ਕੈਪਟਨ ਸੰਧੂ  ਦੀਆਂ ਮੀਟਿੰਗਾਂ ‘ਚ ਜੁੜਦੇ ਆਪ-ਮੁਹਾਰੇ ਇਕੱਠਾਂ ਨੇ ਖੜ੍ਹੀ ਕੀਤੀ ਲੋਕ ਲਹਿਰ

ਮੁੱਲਾਂਪੁਰ ਦਾਖਾ, 28 ਜਨਵਰੀ ( ਜਗਰੂਪ ਸਿੰਘ ਸੁਧਾਰ ) - ਵਿਧਾਨ ਸਭਾ ਹਲਕਾ ਦਾਖਾ ਅੰਦਰ ਪਿਛਲੇ ਢਾਈ ਸਾਲਾਂ ਵਿੱਚ ਲੋਕਾਂ ਦੇ ਦੁੱਖਾਂ-ਸੁੱਖਾਂ ਦੇ ਸਾਂਝੀ ਬਣੇ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਕੀਤੀ ਮਿਹਨਤ ਦਾ ਨਤੀਜਾ ਹੀ ਹੈ । ਸਥਾਨਕ ਕਸਬੇ ਅੰਦਰ ਕਾਂਗਰਸ ਦੇ ਮੁੱਖ ਦਫਤਰ ਵਿਖੇ ਨੁੱਕੜ ਮੀਟਿੰਗਾਂ ਜ਼ਰੀਏ ਕੀਤੇ ਜਾਂਦੇ ਇਕੱਠਾਂ ਵਿਚ ਜੁੜਦੇ ਲੋਕਾਂ ਦੇ ਆਪ-ਮੁਹਾਰੇ ਇਕੱਠ ਤੋਂ ਕੈਪਟਨ ਸੰਧੂ  ਦੇ ਹੱਕ ਵਿਚ ਵੱਡੀ ਲੋਕ ਲਹਿਰ ਖੜ੍ਹੀ ਕਰ ਰਹੇ ਹਨ। ਅੱਜ ਹਲਕਾ ਦਾਖਾ ਦੇ ਜੋਨ ਭੱਠਾ ਧੂਆ ਦੇ ਕਾਂਗਰਸੀ ਵਰਕਰਾਂ ਅਤੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀਤੀ । 
             ਕੈਪਟਨ ਸੰਧੂ ਨੇ ਕਿਹਾ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਆਪਣੇ ਆਗੂਆਂ ਅਤੇ ਵਰਕਰਾਂ ਦਾ ਸਨਮਾਨ ਨਹੀਂ ਕਰਦੀਆਂ ਉਹ ਡੁੱਬ ਜਾਂਦੀਆਂ ਹਨ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ  ਸੰਧੂ ਦੇ ਰੂਪ ਵਿਚ ਇਕ ਅਜਿਹਾ ਲੋਕ ਪੱਖੀ ਆਗੂ ਸਾਨੂੰ ਮਿਲਿਆ ਹੈ, ਜਿਸ ਦੇ ਮੋਢੇ ਨਾਲ ਮੋਢਾ ਜੋੜ ਕੇ ਹਲਕਾ ਦਾਖਾ ਵਿੱਚੋਂ ਵਿਧਾਨ ਸਭਾ ਚੋਣਾਂ 2022 ਦਾ ਕਿਲਾ ਫਤਿਹ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਆਪ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਲੋਕਾਂ ਨੂੰ ਆਪ ਹੀ ਪਤਾ ਹੈ ਅਤੇ ਇਸੇ ਕਰ ਕੇ ਹਲਕੇ ਦੇ ਲੋਕ ਕਾਂਗਰਸ ਦੇ ਹੱਕ ਵਿਚ ਫ਼ਤਵਾ ਦੇਣਗੇ।  ਕੈਪਟਨ ਸੰਧੂ ਨੇ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਕਾਂਗਰਸੀ ਵਰਕਰਾਂ  ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਸਹਿਯੋਗ ਨਾਲ ਹੀ ਹਲਕਾ ਦਾਖਾ ਦੀ ਸੀਟ ਕਾਂਗਰਸ ਹਾਈਕਮਾਂਡ ਦੀ ਝੋਲੀ ਵਿਚ ਪਾਈ ਜਾ ਸਕੇ। ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ, ਡਾਇਰੈਕਟਰ ਪਰੇਮ ਸਿੰਘ ਸੇਖੋਂ, ਜਸਵੰਤ ਸਿੰਘ ਪੁੜੈਣ, ਰਣਵੀਰ ਸਿੰਘ ਰੁੜਕਾ, ਅਮਰਜੀਤ ਸਿੰਘ ਜਾਂਗਪੁਰ, ਜਤਿੰਦਰ ਸਿੰਘ ਦਾਖਾ (ਸਾਰੇ ਸਰਪੰਚ) ਤੇ ਹੋਰ ਵੀ ਵੱਡੀ ਤਾਦਾਦ ਵਿੱਚ ਵਰਕਰ ਹਾਜਰ ਸਨ।