ਗੁ. ਸਾਹਿਬ ਅੰਦਰ ਲਗਾਏ ਗਏ ਆਧੁਨਿਕ ਸੋਲਰ ਸਿਸਟਮ ਦਾ ਸੋਮਵਾਰ ਨੂੰ ਰਸਮੀ  ਉਦਘਾਟਨ ਹੋਵੇਗਾ - ਇੰਦਰਜੀਤ ਸਿੰਘ ਮੱਕੜ

ਬ੍ਰਹਮਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਗੁ. ਸਾਹਿਬ ਅੰਦਰ ਲਗਾਏ ਗਏ ਆਧੁਨਿਕ ਸੋਲਰ ਸਿਸਟਮ ਦਾ ਸੋਮਵਾਰ ਨੂੰ ਰਸਮੀ  ਉਦਘਾਟਨ ਹੋਵੇਗਾ - ਇੰਦਰਜੀਤ ਸਿੰਘ ਮੱਕੜ

ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੇ ਬੀਬੀ ਬਲਜੀਤ ਕੌਰ ਖਾਲਸਾ ਕਨੇਡਾ ਵਾਲਿਆਂ ਨੂੰ ਜੈਕਾਰਿਆਂ ਦੀ ਗੂੰਜ 'ਚ ਸਨਮਾਨਿਤ ਕੀਤਾ

ਲੁਧਿਆਣਾ,01 ਅਪ੍ਰੈਲ  (ਕਰਨੈਲ ਸਿੰਘ ਐੱਮ ਏ )  ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ  ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮੱਕੜ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਕਾਰਜਾਂ ਵਿੱਚ ਵਿਆਪਕ ਸੁਧਾਰ ਲਿਆਉਣ ਅਤੇ ਸੰਗਤਾਂ ਨੂੰ ਸਾਰੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ ਨਾਲ ਕੁਦਰਤੀ ਊਰਜਾ ਸਾਧਨਾਂ ਦੁਆਰਾ ਗੁਰਦੁਆਰਾ ਸਾਹਿਬ ਅੰਦਰ ਬਿਜਲੀ ਪੈਦਾ ਕਰਨ ਅਤੇ ਲੰਗਰ ਹਾਲ ਲਈ ਗਰਮ ਪਾਣੀ ਉਪਲੱਬਧ ਕਰਵਾਉਣ ਦੇ ਮਨੋਰਥ ਨਾਲ ਬ੍ਰਹਮ -ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਉੱਪਰ ਲਗਭਗ ਤੀਹ ਲੱਖ ਰੁਪਏ ਦੀ ਰਾਸ਼ੀ ਨਾਲ  ਲਗਾਇਆ ਗਿਆ

ਸੋਲਰ ਸਿਸਟਮ ਦਾ ਪ੍ਰੋਜੈਕਟ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਤਿਆਰ ਹੋ ਚੁੱਕਾ ਹੈ। ਜਿਸ ਦਾ ਸੋਮਵਾਰ ਨੂੰ ਰਸਮੀ ਤੌਰ ਤੇ ਉਦਘਾਟਨ ਕਰ ਦਿੱਤਾ ਜਾਵੇਗਾ।ਪੰਥ ਦੀ ਪ੍ਰਮੁੱਖ ਪ੍ਰਚਾਰਕ ਬੀਬੀ ਬਲਜੀਤ ਕੌਰ ਖਾਲਸਾ ਕਨੇਡਾ ਵਾਲਿਆਂ ਨੂੰ ਸਨਮਾਨਿਤ ਕਰਨ ਲਈ ਗੁ. ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਆਯੋਜਿਤ ਸਮਾਗਮ ਦੌਰਾਨ ਇੱਕਤਰ ਹੋਈਆਂ ਸੰਗਤਾਂ ਨੂੰ ਜਾਣਕਾਰੀ ਦੇਂਦਿਆਂ ਹੋਇਆ ਸ.ਮੱਕੜ ਨੇ ਕਿਹਾ ਕਿ ਗੁਰੂ ਸਾਹਿਬ ਵੱਲੋ ਬਖਸ਼ੇ ਸੇਵਾ ਤੇ ਸਿਮਰਨ ਦੇ ਸੰਕਲਪ ਦੇ ਮਿਸ਼ਨ ਅਤੇ ਸਵ.ਜੱਥੇਦਾਰ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸਾਹਿਬ ਦੇ ਫਾਊਡਰ ਪ੍ਰਧਾਨ ਦੀ ਸੁਹਿਰਦ ਪ੍ਰੇਣਾ ਭਰੀ ਸੋਚ ਨੂੰ ਅੱਗੇ ਤੋਰਦਿਆਂ ਹੋਇਆਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਸੰਪੂਰਨ ਹੋਇਆ ਸੋਲਰ ਸਿਸਟਮ ਦਾ ਵੱਡਾ ਪ੍ਰੋਜੈਕਟ ਸੇਵਾ ਕਾਰਜਾਂ ਦੀ ਲੜੀ ਦਾ ਹਿੱਸਾ ਹੈ ਅਤੇ ਆਉਣ ਵਾਲੇ ਸਮੇਂ ਅੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਵੱਡੇ ਹਾਲ,ਪਾਲਕੀ ਸਾਹਿਬ ਦੇ ਸੁੰਦਰੀਕਰਨ ਦੀ ਸੇਵਾ ਅਤੇ ਗੁਰਦੁਆਰਾ ਸਾਹਿਬ ਵਿਖੇ ਆਧੁਨਿਕ ਸਿਹਤ ਸਹੂਲਤਾਂ ਨਾਲ ਲੈਂਸ ਬਣਾਏ ਜਾਣ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਦੀ ਉਸਾਰੀ ਦਾ ਪ੍ਰੋਜੈਕਟ ਵੀ ਆਰੰਭ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮੱਕੜ ਨੇ ਗੁ.ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰਾਂ ਜਿਨ੍ਹਾਂ ਵਿੱਚ ਸ.ਜਗਦੇਵ ਸਿੰਘ ਕਲਸੀ, ਮਹਿੰਦਰ ਸਿੰਘ ਡੰਗ, ਅੱਤਰ ਸਿੰਘ ਮੱਕੜ,ਜਗਜੀਤ ਸਿੰਘ ਅਹੂਜਾ, ਰਜਿੰਦਰ ਸਿੰਘ ਡੰਗ,ਭੁਪਿੰਦਰ ਸਿੰਘ ਮੱਕੜ ਤੇ ਬਲਜੀਤ ਸਿੰਘ ਬਾਵਾ ਨੇ ਸਾਂਝੇ ਰੂਪ ਵਿੱਚ ਬੀਬੀ ਬਲਜੀਤ ਕੌਰ ਖਾਲਸਾ ਕਨੇਡਾ ਵਾਲਿਆਂ ਨੂੰ ਸਿਰਪਾਉ ਭੇਟ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨਿਤ ਕਰਕੇ ਉਨ੍ਹਾਂ ਧੰਨਵਾਦ ਪ੍ਰਗਟ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਸ.ਇੰਦਰਜੀਤ ਸਿੰਘ ਖੁਰਾਣਾ,ਅਮਰਜੀਤ ਸਿੰਘ ਟੈਕਸਲਾ,ਰਣਜੀਤ ਸਿੰਘ ਖਾਲਸਾ, ਗੁਰਦੀਪ ਸਿੰਘ ਡੀਮਾਰਟੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇੰਦਰਜੀਤ ਸਿੰਘ ਮੱਕੜ , ਪ੍ਰਧਾਨ ਗੁ. ਸ਼੍ਰੀ ਗੁਰੂ ਸਿੰਘ ਸਭਾ , ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ