You are here

ਬਾਬਾ ਜੋਰਾ ਸਿੰਘ ਲੱਖਾ ਦੀ ਸਲਾਨਾ ਬਰਸੀ ਮਨਾਈ

ਜਗਰਾਉਂ, ਹਠੂਰ,31,ਜਨਵਰੀ-(ਕੌਸ਼ਲ ਮੱਲ੍ਹਾ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਸੱਚਖੰਡ ਵਾਸੀ ਬਾਬਾ ਜੋਰਾ ਸਿੰਘ ਲੱਖਾ ਦੀ ਚੌਥੀ ਬਰਸੀ ਸੰਗਤਾ ਦੇ ਸਹਿਯੋਗ ਨਾਲ ਮਨਾਈ ਗਈ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠਾ ਦੇ ਭੋਗ ਪਾਏ ਗਏ,ਭੋਗ ਪੈਣ ਉਪਰੰਤ ਕੀਰਤਨੀ ਜੱਥਿਆ ਨੇ ਵੈਰਾਗਮਈ ਕੀਰਤਨ ਕੀਤਾ, ਇਸ ਮੌਕੇ ਗਿਆਨੀ ਮਲਕੀਤ ਸਿੰਘ ਪਪਰਾਲੀ ਦੇ ਪ੍ਰਸਿੱਧ ਢਾਡੀ ਜੱਥੇ ਨੇ ਗੁਰੂ ਸਾਹਿਬਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਖਾਲਸਾ,ਸੰਤ ਜਗਜੀਤ ਸਿੰਘ ਲੋਪੋ ਵਾਲੇ, ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲੇ,ਬਾਬਾ ਲੱਖਾ ਸਿੰਘ ਨਾਨਕਸਰ ਵਾਲੇ,ਐਸ ਜੀ ਪੀ ਸੀ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ ਆਦਿ ਨੇ ਸਾਝੇ ਤੌਰ ਤੇ ਬਾਬਾ ਜੋਰਾ ਸਿੰਘ ਲੱਖਾ ਦੇ ਸਾਦੇ ਜੀਵਨ ਤੇ ਚਾਨਣਾ ਪਾਉਦਿਆ ਕਿਹਾ ਕਿ ਬਾਬਾ ਜੋਰਾ ਲੱਖਾ ਨੇ 1973 ਵਿਚ ਪੰਜਾ ਪਿਆਰਿਆ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਮੈਹਦੇਆਣਾ ਸਾਹਿਬ ਦੀ ਨੀਹ ਰੱਖੀ ਸੀ ਅਤੇ ਇਹ ਸਥਾਨ ਅੱਜ ਸਮੁੱਚੀ ਸੰਗਤ ਲਈ ਪ੍ਰੇਰਨਾ ਸਰੋਤ ਹੈ।ਉਨ੍ਹਾ ਕਿਹਾ ਕਿ ਬਾਬਾ ਜੋਰਾ ਸਿੰਘ ਲੱਖਾ ਨੇ ਆਪਣਾ ਸਾਰਾ ਜੀਵਨ ਗੁਰਦੁਆਰਾ ਮੈਹਦੇਆਣਾ ਸਾਹਿਬ ਨੂੰ ਸਮਰਪਿਤ ਕੀਤਾ ਅਤੇ ਤਖਤ ਸ਼੍ਰੀ ਆਨੰਦਪੁਰ ਸਾਹਿਬ ਤੋ ਲੈ ਕੇ ਦੀਨਾ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਆਰੰਭ ਕੀਤੇ ਜੋ ਪਿਛਲੇ 29 ਸਾਲਾ ਤੋ ਲਗਾਤਾਰ ਹਰ ਸਾਲ ਪੋਹ ਦੇ ਮਹੀਨੇ ਸਜਾਏ ਜਾਦੇ ਹਨ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਭਾਈ ਬਲਵੀਰ ਸਿੰਘ ਲੱਖਾ ਨੇ ਨਿਭਾਈ।ਇਸ ਮੌਕੇ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਸਮੂਹ ਸੰਤਾ-ਮਹਾਪੁਰਸਾ,ਧਾਰਮਿਕ ਅਤੇ ਰਾਜਨੀਤਿਕ ਆਗੂਆ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਮੂਹ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸੈਸਨ ਜੱਜ ਕਿਸ਼ੋਰ ਕੁਮਾਰ,ਸਾਬਕਾ ਵਿਧਾਇਕ ਐਸ ਆਰ ਕਲੇਰ,ਅਜੈਬ ਸਿੰਘ ਯੂ ਪੀ ਵਾਲੇ,ਭਾਈ ਜਸਵੀਰ ਸਿੰਘ ਲਤਾਲਾ,ਭਾਈ ਅਮਰਜੀਤ ਸਿੰਘ ਸਿੱਧੂ,ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ,ਗੁਰਮੀਤ ਸਿੰਘ ਲੱਖਾ,ਭਾਈ ਹਰਜਿੰਦਰ ਸਿੰਘ ਰਾਜਾ,ਲੇਖਕ ਮੁਖਤਿਆਰ ਸਿੰਘ ਬੀਹਲਾ,ਜਸਵੀਰ ਸਿੰਘ ਮੁੱਲਾਂਪੁਰ,ਭਾਈ ਧਰਮਿੰਦਰ ਸਿੰਘ,ਜਥੇ.ਸੋਹਨ ਸਿੰਘ ਦੇਹੜਕਾ,ਹੈੱਡ ਗ੍ਰੰਥੀ ਬਲਵਿੰਦਰ ਸਿੰਘ ਛਿੰਦਾ,ਬਾਈ ਰਛਪਾਲ ਸਿੰਘ ਚਕਰ, ਬਲਵੀਰ ਸਿੰਘ ਲੱਖਾ,ਜਗਦੀਪ ਸਿੰਘ ਸਿੱਧੂ,ਹੈਰੀ ਹਠੂਰ,ਹਰਿੰਦਰਪਾਲ ਸਿੰਘ,ਡਾ:ਗੁਰਮੀਤ ਸਿੰਘ ਹਠੂਰ,ਸਿਕੰਦਰ ਸਿੰਘ ਲੱਖਾ,ਜਸਵਿੰਦਰ ਸਿੰਘ ਲੱਖਾ,ਮਨਮੋਹਣ ਸਿੰਘ,ਗੁਰਜਿੰਦਰ ਸਿੰਘ ਸੰਧੂ,ਬਿੱਟੂ ਸੰਧੂ ਮਾਣੂੰਕੇ,ਗੋਲਡੀ ਗੋਇਲ ਮਾਣੂੰਕੇ,ਜਗਰਾਜ ਸਿੰਘ,ਸਾਬਕਾ ਸਰਪੰਚ ਰਣਧੀਰ ਸਿੰਘ ਚਕਰ,ਚਮਕੌਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ।
ਫੋਟੋ ਕੈਪਸ਼ਨ:-ਜਥੇਦਾਰ ਗਿਆਨੀ ਰਘਵੀਰ ਸਿੰਘ ਖਾਲਸਾ ਅਤੇ ਸੰਤ ਜਗਜੀਤ ਸਿੰਘ ਲੋਪੋ ਵਾਲਿਆ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਕੁਲਵੰਤ ਸਿੰਘ ਲੱਖਾ ਅਤੇ ਹੋਰ।