ਪਿੰਡ ਗਹਿਲ ਵਿਖੇ ਵੱਡੇ ਘੱਲੂਘਾਰੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

ਮਹਿਲ ਕਲਾਂ/ਬਰਨਾਲਾ,ਫਰਵਰੀ 2020- (ਗੁਰਸੇਵਕ ਸਿੰਘ ਸੋਹੀ)-

 ਗੁ:ਸਾਹਿਬ ਪਾ:ਛੇਵੀਂ ਗਹਿਲਾਂ ਵਿਖੇ ਵੱਡੇ ਘੱਲੂਘਾਰੇ ਨੁੰ ਸਮਰਪਿਤ ਸਲਾਨਾ ਜੋੜ ਮੇਲੇ ਸਬੰਧੀ ਨਗਰ ਕੀਰਤਨ ਦੀ ਅਰੰਭਤਾ ਸਮੂਹ ਨਗਰ ਨਿਵਾਸੀਆਂ ਅਤੇ ਜਥੇਦਾਰ ਬਲਦੇਵ ਸਿੰਘ ਚੁੰਘਾ ਮੈਂਬਰ ਐਸ,ਜੀ,ਪੀ,ਸੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਸੰਗਤਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਢਾਡੀ ਜਥਾ ਬਲਦੇਵ ਸਿੰਘ ਮੀਤ ਖੇੜੀ, ਢਾਡੀ ਜਥਾ ਹਰਜਿੰਦਰ ਸਿੰਘ ਦੀਵਾਨਾ, ਭਾਈ ਜਸਵਿੰਦਰ ਸਿੰਘ ਢਾਡੀ ਜਥਾ ਹਕੂਮਤ ਸਿੰਘ ਵਾਲਾ, ਸੇਵਕ ਸਿੰਘ ਸੈਦੋਕੇ ਢਾਡੀ ਜੱਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਵੱਖ ਵੱਖ ਪੜਾਵਾਂ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਏ ਗਏ ਇਸ ਸਮੇਂ ਅਮਰੀਕ ਸਿੰਘ ਮੈਨੇਜਰ, ਸ੍ਰ:ਕੁਲਵੰਤ ਸਿੰਘ ਗੁ:ਇੰਸਪੈਕਟਰ, ਹਰਵਿੰਦਰ ਸਿੰਘ ਅਕਾਉਟੈਟ, ਜਸਪਾਲ ਸਿੰਘ ਇੰਚਾਰਜ ਗਹਿਲ, ਸਖੁਪਾਲ ਸਿੰਘ ਸਟੋਰ ਕੀਪਰ, ਗਗਨਦੀਪ ਸਿੰਘ ਰੀਕਾਰਡ ਕੀਪਰ,ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ,  ਗੁਰਮੇਲ ਸਿੰਘ, ਸੁਰਜੀਤ ਸਿੰਘ, ਭੋਲਾ ਸਿੰਘ ਸੁਬੇਦਾਰਾ ਦਾ, ਲਖਵਿੰਦਰ ਸਿੰਘ ਢਿਲਵਾ, ਮੈਨੇਜਰ ਗੁ:ਸਾਹਿਬ ਗਹਿਲ/ਭਦੌੜ ਆਦਿ ਹਾਜ਼ਰ ਸਨ।