ਕਿਸਾਨ ਧਰਨਾ! ✍️ ਸਲੇਮਪੁਰੀ ਦੀ ਚੂੰਢੀ

ਕਿਸਾਨ ਧਰਨਾ!

 

ਚੱਲ ਬਈ ਨਿਹਾਲਿਆ, 

ਧਰਨੇ ਚੱਲੀਏ! 

ਮਤਾ ਪਕਾ ਕਿਹੜਾ, 

ਪਾਸਾ ਮੱਲੀਏ! 

ਬੰਨ੍ਹ ਮੜਾਸਾ 

 ਲਾਈਏ ਧਰਨਾ! 

ਰੇਲ ਗੱਡੀ ਦੇ 

ਅੱਗੇ ਖੜਨਾ! 

ਬੰਨ੍ਹ ਲੈ ਸਿਰ 'ਤੇ 

ਚਿੱਟੀਆਂ ਪੱਗਾਂ! 

ਖੇਤੀ ਸੰਦਾਂ ਨੂੰ 

ਲਾਈਏ ਅੱਗਾਂ! 

ਸਿਰ 'ਤੇ ਬੰਨ੍ਹ ਲੈ

ਨੀਲਾ ਪਰਨਾ! 

ਚੱਲ ਸੜਕਾਂ 'ਤੇ 

ਲਾਈਏ ਧਰਨਾ! 

ਸਿਰ 'ਤੇ ਧਰ ਲੈ

ਚਿੱਟੀ ਟੋਪੀ! 

ਲਾਈੰ ਨਾਅਰੇ 

ਜਾਈੰ ਠੋਕੀ! 

ਦਾਤੀ 'ਥੌੜਾ 

ਹੱਥ 'ਚ ਫੜਲੈ, 

ਹੱਲ - ਪੰਜਾਲੀ 

ਮੋਢੇ ਰੱਖ ਲੈ।

'ਹਾਥੀ' ਵਾਲੇ 

ਨਾਲ ਰਲਾ ਲੈ! 

ਰਲ ਮਿਲ ਕੇ 

ਖੱਲ ਬਚਾ ਲੈ! 

ਖੇਤ ਕਾਮੇ ਨੇ 

ਤੇਰੇ ਬੰਦੇ! 

ਭਾਵੇਂ ਚੰਗੇ, 

ਭਾਵੇਂ ਮੰਦੇ! 

ਭਗਵੇੰ ਰੰਗ ਵਿਚ 

ਜਾ ਤੂੰ ਰੰਗਿਆ! 

ਮੁੜ ਨ੍ਹੀਂ ਆਉਣਾ 

ਵੇਲਾ ਲੰਘਿਆ! 

ਰਾਜਨੀਤੀ ਦੀ 

ਗੱਲ ਨਿਰਾਲੀ! 

ਤੇਰਾ ਹੱਥ ਨਾ 

ਰਹਿ ਜੇ ਖਾਲੀ! 

ਜਿੰਨੇ ਬਣੇ 

ਤੇਰੇ ਭਾਈਵਾਲੀ! 

ਸੱਭ ਹਮਦਰਦੀ, 

ਰੱਖਣ ਜਾਅਲੀ! 

ਸੁਣ ਕਿਸਾਨਾ, 

ਸੁਣ ਮਜਦੂਰਾ! 

ਤੇਰਾ ਘਰ ਨ੍ਹੀ 

ਹੋਣਾ ਪੂਰਾ! 

- ਸੁਖਦੇਵ ਸਲੇਮਪੁਰੀ 

09780620233 

4 ਅਕਤੂਬਰ, 2020