ਵਾਰਡ ਨੰਬਰ 4 ਤੋਂ ਕਾਂਗਰਸ ਉਮੀਦਵਾਰ ਸਿਮਰਨ ਗਰੇਵਾਲ ਦੇ ਦਫ਼ਤਰ ਦਾ ਦਾਖਾ ਨੇ ਕੀਤਾ ਉਦਘਾਟਨ

ਜਗਰਾਓਂ, 11 ਫ਼ਰਵਰੀ 2021 (ਅਮਿਤ ਖੰਨਾ)
ਵਾਰਡ ਨੰਬਰ 4 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਿਮਰਨ ਗਰੇਵਾਲ ਦੇ ਦਫ਼ਤਰ ਦਾ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵੱਲੋਂ ਉਦਘਾਟਨ ਕੀਤਾ ਗਿਆ ਇਸ ਮੌਕੇ ਸਿਮਰਨ ਗਰੇਵਾਲ ਦੇ ਹੱਕ ਵਿੱਚ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਦਾਖਾ ਨੇ ਕਿਹਾ ਕਿ ਵਾਰਡ ਨੰਬਰ 4 ਦੀ ਕਿਸਮਤ ਬਹੁਤ ਵਧੀਆ ਹੈ ਜਿਨ•ਾਂ ਨੂੰ ਇੱਕ ਪੜ•ਿਆ ਲਿਖਿਆ ਸੂਝਵਾਨ ਨੌਜਵਾਨ ਆਗੂ ਮਿਲਿਆ ਜਿਸਨੂੰ ਵਾਰਡ ਵਾਸੀਆਂ ਨਾਲ ਬਹੁਤ ਪਿਆਰ ਹੈ ਉਨ•ਾਂ ਕਿਹਾ ਕਿ ਤੁਸੀਂ ਇਸ ਨੂੰ ਭਾਰੀ ਬਹੁਮਤ ਨਾਲ ਜਿਤਾਓ ਅਸੀਂ ਵਿਕਾਸ ਕਾਰਜਾਂ ਚ ਕੋਈ ਕਮੀ ਨਹੀਂ ਆਉਣ ਦਿਆਂਗੇ ਇਸ ਮੌਕੇ ਸਿਮਰਨ ਗਰੇਵਾਲ ਨੇ ਕਿਹਾ ਕਿ ਅੱਜ ਸਮਾਂ ਨੌਜਵਾਨ ਵਰਗ ਦਾ ਹੈ ਜਿਹੜੇ ਸੱਚ ਦੀ ਰਾਜਨੀਤੀ ਕਰਦੇ ਹਨ ਉਨ•ਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਇੱਕ ਵਾਰ ਮੈਨੂੰ ਜ਼ਰੂਰ ਮੌਕਾ ਦਿਓ ਮੈਂ ਵਾਰਡ ਦੀ ਨੁਹਾਰ ਹੀ ਬਦਲ ਦੇਵਾਂਗਾ ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ , ਸਾਬਕਾ ਪ੍ਰਧਾਨ ਗੋਪਾਲ ਸ਼ਰਮਾ ,ਨਛੱਤਰ ਸਿੰਘ ਗਰੇਵਾਲ, ਗੁਰਮੇਲ ਸਿੰਘ ਕੈਲ,ੇ ਸ਼ਸ਼ਪਾਲ ਸਿੰਘ , ਮੋਹਿਤ ਅਰੋਡਾ, ਪ੍ਰਵੀਨ ਖੁਰਾਨਾ, ਹਰਦੀਪ ਸਿੰਘ ਕਾਕਾ, ਲਾਭ ਸਿੰਘ ,ਅਜੇ ਗਰੇਵਾਲ ਪ੍ਰਧਾਨ ਐੱਨਐੱਸਯੂਆਈ, ਰਛਪਾਲ ਸਿੰਘ ਪਾਲੀ ਪ੍ਰਧਾਨ ਯੂਥ ਕਾਂਗਰਸ ,ਪਰਦੀਪ ਸਿੰਘ ਸਿੱਧੂ, ਪਰਮਜੀਤ ਸਿੰਘ, ਪੰਮੀ ਸਰਪੰਚ ਕੋਠੇ ਖੰਜੂਰਾਂ, ਜੀਤਾ ਅਤੇ ਗੋਲੂ ਆਦਿ ਹਾਜ਼ਰ ਸਨ