥੀਆ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਜਗਰਾਂਓ ਬਲਾਕ ਦੇ ਬਲਾਕ ਮਾਸਟਰ ਟਰੇਨਰ ਸਾਥੀ ਬਲਰਾਮ ਸਿੰਘ ਢੋਲਣ ਪੁੱਤਰ ਜ਼ੋਰਾ ਸਿੰਘ ਹਾਲੀ ਵਾਸੀ ਢੋਲਣ ਸਰਕਾਰ ਦੀ ਘੋਰ ਨਾਲਾਇਕੀ ਦਾ ਸ਼ਿਕਾਰ ਹੋ ਜੀ.ਟੀ ਰੋਡ ਤੇ ਤਿੰਨ ਦਿਨਾਂ ਤੋਂ ਮਰੀ ਪਈ ਗਾਂ 'ਚ ਤੜਕੇ ਪੰਜ ਵਜੇ ਵੱਜਣ ਕਾਰਣ ਸਿਰ ਚ ਡੁੰਘੀ ਸੱਟ ਲੱਗਣ ਨਾਲ ਵਿਛੋੜਾ ਦੇ ਗਏ,ਜਿਨਾਂ ਦਾ ਸੰਸਕਾਰ  22 ਅਗਸਤ ਨੂੰ ਉਨਾਂ ਦੇ ਪਿੰਡ ਢੋਲਣ ਵਿਖੇ ਕਰ ਦਿਤਾ ਗਿਆ  ਹੈ। ਸੰਸਕਾਰ ਸਮੇ ਜਿਲਾ ਿਿਸਖਆ ਅਫਸਰ ਸ਼੍ਰੀਮਤੀ ਰਾਜਿੰਦਰ ਕੌਰ,ਉਪ ਜਿਲਾ ਿਿਸਖਆ ਅਫਸਰ ਸ. ਕੁਲਦੀਪ ਸਿੰਘ, ਬੀ. ਪੀ. ਓ. ਮੈਡਮ ਸ਼੍ਰੀਮਤੀ ਸੁਰਿਦਰ ਕੌਰ ਨੇ ਸਤਿਕਾਰ ਭੇਟ ਕੀਤਾ। ਆਪ ਸਭ ਨੂੰ ਬੇਨਤੀ ਹੈ ਕਿ ਸੜਕਾਂ ਤੇ ਹੋ ਰਹੀਆ ਇੰਨ੍ਹਾਂ  ਅਨਿਆਈ ਮੋਤਾਂ ਖਿਲਾਫ ਰੋਸ ਪ੍ਗਟ ਕਰਨ ਲਈ 23 ਅਗਸਤ ਦਿਨ ਸ਼ੁੱਕਰਵਾਰ ਨੂੰ ਦੁਪਿਹਰ ਢਾਈ ਵਜੇ ਰੇਲਵੇ ਓਵਰਬਿ੍ਜ ਹੇਠਾਂ ਡਾਇਟ ਸਾਹਮਣੇ ਜਗਰਾਂਓ ਵਿਖੇ ਇਕਠੇ ਹੋ ਕੇ ਰੋਸ ਮਾਰਚ ਕਰਾਂਗੇ।ਅਧਿਆਪਕ ਦੋਸਤਾਂ ਨੂੰ ਬੇਨਤੀ ਹੈ ਕਿ ਇਸ ਰੋਸ ਮਾਰਚ 'ਚ ਪੰਹੁਚਣ ਲਈ ਆਪਣੇ ਆਪਣੇ ਪਿੰਡਾਂ 'ਚ ਪੰਚਾਇਤਾਂ ਨੂੰ ਜਰੂਰ ਕਹਿਣ ਅਤੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ 'ਚ ਅਨਾਓਸਮੈਂਟਾਂ ਕਰ ਦਿਓ ਤੇ ਵਧ ਤੋਂ ਵਧ ਮਿਤਰਾਂ ਨੂੰ ਮੋਬਲਾਈਜ਼ ਕਰਨਾ ਜੀ।ਜੇ ਅੱਜ ਆਪਾਂ ਨਾਂ ਬੋਲੇ ਤਾਂ ਕਲ ਨੂੰ ਮਾੜੀ ਖਬਰ ਸਾਡੀ ਵੀ ਬਣ ਸਕਦੀ ਹੈ।ਆਪਣੇ ਗੁਸੇ ਨੂੰ ਪ੍ਸਾਸ਼ਨ ਤੇ ਪੰਜਾਬ ਸਰਕਾਰ ਵਲ ਆਓ ਸੇਧਿਤ ਕਰੀਏ ਕਿ ਸਾਥੋ ਗਉ ਸੈਸ ਲੈ ਕੇ ਕਰੋੜਾਂ ਰੁਪਏ ਕਹਿੰੜੇ ਖੂਹ ਖਾਤੇ ਚ ਪਾਏ ਜਾ ਰਹੇ ਹਨ ?

ਵਰਲਡ ਕੈਂਸਰ ਕੇਅਰ ਵਲੋਂ ਹੜ੍ਹ ਪੀੜਤਾਂ ਲਈ ਦਵਾਈਆਂ ਦੇ ਲੰਗਰ ਅੱਜ ਚੌਥੇ ਦਿਨ ਵੀ ਲਗਾ ਤਾਰ ਜਾਰੀ

ਧਰਮਕੋਟ,ਅਗਸਤ 2019-(ਸਤਪਾਲ ਸਿੰਘ ਦੇਹੜਕਾ)-ਭਾਖੜਾ ਬੰਨ ਤੋਂ ਛੱਡੇ ਪਾਣੀ ਦਾ ਕਹਿਰ ਟੱਲਦਾ ਨਜ਼ਰ ਨਹੀਂ ਆ ਰਿਹਾ ਸਤਲੁਜ ਦੇ ਦੋਵਾਂ ਕਿਨਾਰਿਆਂ ਤੇ ਭਾਰੀ ਤਬਾਹੀ, ਬਰਬਾਦ ਹੋ ਚੁੱਕੇ ਨੇ ਪਿੰਡਾਂ ਦੇ ਪਿੰਡ, ਵਰਲਡ ਕੈਂਸਰ ਕੇਅਰ ਦੀਆਂ ਟੀਮਾਂ ਲਗਾਤਾਰ ਚਾਰ ਦਿਨਾਂ ਤੋਂ ਸਤਲੁਜ ਦੇ ਦੋਨਾਂ ਕਿਨਾਰਿਆਂ ਤੇ ਮੈਡੀਕਲ ਸਹੂਲਤਾਂ ਪ੍ਰਦਾਨ ਕਰ ਰਹੀਆਂ ਹਨ, ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਡਿਪਟੀ ਕਮਿਸ਼ਨਰ ਮੋਗਾ ਦੀ ਅਗਵਾਈ ਹੇਠ ਟੀਮਾਂ ਹਰ ਰੋਜ਼ ਵੱਖ ਵੱਖ ਪਿੰਡਾਂ ਪਹੁੰਚ ਕਰ ਰਹੀਆਂ ਹਨ । ਅੱਜ ਓਹਨਾ ਨੂੰੰ ਦੇੇੇਖਿਆ ਗਿਆ ਧਰਮਕੋੋੋਟ  ਦੇ ਕੋੋੋਲ ਸਤਲੁਜ ਦਰਿਆ ਦੇ ਬੰਨ੍ਹ ਉਪਰ ਜਿਥੇ ਉਹ ਮੈਡੀਕਲ ਦੀਆਂ ਮੁਢਲੀਆਂ ਸਹੂਲਤਾਂ ਹੜ੍ਹ ਪੀੜਤਾਂ ਲੋਕਾਂ ਨੂੰ ਦੇ ਰਹਿਆ ਹਨ।

ਵਿਜੀਲੈਂਸ ਵਲੋਂ ਵਸੀਕਾ ਨਵੀਸ 12,000 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ

ਲੁਧਿਆਣਾ,ਅਗਸਤ 2019( ਮਨਜਿੰਦਰ ਗਿੱਲ )-ਵਿਜੀਲੈਂਸ ਬਿਊਰੋ ਵੱਲੋਂ ਅੱਜ ਪਾਇਲ, ਜਿਲਾ ਲੁਧਿਆਣਾ ਵਿਖੇ ਵਸੀਕਾ ਨਵੀਸ ਪਵਨ ਸ਼ਾਹੀ ਨੂੰ 12,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵਸੀਕਾ ਨਵੀਸ ਪਵਨ ਸ਼ਾਹੀ ਨੂੰ ਸ਼ਿਕਾਇਤਕਰਤਾ ਪਰਮਜੀਤ ਸਿੰਘ ਵਾਸੀ ਮਾਡਲ ਟਾਊਨ ਐਕਸ਼ਟੇਂਸ਼ਨ, ਲੁਧਿਆਣਾ ਦੀ ਸ਼ਿਕਾਇਤ 'ਤੇ 12,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਵਸੀਕਾ ਨਵੀਸ ਵਲੋਂ ਪਲਾਟ ਦੀ ਰਜਿਸਟਰੀ ਉਸ ਦੇ ਪਿਤਾ ਦੇ ਨਾਮ 'ਤੇ ਕਰਾਉਣ ਵਿਚ ਮਦਦ ਕਰਨ ਬਦਲੇ 15,000 ਰੁਪਏ ਦੀ ਮੰਗ ਕੀਤੀ ਹੈ ਅਤੇ ਉਸ ਵਲੋਂ 3000 ਰੁਪਏ ਪਹਿਲੀ ਕਿਸ਼ਤ ਵਜੋ ਅਦਾ ਕੀਤੇ ਜਾ ਚੁੱਕੇ ਹਨ। ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਵਸੀਕਾ ਨਵੀਸ ਪਵਨ ਸ਼ਾਹੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਦੁੱਜੀ ਕਿਸ਼ਤ ਦੇ 12,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।

ਪੰਜਾਬ ਰਾਜ ਖੇਡਾਂ ਅੰਡਰ-14 ਲੁਧਿਆਣਾ ਵਿਖੇ ਧੂਮ ਧੜੱਕੇ ਨਾਲ ਸ਼ੁਰੂ

 

ਕੌਂਸਲਰ ਮਮਤਾ ਆਸ਼ੂ ਨੇ ਕੀਤਾ ਉਦਘਾਟਨ, ਖੇਡ ਭਾਵਨਾ ਨਾਲ ਖੇਡਣ ਦਾ ਸੱਦਾ

ਲੁਧਿਆਣਾ, ਅਗਸਤ 2019( ਮਨਜਿੰਦਰ ਗਿੱਲ )-ਖੇਡ ਵਿਭਾਗ, ਪੰਜਾਬ ਵੱਲੋਂ 'ਮਿਸ਼ਨ ਤੰਦਰੁਸਤ ਪੰਜਾਬ' ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ 21 ਤੋਂ 23 ਅਗਸਤ ਤੱਕ ਲੁਧਿਆਣਾ ਵਿਖੇ ਕਰਵਾਈਆਂ ਜਾ ਰਹੀਆਂ ਹਨ, ਜੋ ਕਿ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ ਹੋ ਗਈਆਂ। ਇਨਾਂ ਖੇਡਾਂ ਦਾ ਉਦਘਾਟਨ ਅੱਜ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਵੱਲੋਂ ਕੀਤਾ ਗਿਆ। ਖੇਡਾਂ ਦਾ ਉਦਘਾਟਨ ਕਰਦਿਆਂ ਸ੍ਰੀਮਤੀ ਆਸ਼ੂ ਨੇ ਖ਼ਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਖੇਡ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਇਨਾਂ ਖੇਡਾਂ ਵਿੱਚ ਭਾਗ ਲੈਣ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਲਿਜਾਣ ਲਈ ਉਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ। ਇਸੇ ਕਰਕੇ ਹੀ ਸੂਬੇ ਭਰ ਵਿੱਚ ਖੇਡਾਂ ਦਾ ਇੱਕ ਦੌਰ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਸਿਰਜਣ ਅਤੇ ਖ਼ਿਡਾਰੀਆਂ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨ ਲਈ ਦ੍ਰਿੜ ਸੰਕਲਪ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਅੰਡਰ-14 ਵਰਗ ਦੀਆਂ ਇਨਾਂ ਖੇਡਾਂ ਵਿੱਚ ਸੂਬੇ ਦੇ ਸਾਰੇ ਜ਼ਿਲਿਆਂ ਦੇ 3000 ਤੋਂ ਵਧੇਰੇ ਖ਼ਿਡਾਰੀ ਅਤੇ 300 ਤੋਂ ਵਧੇਰੇ ਆਫੀਸ਼ੀਅਲ ਭਾਗ ਲੈ ਰਹੇ ਹਨ। ਇਹ ਖੇਡਾਂ ਸਥਾਨਕ ਗੁਰੂ ਨਾਨਕ ਸਟੇਡੀਅਮ, ਮਲਟੀਪਰਪਜ਼ ਹਾਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਬੀ. ਵੀ. ਐੱਮ. ਸਕੂਲ, ਲਈਅਰ ਵੈਲੀ ਕਲੱਬ, ਖਾਲਸਾ ਕਾਲਜ (ਲੜਕੀਆਂ) ਅਤੇ ਜੀ. ਐੱਚ. ਜੀ. ਖਾਲਸਾ ਕਾਲਜ ਗੁਰੂਸਰ ਸੁਧਾਰ ਦੇ ਖੇਡ ਮੈਦਾਨਾਂ ਵਿੱਚ ਕਰਵਾਏ ਜਾਣਗੇ। ਉਨਾਂ ਕਿਹਾ ਕਿ ਇਨਾਂ ਖੇਡਾਂ ਦੌਰਾਨ ਅਥਲੈਟਿਕਸ, ਬਾਸਕਿਟਬਾਲ, ਬੈਡਮਿੰਟਨ, ਟੇਬਲ ਟੈਨਿਸ, ਬਾਕਸਿੰਗ, ਕੁਸ਼ਤੀ, ਜਿਮਨਾਸਟਿਕ, ਵਾਲੀਬਾਲ, ਖੋਹ-ਖੋਹ, ਹਾਕੀ, ਹੈਂਡਬਾਲ, ਫੁੱਟਬਾਲ, ਤੈਰਾਕੀ, ਜੂਡੋ, ਚੈੱਸ, ਰੋਲਰ ਸਕੇਟਿੰਗ, ਫੈਂਸਿੰਗ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ ਅਤੇ ਆਰਚਰੀ ਦੇ ਮੁਕਾਬਲੇ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਵੱਖ-ਵੱਖ ਜ਼ਿਲਿਆਂ ਤੋਂ ਆਉਣ ਵਾਲੇ ਖ਼ਿਡਾਰੀਆਂ ਅਤੇ ਅਧਿਕਾਰੀਆਂ ਦੇ ਰਹਿਣ, ਖਾਣ-ਪੀਣ ਅਤੇ ਆਵਾਜਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਖ਼ਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਖੇਡਾਂ ਦੌਰਾਨ ਖੇਡ ਭਾਵਨਾ ਨਾਲ ਖੇਡਣ ਤਾਂ ਜੋ ਖੇਡਾਂ ਦੇ ਖੇਤਰ ਵਿੱਚ ਸੂਬੇ ਦਾ ਨਾਮ ਉੱਚਾ ਕੀਤਾ ਜਾ ਸਕੇ। ਇਸ ਮੌਕੇ ਜਿਮਨਾਸਟਿਕ ਸ਼ੋਅ ਅਤੇ ਗਿੱਧੇ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਖੇਡ ਖੇਤਰ ਨਾਲ ਜੁੜੀਆਂ ਵੱਖ-ਵੱਖ ਸਖ਼ਸ਼ੀਅਤਾਂ ਅਤੇ ਵੱਡੀ ਗਿਣਤੀ ਵਿੱਚ ਖ਼ਿਡਾਰੀ ਹਾਜ਼ਰ ਸਨ।
 

ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ:ਸਰਪੰਚ ਦੀਸ਼ਾ ਗਾਲਿਬ

ਸਿੱਧਵਾਂ ਬੇਟ (ਜਸਮੇਲ ਗਾਲਿਬ,ਐਵਨਾ ਮਹਿਰਾ)ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਦੇ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਚੋਣਾਂ ਸਮੇਂ ਕਿਸਾਨਾਂ ਨਾਲ ਕਰਜ਼ ਮੁਆਫੀ ਦਾ ਵਾਅਦਾ ਕਰਕੇ ਵੋਟਾਂ ਲਈਆਂ ਸਨ।ਪਰ ਕਾਂਗਰਸ ਸਰਕਾਰ ਨੇ ਸਹਿਕਾਰੀ ਬੈਂਕਾਂ ਅਤੇ ਸਹਿਕਾਰੀ ਸਭਾਵਾਂ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਕੇ ਆਪਣਾ ਵਾਅਦਾ ਨਿਭਾਇਆ,ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ।ਭਵਿੱਖ 'ਚ ਵੀ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਵਚਨਬੱਧ ਹੈ।ਇਸ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਵੀ ਰੋਜ਼ਾਗਾਰ ਮੇਲੇ ਲਾਏ ਗਏ ਸਨ ਹੁਣ ਵੀ ਸਤੰਬਰ 'ਚ ਰੋਜ਼ਗਾਰ ਮੇਲਿਆਂ ਦਾ ਆਯੋਜਨ ਹੋਣ ਜਾ ਰਿਹਾ ਹੈ,ਜਿਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੜ੍ਹ ਪੀੜਤਾਂ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨਾਲ ਹਮਦਰਦੀ ਜਿੱਥੇ ਜਿਤਾ ਰਹੇ ਹਨ।ਉੱਥੇ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਅਤੇ ਮਆਵਜ਼ੇ ਦੀ ਰਾਸ਼ੀ ਦੇ ਐਲਾਨ ਵੀ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਵਲੋਂ ਸਮੂਹ ਕਾਂਗਰਸੀ ਵਰਕਰਾਂ ਨੂੰ ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨ ਲਈ ਹੁਕਮ ਵੀ ਕੀਤੇ ਗਏ ਹੈ।ਉਨ੍ਹਾਂ ਆਖਿਆ ਕਿ ਜਦੋ ਵੀ ਪੰਜਾਬ ਤੇ ਕੁਝ ਕੋਈ ਸੰਕਟ ਆਇਆ ਤਾਂ ਕਾਂਗਰਸ ਪਾਰਟੀ ਨੇ ਹਮੇਸ਼ਾ ਉਨ੍ਹਾਂ ਦੀ ਬਾਂਹ ਫੜੀ ਹੈ।