ਪੰਜਾਬ ਪੁਲਿਸ ਦੇ ਰਵਿੰਦਰ ਕੁਮਾਰ ਦੇ ਤਰੱਕੀ ਵੱਜੋ ਏ.ਐਸ.ਆਈ ਬਣਨ ਤੇ ਸਾਥੀਆ ਵੱਲੋ ਕਰਵਾਇਆ ਮੂੰਹ ਮਿੱਠਾ ਅਤੇ ਦਿੱਤੀਆ ਵਧਾਈਆ

ਲੁਧਿਆਣਾ 11 ਫਰਵਰੀ (ਸਤਵਿੰਦਰ ਸਿੰਘ ਗਿੱਲ) ਨਿਊ ਸੁਭਾਸ਼ ਨਗਰ ਪੁਲਿਸ ਚੋਂਕੀ ਵਿੱਚ ਪੰਜਾਬ ਪੁਲਿਸ ਦੇ ਰਵਿੰਦਰ ਕੁਮਾਰ ਨੂੰ ਏ.ਐਸ.ਆਈ ਬਣਨ ਤੇ ਸਾਥੀਆ ਵੱਲੋ ਕਰਵਾਇਆ ਮੁੰਹ ਮਿੱਠਾ ਇਸ ਮੋਕੇ ਤੇ ਪਵਨ ਰਾਜ ਨੇ ਰਵਿੰਦਰ ਕੁਮਾਰ ਦੇ ਏ.ਐਸ.ਆਈ ਬਣਨ ਤੇ ਉਨ੍ਹਾ ਨੂੰ ਵਧਾਈ ਦਿੱਤੀ ਅਤੇ ਉਨ੍ਹਾ ਦਾ ਲੱਡੂਆ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੋਕੇ ਤੇ ਰਵਿੰਦਰ ਕੁਮਾਰ ਨੇ ਸਾਰੀਆ ਦਾ ਧੰਨਵਾਦ ਕੀਤਾ ਤੇ ਉਨ੍ਹਾ ਨੇ ਕਿਹਾ ਕਿ ਉਹ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਣਗੇ। ਅਤੇ ਕਿਹਾ ਕਿ ਕਿਸੇ ਵੀ ਕਿਸਮ ਦੇ ਸ਼ਰਾਰਤੀ ਅਨਸਰਾ ਨੂੰ ਬਖਸਿ਼ਆ ਨਹੀ ਜਾਵੇਗਾ। ਇਸ ਮੋਕੇ ਤੇ ਚੋਂਕੀ ਇੰਚਾਰਜ ਗੁਰਦਿਆਲ ਸਿੰਘ, ਏ.ਐਸ.ਆਈ ਅਮਰੀਕ ਸਿੰਘ, ਮੁਨਸ਼ੀ ਸੰਜੀਵ ਕੁਮਾਰ, ਏ.ਐਸ.ਆਈ ਗੁਰਮੁੱਖ ਸਿੰਘ, ਪੀ.ਸੀ ਹਰਕਮਲ ਸਿੰਘ, ਹੈਡਕਾਂਸਟਬਲ ਜਸਵੰਤ ਸਿੰਘ, ਹੈਡਕਾਂਸਟਬਲ ਸੰਦੀਪ ਉਨ੍ਹਾ ਨੇ ਵੀ ਰਵਿੰਦਰ ਕੁਮਾਰ ਨੂੰ ਵਧਾਈਆਂ ਦਿੱਤੀਆ ਅਤੇ ਮੂੰਹ ਮਿੱਠਾ ਕਰਵਾਇਆ।