You are here

ਕੋਰੋਨਾ ਮਹਾਂਮਾਰੀ ਦੀ ਤੀਜੀ ਵੇਬ ਤੋਂ ਬਚਣ ਲਈ ਐਸ ਡੀ ਐਮ ਜਗਰਾਉਂ ਨੇ ਚੁੱਕੇ ਕੁਝ ਖਾਸ ਕਦਮ    

ਟੀਕਾਕਰਨ ਹੀ ਕਰੋਨਾ ਮਹਾਂਮਾਰੀ ਤੋਂ ਬਚਣਾ ਇੱਕੋ ਇੱਕ ਰਸਤਾ - ਨਰਿੰਦਰ ਸਿੰਘ ਧਾਲੀਵਾਲ    

ਜਗਰਾਓਂ, 24 ਜੁਨ (ਅਮਿਤ ਖੰਨਾ,) ਐਸ ਡੀ ਐਮ ਜਗਰਾਓ ਨਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੱਲ• ਤੋਂ ਜਗਰਾਓ ਮਾਰਕੀਟ ਦੇ ਸਿਵਲ ਹਸਪਤਾਲ ਦੀਆਂ 2 ਟੀਮਾਂ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਦੁਕਾਨਦਾਰਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਉਣਗੀਆਂ ਜਿਨ੍ਹਾਂ ਦੇ ਕੋਰੋਨਾ ਵੈਕਸੀਨ ਲੱਗੀ ਹੋਈ ਹੈ ਉੁਨ੍ਹਾਂ ਨੂੰ ਇਸ ਤੋਂ ਛੋਟ ਦਿੱਤੀ ਜਾਵੇਗੀ।  ਜਗਰਾਓ ਸਿਵਲ ਹਸਪਤਾਲ ਦੀਆਂ ਇਹ ਟੀਮਾਂ ਹਰ ਰੋਜ਼ ਮਾਰਕੀਟ ਵਿਚ ਜਾ ਕੇ ਲੋਕਾਂ ਦਾ ਕੋਰੋਨਾ ਟੈਸਟ ਕਰਨਗੀਆਂ ਜੇਕਰ ਕੋਈ ਵਿਅਕਤੀ  ਟੀਕਾ ਨਹੀਂ ਲਗਾਉਦਾ ਤਾਂ 10 ਦਿਨਾਂ ਬਾਅਦ ਉਨ੍ਹਾਂ ਦਾ ਕੋਰੋਨਾ ਟੈਸਟ ਦੁਬਾਰਾ ਕੀਤਾ ਜਾ ਸਕਦਾ ਹੈ। ਇਸ ਸਮੇਂ ਐੱਸ ਡੀ ਐਮ ਜਗਰਾਉਂ ਵੱਲੋਂ ਜਗਰਾਉਂ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਤੂੰ ਬਚਨ, ਆਪਣੇ ਪਰਿਵਾਰ ,ਆਪਣੇ ਸਹਿਯੋਗੀ ਅਤੇ ਆਪਣੇ ਚਾਹੁਣ ਵਾਲਿਆਂ ਨੂੰ  ਇਸ ਭਿਆਨਕ ਬੀਮਾਰੀ ਤੋਂ ਬਚਾ ਕੇ ਰੱਖਣ ਲਈ ਟੀਕਾ ਜ਼ਰੂਰ ਲਵਾਉਣ ਦੀ ਬੇਨਤੀ ਕੀਤੀ ।