You are here

ਖੇਡ ਸੰਸਾਰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ  

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ।

ਵੱਲੋਂ ਸਮੂਹ ਪੱਤਰਕਾਰ ਅਤੇ ਮੈਨੇਜ਼ਿੰਗ ਸਟਾਫ ਜਨਸ਼ਕਤੀ ਅਦਾਰਾ       

ਸਾਊਥੈਂਪਟਨ ਦੀ ਟੀਮ ਇੰਗਲਿਸ਼ ਪ੍ਰੀਮੀਅਰ ਲੀਗ 32 ਸਾਲ ਬਾਅਦ ਚੋਟੀ 'ਤੇ

ਸਾਊਥੈਂਪਟਨ, ਨਵੰਬਰ 2020 -(ਗਿਆਨੀ ਰਾਵਿਦਰਪਾਲ ਸਿੰਘ)-

 ਸਾਊਥੈਂਪਟਨ ਦੀ ਟੀਮ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਨਿਊਕੈਸਲ ਨੂੰ 2-0 ਨਾਲ ਹਰਾ ਕੇ 1988 ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਦੀ ਸਿਖ਼ਰਲੀ ਫੁੱਟਬਾਲ ਲੀਗ ਦੀ ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਪੁੱਜ ਗਈ। ਸਾਊਥੈਂਪਟਨ ਦੇ ਜ਼ਖ਼ਮੀ ਚੋਟੀ ਦੇ ਸਕੋਰਰ ਡੇਨੀ ਇੰਗਸ ਦੀ ਗ਼ੈਰਮੌਜੂਦਗੀ ਵਿਚ ਸਟ੍ਰਾਈਕਰ ਚੇ ਐਡਮਜ਼ (ਸੱਤਵੇਂ ਮਿੰਟ) ਤੇ ਮਿਡਫੀਲਡਰ ਸਟੂਅਰਟ ਆਰਮਸਟ੍ਰਾਂਗ (82ਵੇਂ ਮਿੰਟ) ਨੇ ਗੋਲ ਕੀਤੇ। ਸੈਸ਼ਨ ਦੀ ਸ਼ੁਰੂਆਤ ਲਗਾਤਾਰ ਦੋ ਹਾਰਾਂ ਨਾਲ ਕਰਨ ਤੋਂ ਬਾਅਦ ਸਾਊਂਥੈਂਪਟਨ ਨੇ ਪਿਛਲੇ ਛੇ ਵਿਚੋਂ ਪੰਜ ਮੈਚ ਜਿੱਤੇ ਹਨ ਜਦਕਿ ਚੇਲਸੀ ਖ਼ਿਲਾਫ਼ ਡਰਾਅ ਖੇਡਿਆ। ਬਿਹਤਰ ਗੋਲ ਫ਼ਰਕ ਕਾਰਨ ਲਿਵਰਪੂਲ ਤੋਂ ਅੱਗੇ ਚੱਲ ਰਹੀ ਸਾਊਥੈਂਪਟਨ ਦੀ ਟੀਮ 32 ਸਾਲ ਪਹਿਲਾਂ ਇੰਗਲੈਂਡ ਦੀ ਅੰਕ ਸੂਚੀ ਵਿਚ ਚੋਟੀ 'ਤੇ ਪੁੱਜੀ ਜਦ 1988-89 ਮੁਹਿੰਮ ਦੀ ਸ਼ੁਰੂਆਤ ਉਸ ਨੇ ਲਗਾਤਾਰ ਤਿੰਨ ਜਿੱਤਾਂ ਨਾਲ ਕੀਤੀ ਸੀ। ਇਕ ਹੋਰ ਮੈਚ ਵਿਚ ਬਰਨਲੇ ਤੇ ਬ੍ਰਾਈਟਨ ਦਾ ਮੁਕਾਬਲਾ ਗੋਲਰਹਿਤ ਡਰਾਅ 'ਤੇ ਸਮਾਪਤ ਹੋਇਆ। ਬਰਨਲੇ ਦੀ ਟੀਮ ਮੌਜੂਦਾ ਸੈਸ਼ਨ ਵਿਚ ਹੁਣ ਤਕ ਇਕ ਵੀ ਜਿੱਤ ਦਰਜ ਨਹੀਂ ਕਰ ਸਕੀ। ਟੀਮ ਦੇ ਸੱਤ ਮੈਚਾਂ ਵਿਚ ਦੋ ਅੰਕ ਹਨ।

ਦੁਨੀਆਂ ਦੇ ਬੇਹਤਰੀਨ ਫੁੱਟਬਾਲਰ ਲਿਓਨ ਮੈਸੀ ਨੇ ਆਪਣੇ 150ਵੇਂ ਯੂਰਪੀ ਮੈਚ 'ਚ ਇਕ ਗੋਲ ਹੋਰ ਦਾਗਿਆ

ਡਾਇਨਮੋ ਨੂੰ 2-1 ਨਾਲ ਦਿੱਤੀ ਮਾਤ

ਬਾਰਸੀਲੋਨਾ, ਨਵੰਬਰ 2020 -(ਏਜੰਸੀ )

ਦਿੱਗਜ ਸਟ੍ਰਾਈਕਰ ਲਿਓਨ ਮੈਸੀ ਨੇ ਯੂਰਪੀ ਚੈਂਪੀਅਨਸ਼ਿਪ ਦੇ ਆਪਣੇ 150ਵੇਂ ਮੈਚ ਵਿਚ ਗੋਲ ਕੀਤਾ ਜਿਸ ਦੇ ਦਮ 'ਤੇ ਸਪੈਨਿਸ਼ ਫੁੱਟਬਾਲ ਕਲੱਬ ਬਰਸੀਲੋਨਾ ਨੇ ਯੂਏਫਾ ਚੈਂਪੀਅਨਜ਼ ਲੀਗ ਵਿਚ ਡਾਇਨਮੋ ਨੂੰ 2-1 ਨਾਲ ਮਾਤ ਦਿੱਤੀ। ਮੈਸੀ ਨੇ ਪੰਜਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਗੋਲ ਕੀਤਾ। ਦੂਜਾ ਗੋਲ ਗੇਰਾਰਡ ਪੀਕ ਨੇ 65ਵੇਂ ਮਿੰਟ ਵਿਚ ਹੈਡਰ ਨਾਲ ਕੀਤਾ।  

ਬਰਤਾਨੀਆ ਦੇ ਟੈਨਿਸ ਖਿਡਾਰੀ ਐਂਡੀ ਮਰੇ ਨੂੰ ਮਿਲੀ ਜਿੱਤ

 

ਨਿਊਯਾਰਕ,  ਅਗਸਤ 2020-(ਏਜੰਸੀ )  ਲਗਭਗ ਨੌ ਮਹੀਨੇ ਬਾਅਦ ਆਪਣਾ ਪਹਿਲਾ ਮੈਚ ਖੇਡ ਰਹੇ ਸਾਬਕਾ ਵਿਸ਼ਵ ਨੰਬਰ ਇਕ ਬਰਤਾਨੀਆ ਦੇ ਟੈਨਿਸ ਖਿਡਾਰੀ ਐਂਡੀ ਮਰੇ ਨੇ ਇੱਥੇ ਜਾਰੀ ਵੈਸਟਰਨ ਐਂਡ ਸਾਊਦਰਨ ਓਪਨ ਦੇ ਅਗਲੇ ਗੇੜ ਵਿਚ ਪ੍ਰਵੇਸ਼ ਕਰ ਲਿਆ। ਪੰਜ ਮਹੀਨੇ ਬਾਅਦ ਆਪਣਾ ਪਹਿਲਾ ਏਟੀਪੀ ਟੂਰਨਾਮੈਂਟ ਖੇਡ ਰਹੇ ਤਿੰਨ ਵਾਰ ਦੇ ਚੈਂਪੀਅਨ ਮਰੇ ਨੇ ਫਰਾਂਸਿਸ ਤੀਆਫੋਏ ਨੂੰ 7-6, 3-6, 6-1 ਨਾਲ ਮਾਤ ਦਿੱਤੀ।

ਮਾਨਚੈਸਟਰ ਯੂਨਾਈਟਿਡ ਤੇ ਇੰਟਰ ਮਿਲਾਨ ਵਧੇ ਅੱਗੇ, ਲਾਸਕ ਲਿੰਜ ਤੇ ਗੇਟਫੇ ਨੂੰ ਸਹਿਣੀ ਪਈ ਹਾਰ

ਮਾਨਚੈਸਟਰ, ਅਗਸਤ 2020 -(ਅਮਨਜੀਤ ਸਿੰਘ ਖਹਿਰਾ)-

ਮਾਨਚੈਸਟਰ ਯੂਨਾਈਟਿਡ ਤੇ ਇੰਟਰ ਮਿਲਾਨ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਯੂਰੋਪਾ ਲੀਗ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਜਿਸ ਨਾਲ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਖ਼ਾਲੀ ਸਟੇਡੀਅਮ ਵਿਚ ਮਹਾਦੀਪੀ ਫੁੱਟਬਾਲ ਦੀ ਵਾਪਸੀ ਹੋਈ। ਯੂਨਾਈਟਿਡ ਨੇ ਬੁੱਧਵਾਰ ਨੂੰ ਲਾਸਕ ਲਿੰਜ ਨੂੰ ਦੂਜੇ ਗੇੜ ਦੇ ਮੁਕਾਬਲੇ ਵਿਚ 2-1 ਨਾਲ ਹਰਾ ਕੇ ਆਸਟ੍ਰੀਆ ਦੇ ਕਲੱਬ ਖ਼ਿਲਾਫ਼ ਕੁੱਲ 7-1 ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਇਸ ਮੁਕਾਬਲੇ ਦਾ ਪਹਿਲਾ ਗੇੜ ਪੰਜ ਮਹੀਨੇ ਪਹਿਲਾਂ ਖੇਡਿਆ ਗਿਆ ਸੀ। ਲਾਸਕ ਨੇ 55ਵੇਂ ਮਿੰਟ ਵਿਚ ਫਿਲਿਪ ਵੀਸਿੰਗਰ ਦੇ ਗੋਲ ਨਾਲ ਬੜ੍ਹਤ ਬਣਾਈ ਪਰ ਦੋ ਮਿੰਟ ਬਾਅਦ ਜੇਸੀ ਲਿੰਗਾਰਡ ਨੇ ਯੂਨਾਈਟਿਡ ਨੂੰ ਬਰਾਬਰੀ ਦਿਵਾ ਦਿੱਤੀ। ਏਂਥੋਨੀ ਮਾਰਸ਼ਲ ਨੇ 88ਵੇਂ ਮਿੰਟ ਵਿਚ ਯੂਨਾਈਟਿਡ ਵੱਲੋਂ ਇਕ ਹੋਰ ਗੋਲ ਕਰ ਕੇ ਟੀਮ ਦੀ 2-1 ਨਾਲ ਜਿੱਤ ਯਕੀਨੀ ਬਣਾਈ। ਇਸ ਤੋਂ ਇਲਾਵਾ ਇੰਟਰ ਮਿਲਾਨ ਨੇ ਰੋਮੇਲੂ ਲੁਕਾਕੂ ਤੇ ਕ੍ਰਿਸਟੀਅਨ ਏਰਿਕਸਨ ਦੇ ਗੋਲਾਂ ਨਾਲ ਗੇਟਫੇ ਨੂੰ 2-0 ਨਾਲ ਹਰਾਇਆ। ਦੋਵਾਂ ਵਿਚਾਲੇ ਇਕ ਹੀ ਮੈਚ ਖੇਡਿਆ ਗਿਆ ਕਿਉਂਕਿ ਦੋਵੇਂ ਟੀਮਾਂ ਨੇ ਪਹਿਲੇ ਗੇੜ ਵਿਚ ਹਿੱਸਾ ਨਹੀਂ ਲਿਆ ਸੀ ਜਿਸ ਤੋਂ ਬਾਅਦ ਯੂਰਪੀ ਸੈਸ਼ਨ ਮੁਲਤਵੀ ਕਰ ਦਿੱਤਾ ਗਿਆ।ਮਾਨਚੈਸਟਰ ਯੂਨਾਈਟਿਡ ਤੋਂ ਲੋਨ 'ਤੇ ਮਿਲੇ ਅਲੇਕਸਿਸ ਸਾਂਚੇਜ ਨਾਲ ਇੰਟਰ ਮਿਲਾਨ ਪੱਕਾ ਕਰਾਰ ਕਰੇਗਾ। ਮਾਨਚੈਸਟਰ ਯੂਨਾਈਟਿਡ ਦੇ ਮੈਨੇਜਰ ਓਲੇ ਗਨਰ ਸੋਲਸਕਰ ਨੇ ਇਹ ਜਾਣਕਾਰੀ ਦਿੱਤੀ। ਸਾਂਚੇਜ ਦੇ ਪੱਕੇ ਤੌਰ 'ਤੇ ਇੰਟਰ ਮਿਲਾਨ ਨਾਲ ਜੁੜਨ ਦੀਆਂ ਖ਼ਬਰਾਂ 'ਤੇ ਸੋਲਸਕਰ ਨੇ ਕਿਹਾ ਕਿ ਮੈਂ ਪੁਸ਼ਟੀ ਕਰ ਸਕਦਾ ਹਾਂ। ਅਲੇਕਸਿਸ ਉਥੇ ਚੰਗਾ ਸਮਾਂ ਬਿਤਾਏਗਾ, ਇਕ ਚੰਗਾ ਖਿਡਾਰੀ, ਮੈਂ ਉਸ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਯੂਨਾਈਟਿਡ ਵੱਲੋਂ ਜ਼ਿਆਦਾਤਰ ਮੈਚਾਂ ਵਿਚ ਬੈਂਚ 'ਤੇ ਬੈਠਣ ਵਾਲੇ ਚਿਲੀ ਦੇ 31 ਸਾਲ ਦੇ ਫਾਰਵਰਡ ਸਾਂਚੇਜ ਅਗਸਤ ਵਿਚ ਲੋਨ 'ਤੇ ਇੰਟਰ ਮਿਲਾਨ ਨਾਲ ਜੁੜੇ ਸਨ।

ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ’ਤੇ ਸ਼੍ਰੋਮਣੀ ਕਮੇਟੀ ਦੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਕਬੱਡੀ ਅਕੈਡਮੀ ਦਾ ਕਬਜ਼ਾ

ਸਵਾ ਲੱਖ ਦਾ ਇਨਾਮ ਫੁੰਡਿਆ

ਦੂਜੇ ਸਥਾਨ 'ਤੇ ਆਏ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਨੂੰ 1 ਲੱਖ  

ਕਬੱਡੀ ਕੋਚ ਮੇਜਰ ਸਿੰਘ ਸਹੇੜੀ ਨੂੰ ਮੋਟਰ ਸਾਈਕਲ ਭੇਟ
ਲੁਧਿਆਣਾ,ਮਾਰਚ 2020-( ਮਨਜਿੰਦਰ ਗਿੱਲ )-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਕਬੱਡੀ ਅਕੈਡਮੀ ਨੇ ਬਹੁਤ ਹੀ ਫਸਵੇਂ ਮੁਕਾਬਲੇ ਵਿੱਚ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਨੂੰ 32-28 ਨਾਲ ਹਰਾ ਕੇ 1.25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲਾ 9ਵਾਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਜਿੱਤ ਲਿਆ। ਦੂਜੇ ਸਥਾਨ 'ਤੇ ਰਹੀ ਟੀਮ ਨੂੰ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਆ ਗਿਆ। ਟੂਰਨਾਮੈਂਟ ਵਿੱਚ ਸ਼੍ਰੋਮਣੀ ਕਮੇਟੀ ਦੇ ਹੀ ਦੋ ਖਿਡਾਰੀ ਭਿੰਦੂ ਦੁਤਾਲ ਬੈਸਟ ਧਾਵੀ ਅਤੇ ਗੋਪੀ ਮਾਣਕੀ ਬੈਸਟ ਜਾਫੀ ਐਲਾਨੇ ਗਏ, ਜਿਨ੍ਹਾਂ ਨੂੰ 11-11 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਹਰਮਨ ਖੱਟੜਾ ਸਪੋਰਟਸ ਅਤੇ ਵੈਲਫ਼ੇਅਰ ਕਲੱਬ ਵੱਲੋਂ ਕਰਵਾਏ ਗਏ ਇਸ ਟੂਰਨਾਮੈਂਟ ਦੀ ਸ਼ੁਰੂਆਤ ਬਤੌਰ ਮੁੱਖ ਮਹਿਮਾਨ ਪੁੱਜੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੂਟਾ ਸਿੰਘ ਆਈ.ਆਰ.ਐਸ (ਸੇਵਾ ਮੁਕਤ) ਨੇ ਕਰਵਾਈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰੋ. ਚੰਦੂਮਾਜਰਾ ਨੇ ਕਲੱਬ ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਦਲਮੇਘ ਸਿੰਘ ਖੱਟੜਾ ਵੱਲੋਂ ਪਿਛਲੇ ਕਰੀਬ ਇੱਕ ਦਹਾਕੇ ਤੋਂ ਪੇਸ਼ੇਵਾਰਾਨਾ ਢੰਗ ਨਾਲ ਕਰਵਾਏ ਗਏ ਜਾ ਰਹੇ ਟੂਰਨਾਮੈਂਟ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਲਮੇਘ ਸਿੰਘ ਖੱਟੜਾ ਦਾ ਖੇਡਾਂ ਖਾਸਕਰ ਕਬੱਡੀ ਨਾਲ ਪਿਆਰ ਅਜੋਕੀ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਣਾਸਰੋਤ ਹੈ। ਟੂਰਨਾਮੈਂਟ ਦੇ ਕੁਆਰਟਰ ਫਾਈਨਲ ਮੈਚਾਂ ਵਿੱਚ ਅੱਠ ਚੋਟੀ ਦੀਆਂ ਕਬੱਡੀ ਟੀਮਾਂ ਆਪਸ ਵਿੱਚ ਭਿੜੀਆਂ, ਜਿਨ੍ਹਾਂ ਵਿੱਚ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਨੇ ਅੰਬੀ ਅਮਨ ਕਬੱਡੀ ਕਲੱਬ ਹਠੂਰ ਨੂੰ 35-16 ਨਾਲ ਹਰਾਇਆ ਜਦਕਿ ਸ਼੍ਰੋਮਣੀ ਕਮੇਟੀ ਦੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਕਬੱਡੀ ਅਕੈਡਮੀ ਨੇ ਹਰਦੀਪ ਕਬੱਡੀ ਕਲੱਬ ਜਗਰਾਉਂ ਨੂੰ 30-25 ਨਾਲ, ਚੜ੍ਹਦੀ ਕਲਾ ਯੂਥ ਕਬੱਡੀ ਕਲੱਬ ਜਲੰਧਰ ਨੇ ਸ਼ਹੀਦ ਬਚਿੱਤਰ ਸਿੰਘ ਕਬੱਡੀ ਕਲੱਬ ਘੱਗਾ ਨੂੰ 33-24 ਅਤੇ ਬੇਹੱਦ ਫਸਵੇਂ ਮੁਕਾਬਲੇ ਵਿੱਚ ਸੰਤ ਈਸ਼ਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਤੇ ਦਸਮੇਸ਼ ਕਬੱਡੀ ਕਲੱਬ ਕਾਲਖ ਦੀ ਸਾਂਝੀ ਟੀਮ ਨੇ ਸ਼ਹੀਦ ਭਗਤ ਸਿੰਘ ਅਕੈਡਮੀ ਬਰਨਾਲਾ ਨੂੰ 35-27 ਦੇ ਫ਼ਰਕ ਨਾਲ ਹਰਾ ਕੇ ਸੈਮੀਫ਼ਾਈਨਲ ਵਿੱਚ ਥਾਂ ਬਣਾਈ। ਇਸੇ ਤਰ੍ਹਾਂ ਸੈਮੀਫ਼ਾਈਨਲ ਵਿੱਚ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਨੇ ਚੜ੍ਹਦੀ ਕਲਾ ਯੂਥ ਕਬੱਡੀ ਕਲੱਬ ਜਲੰਧਰ ਨੂੰ 33-18 ਅੰਕਾਂ ਨਾਲ ਹਰਾਇਆ ਜਦਕਿ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਕਬੱਡੀ ਅਕੈਡਮੀ ਨੇ ਸੰਤ ਈਸ਼ਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ ਤੇ ਦਸਮੇਸ਼ ਕਬੱਡੀ ਕਲੱਬ ਕਾਲਖ ਦੀ ਸਾਂਝੀ ਟੀਮ ਨੂੰ 31-29 ਨਾਲ ਹਰਾ ਕੇ ਫ਼ਾਈਨਲ ਮੁਕਾਬਲੇ ਵਿੱਚ ਥਾਂ ਬਣਾਈ। ਟੂਰਨਾਮੈਂਟ ਦੌਰਾਨ 40 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦੇ ਸ਼ੋਅ ਮੈਚ ਵੀ ਕਰਵਾਏ ਗਏ, ਜਿਸ ਵਿੱਚ ਸੀਂਹਾ ਦੌਦ ਦੀ ਟੀਮ ਨੇ ਕੱਲਰ ਭੈਣੀ ਪਟਿਆਲਾ ਦੀ ਟੀਮ ਨੂੰ 15-12 ਦੇ ਫ਼ਰਕ ਨਾਲ ਹਰਾਇਆ। ਇਸੇ ਦੌਰਾਨ ਕਬੱਡੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਕੋਚ ਮੇਜਰ ਸਿੰਘ ਸਹੇੜੀ ਨੂੰ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੂਟਾ ਸਿੰਘ ਆਈ.ਆਰ.ਐਸ (ਸੇਵਾ ਮੁਕਤ), ਸੁਰਿੰਦਰ ਸਿੰਘ ਆਈ.ਏ.ਐਸ (ਸੇਵਾ ਮੁਕਤ), ਪ੍ਰਤਾਪ ਸਿੰਘ ਚੀਫ਼ ਐਚ.ਡੀ.ਐਫ.ਸੀ. ਬੈਂਕ. ਪਰਮਜੀਤ ਸਿੰਘ ਸ਼ਾਹੀ, ਭੁਪਿੰਦਰ ਸਿੰਘ, ਰਣਜੀਤ ਸਿੰਘ ਖੰਨਾ, ਮਨਸ਼ਾ ਸਿੰਘ ਮਲਕਪੁਰ, ਦਰਸ਼ਨ ਸਿੰਘ ਮਾਣਕੀ, ਵਿਸ਼ਾਲ ਬੌਬੀ, ਗੁਰਦੀਪ ਸਿੰਘ ਨੀਟਾ, ਰਾਕੇਸ਼ ਸ਼ਰਮਾ, ਜਿਊਣ ਸਿੰਘ ਲਿਬੜਾ, ਸੁਖਵਿੰਦਰ ਸਿੰਘ ਸੁੱਖੀ, ਸੁੱਚਾ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ ਸ਼ੇਰਗਿੱਲ, ਹਰਪ੍ਰੀਤ ਸਿੰਘ ਗਰੇਵਾਲ, ਰਣਵੀਰ ਸਿੰਘ ਕਾਕਾ, ਕੇਸਰ ਸਿੰਘ ਅਤੇ ਚੇਤੰਨ ਸਿੰਘ ਕਾਨੂੰਨਗੋ (ਸੇਵਾ ਮੁਕਤ), ਪ੍ਰਿੰਸੀਪਲ ਤਰਸੇਮ ਬਾਹੀਆ, ਕਬੱਡੀ ਪ੍ਰਮੋਟਰ ਰਣਜੀਤ ਸਿੰਘ ਖੱਟੜਾ, ਹਰਮਨਪ੍ਰੀਤ ਸਿੰਘ ਖੱਟੜਾ ਹਾਜ਼ਰ ਸਨ।

ਮਨਦੀਪ ਦੀ ਮੁੜ ਮੈਦਾਨ ਵਿੱਚ ਦਸਤਕ

ਜਗਰਾਓਂ/ਲੁਧਿਆਣਾ,ਦਸੰਬਰ  2019-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ )-

ਚਕਰ ਬਾਕਸਿੰਗ ਕਲੱਬ ਦੀ ਹੋਣਹਾਰ ਮੁੱਕੇਬਾਜ਼ ਮਨਦੀਪ ਕੌਰ ਸੰਧੂ ਨੇ 2015 ਵਿੱਚ ਜੂਨੀਅਰ ਵਿਸ਼ਵ ਚੈਂਪੀਅਨ ਬਣਨ ਤੱਕ ਕਦੇ ਹਾਰ ਦਾ ਮੂੰਹ ਨਹੀਂ ਸੀ ਦੇਖਿਆ। ਇਸ ਤੋਂ ਬਾਅਦ ਕੁਝ ਸਮੇਂ ਲਈ ਜੇਤੂ ਮੰਚਾਂ ਤੋਂ ਦੂਰ ਹੋ ਗਈ। ਸਾਲ 2019 ਦੇ ਜਾਂਦੇ ਜਾਂਦੇ ਉਸ ਨੇ ਫਿਰ ਧਮਾਕੇਦਾਰ ਵਾਪਸੀ ਕਰ ਲਈ ਹੈ। ਇਸ ਵਾਰ ਉਤਰ ਪ੍ਰਦੇਸ਼ ਦੇ ਮੇਰਠ ਵਿੱਚ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਚੈਪੀਅਨਸ਼ਿਪ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੀ ਝੋਲੀ ਵਿੱਚ ਜਿਹੜਾ ਇੱਕੋ ਇਕ ਸੋਨ ਤਗਮਾ ਪਿਆ ਹੈ , ਉਸਦਾ ਮਾਣ ਮਨਦੀਪ ਨੂੰ ਹੀ ਜਾਂਦਾ ਹੈ।
60 ਕਿੱਲੋ ਭਾਰ ਵਰਗ ਵਿੱਚ ਮਨਦੀਪ ਨੂੰ ਕੁੱਲ ਛੇ ਬਾਊਟਾਂ ਲੜਨੀਆਂ ਪਈਆਂ । ਤਿੰਨ ਬਾਊਟਾਂ ਹਰਿਆਣਾ ਦੀਆਂ ਕਹਿੰਦੀਆਂ ਕਹਾਉਂਦੀਆਂ ਮੁੱਕੇਬਾਜ਼ਾਂ ਨਾਲ ਸੀ । ਮਨਦੀਪ ਦੀ ਇਸ ਜਿੱਤ ਨੇ ਉਸ ਨੂੰ ਮੁੜ ਚੈਂਪੀਅਨਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ । ਉਸ ਤੋਂ ਬਹੁਤ ਉਮੀਦਾਂ ਹਨ । ਉਸ ਨੇ ਪਿੰਡ ਦੀ ਪਵਿੱਤਰ ਰੂਹ ਸ. ਅਜਮੇਰ ਸਿੰਘ ਸਿੱਧੂ ਦੁਆਰਾ ਚਕਰ ਦੇ ਖਿਡਾਰੀਆਂ ਨੂੰ ਅੰਤਰ ਰਾਸ਼ਟਰੀ ਮੰਚ ਤੇ ਦੇਖਣ ਦੇ ਸੁਪਨੇ ਵੱਲ ਮੁੜ ਕਦਮ ਪੁੱਟੇ ਹਨ । ਸਭ ਸ਼ੁਭ ਚਿੰਤਕਾਂ ਦੀਆਂ ਦੁਆਵਾਂ ਉਸ ਦੇ ਨਾਲ ਹਨ । ਰੱਬ ਮਨਦੀਪ ਸੰਧੂ 'ਤੇ ਮਿਹਰ ਕਰੇ।

ਪ੍ਰੀਮੀਅਰ ਫੁਟਬਾਲ ਲੀਗ ਇਸ ਹਫਤੇ ਦੇ ਰਜਲਟਸ

ਅੱਜ ਦੇ ਵੱਡੇ ਮੈਚ ਦੁਰਾਨ ਲਿਵਰਪੂਲ ਨੇ ਮਾਨਚੈਸਟਰ ਸਿਟੀ ਨੂੰ 3-1 ਦੇ ਫਰਕ ਨਾਲ ਹਰਾਕੇ ਪ੍ਰੀਮਿਅਰ ਲੀਗ ਉਪਰ ਆਪਣੀ ਪਕੜ ਹੋਰ ਮਜਬੂਤ ਕਰ ਲਈ ਹੈ।

ਅੱਜ ਦੇ ਮੈਚ ਵਿੱਚ ਸਿਟੀ ਵਧਿਆ ਪ੍ਰਦਰਸ਼ਨ ਕਰਨ ਦੇ ਵਾਵਜੂਦ ਵੀ ਗੋਲ ਨਹੀਂ ਕਰ ਸਕੀ।

ਮਾਨਚੈਸਟਰ,ਨਵੰਬਰ 2019 -(ਅਮਨਜੀਤ ਸਿੰਘ ਖਹਿਰਾ)-

ਸ਼ੁਕਰਵਾਰ 8 ਨਵੰਬਰ ਨੂੰ ਖੇਡੇਂ ਗਏ ਮੈਚ ਵਿਚ ਨੋਰਿਚ ਸਿਟੀ ਵਟਫੋਰਡ 0-3 ਨਾਲ ਹਾਰੀ।

ਸਨਿਚਰਵਾਰ 9 ਨਵੰਬਰ ਨੂੰ ਹੋਏ ਮੈਚਾਂ ਦੁਰਾਨ  ਚਲਸੀ ਨੇ ਕ੍ਰਿਸਟਲ ਪੈਲਸ ਨੂੰ 2-0 ਨਾਲ ਹਰਾਇਆ।

ਬੁਰਨਲੀ ਨੇ ਵੈਸਟ ਹੈਮ ਨੂੰ 3-0 ਨਾਲ ਹਰਾਇਆ।

ਨਿਓਕਾਰਸਲ ਨੇ ਬਰਨੇਮਾਉੱਠ ਨੂੰ 2-1 ਨਾਲ ਹਰਾਇਆ।

ਲਿਸਟਰ ਸਿਟੀ ਨੇ ਅਰਸਨਲ ਨੂੰ 2-0 ਨਾਲ ਹਰਾਇਆ।

ਟੋਟਟੇਨਹਮ ਅਤੇ ਸੈਫ਼ੀਲਡ ਦਰਮਿਆਨ ਮੈਚ 1-1 ਨਾਲ ਬਰਾਬਰ ਰਿਹਾ।

ਸਾਊਥ ਹੇਮਟੋਨ  ਇਵਟਨ ਤੋਂ 1-2 ਨਾ ਹਾਰਿਆ।

ਇਸ ਹਫਤੇ ਐਤਵਾਰ 10 ਤਰੀਕ ਨੂੰ ਖੇਡ ਗਏ ਮੈਚਾਂ ਵਿੱਚ ਮਾਨਚੈਸਟਰ ਯੂਨੀਏਟਡ ਨੇ ਬ੍ਰਾਇਟਨ ਨੂੰ 3-1 ਨਾਲ ਹਰਾਇਆ।

ਜਦ ਕਿ ਵੁਲਵਰਹੈਂਪਟਨ ਨੇ ਅਸਟਨ ਵਿਲਾ ਨਊ 2-1 ਨਾਲ ਹਰ ਦਿਤੀ।

ਐਤਵਾਰ 10 ਨਵੰਬਰ ਦੇ 7 ਵਜੇ ਸ਼ਾਮ ਮੁਤਾਬਕ ਪ੍ਰੀਮੀਅਰ ਫੁਟਬਾਲ ਲੀਗ ਟੇਬਲ ਇਸ ਪ੍ਰਕਾਰ ਸੀ ।

======ਟੀਮ=========== ਮੈਚ =ਗੋਲ ਡਿਫਰਨਸ = ਪੁਆਇੰਟ
1.ਲਿਵਰਪੂਲ=============12====18=========34

2.ਲਿਸਟਰ ਸਿਟੀ==========12====21=========26 
3.ਚਲਸੀ===============12====10=========26    

4.ਮਾਨਚੈਸਟਰ ਸਿਟੀ========12====22=========25

                

5.ਸੈਫੀਲਡ ਯੂਨਾਈਟਡ======12====04=========17

6.ਅਰਸਨਲ=============12====01=========17

7.ਮਾਨਚੈਸਟਰ ਯੂਨਾਈਟਡ===12====04=========16

8.ਵੁਲਵਰਹੈਂਪਟਨ=========12====01=========16

9. ਬੋਰਨਮੌਥ=============12====00========16
10.ਬਰਨਲੀ==============12====-1=========15

11.ਬ੍ਰਾਇਟਨ=============12====-2========15

12.ਕ੍ਰਿਸਟਲ ਪੈਲਸ==========12====-6=========15

13.ਨਿਉਕਾਰਸਲ==========12====-7=========15

 

14.ਟੋਟਨਹਮ==============12====01========14

15.ਇਵਟਨ=============12====-5=========14

16.ਵੈਸਟ ਹੈਮ============12====-6=========13

17.ਅਸਟਨ ਵਿਲਾ==========12====-3========11

 

18.ਵਟਫੋਰਡ===========12====-15========08

19.ਸਾਊਥਹੈਪਟਨ========12====-18========08

20.ਨੋਰਿਚ ਸਿਟੀ==========12====-17========07

 

ਪ੍ਰੀਮੀਅਰ ਫੁਟਬਾਲ ਲੀਗ ਇਸ ਹਫਤੇ ਦੇ ਰਜਲਟਸ

ਸਨਿਚਰਵਾਰ ਨੂੰ ਹੋਏ ਮੈਚ ਦੁਰਾਨ ਬੋਰਨਮੌਥ ਨੇ ਮਾਨਚੈਸਟਰ ਯੂਨੀਏਟਡ ਨੂੰ 1-0 ਗੋਲਾ ਨਾ ਹਰਾ ਕੇ ਇਕ ਵੱਡਾ ਧਮਾਕਾ ਕੀਤਾ।

ਮਾਨਚੈਸਟਰ,ਨਵੰਬਰ 2019 -(ਅਮਨਜੀਤ ਸਿੰਘ ਖਹਿਰਾ)-

ਸਨਿਚਰਵਾਰ 2 ਨਵੰਬਰ ਨੂੰ ਹੋਏ ਮੈਚਾਂ ਦੁਰਾਨ ਅਰਸਨਲ ਅਤੇ ਵੁਲਵਰਹੈਂਪਟਨ ਵਿੱਚ ਮੈਚ 1-1 ਨਾਲ ਬਰਾਬਰ ਰਿਹਾ। ਅਸਟਨ ਵਿਲਾ ਆਪਣੇ ਮੈਚ ਵਿਚ ਲਿਵਰਪੂਲ ਤੋਂ 1-2 ਨਾਲ ਹਾਰਿਆ। ਬ੍ਰਾਇਟਨ ਨੇ ਨੋਰਿਚ ਸਿਟੀ ਨੂੰ 2-0 ਨਾਲ ਹਰਾਇਆ। ਮਾਨਚੈਸਟਰ ਸਿਟੀ ਨੇ ਸਾਊਥਹੈਪਟਨ ਨੂੰ 2-1 ਨਾਲ ਹਰਾਇਆ।ਸੈਫ਼ੀਲਡ ਯੂਨੀਏਟਡ ਨੇ ਬਰਨਲੀ ਨੂੰ 3-0 ਨਾਲ ਮਾਤ ਦਿਤੀ।ਵੈਸਟ ਹੈਮ ਆਪਣੇ ਘਰੇ ਨਿਓਕਾਰਸਲ ਤੋਂ 2-3 ਦੇ ਫਰਕ ਨਾਲ ਹਾਰਿਆ ਅਤੇ ਵਹਟਫੋਰਡ ਇਕ ਚੰਗੀ ਖੇਡ ਦਾ ਪ੍ਰਦਸ਼ਨ ਕਰਦੇ ਹੋਏ ਵੀ ਚਲਸੀ  ਤੋਂ 1-2 ਫਰਕ ਨਾਲ ਹਾਰ ਗਿਆ।

ਇਸ ਹਫਤੇ ਐਤਵਾਰ 3 ਤਰੀਕ ਨੂੰ ਖੇਡ ਗਏ ਮੈਚਾਂ ਵਿੱਚ ਕ੍ਰਿਸਟਲ ਪੈਲਸ ਆਪਣੇ ਘਰੇਲੂ ਮੈਚ ਵਿਚ ਲਿਸਟਰ ਸਿਟੀ ਤੋਂ 0-2 ਨਾਲ ਹਾਰਿਆ। ਜਦ ਕਿ ਇਵਟਨ ਅਤੇ ਟੋਟਟੇਨਹਮ ਦਾ ਮੈਚ 1-1ਨਾਲ ਬਰਾਬਰ ਰਿਹਾ।

ਐਤਵਾਰ 3 ਨਵੰਬਰ  ਦੇ 7 ਵਜੇ ਸ਼ਾਮ ਮੁਤਾਬਕ ਪ੍ਰੀਮੀਅਰ ਫੁਟਬਾਲ ਲੀਗ ਟੇਬਲ ਇਸ ਪ੍ਰਕਾਰ ਸੀ ।

======ਟੀਮ=========== ਮੈਚ =ਗੋਲ ਡਿਫਰਨਸ = ਪੁਆਇੰਟ
1.ਲਿਵਰਪੂਲ=============11====16=========31

2.ਮਾਨਚੈਸਟਰ ਸਿਟੀ========11====24=========25
3.ਲਿਸਟਰ ਸਿਟੀ==========11====19=========23 

4. ਚਲਸੀ===============11====08=========23                  

5.ਅਰਸਨਲ=============11====01=========17

6.ਸੈਫੀਲਡ ਯੂਨਾਈਟਡ======11====04=========16

7.ਬੋਰਨਮੌਥ=============11====01========16

8.ਬ੍ਰਾਇਟਨ=============11====-0========15

9.ਕ੍ਰਿਸਟਲ ਪੈਲਸ==========11====-4=========15

10.ਮਾਨਚੈਸਟਰ ਯੂਨਾਈਟਡ===11====02=========13          

11.ਟੋਟਨਹਮ==============11====01========13

12.ਵੁਲਵਰਹੈਂਪਟਨ=========11====00=========13

13.ਵੈਸਟ ਹੈਮ============11====-3=========13

14.ਬਰਨਲੀ==============11====-4=========12

15.ਨਿਉਕਾਰਸਲ==========11====-8=========12

16.ਅਸਟਨ ਵਿਲਾ==========11====-2========11

17.ਇਵਟਨ=============11====-6=========11

18.ਸਾਊਥਹੈਪਟਨ========11====-17========08

19.ਨੋਰਿਚ ਸਿਟੀ==========11====-15========07

20.ਵਟਫੋਰਡ===========11====-17========05

ਫੋਟੋ ,ਸੈਫ਼ੀਲਡ ਯੂਨੀਏਟਡ ਅਤੇ ਬਰਨਲੀ ਮੈਚ

ਭਾਰਤੀ ਹਾਕੀ ਮਹਿਲਾ ਤੇ ਪੁਰਸ਼ਾਂ ਦੀ ਟੀਮਾਂ ਨੇ ਓਲੰਪਿਕ ’ਚ ਜਗ੍ਹਾ ਬਣਾਈ

ਭੁਵਨੇਸ਼ਵਰ,ਨਵੰਬਰ  2019-(ਏਜੰਸੀ) 

ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਅਮਰੀਕਾ ਨੂੰ 5-1 ਨਾਲ ਹਰਾਇਆ ਸੀ। ਸ਼ਨਿੱਚਵਾਰ ਨੂੰ ਖੇਡੇ ਮੈਚ ਦੌਰਾਨ ਅਮਰੀਕਾ ਨੇ ਪਹਿਲੇ ਅੱਧ ਵਿਚ 4-0 ਦੀ ਬੜ੍ਹਤ ਬਣਾਉਂਦਿਆਂ ਸਕੋਰ ਨੂੰ 5-5 ਨਾਲ ਬਰਾਬਰ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਕਪਤਾਨ ਰਾਣੀ ਰਾਮਪਾਲ ਨੇ 48ਵੇਂ ਮਿੰਟ ਵਿੱਚ ਗੋਲ ਕੀਤਾ ਜੋ ਮਹੱਤਵਪੂਰਨ ਸਾਬਤ ਹੋਇਆ। ਇਸ ਜਿੱਤ ਨਾਲ ਭਾਰਤੀ ਮਹਿਲਾ ਟੀਮ ਨੇ ਓਲੰਪਿਕ ਵਿਚ ਆਪਣੀ ਥਾਂ ਬਣਾ ਲਈ ਹੈ।
ਅਮੈਂਡਾ ਮਗਦਾਨ ਨੇ ਅਮਰੀਕੀ ਟੀਮ ਲਈ ਦੋ, ਜਦੋਂਕਿ ਕਪਤਾਨ ਕੈਥਲੀਨ ਸ਼ਾਰਕੀ ਅਤੇ ਅਲੀਸਾ ਪਾਰਕਰ ਨੇ ਇਕ-ਇਕ ਗੋਲ ਕੀਤਾ। ਭਾਰਤੀ ਮਹਿਲਾ ਟੀਮ ਨੇ 1980 ਵਿਚ ਮਾਸਕੋ ਓਲੰਪਿਕ ਵਿਚ ਹਿੱਸਾ ਲਿਆ ਸੀ ਅਤੇ 36 ਸਾਲਾਂ ਬਾਅਦ ਰੀਓ ਓਲੰਪਿਕ ਖੇਡਾਂ ਵਿਚ ਜਗ੍ਹਾ ਬਣਾਈ ਹੈ।

 

ਭਾਰਤੀ ਪੁਰਸ਼ਾਂ ਦੀ ਟੀਮ

ਅੱਠ ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ਾਂ ਦੀ ਟੀਮ ਨੇ ਦੂਜੇ ਮੈਚ ਵਿਚ ਰੂਸ ਨੂੰ 7-1 (ਸਮੁੱਚੇ ਤੌਰ ’ਤੇ 11-3) ਨਾਲ ਹਰਾ ਕੇ ਅਗਲੇ ਸਾਲ ਦੇ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਸ਼ਨਿੱਚਵਾਰ ਨੂੰ ਇੱਥੇ ਖੇਡੇ ਮੈਚ ਵਿਚ ਪੁਰਸ਼ਾਂ ਦੀ ਟੀਮ ਨੇ ਆਪਣੀ ਟੋਕਿਓ ਟਿਕਟ ਬੁੱਕ ਕੀਤੀ।
ਵਿਸ਼ਵ ਦੇ ਪੰਜਵੇਂ ਨੰਬਰ ’ਤੇ ਰਹਿਣ ਵਾਲੇ ਭਾਰਤੀ ਮਰਦਾਂ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪਹਿਲੇ ਗੇੜ’ ਚ ਵਿਸ਼ਵ ਦੇ 22ਵੇਂ ਨੰਬਰ ਦੇ ਰੂਸ ਨੂੰ 4-2 ਨਾਲ ਹਰਾਇਆ ਸੀ। ਸ਼ਨਿੱਚਵਾਰ ਨੂੰ ਆਕਾਸ਼ਦੀਪ ਸਿੰਘ (23ਵੇਂ, 29ਵੇਂ ਮਿੰਟ) ਅਤੇ ਰੁਪਿੰਦਰ ਪਾਲ ਸਿੰਘ (48ਵੇਂ, 59ਵੇਂ) ਨੇ ਇੱਕ-ਇੱਕ ਗੋਲ ਦਾਗਿਆ, ਲਲਿਤ ਉਪਾਧਿਆਏ (17ਵੇਂ), ਨੀਲਕੰਤਾ ਸ਼ਰਮਾ (47ਵੇਂ) ਅਤੇ ਅਮਿਤ ਰੋਹਿਦਾਸ (60ਵੇਂ ਮਿੰਟ) ਨੇ ਗੋਲ ਕੀਤਾ।

ਪ੍ਰੀਮੀਅਰ ਫੁਟਬਾਲ ਲੀਗ ਇਸ ਹਫਤੇ ਦੇ ਰਜਲਟਸ

ਸ਼ੁਕਰਵਾਰ 25 ਅਕਤੂਬਰ 2019 ਨੂੰ ਹੋਏ ਮੈਚ ਦੁਰਾਨ ਲੈਸਸਟਰ ਸੀਟੀ ਨੇ ਸਾਊਥਹੇਮਪਟਨ ਨੂੰ ਉਹਨਾਂ ਦੀ ਘਰੇਲੂ ਮੈਦਾਨ ਵਿੱਚ 9-0 ਗੋਲਾ ਨਾ ਹਰਾ ਕੇ ਇਕ ਨਵਾਂ ਰਿਕਾਡ ਕਾਇਮ ਕੀਤਾ।

ਮਾਨਚੈਸਟਰ,ਅਕਤੂਬਰ 2019 -(ਅਮਨਜੀਤ ਸਿੰਘ ਖਹਿਰਾ)-

ਸਨਿਚਰਵਾਰ 26 ਅਕਤੂਬਰ ਨੂੰ ਹੋਏ ਮੈਚਾਂ ਦੁਰਾਨ ਮਾਨਚੈਸਟਰ ਸੀਟੀ ਅਤੇ ਅਸਟਨ ਵਿਲਾ ਵਿੱਚ ਮੈਚ 3-0 ਨਾਲ ਬਰਾਬਰ ਰਿਹਾ। ਬ੍ਰਾਇਟਨ ਨੇ ਇਵਟਨ ਨੂੰ 3-2 ਨਾਲ ਹਰਾਇਆ । ਵਹਟਫੋਰਡ ਅਤੇ ਬੋਰਨਮੌਥ 0-0 ਨਾਲ ਬਰਾਬਰ ਰਹੇ।ਵਿਸਟ ਹੈਮ ਅਤੇ ਸਹਿਫੀਲਡ ਯੂਨੀਏਟਡ 1-1ਨਾਲ ਬਰਾਬਰ ਰਹੇ। ਬਰਨਲੀ ਚਲਸੀ ਤੋਂ 2-4 ਦੇ ਫਰਕ ਨਾਲ ਹਾਰਿਆ।

ਇਸ ਹਫਤੇ ਐਤਵਾਰ 27 ਤਰੀਕ ਨੂੰ ਖੇਡ ਗਏ ਮੈਚ ਵਿੱਚ ਨਿਉਕਾਰਸਲ ਅਤੇ ਵੁਲਵਰਹੈਂਪਟਨ ਦਰਮਿਆਨ ਮੈਚ 1-1 ਨਾਲ ਬਰਾਬਰ ਰਿਹਾ। ਅਰਸਨਲ ਅਤੇ ਕ੍ਰਿਸਟਲ ਪੈਲਸ ਦਾ ਮੈਚ ਵੀ 2-2 ਨਾਲ ਬਰਾਬਰ ਰਿਹਾ। ਲਿਵਰਪੂਲ ਨੇ ਪਿਛਲੇ ਮੈਚ ਦੇ ਬਰਾਬਰ ਰਹਿਣ ਤੋਂ ਬਾਦ ਇਕ ਵੱਡੇ ਮੈਚ ਦੁਰਾਨ ਟੋਟਨਮ ਨੂੰ 2-1 ਦੇ ਫਰਕ ਨਾਲ ਹਰਾਕੇ ਆਪਣੀਆਂ ਜਿਤਾ ਦਾ ਸਿਲਸਿਲਾ ਅੱਗੇ ਤੋਰਿਆ । ਨੋਰਿਚ ਸੀਟੀ ਅਤੇ ਮਾਨਚੈਸਟਰ ਯੂਨੀਏਟਡ ਵਿਚਕਾਰ ਮੈਚ 1-3 ਦੇ ਫਰਕ ਨਾਲ ਯੂਨੀਏਟਡ ਨੇ ਜਿੱਤਿਆ।

ਐਤਵਾਰ 27 ਅਕਤੂਬਰ  ਦੇ 7 ਵਜੇ ਸ਼ਾਮ ਮੁਤਾਬਕ ਪ੍ਰੀਮੀਅਰ ਫੁਟਬਾਲ ਲੀਗ ਟੇਬਲ ਇਸ ਪ੍ਰਕਾਰ ਸੀ ।

======ਟੀਮ=========== ਮੈਚ =ਗੋਲ ਡਿਫਰਨਸ = ਪੁਆਇੰਟ
1.ਲਿਵਰਪੂਲ=============10====15=========28

2.ਮਾਨਚੈਸਟਰ ਸਿਟੀ========10====23=========22
3.ਲਿਸਟਰ ਸਿਟੀ==========10====17=========20 

4. ਚਲਸੀ===============10====07=========20                  

5.ਅਰਸਨਲ=============10====01=========16

6.ਕ੍ਰਿਸਟਲ ਪੈਲਸ==========10====-2=========15

7.ਮਾਨਚੈਸਟਰ ਯੂਨਾਈਟਡ===10====03=========13

8.ਸੈਫੀਲਡ ਯੂਨਾਈਟਡ======10====01=========13

9.ਬੋਰਨਮੌਥ=============10====00========13

10.ਵੈਸਟ ਹੈਮ============10====-2=========13

11.ਟੋਟਨਹਮ==============10====01========12

12.ਵੁਲਵਰਹੈਂਪਟਨ=========10====00=========12

13.ਬਰਨਲੀ==============10====-1=========12

14.ਬ੍ਰਾਇਟਨ=============10====-2========12

15.ਅਸਟਨ ਵਿਲਾ==========10====-1========11

16.ਇਵਟਨ=============10====-6=========10

17.ਨਿਉਕਾਰਸਲ==========10====-9========09

18.ਸਾਊਥਹੈਪਟਨ========10====-16========08

19.ਨੋਰਿਚ ਸਿਟੀ==========10====-13========07

20.ਵਟਫੋਰਡ===========10====-16========05

           
           
           
           
           
 
           
 
           
           
           
           
           
           
           
           
           
           
           
           
 
           
           
           

ਪਰਮਿਆ ਲੀਗ ਫ਼ੁਟਬਾਲ ਇਸ ਹਫਤੇ ਦੇ ਰਜਲਟਸ

ਕਿਸਟਲ ਪੈਲਸ ਨੇ ਮਾਨਚੈਸਟਰ ਸਿਟੀ ਤੋਂ  0-2 ਨਾਲ ਹਾਰ ਖਾਦੀ। ਮਾਨਚੈਸਟਰ ਸਿਟੀ ਨੇ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ 

ਮਾਨਚੈਸਟਰ,ਅਕਤੂਬਰ 2019 -(ਅਮਨਜੀਤ ਸਿੰਘ ਖਹਿਰਾ)-

ਮਾਨਚੈਸਟਰ ਯੂਨਾਈਟਡ ਅਤੇ ਲਿਵਰਪੂਲ ਵਿੱਚ ਅੱਜ ਦਾ ਮੈਚ 1-1 ਨਾਲ ਬਰਾਬਰ ਰਿਹਾ ਅਤੇ ਮਾਨਚੈਸਟਰ ਯੂਨਾਈਟਡ ਨੇ ਲਿਵਰਪੂਲ ਨੂੰ ਪ੍ਰੀਮੀਅਰ ਲੀਗ ਦੇ 9 ਮੇ ਮੈਚ ਵਿਚ ਡਰਾ ਕਰਕੇ ਕੇ ਲਗਾਤਾਰ ਜਿਤਾ ਦਾ ਸਿਲਸਿਲਾ ਰੋਕਿਆ । ਜਾਣਕਾਰੀ ਲਈ ਪਿਛਲੇ ਅੱਠ ਮੈਚ ਲਿਵਰਪੂਲ ਲਗਾਤਾਰ ਜਿੱਤ ਦਾ ਆ ਰਿਹਾ ਸੀ।

ਇਸ ਹਫਤੇ ਖੇਡ ਗਏ ਹੋਰ ਮੈਚ ਵਿੱਚ ਇਵਟਨ ਨੇ ਵੈਸਟ ਹੈਮ ਯੂਨਾਈਟਡ 2-0 ਨਾਲ ਹਰਾਇਆ ।ਅਸਟਨ ਵਿਲਾ ਨੇ ਬ੍ਰਾਇਟਨ ਨੂੰ 2-1 ਨਾਲ ਹਰਾਇਆ। ਚਲਸੀ ਨੇ ਨਿਉਜਕਾਰਸਲ ਨੂੰ 1-0 ਨਾਲ ਹਰਾਇਆ। ਲਿਸਟਰ ਸਿਟੀ ਨੇ ਬਰਨਲੀ ਨੂੰ 2-1 ਨਾਲ ਹਰਾਇਆ।

 ਟੋਟਨਮ ਅਤੇ ਵਟਫੋਰਡ ਵਿਚ ਮੈਚ 1-1 ਨਾਲ ਬਰਾਬਰ ਰਿਹਾ । ਬੋਰਨਮਾਉਂਥ ਅਤੇ ਨੋਰਿਚ ਸਿਟੀ ਵਿਚ ਮੈਚ 0-0 ਨਾਲ ਬਰਾਬਰ ਰਿਹਾ। ਵੁਲਵਰਹੈਂਪਟਨ ਅਤੇ ਸਾਊਥਹਮਪਟਨ ਵਿਚ ਮੈਚ 1-1 ਨਾਲ ਬਰਾਬਰ ਰਿਹਾ।

ਅਰਸਨਲ ਅਤੇ ਸੈਹਫਿਲਡ ਯੂਨੀਏਟਡ ਦਾ ਮੈਚ ਕੱਲ ਸੋਮਵਾਰ ਨੂੰ ਖੇਡਿਆ ਜਾਵੇਗਾ।

ਐਤਵਾਰ 20 ਅਕਤੂਬਰ  ਦੇ 7 ਵਜੇ ਸ਼ਾਮ ਮੁਤਾਬਕ ਪ੍ਰੀਮਿਅਰ ਟੇਬਲ ਇਸ ਪ੍ਰਕਾਰ ਸੀ ।

======ਟੀਮ========= ਮੈਚ =ਗੋਲ ਡਿਫਰਨਸ = ਪੁਆਇੰਟ
1.ਲਿਵਰਪੂਲ===========9====14=========25

2.ਮਾਨਚੈਸਟਰ ਸਿਟੀ======9====20=========19
3.ਲਿਸਟਰ ਸਿਟੀ=========9====08=========17  

4. ਚਲਸੀ=============9====05=========17                   

5.ਅਰਸਨਲ===========8====02=========15

6.ਕ੍ਰਿਸਟਲ ਪੈਲਸ========9====-2=========14

7.ਟੋਟਨਹਮ============9====02========12

8.ਬਰਨਲੀ============9====01=========12

9.ਬੋਰਨਮੌਥ===========9====00========12

10.ਵੈਸਟ ਹੈਮ==========9====00=========12

11.ਅਸਟਨ ਵਿਲਾ========9====02========11

12.ਵੁਲਵਰਹੈਂਪਟਨ=======9====00=========11

13.ਮਾਨਚੈਸਟਰ ਯੂਨਾਈਟਡ=9====01=========10

14.ਬ੍ਰਾਇਟਨ===========8====-02========09

15.ਸੈਫੀਲਡ ਯੂਨਾਈਟਡ====8====00=========09

16.ਇਵਟਨ===========9====-5=========10

17.ਸਾਊਥਹੈਪਟਨ=======8====-07========07

18.ਨਿਉਕਾਰਸਲ========9====-9========08

19.ਨੋਰਿਚ ਸਿਟੀ========9====-11========07

20.ਵਟਫੋਰਡ=========9====-16========04

ਪਰਮਿਆ ਲੀਗ ਫ਼ੁਟਬਾਲ ਇਸ ਹਫਤੇ ਦੇ ਰਜਲਟਸ

ਵੁਲਵਰਹੈਂਪਟਨ ਨੇ ਮਾਨਚੈਸਟਰ ਸਿਟੀ ਨੂੰ ਸਿਟੀ ਦੇ ਘਰੇ  0-2 ਨਾਲ ਹਰਾਕੇ ਪ੍ਰੀਮਿਅਰ ਲੀਗ ਵਿੱਚ ਇਕ ਵੱਡਾ ਧਮਕਾ ਕੀਤਾ

ਲਿਵਰਪੂਲ, ਅਕਤੂਬਰ 2019 -(ਅਮਨਜੀਤ ਸਿੰਘ ਖਹਿਰਾ)-

ਲਿਵਰਪੂਲ ਨੇ ਅੱਜ ਲਿਸਟਰ ਸਿਟੀ ਨੂੰ 2-1 ਦੇ ਫਰਕ ਨਾਲ ਹਰਾ ਕੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਇਸ ਹਫਤੇ ਖੇਡ ਗਏ ਹੋਰ ਮੈਚ ਵਿੱਚ ਬ੍ਰਾਇਟਨ ਨੇ ਟੋਟਨਹਮ 3-0 ਨਾਲ ਹਰਾਇਆ ।ਬਰਨਲੀ ਨੇ ਇਵਟਨ ਨੂੰ 1-0 ਨਾਲ ਹਰਾਇਆ। ਅਰਸਨਲ ਨੇ ਬੋਰਨਮੌਥ ਨੂੰ 1-0 ਨਾਲ ਹਰਾਇਆ।ਨਿਉਕਾਰਸਲ ਨੇ ਮਾਨਚੈਸਟਰ ਯੂਨਾਈਟਡ ਨੂੰ 1-0 ਨਾਲ ਹਰਾਇਆ।

ਨੋਰਿਚ ਸਿਟੀ ਨੇ ਅਸਟਨ ਵਿਲਾ ਤੋਂ 1-5 ਨਾਲ ਹਾਰ ਖਾਦੀ। ਵੈਸਟ ਹੈਮ ਨੇ ਕ੍ਰਿਸਟਲ ਪੈਲਸ ਤੋਂ 1-2 ਨਾਲ ਹਾਰ ਖਾਦੀ। ਇਸੇ ਤਰਾਂ ਸਾਊਥਹੈਪਟਨ ਨੇ ਚਲਸੀ ਤੋਂ 1-4 ਨਾਲ ਹਾਰ ਖਾਦੀ।

ਵਟਫੋਰਡ ਅਤੇ ਸੈਫੀਲਡ ਵਿਚ ਮੈਚ 0-0 ਬਰਾਬਰ ਰਿਹਾ।

ਐਤਵਾਰ 6 ਅਕਤੂਬਰ  ਦੇ 7 ਵਜੇ ਸ਼ਾਮ ਮੁਤਾਬਕ ਪ੍ਰੀਮਿਅਰ ਟੇਬਲ ਇਸ ਪ੍ਰਕਾਰ ਸੀ।

======ਟੀਮ=========== ਮੈਚ =ਗੋਲ ਡਿਫਰਨਸ = ਪੁਆਇੰਟ
1.ਲਿਵਰਪੂਲ=============8====14=========24

2.ਮਾਨਚੈਸਟਰ ਸਿਟੀ========8====18=========16
3.ਅਰਸਨਲ=============8====11=========15

4.ਲਿਸਟਰ ਸਿਟੀ==========8====07=========14                     

5.ਚਲਸੀ===============8====04=========14

6.ਕ੍ਰਿਸਟਲ ਪੈਲਸ==========8====00=========14

7.ਬਰਨਲੀ==============8====02=========12

8.ਵੈਸਟ ਹੈਮ=============8====00=========12

9.ਟੋਟਨਹਮ==============8====02========11

10.ਬੋਰਨਮੌਥ=============8====00========11 

11.ਵੁਲਵਰਹੈਂਪਟਨ=========8====00=========10

12.ਮਾਨਚੈਸਟਰ ਯੂਨਾਈਟਡ===8====01=========09

13.ਸੈਫੀਲਡ ਯੂਨਾਈਟਡ======8====00=========09

14.ਬ੍ਰਾਇਟਨ=============8====-02========09

15.ਅਸਟਨ ਵਿਲਾ==========8====01========08

16.ਨਿਉਕਾਰਸਲ==========8====-08========08

17.ਸਾਊਥਹੈਪਟਨ=========8====-07========07

18.ਇਵਟਨ============8====-07========07

19.ਨੋਰਿਚ ਸਿਟੀ==========8====-11========06

20.ਵਟਫੋਰਡ===========8====-16========03

ਪ੍ਰੀਮੀਅਰ ਲੀਗ ਫ਼ੁਟਬਾਲ ਇਸ ਹਫਤੇ ਦੇ ਰਜਲਟਸ

ਮਾਨਚੈਸਟਰ, 22 ਸਤੰਬਰ 2019 -(ਅਮਨਜੀਤ ਸਿੰਘ ਖਹਿਰਾ)-

 

ਪ੍ਰੀਮੀਅਰ ਲੀਗ ਦੇ ਇਸ ਹਫਤੇ ਹੋਏ ਮੈਚ ਦੇ ਰਜਲਟਸ ਇਸ ਪ੍ਰਕਾਰ;

 

ਸਾਊਥਹੇਮਪਟਨ 1-3 ਨਾਲ ਬਰਨੇਮਾਉੱਠ ਤੋ ਹਾਰਿਆ 

ਲੈਸਸਟਰ ਨੇ  2-1 ਟੋਟਨਹਮ ਨੂੰ ਹਰਾਇਆ

ਬੁਰਨਲੀ  ਨੇ 2-0  ਨੋਰਿਚ ਨੂੰ ਹਰਾਇਆ

ਐਵਟਨ 0-2 ਨਾਲ ਸ਼ਿਫੇਲਡ ਯੂਨਾਈਟਡ ਤੋ ਹਾਰਿਆ

ਮਾਨਚੈਸਟਰ ਸਿਟੀ ਨੇ 8-0  ਵਟਫੋਰਡ ਨੂੰ ਹਰਾਇਆ

ਨਊਕਾਰਸਲ  0-0 ਬ੍ਰਾਇਟਨ ਨਾਲ ਬਰਾਬਰ ਰਹੇ 

ਕ੍ਰਾਈਸਟਾਲ ਪੈਲਸ  1-1 ਵੁਲਵਰਹੈਂਪਟਨ ਨਾਲ ਬਰਾਬਰ ਰਹੇ 

ਵੇਸ੍ਟ ਹੈਮ ਨੇ 2-0 ਮਾਨਚੈਸਟਰ ਯੂਨਾਈਟਡ ਨੂੰ ਹਰਾਇਆ

ਅਰਸਨਲ ਨੇ 3-2 ਅਸਟਨ ਵਿਲਾ ਨੂੰ ਹਰਾਇਆ 

ਚੇਲਸੀ 1-2 ਨਾਲ  ਲਿਵਰਪੂਲ ਤੋ ਹਾਰਿਆ  

 

ਪ੍ਰੀਮੀਅਰ ਲੀਗ ਟੇਬਲ 

1-ਲਿਵਰਪੂਲ ----------------P/6--GD/12---P18  

2-ਮਾਨਚੈਸਟਰ ਸਿਟੀ ------- P/6--GD/18---P13

3-ਲੈਸਸਟਰ ---------------- P/6--GD/03---P11

4-ਅਰਸਨਲ---------------- P/6---GD/-01--P11

5-ਵੇਸ੍ਟ ਹੈਮ-----------------P/6---GD/-01--P11

6-ਬਰਨੇਮਾਉੱਠ------------- P/6---GD/01--P10

7-ਟੋਟਨਹਮ ---------------- P/6---GD/04--P08

8-ਮਾਨਚੈਸਟਰ ਯੂਨਾਈਟਡ-P/6---GD/02--P08

9-ਬੁਰਨਲੀ-------------------P/6---GD/01--P08

10-ਸ਼ਿਫੇਲਡ ਯੂਨਾਈਟਡ---P/6---GD/01--P08

11-ਚੇਲਸੀ-------------------P/6--GD/-01--P08

12-ਕ੍ਰਾਈਸਟਾਲ ਪੈਲਸ-----P/6---GD/-3---P08

13-ਸਾਊਥਹੇਮਪਟਨ--------P/6---GD/-3----P07

14-ਐਵਟਨ-----------------P/6---GD/-4----P07

15-ਬ੍ਰਾਇਟਨ----------------P/6---GD/-3----P06

16-ਨੋਰਿਚ------------------P/6---GD/-5----P06

17-ਨਊਕਾਰਸਲ-----------P/6---GD/-4----P05

18-ਅਸਟਨ ਵਿਲਾ---------P/6---GD/-3----P04

19-ਵੁਲਵਰਹੈਂਪਟਨ---------P/6---GD/-4---P04

20-ਵਟਫੋਰਡ---------------P/6---GD/-14--P02

ਅਪਡੇਟ   ਐਤਵਰ  7.30pm

ਪਰਮਿਆ ਲੀਗ ਫ਼ੁਟਬਾਲ ਸਨਿਚਰਵਾਰ ਦੇ ਰਜਲਟਸ

ਨੋਰਿਚ ਨੇ ਸਿਟੀ ਨੂੰ 3-2 ਨਾਲ ਹਰਾਕੇ ਪ੍ਰੀਮਿਅਰ ਲੀਗ ਵਿੱਚ ਇਕ ਵੱਡਾ ਧਮਕਾ ਕੀਤਾ

ਲਿਵਰਪੂਲ, ਸਤੰਬਰ 2019 -(ਅਮਨਜੀਤ ਸਿੰਘ ਖਹਿਰਾ)-

ਲਿਵਰਪੂਲ ਨੇ ਅੱਜ ਨਿਉਕਾਰਸਲ ਨੂੰ 3-1 ਦੇ ਫਰਕ ਨਾਲ ਹਰਾ ਕੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਅੱਜ ਖੇਡ ਗਏ ਹੋਰ ਮੈਚ ਵਿੱਚ ਬ੍ਰਾਇਟਨ ਅਤੇ ਬਰਨਲੀ 1-1 ਨਾਲ ਬਰਾਬਰ ਰਹੇ ।ਮਾਨਚੈਸਟਰ ਯੂਨਾਈਟਡ ਨੇ ਲਿਸਟਰ ਨੂੰ 1-0 ਨਾਲ ਹਰਾਇਆ। ਟੋਟਨਹਮ ਨੇ ਕਿਸਟਲ ਪੈਲਸ ਨੂੰ 4-0 ਨਾਲ ਹਰਾਇਆ।ਸਹਫਿਲਡ ਨੇ ਸਾਊਥਹੈਪਟਨ ਤੋਂ 0-1ਨਾਲ ਹਾਰ ਖਾਦੀ।ਇਸੇ ਤਰਾਂ ਵੁਲਵਰਹੈਂਪਟਨ ਨੇ ਚਲਸੀ ਤੋਂ 2-5 ਨਾਲ ਹਾਰ ਖਾਦੀ। ਅੱਜ ਇਕ ਬਹੁਤ ਹੀ ਇਮਪੋਰਟੈਂਟ ਮੈਚ ਜੋ ਕੇ ਨੋਰਿਚ ਅਤੇ ਮਾਨਚੈਸਟਰ ਸਿਟੀ ਵਿਚਕਾਰ ਖੇਡਿਆ ਗਿਆ ਸੀ।ਉਸ ਵਿਚ ਨੋਰਿਚ ਨੇ ਸਿਟੀ ਨੂੰ 3-2 ਨਾਲ ਹਰਾਕੇ ਪ੍ਰੀਮਿਅਰ ਲੀਗ ਵਿੱਚ ਇਕ ਵੱਡਾ ਧਮਕਾ ਕੀਤਾ।ਬੋਰਨਮਓਥ ਅਤੇ ਇਵਟਨ, ਵਟਫੋਰਡ ਅਤੇ ਅਰਸਨਲ ਵਿਚਕਾਰ ਮੈਚ ਐਤਵਾਰ ਨੂੰ ਖੇਡੇ ਜਾਣਗੇ।ਅਸਟਨ ਵਿਲਾ ਅਤੇ ਵੈਸਟ ਹੈਮ ਸੋਮਵਾਰ ਨੂੰ ਖੇਡਣ ਗੇ।

ਸਨਿਚਰਵਾਰ ਦੇ 7 ਵਜੇ ਸ਼ਾਮ ਮੁਤਾਬਕ ਪ੍ਰੀਮਿਅਰ ਟੇਬਲ ਇਸ ਪ੍ਰਕਾਰ ਸੀ।

    Team P GD Pts
1   Liverpool 5 11 15
2   Man City 5 10 10
3   Tottenham 5 5 8
4   Man Utd 5 4 8
 
5   Leicester 5 2 8
 
6   Chelsea 5 0 8
7   Arsenal 4 0 7
8   Everton 4 0 7
9   West Ham 4 -1 7
10   Southampton 5 -1 7
11   Crystal Palace 5 -3 7
12   Norwich 5 -3 6
13   Burnley 5 -1 5
14   Sheff Utd 5 -1 5
15   Brighton 5 -3 5
16   Bournemouth 4 -3 4
17   Newcastle 5 -4 4
 
18   Aston Villa 4 -2 3
19   Wolves 5 -4 3
20   Watford 4 -6 1

 

ਵਿਰਜਿਲ ਵਨ ਦਿਜਕ,ਰੋਨਾਲਡੋ ਤੇ ਮੈਸੀ ਫੀਫਾ ਪੁਰਸਕਾਰ ਦੀ ਦੌੜ ’ਚ

ਮਾਨਚੈਸਟਰ,ਸਤੰਬਰ 2019,-(ਅਮਨਜੀਤ ਸਿੰਘ ਖਹਿਰਾ)-

ਲਿਵਰਪੂਲ ਦੇ ਸੈਂਟਰ ਬੈਕ ਵਿਰਜਿਲ ਵਨ ਦਿਜਕ ਤੋਂ ਇਲਾਵਾ ਕ੍ਰਿਸਟਿਆਨੋ ਰੋਨਾਲਡੋ ਅਤੇ ਲਾਇਨਲ ਮੈਸੀ ਵੀ ਫੀਫਾ ਦੇ ਸਾਲ ਦੇ ਸਰਵੋਤਮ ਫੁਟਬਾਲਰ ਪੁਰਸਕਾਰ ਦੀ ਦੌੜ ਵਿੱਚ ਸ਼ਾਮਲ ਹਨ। ਸਰੋਵਤਮ ਫੀਫਾ ਫੁਟਬਾਲ ਐਵਾਰਡ 23 ਸਤੰਬਰ ਨੂੰ ਮਿਲਾਨ ਵਿੱਚ ਹੋਣ ਵਾਲੇ ਸਮਾਰੋਹ ਦੌਰਾਨ ਦਿੱਤੇ ਜਾਣਗੇ।
ਨੀਦਰਲੈਂਡ ਦੇ ਕੌਮਾਂਤਰੀ ਫੁਟਬਾਲਰ ਦਿਜਕ ਨੇ ਲੰਘੇ ਹਫ਼ਤੇ ਮੈਸੀ ਅਤੇ ਰੋਨਾਲਡੋ ਨੂੰ ਪਛਾੜ ਕੇ ਸਾਲ ਦਾ ਸਰਵੋਤਮ ਯੂਰੋਪੀ ਖਿਡਾਰੀ ਦਾ ਪੁਰਸਕਾਰ ਜਿੱਤਿਆ ਹੈ। ਚੈਂਪੀਅਨਜ਼ ਲੀਗ ਵਿੱਚ ਲਿਵਰਪੂਲ ਦੀ ਖ਼ਿਤਾਬੀ ਜਿੱਤ ਵਿੱਚ ਵਾਨ ਦਿਜਕ ਦੀ ਅਹਿਮ ਭੂਮਿਕਾ ਰਹੀ ਹੈ। ਪੁਰਸ਼ ਟੀਮ ਦੇ ਸਰਵੋਤਮ ਕੋਚ ਲਈ ਮੈਨਚੈਸਟਰ ਸਿਟੀ ਦੇ ਪੇਪ ਗਾਰਡੀਓਲਾ, ਲਿਵਰਪੂਲ ਦੇ ਜਰਗੇਨ ਕਲੋਪ ਅਤੇ ਟੋਟਨਹੇਮ ਦੇ ਮੌਰੀਸੀਓ ਪੋਸ਼ਟਿਲੋ ਦੌੜ ਵਿੱਚ ਹਨ। ਮਹਿਲਾ ਟੀਮ ਦੇ ਕੋਚ ਲਈ ਇੰਗਲੈਂਡ ਦੀ ਫਿਲ ਨੇਵਿਲੇ, ਅਮਰੀਕਾ ਦੀ ਜਿੱਲ ਇਲਿਸ ਅਤੇ ਸਰੀਨਾ ਵੀਗਮੈਨ ਵਿਚਾਲੇ ਮੁਕਾਬਲਾ ਹੋਵੇਗਾ। 

ਸਰਵੋਤਮ ਫੀਫਾ ਫੁਟਬਾਲ ਐਵਾਰਡਾਂ ਲਈ ਸੰਭਾਵੀਆਂ ਦੀ ਸੂਚੀ

ਪੁਰਸ਼ ਖਿਡਾਰੀ-

ਕ੍ਰਿਸਟਿਆਨੋ ਰੋਨਾਲਡੋ (ਯੂਵੈਂਟਸ/ਪੁਰਤਗਾਲ), ਲਾਇਨਲ ਮੈਸੀ (ਬਾਰਸੀਲੋਨਾ/ਅਰਜਨਟੀਨਾ), ਵਿਰਜਿਲ ਵਨ ਦਿਜਕ (ਲਿਵਰਪੂਲ/ਨੀਦਰਲੈਂਡ)

ਮਹਿਲਾ ਖਿਡਾਰੀ-

ਲੂਸੀ ਬਰੋਂਜ਼ੇ (ਲਿਓਨ/ਇੰਗਲੈਂਡ), ਅਲੈਕਸ ਮੌਰਗਨ (ਓਰਲੈਂਡੋ ਪਰਾਈਡ/ਅਮਰੀਕਾ), ਮੈਗਨ ਰੈਪੀਨੋਅ (ਰੇਨ ਐੱਫਸੀ/ਅਮਰੀਕਾ)

ਪੁਰਸ਼ ਕੋਚ- 

ਪੈੱਪ ਗਾਰਡੀਓਲਾ (ਮੈਨਚੈਸਟਰ ਸਿਟੀ), ਜਰਗੇਨ ਕਲੋਪ (ਲਿਵਰਪੂਲ), ਮੌਰੀਸੀਓ ਪੋਸ਼ਟਿੱਨੋ (ਟੋਟਨਹੇਮ)

ਮਹਿਲਾ ਕੋਚ-

ਜਿੱਲ ਐਲਿਸ (ਅਮਰੀਕਾ), ਫਿੱਲ ਨੇਵਿਲੇ (ਇੰਗਲੈਂਡ), ਸਰੀਨਾ ਵੀਗਮੈਨ (ਨੀਦਰਲੈਂਡ)

ਮਹਿਲਾ ਗੋਲਕੀਪਰ-

ਕ੍ਰਿਸਟਿਆਨੇ ਐਂਡਲਰ (ਪੈਰਿਸ ਸੇਂਟ ਜਰਮੇਨ/ਚਿੱਲੀ), ਹੈੱਡਵਿਗ ਲਿੰਡਹਲ (ਵੋਲਫਸਬਰਗ/ਸਵੀਡਨ), ਸਰੀ ਵਨ ਵੀਨੈਂਡਲ (ਐਟਲੈਟਿਕੋ ਮੈਡਰਿਡ/ਨੀਦਰਲੈਂਡ)

ਪੁਰਸ਼ ਗੋਲਕੀਪਰ-

ਐਲੀਸਨ (ਲਿਵਰਪੂਲ/ਬ੍ਰਾਜ਼ੀਲ), ਐਡਰਸਨ (ਮੈਨਚੈਸਟਰ ਸਿਟੀ/ਬ੍ਰਾਜ਼ੀਲ), ਮਾਰਕ ਆਂਦਰੇ ਟਰ ਸਟੇਗਨ (ਬਾਰਸੀਲੋਨਾ/ਜਰਮਨੀ)

 ਬਿਹਤਰੀਨ ਗੋਲ (ਪੁਸਕਸ ਐਵਾਰਡ)-

ਲਾਇਨਲ ਮੈਸੀ, ਜੁਆਨ ਕੁਇੰਟਰੋ , ਡੇਨੀਅਲ ਜ਼ੀਸੋਰੀ।

ਪਰਮਿਆ ਲੀਗ ਫ਼ੁਟਬਾਲ ਸਨਿਚਰਵਾਰ ਦੇ ਰਜਲਟਸ

ਪਰਮਿਆ ਲੀਗ ਫ਼ੁਟਬਾਲ ਸਨਿਚਰਵਾਰ ਦੇ ਰਜਲਟਸ

ਬਰਨਲੀ, ਅਗਸਤ 2019-(ਅਮਨਜੀਤ ਸਿੰਘ ਖਹਿਰਾ)-

ਲਿਵਰਪੂਲ ਵਲੋਂ ਬਰਨਲੀ ਨੂੰ ਹਰਾ ਕੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਜਦ ਕਿ ਸਾਊਥਹੇਮਪਟਨ ਅਤੇ ਮਾਨਚੇਸਟਰ ਯੂਨਾਈਟਡ, ਚਲਸੀ ਅਤੇ ਸੇਫਿਲ ਯੂਨਾਈਟਡ ਯੂਨਾਈਟਡ , ਨਿਉਕਾਰਸਲ ਅਤੇ ਵਾਟਫੋਰਡ ਨੇ ਡਰਾ ਕੀਤਾ। ਮਾਨਚੈਸਟਰ ਸਿਟੀ ਨੇ ਬ੍ਰਾਇਟਨ ਨੂੰ,ਕਿਰਸਟਲ ਪੈਲਸ ਨੇ ਅਸਟਨ ਵਿਲਾ ਨੂੰ , ਲਿਸਟਰ ਨੇ ਬੋਰਨਮੋਉੱਠ ਨੂੰ, ਵੇਸ੍ਟ ਹੈਮ ਨੇ ਨੋਰਿਚ ਨੂੰ ਹਰਾਇਆ।

 

ਅੱਜ ਦੇ ਮੈਚ ਰਜਲਟ :

 

 

European football -Champions League draw 

European football -Champions League draw

Manchester, August 2019-(Amanjit Singh Khaira)-

Last year winner Liverpool will face Napoli, Salzburg and Genk in the Champions League group stage this season.

England Premier League champions Manchester City were drawn alongside Shakhtar Donetsk, Dinamo Zagreb and Atalanta.

Last year's runners-up Tottenham are in a group with five-time European Cup winners Bayern Munich, plus Olympiakos and Red Star Belgrade.

Chelsea must negotiate a group including 2019 semi-finalists Ajax, Valencia and Lille.

European heavyweights Paris St-Germain and Real Madrid were drawn together in Group A while former winners Barcelona, Borussia Dortmund and Inter Milan will all meet in Group F.

This year's group stage begins on Tuesday, 17 September while the final is on Saturday, 30 May at the Ataturk Stadium in Istanbul.

Group stage draw in full-

Group A

Paris St-Germain, Real Madrid, Club Bruges, Galatasaray.

Group B

Bayern Munich, Tottenham, Olympiakos, Red Star Belgrade.

Group C

 Manchester City, Shakhtar Donetsk, Dinamo Zagreb, Atalanta.

Group D

Juventus, Atletico Madrid, Bayer Leverkusen, Lokomotiv Moscow.

Group E

 Liverpool, Napoli, Salzburg, Genk.

Group F

Barcelona, Borussia Dortmund, Inter Milan, Slavia Prague.

Group G

Zenit St Petersburg, Benfica, Lyon, RB Leipzig.

Group H

Chelsea, Ajax, Valencia, Lille.

ਪਰਮਿਆ ਲੀਗ ਫ਼ੁਟਬਾਲ ਸਨਿਚਰਵਾਰ ਦੇ ਰਜਲਟਸ

ਮੈਨਚੇਸਟਰ, ਅਗਸਤ 2019-(ਅਮਨਜੀਤ ਸਿੰਘ ਖਹਿਰਾ)- ਲਿਵਰਪੂਲ ਵਲੋਂ ਅਰਸਨਲ ਨੂੰ ਹਰਾ ਕੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਜਦ ਕਿ ਮੈਨਚੇਸਟਰ ਯੂਨਾਈਟਡ ਕਿਸਟਲ ਪੋਲਿਸ ਤੋ ਹਾਰ ਗਿਆ। ਚਲਸੀ, ਸਾਊਥਹੈਪਟਨ, ਵੇਸਟਹਿਮ ਅਤੇ ਲਿਸਟਰ ਨੇ ਵੀ ਜਿੱਤ ਦਰਜ ਕੀਤੀ । ਸ਼ੁਕਰਵਾਰ ਮੈਚ ਵਿਚ ਅਸਟਨ ਵਿਲਾ ਨੇ ਐਵਟਨ ਨੂੰ ਹਰਾਇਆ।ਹੋਰ ਸਕੋਰਾ ਲਈ ਦੇਖੋ ਫੋਟੋ 

ਪਰਮਿਆ ਲੀਗ ਫ਼ੁਟਬਾਲ ਸਨਿਚਰਵਾਰ ਦੇ ਰਜਲਟਸ

ਮੈਨਚੇਸਟਰ, ਅਗਸਤ 2019-(ਅਮਨਜੀਤ ਸਿੰਘ ਖਹਿਰਾ)- ਮੈਨਚੇਸਟਰ ਸਿਟੀ ਵਲੋਂ ਪਹਿਲੇ ਮੈਚ ਵਿੱਚ ਵੱਡੀ ਜਿੱਤ ਦਰਜ ਤੋਂ ਬਾਦ ਅੱਜ ਟੋਟਨਹਮ ਨਾਲ ਮੈਚ ਡਰਾ ਕੀਤਾ।ਲਿਵਰਪੂਲ ਅਤੇ ਆਰਸਨਲ ਨੇ ਆਪਣੇ ਦੂਜੇ ਮੈਚ ਵਿਚ ਵੀ ਜਿੱਤ ਹਾਸਲ ਕੀਤੀ।ਹੋਰ ਸਕੋਰਾ ਲਈ ਦੇਖੋ ਫੋਟੋ