ਜਗਰਾਓਂ 12 ਨਵੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੌਲ ਵਿਖੇ ਅੱਜ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਜੂਨੀਅਰ ਵਿੰਗ ਦੇ ਬੱਚਿਆਂ ਵੱਲੋਂ ਬਾਲ ਦਿਵਸ ਮਨਾਇਆ ਗਿਆ। ਬੱਚਿਆਂ ਨੇ ਸਕੂਲ ਦੇ ਖੁੱਲੇ੍ਹ ਮੈਦਾਨਾਂ ਵਿਚ ਅਲੱਗ-ਅਲੱਗ ਤਰਾਂ੍ਹ ਦੀਆਂ ਗਤੀਵਿਧੀਆਂ ਜਿੰਨਾਂ੍ਹ ਵਿਚ ਦੌੜਾਂ,ਗੀਤ-ਸੰਗੀਤ,ਅਲੱਗ-ਅਲੱਗ ਤਰਾਂ੍ਹ ਦੇ ਨਾਚ ਆਦਿ ਪੇਸ਼ ਕਰਦੇ ਹੋਏ ਬੱਚਿਆਂ ਨੇ ਇਸ ਦਿਨ ਨੂੰ ਹੋਰ ਵੀ ਖਾਸ ਬਣਾਇਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਨਹਿਰੂ ਜੀ ਦੇ ਜਨਮ-ਦਿਨ ਦੀ ਵਧਾਈ ਦੇ ਨਾਲ ਬੱਚਿਆਂ ਦੇ ਪੇਸ਼ ਕੀਤੇ ਪੋ੍ਰਗਰਾਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਬਚਪਨ ਸਾਡੇ ਜੀਵਨ ਦਾ ਇੱਕ ਅਨਮੋਲ ਖਜ਼ਾਨਾ ਹੈ ਜਿਸ ਨੂੰ ਰੱਜ ਕੇ ਮਾਨਣਾ ਚਾਹੀਦਾ ਹੈ।ਅੱਜ ਬੱਚਿਆਂ ਨੂੰ ਅਜ਼ਾਦ ਉਡਾਨ ਵਿਚ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ ਤੇ ਕੋਸ਼ਿਸ਼ ਵੀ ਹਮੇਸ਼ਾਂ ਇਹੀ ਹੁੰਦੀ ਹੈ ਕਿ ਇਹਨਾਂ ਨੂੰ ਹਮੇਸ਼ਾਂ ਆਜ਼ਾਦ ਫ਼ਿਜ਼ਾ ਵਿਚ ਸਾਹ ਲੈਣ ਦੇ ਮੌਕੇ ਦਿੱਤੇ ਜਾਣ ਤਾਂ ਜੋ ਇਹ ਬੱਚਿਆਂ ਰੂਪੀ ਪੰਛੀ ਆਪਣੇ ਮਿਥੇ ਹੋਏ ਟੀਚਿਆਂ ਨੂੰ ਛੇਤੀ ਹੀ ਹਾਸਲ ਕਰ ਸਕਣ।ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਸ.ਮਨਪ੍ਰੀਤ ਸਿੰਘ ਬਰਾੜ,ਚੇਅਰਮੈਨ ਸ.ਹਰਭਜਨ ਸਿੰਘ ਜੌਹਲ ਅਤੇ ਸ.ਅਜਮੇਰ ਸਿੰਘ ਰੱਤੀਆਂ ਨੇ ਵੀ ਹਾਜ਼ਰੀ ਭਰੀ।