ਪੰਜਾਬੀ  ਫ਼ਿਲਮ ‘ਉੱਚਾ ਪਿੰਡ’ ਨਾਲ ਅਦਾਕਾਰਾ ਪੂਨਮ ਸੂਦ ਮੁੜ ਚਰਚਾ ‘ਚ

 

ਦਿਲਕਸ਼ ਅਦਾਵਾਂ ਨਾਲ ਮਨ ਮੋਹ ਲੈਣ ਵਾਲੀ ਹੁਸਨ ਤੇ ਕਲਾ ਦੀ ਮੂਰਤ ਪੂਨਮ ਸੂਦ ਸੰਗੀਤ ਅਤੇ ਫ਼ਿਲਮੀ ਖੇਤਰ ਦੀ ਇੱਕ ਨਾਮਵਰ ਸ਼ਖਸੀਅਤ ਹੈ। ਪੂਨਮ ਨੇ ਜਿੱਥੇ ਅਨੇਕਾਂ ਨਾਮੀਂ ਗਾਇਕਾਂ ਦੇ ਗੀਤਾਂ 'ਚ ਮਾਡਲੰਿਗ ਕੀਤੀ ਉੱਥੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਮੇਨ ਲੀਡ ‘ਤੇ ਕੰਮ ਕੀਤਾ ਅਤੇ ਉਹ ਬਤੌਰ ਗਾਇਕਾ ਵੀ ਆਪਣੇ ਕਈ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੀ ਹੈ।ਪੂਨਮ ਗੁਰੂ ਕੀ ਨਗਰੀ ਅੰਮ੍ਰਿਤਸਰ  ਨੇੜਲੇ ਕਸਬਾ ਸੁਲਤਾਨਵਿੰਡ ਦੀ ਜੰਮਪਲ ਹੈ। ਲਧਿਆਣਾ ਦੇ ਸਿੱਧਵਾ ਵੇਟ ਤੋਂ ਗਰੇਜੂਏਸ਼ਨ ਕਰਕੇ ਉਸਨੇ ਆਪਣੇ ਫ਼ਿਲਮੀ ਕੈਰੀਅਰ ਦਾ ਆਗਾਜ਼ ਚੰਡੀਗੜ੍ਹ ਤੋਂ ਕੀਤਾ ਤੇ ਫ਼ਿਰ ਮੁੰਬਈ ਨਗਰੀ ਵਿੱਚ ਜਾ ਕੇ ਕਲਾ ਦੀ ਜ਼ਿੰਦਗੀ ਨੂੰ ਨੇੜਿਓ ਵੇਖਦਿਆਂ ਸੰਘਰਸ ਕੀਤਾ। ਮੁੰਬਈ ਵਿਖੇ ਪੂਨਮ ਨੇ ਕਈ ਹਿੰਦੀ ਸੀਰੀਅਲਾਂ ਅਤੇ ਫ਼ਿਲਮਾਂ ਵਿੱਚ ਕੰਮ ਕੀਤਾ। ਉਸਦੇ 'ਹਮ ਤੁਮ ਕੋ ਭੁਲਾ ਨਾ ਪਾਏਗੇ' ਸੀਰੀਅਲ ਨੂੰ ਅੰਤਰਰਾਸ਼ਟਰੀ ਐਵਾਰਡ ਵੀ ਿਿਮਲਆ।ਉਸਨੂੰ ਇਸ ਗੱਲ ਦਾ ਮਾਣ ਹੈ ਕਿ ਚੰਗੀ ਸੋਚ ਨਾਲ ਕੀਤੀ ਮੇਹਨਤ ਨੂੰ ਫ਼ਲ ਜਰੂਰ ਲੱਗਦਾ ਹੈ।ਪੰਜਾਬੀ ਗਾਇਕਾ ਮਿਸ ਪੂਜਾ ਦੇ ਗੀਤਾਂ 'ਤੇ ਅਦਾਕਾਰੀ ਕਰਦਿਆਂ ਆਪਣੀ ਕਲਾ ਦੀ ਸ਼ੁੁਰੁਆਤ ਕਰਨ ਵਾਲੀ ਪੂਨਮ ਨੇ ਕਰਮਜੀਤ ਅਨਮੋਲ ਦੇ ਗੀਤ' ਯਾਰਾ ਵੇ', ਰੋਸ਼ਨ ਪ੍ਰਿੰਸ ਦੇ 'ਸਪੀਕਰ' ਫ਼ਿਰੋਜ ਖਾਂ ਦੇ 'ਹਵਾਵਾਂ' ਸਮੇਤ 100 ਤੋਂ ਵੱਧ ਗੀਤਾਂ  ਵਿੱਚ ਆਪਣੀ ਲਾਜਵਾਬ ਅਦਾਕਾਰੀ ਪੇਸ਼ ਕੀਤੀ। ਪੰਜਾਬੀ ਫ਼ਿਲਮਾਂ ਦੀ ਗੱਲ ਤਾਂ ਕਰੀਏ ਤਾਂ 'ਮੇਰੇ ਯਾਰ ਕਮੀਨੇ, ਯਾਰ ਅਣਮੁੱਲੇ 2, ਮੁੰਡਾ ਫ਼ਰੀਦਕੋਟੀਆ, ਲਕੀਰਾ,ਹਮ ਹੇ ਤੀਨ ਖਜ਼ਾਦੀਨ, ਲਘੂ ਫ਼ਿਲਮ 'ਵੰਡ' ਅਤੇ ਧਾਰਮਿਕ ਫ਼ਿਲਮ 'ਹਿੰਦ ਦੀ ਚਾਦਰ' ਵਿੱਚ ਪੂਨਮ ਸੂਦ ਨੇ ਅਹਿਮ ਕਿਰਦਾਰ ਨਿਭਾਏ ਹਨ।ਅੱਜ ਦੀ ਅਹਿਮ ਖ਼ਬਰ ਇਹ ਹੈ ਕਿ ਪੂਨਮ ਸੂਦ ਇਨੀਂ ਦਿਨੀਂ ਆਪਣੀ ਨਵੀਂ ਆ ਰਹੀ ਪੰਜਾਬੀ ਫ਼ਿਲਮ ‘ਉੱਚਾ ਪਿੰਡ’ ਨਾਲ ਚਰਚਾਵਾਂ ‘ਚ ਹੈ।3 ਸਤੰਬਰ ਨੂੰ ਰਿਲੀਜ ਹੋਣ ਜਾ ਰਹੀ ਇਸ ਫ਼ਿਲਮ ਵਿੱਚ ਪੂਨਮ ਸੂਦ ਅਦਾਕਾਰ ਨਵਦੀਪ ਕਲੇਰ ਨਾਲ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਉਸਦਾ ਕਿਰਦਾਰ ਇਕ ਦਲੇਰ ਕੁੜੀ ਨਿੰਮੋ ਦਾ ਹੈ ਫ਼ਿਲਮ ਦੇ ਨਾਇਕ ਨਾਲ ਔਖੇ ਵਕਤ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀ ਹੈ । ਇਸ ਨਵੀਂ ਫ਼ਿਲਮ ਵਿੱਚ ਬਤੋਰ ਨਾਇਕਾ ਕੰਮ ਕਰਕੇ ਉਹ ਬਹੁਤ ਖੁਸ਼ ਹੈ।ਇਸ ਫ਼ਿਲਮ ਤੋਂ ਉਸ ਨੂੰ ਬਹੁਤ ਆਸਾਂ ਹਨ।ਨਿਊ ਦੀਪ ਇੰਟਰਟੈਂਨਮੈਂਟ ਅਤੇ 2 ਆਰ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਸੰਨੀ ਢਿਲੋਂ ਤੇ ਹਰਦੀਪ ਸਿੰਘ ਡਿੰਪੀ ਢਿਲੋਂ ਦੀ ਇਹ ਫ਼ਿਲਮ ਅਜੋਕੇ ਪੰਜਾਬੀ ਸਿਨਮੇ ਤੋਂ ਹਟਕੇ ਰੁਮਾਂਟਿਕ, ਐਕਸ਼ਨ ਭਰਪੂਰ   ਅਤੇ ਖਾਨਦਾਨੀ ਪ੍ਰੰਪਰਾਵਾਂ ਅਧਾਰਤ ਇੱਕ ਨਿਵੇਕਲੇ ਵਿਸ਼ੇ ਦੀ ਫ਼ਿਲਮ ਹੈ।ਨਿਰਦੇਸ਼ਕ ਹਰਜੀਤ ਰਿੱਕੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਅਦਾਕਾਰ ਸਰਦਾਰ ਸੋਹੀ, ਹੌਬੀ ਧਾਲੀਵਾਲ, ਲੱਖਾ ਲਹਿਰੀ, ਆਸੀਸ ਦੁੱਗਲ , ਮੁਕਲ ਦੇਵ, ਸੰਜੂ ਸੋਲੰਕੀ, ਸਵਿੰਦਰ ਵਿੱਕੀ ਵਰਗੇ ਦਿੱਗਜ਼ ਕਲਾਕਾਰ ਆਪਣੇ ਜਬਰਦਸ਼ਤ ਕਿਰਦਾਰਾਂ ‘ਚ ਨਜ਼ਰ ਆਉਣਗੇ।  
ਹਰਜਿੰਦਰ ਸਿੰਘ ਜਵੰਦਾ