You are here

ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਸਕੂਲ ਵਿਖੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਸ਼ਹੀਦੀ ਦਿਵਸ ਮਨਾਇਆ 

ਜਗਰਾਓਂ 17 ਨਵੰਬਰ (ਅਮਿਤ ਖੰਨਾ) ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਸ਼ਹੀਦੀ ਦਿਵਸ  ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ, ਜਗਰਾਓਂ ਵਿਖੇ ਬਹੁਤ ਹੀ ਭਗਤੀ ਭਾਵਨਾ ਨਾਲ ਮਨਾਇਆ ਗਿਆ।ਇਸ ਦਿਹਾੜੇ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ, ਫਿਰ ਦੀਦੀ ਹਰਵਿੰਦਰ ਕੌਰ ਨੇ ਲਾਲਾ ਲਾਜਪਤ ਰਾਏ ਜੀ ਦੇ ਜੀਵਨ ਦੇ ਮਹੱਤਵਪੂਰਨ ਪੱਖਾਂ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਲਾਲਾ ਲਾਜਪਤ ਰਾਏ ਜੀ ਬਾਲ ਲਾਲ ਪਾਲ ਨੇਤਾਵਾਂ ਦੇ ਗਠਨ ਵਿਚੋਂ ਇਕ ਸਨ। ਸੰਨ 1928 ਵਿੱਚ ਸਾਇਮਨ ਕਮੀਸ਼ਨ ਦੇ ਵਿਰੋਧ ਵਿਚ ਹਿੱਸਾ ਲੈਂਦੇ ਹੋਏ ਆਪ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤਾਂ ਉਸ ਸਮੇਂ ਆਪ ਨੇ ਇਹ ਭਵਿੱਖਬਾਣੀ ਕੀਤੀ ਕਿ ਮੇਰੇ ਸਰੀਰ ਤੇ ਪਈ ਇਕ-ਇਕ ਲਾਠੀ ਅੰਗਰੇਜ਼ੀ ਸਰਕਾਰ ਦੇ ਤਾਬੂਤ ਵਿੱਚ ਕਿੱਲ ਦਾ ਕੰਮ ਕਰੂਗੀ ਤੇ ਹੋਇਆ ਵੀ ਇਸੇ ਤਰ੍ਹਾਂ ਸੀ। ਇਸ ਤਰ੍ਹਾਂ ਲਾਲਾ ਜੀ ਦੇ ਬਲਿਦਾਨ ਦੇ 20 ਸਾਲ ਦੇ ਅੰਦਰ ਹੀ ਅੰਗਰੇਜ਼ੀ ਸਰਕਾਰ ਦਾ ਸੂਰਜ ਛਿਪ ਗਿਆ। 17 ਨਵੰਬਰ 1928 ਨੂੰ ਇਨ੍ਹਾਂ ਜ਼ਖ਼ਮਾਂ ਦੇ ਕਾਰਨ ਹੀ ਆਪ ਜੀ ਦਾ ਸੁਰਗਵਾਸ ਹੋ ਗਿਆ। ਆਪ ਇਕ ਮਹਾਨ ਸੁਤੰਤਰਤਾ ਸੈਨਾਨੀ ਸੀ, ਸਾਰਾ ਦੇਸ਼ ਆਪ ਜੀ ਨੂੰ ਪੰਜਾਬ ਕੇਸਰੀ ਦੇ ਨਾਮ ਨਾਲ ਜਾਣਦਾ ਹੈ।ਉਪਰੰਤ ਵਿਿਦਆਰਥੀਆਂ ਵੱਲੋਂ ਆਪਣੀ ਪ੍ਰਤਿਭਾ ਦੇ ਮੁਤਾਬਿਕ ਭਾਸ਼ਣ ਕਵਿਤਾ ਦੀ ਪ੍ਰਦਰਸ਼ਨੀ ਦੇ ਘਰ ਜਾ ਕੇ ਕੀਤਾ, ਜਿਸਦਾ ਸਭ ਨੇ ਬਹੁਤ ਹੀ ਅਨੰਦ ਮਾਣਿਆ।ਫੇਰ ਬੱਚਿਆਂ ਦੁਆਰਾ ਲਾਲਾ ਜੀ ਨੂੰ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ, ਪੀਰ ਨਾਲ ਹੀ ਬੱਚਿਆਂ ਨੂੰ ਲਾਲਾ ਜੀ ਦੇ ਘਰ ਦਾ ਦੌਰਾ ਕਰਵਾਇਆ ਗਿਆ। ਜੈਟਸ ਵਿਚ ਬੱਚਿਆਂ ਨੇ ਲਾਲਾ ਜੀ ਦੀਆਂ ਲੋੜੀਂਦੀਆਂ ਚੀਜਾਂ ਜਿਵੇਂ ਛੜੀ, ਭਾਂਡੇ, ਮੂੜੇ ਬਾਰੇ ਜਾਣਕਾਰੀ ਇਕੱਠੀ ਕੀਤੀ।ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ, ਪ੍ਰਬੰਧਕ ਸ਼੍ਰੀ ਰਵਿੰਦਰ ਗੁਪਤਾ ਜੀ, ਡਾ. ਬੀ. ਬੀ. ਸਿੰਗਲਾ ਜੀ, ਸ਼੍ਰੀ ਧਰਮਪਾਲ ਕਪੂਰ ਜੀ ਸ਼ਾਮਿਲ ਸਨ।ਸ਼੍ਰੀ ਰਵਿੰਦਰ ਗੁਪਤਾ ਜੀ ( ਪ੍ਰਬੰਧਕ) ਨੇ ਇਸ ਮੌਕੇ ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੈਂ ਅੱਜ ਬਹੁਤ ਹੀ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਉਸ ਦੇਸ਼ ਦਾ ਵਾਸੀ ਹਾਂ ਜਿਸ ਦੀ ਧਰਤੀ ਤੇ ਵੱਡੇ ਵੱਡੇ ਸੁਤੰਤਰਤਾ ਸੈਨਾਨੀਆਂ ਨੇ ਜਨਮ ਲਿਆ ਹੈ ਅਤੇ ਮੈਂ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਇਸ ਮਹਾਨ ਦਿਵਸ ਨੂੰ ਮਨਾਉਣ ਦਾ ਆਯੋਜਨ ਕੀਤਾ।ਅੰਤ ਵਿੱਚ ਬੱਚਿਆਂ ਨੂੰ ਰਿਫਰੈਸ਼ਮੈਂਟ ਦੇ ਕੇ ਇਸ ਇਤਿਹਾਸਿਕ ਦਿਹਾੜੇ ਦਾ ਸਮਾਪਨ ਕੀਤਾ ਗਿਆ।