You are here

ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਸ਼ਹੀਦੀ ਦਿਹਾਡ਼ੇ ਮੌਕੇ ਆਰ ਕੇ ਸਕੂਲ ਜਗਰਾਉਂ ਵਿੱਚ ਸ਼ਰਧਾ ਦੇ ਫੁਲ ਭੇਟ ਕੀਤੇ  

ਜਗਰਾਓਂ 17 ਨਵੰਬਰ (ਅਮਿਤ ਖੰਨਾ)  ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਵੱਲੋਂ ਸਨ 1913 ਵਿੱਚ ਆਪਣੇ ਪਿਤਾ ਰਾਧਾਕ੍ਰਿਸ਼ਨ ਦੀ ਯਾਦ ਵਿੱਚ ਬਣਾਏ ਗਏ ਆਰ ਕੇ ਸਕੂਲ ਵਿੱਚ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਸਮਾਗਮ ਦੇ ਮੁੱਖ ਮਹਿਮਾਨ ਮੈਡਮ ਗੁਰਮੀਤ ਕੌਰ ਐੱਸ ਪੀ ਸਨ  ਤੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਰਾਣਾ ਅਤੇ ਪ੍ਰਦੀਪ ਦੌਧਰੀਆ ਈਓ ਬਤੌਰ ਗੈਸਟ ਆਫ ਆਨਰ ਸ਼ਾਮਲ ਹੋਏ  ਇਸ ਮੌਕੇ ਸਭ ਤੇ ਲਾਲਾ ਜੀ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ  ਇਸ ਮੌਕੇ ਮੁੱਖ ਮਹਿਮਾਨ ਗੁਰਮੀਤ ਕੌਰ ਨੇ ਸਕੂਲ ਦੇ  ਟੌਪਰ ਬੱਚਿਆਂ ਨੂੰ ਸਨਮਾਨਿਤ ਕੀਤਾ  ਅਗਰਵਾਲ ਸਮਾਜ ਪੰਜਾਬ ਦੇ ਪ੍ਰਧਾਨ ਡਾ ਸੰਜੇ ਕਾਂਸਲ ਤੇ ਗ੍ਰੀਨ ਮਿਸ਼ਨ ਪੰਜਾਬ ਵੱਲੋਂ ਮੈਡਮ ਕੰਚਨ ਗੁਪਤਾ ਤੇ ਟੀਮ ਨੇ ਬੱਚਿਆਂ ਨੂੰ ਕਾਪੀਆਂ ਵੰਡੀਆਂ  ਸਾਰੇ ਮਹਿਮਾਨਾਂ ਨੂੰ ਗੁਰਮੀਤ ਕੌਰ ਐੱਸਪੀ ਨੇ ਬੂਟੇ ਦੇ ਕੇ ਸਨਮਾਨਿਤ ਕੀਤਾ  ਇਸ ਮੌਕੇ ਮਨੀ ਧੀਰ ਗਾਇਕ ਤੇ ਹੋਰ ਬੁਲਾਰਿਆਂ ਨੇ ਲਾਲਾ ਜੀ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ  ਮੰਚ ਸੰਚਾਲਨ ਦੀ ਭੂਮਿਕਾ ਕੈਪਟਨ ਨਰੇਸ਼ ਵਰਮਾ ਤੇ ਮੈਡਮ ਰੇਨੂੰ ਸ਼ਰਮਾ ਨੇ ਨਿਭਾਈ  ਇਸ ਮੌਕੇ ਦਿਨੇਸ਼ ਮਲਹੋਤਰਾ ,ਐਡਵੋਕੇਟ ਨਵੀਨ ਗੁਪਤਾ ਪ੍ਰਧਾਨ, ਅਨਿਲ ਅਗਰਵਾਲ ਐਡਵੋਕੇਟ ,ਰਜਿੰਦਰ ਜੈਨ ਮੈਨੇਜਰ, ਕੰਚਨ ਗੁਪਤਾ, ਰਜਿੰਦਰ ਸੇਤੀਆ,  ਨਰਿੰਦਰ ਕੋਚੜ, ਕਾਂਤਾ ਰਾਣੀ ਸਿੰਗਲਾ, ਗੁਰਿੰਦਰ ਸਿੰਘ ਸਿੱਧੂ, ਚੰਦਰ ਪ੍ਰਭਾ, ਮੈਡਮ, ਪ੍ਰਦੀਪ ਗੁਪਤਾ, ਕ੍ਰਿਸ਼ਨ ਬਜਾਜ, ਮਨੋਹਰ ਸਿੰਘ ਟੱਕਰ, ਵਿਨੋਦ ਬਾਂਸਲ, ਨਰੇਸ਼ ਝੰਜੀ, ਸਤੀਸ਼ ਬਾਂਸਲ, ਗੋਰਾ ਲੱਧਡ਼, ਜਤਿੰਦਰ ਬਾਂਸਲ, ਜਗਜੀਤ ਸਿੰਘ ਜੱਗੀ ਕੌਂਸਲਰ, ਚਰਨਜੀਤ ਸਿੰਘ ਭੰਡਾਰੀ,  ਅਸ਼ਵਨੀ ਬੱਲੂ, ਰਾਜਨ ਸਿੰਗਲਾ  ਆਦਿ ਸ਼ਾਮਲ ਸਨ