ਕਸਮੀਰ ਸਿੰਘ ਦੁਆਬਾ ਦੀ ਹੋਈ ਅਚਾਨਕ ਮੌਤ ਤੇ ਕੀਤਾ ਗਿਆ ਦੁੱਖ ਦਾ ਪ੍ਰਗਟਾਵਾ।
ਮਹਿਲ ਕਲਾਂ-ਬਰਨਾਲਾ-ਜਨਵਰੀ 2021-(ਗੁਰਸੇਵਕ ਸਿੰਘ ਸੋਹੀ)-
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ :295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਸਾਲਾਨਾ ਇਜਲਾਸ ਹੋ ਰਹੇ ਹਨ।
ਇਸੇ ਤਹਿਤ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਮਹਿਲ ਕਲਾਂ ਦਾ ਸਾਲਾਨਾ ਇਜਲਾਸ ਹੋਇਆ,ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ,ਜ਼ਿਲ੍ਹਾ ਆਗੂ ਡਾ ਕੇਸਰ ਖ਼ਾਨ ਮਾਂਗੇਵਾਲ,ਬਲਾਕ ਮਹਿਲ ਕਲਾਂ ਦੇ ਪ੍ਰਧਾਨ ਡਾ ਜਗਜੀਤ ਸਿੰਘ ਦੀ ਦੇਖ ਰੇਖ ਹੇਠ ਹੋਇਆ। ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਭਰਾ ਛੋਟੇ ਕਸ਼ਮੀਰ ਸਿੰਘ ਦੁਆਬਾ ਦੀ ਅਚਾਨਕ ਮੌਤ ਤੇ ਅਤੇ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਸੂਬਾ ਕਮੇਟੀ ਦੀਆਂ ਅੱਜ ਤੱਕ ਹੋਈਆਂ ਸੂਬਾ ਕਮੇਟੀ ਦੀਆਂ ਮੀਟਿੰਗਾਂ ਅਤੇ ਸੂਬਾ ਕਮੇਟੀ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਨੂੰ ਵਿਸਥਾਰਪੂਰਬਕ ਪੜ੍ਹ ਕੇ ਸੁਣਾਇਆ। ਜਨਰਲ ਸਕੱਤਰ ਡਾ.ਸੁਰਜੀਤ ਸਿੰਘ ਨੇ ਸੈਕਟਰੀ ਰਿਪੋਰਟ ਪਡ਼੍ਹ ਕੇ ਸੁਣਾਈ। ਜਿਸ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਪ੍ਰਧਾਨ ਡਾ.ਜਗਜੀਤ ਸਿੰਘ ਨੇ ਰੀਵਿਊ ਰਿਪੋਰਟ ਪਡ਼੍ਹ ਕੇ ਸੁਣਾਈ । ਵਿੱਤ ਸਕੱਤਰ ਡਾ.ਸੁਖਵਿੰਦਰ ਸਿੰਘ ਬਾਪਲਾ ਨੇ ਸਾਲ ਦਾ ਲੇਖਾ ਜੋਖਾ ਪੜ੍ਹ ਕੇ ਮੈਂਬਰਾਂ ਨੂੰ ਸੁਣਾਇਆ, ਜਿਸ ਉਪਰੰਤ ਸਾਰੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਉਪਰੰਤ ਪਹੁੰਚੇ ਸਾਰੇ ਮੈਂਬਰ ਸਹਿਬਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੈਂਬਰਾਂ ਨੂੰ ਹੌਸਲਾ ਅਫਜ਼ਾਈ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਪੂਰੇ ਹਾਊਸ ਵਿਚ ਖੁੱਲ੍ਹ ਕੇ ਬਹਿਸ ਕੀਤੀ ਗਈ ।
ਜ਼ਿਲ੍ਹਾ ਆਗੂ ਡਾਕਟਰ ਕੇਸਰ ਖ਼ਾਨ ਮਾਂਗੇਵਾਲ ਨੇ ਜਥੇਬੰਦੀ ਦੀਆਂ ਪ੍ਰਾਪਤੀਆਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ।
ਜਥੇਬੰਦੀ ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ਾਂ ਵਿੱਚ ਫਰੀ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਬਲਾਕ ਮਹਿਲ ਕਲਾਂ ਦੇ ਡਾਕਟਰਾਂ ਦਾ ਪ੍ਰਬੰਧਕੀ ਕਮੇਟੀ ਵੱਲੋਂ ਸਨਮਾਨ-ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ।
ਪਹਿਲੀ ਕਮੇਟੀ ਨੂੰ ਭੰਗ ਕਰਨ ਉਪਰੰਤ ਨਵੀਂ ਦਾ ਗਠਨ ਕੀਤਾ ਗਿਆ। ਜਿਸ ਵਿਚ ਸਰਬਸੰਮਤੀ ਨਾਲ ਡਾ ਜਗਜੀਤ ਸਿੰਘ ਕਾਲਸਾਂ ਨੂੰ ਚੇਅਰਮੈਨ,ਡਾ.ਬਲਿਹਾਰ ਸਿੰਘ ਗੋਬਿੰਦਗਡ਼੍ਹ ਨੂੰ ਪ੍ਰਧਾਨ, ਡਾ.ਸੁਰਜੀਤ ਸਿੰਘ ਛਾਪਾ ਨੂੰ ਸਕੱਤਰ,ਡਾ.ਸੁਖਵਿੰਦਰ ਸਿੰਘ ਬਾਪਲਾ ਨੂੰ ਖਜ਼ਾਨਚੀ,ਡਾ.ਸੁਖਵਿੰਦਰ ਸਿੰਘ ਠੁੱਲੀਵਾਲ ਨੂੰ ਸੀਨੀਅਰ ਮੀਤ ਪ੍ਰਧਾਨ,ਡਾ.ਨਾਹਰ ਸਿੰਘ ਅਤੇ ਡਾ.ਸੁਰਿੰਦਰਪਾਲ ਸਿੰਘ ਨੂੰ ਮੀਤ ਪ੍ਰਧਾਨ,ਡਾ ਪਰਵਿੰਦਰ ਕੁਮਾਰ ਨੂੰ ਬਲਾਕ ਪ੍ਰੈੱਸ ਸਕੱਤਰ,ਜ਼ਿਲ੍ਹਾ ਕਮੇਟੀ ਮੈਂਬਰ ਡਾ.ਕੇਸਰ ਖ਼ਾਨ ਮਾਂਗੇਵਾਲ ਅਤੇ ਡਾ ਸੁਬੇਗ ਮੁਹੰਮਦ,ਸਹਾਇਕ ਖਜ਼ਾਨਚੀ ਡਾ ਮੁਕੁਲ ਸ਼ਰਮਾ,ਸਹਾਇਕ ਸੈਕਟਰੀ ਡਾ.ਬਲਦੇਵ ਸਿੰਘ,ਜ਼ਿਲ੍ਹਾ ਪ੍ਰੈੱਸ ਸਕੱਤਰ ਡਾ ਕੁਲਦੀਪ ਸਿੰਘ,ਅਗਜੈਕਟਿਵ ਮੈਂਬਰ ਬਸ਼ੀਰ ਖ਼ਾਨ,ਧਰਵਿੰਦਰ ਸਿੰਘ,ਬਾਕਿਬ ਅਲੀ,ਜਸਬੀਰ ਸਿੰਘ,ਡਾ ਸੁਖਪਾਲ ਸਿੰਘ,ਜਸਵੰਤ ਸਿੰਘ ਚੁਣੇ ਗਏ।
ਬਲਾਕ ਮਹਿਲ ਕਲਾਂ ਦੀ ਚੁਣੀ ਹੋਈ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਉਨ੍ਹਾਂ ਨੂੰ ਡਿਊਟੀ ਸੌਂਪੀ ਹੈ, ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਜਥੇਬੰਦੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ।
ਅਖੀਰ ਵਿੱਚ ਪ੍ਰਧਾਨ ਡਾ.ਬਲਿਹਾਰ ਸਿੰਘ ਗੋਬਿੰਦਗਡ਼੍ਹ,ਸਕੱਤਰ ਡਾ ਸੁਰਜੀਤ ਸਿੰਘ ਛਾਪਾ,ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ ਨੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।