You are here

ਜੀ.ਐੱਚ.ਜੀ. ਅਕੈਡਮੀ  ਵਿਖੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ 

ਜਗਰਾਓਂ 17 ਨਵੰਬਰ (ਅਮਿਤ ਖੰਨਾ) ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ੍ਟ ਇਸ ਮੌਕੇ ਗਿਆਰ੍ਹਵੀਂ ਜਮਾਤ ਦੀ ਵਿਿਦਆਰਥਣ ਜਾਨਵੀਰ ਕੌਰ ਨੇ ਭਾਸ਼ਣ ਦਿੱਤਾ ੍ਟ ਵਿਿਦਆਰਥਣ ਨੇ ਆਪਣੇ ਭਾਸ਼ਣ ਰਾਹੀਂ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਬਾਰੇ ਵਿਿਦਆਰਥੀਆਂ ਨੂੰ ਜਾਣਕਾਰੀ ਦਿੱਤੀ ੍ਟ ਉਸ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪਹੂਵਿੰਡ ਜ਼ਿਲ੍ਹਾ ਅੰਮ੍ਤਿਸਰ ਵਿਖੇ ਹੋਇਆ ੍ਟ ਆਪ ਜੀ ਦੇ ਪਿਤਾ ਦਾ ਨਾਂ ਭਾਈ ਭਗਤਾ ਜੀ ਤੇ ਮਾਤਾ ਦਾ ਨਾਂਅ ਜਿਊਣੀ ਜੀ ਸੀ ੍ਟ ਆਪ ਜੀ ਬੜੇ ਉੱਚੇ ਲੰਮੇ ਬਲਵਾਨ ਦਲੇਰ ਅਤੇ ਸੂਰਬੀਰ ਸਨ ੍ਟ ਵਿਿਦਆਰਥਣ ਨੇ ਦੱਸਿਆ ਬਾਬਾ ਜੀ ਘੋੜ ਸਵਾਰੀ ਤੇ ਸਸ਼ਤਰ ਵਿੱਦਿਆ ਵਿਚ ਪੂਰੀ ਤਰ੍ਹਾਂ ਨਿਪੁੰਨ ਸਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲਕੇ ਕਈ ਜੰਗਾਂ ਵਿਚ ਹਿੱਸਾ ਵੀ ਲਿਆ ਸੀ ੍ਟ ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਕਿਹਾ ਕਿ ਅਜਿਹੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ੍ਟ ਇਸ ਮੌਕੇ ਤੇ ਅੱਠਵੀਂ ਜਮਾਤ ਦੀਆਂ ਵਿਿਦਆਰਥਣਾਂ ਜਸਮੀਤ ਕੌਰ, ਏਕਮਜੋਤ ਕੌਰ ਅਤੇ ਮਨਵੀਰ ਕੌਰ ਨੇ ਕਵੀਸ਼ਰੀ ਪੇਸ਼ ਕੀਤੀ