ਜਗਰਾਉਂ (ਅਮਿਤ ਖੰਨਾ ) ਜਗਰਾਓਂ ਦੀ ਨਿਊ ਪ੍ਰੀਤ ਵਿਹਾਰ ਕਾਲੋਨੀ ਵੱਲੋਂ ਕਿਸਾਨੀ ਸੰਘਰਸ਼ ਦੀ ਸਫਲਤਾ ’ਤੇ ਲੱਡੂ ਵੰਡੇ। ਇਸ ਮੌਕੇ ਐਡਵੋਕੇਟ ਰਘਬੀਰ ਸਿੰਘ ਤੂਰ ਅਤੇ ਭੀਮ ਸਿੰਘ ਠੇਕੇਦਾਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸੱਤਾ ਦੇ ਨਸ਼ੇ ਵਿਚ ਚੂਰ ਸੀ ਅਤੇ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਮੋਦੀ ਸਰਕਾਰ ਨੇ ਇੱਕ ਨਹੀਂ ਸੁਣੀ ਪਰ ਤਿੰਨੇ ਕਾਲੇ ਕਾਨੂੰਨ ਵਾਪਸੀ ਤੱਕ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਰੱਖਣ ਦੇ ਦਿ੍ਰੜ੍ਹ ਇਰਾਦੇ ਅੱਗੇ ਮੋਦੀ ਸਰਕਾਰ ਨੰੂ ਗੋਡੇ ਟੇਕ ਕੇ ਕਾਨੰੂਨਾਂ ਨੰੂ ਵਾਪਸ ਲੈਣ ਦਾ ਐਲਾਨ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖ਼ੁਸ਼ਹਾਲ ਹੈ ਤਾਂ ਹੀ ਦੇਸ਼ ਖ਼ੁਸ਼ਹਾਲ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੰੂ ਦੇਰੀ ਨਾਲ ਲਿਆ ਸਹੀ ਫ਼ੈਸਲਾ ਕਰਾਰ ਦਿੱਤਾ। ਇਸ ਮੌਕੇ ਜੇ ਐੱਸ ਚਾਵਲਾ, ਗੁਰਮੀਤ ਸਿੰਘ ਐਕਸੀਅਨ, ਹਰਦਿਆਲ ਸਿੰਘ, ਸਤਪਾਲ ਸਿੰਘ ਮੱਲ੍ਹੀ, ਸੁਰਿੰਦਰਪਾਲ ਸਿੰਘ ਸਿੱਕਾ, ਸਰਬਜੀਤ ਕੌਰ, ਲਖਵਿੰਦਰ ਕੌਰ, ਕੁਲਵਿੰਦਰ ਕੌਰ ਸਮੇਤ ਕਾਲੋਨੀ ਵਾਸੀ ਹਾਜ਼ਰ ਸਨ।