ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਸਕੂਲ ਵਿਚ ਅਧਿਆਪਕਾਂ ਲਈ ਆਈ.ਟੀ. ਡੀਪਾਰਟਮੈਂਟ ਿਿਮਸਜ਼ ਅਮਨਦੀਪ ਕੌਰ, ਿਿਮਸਜ਼ ਰੀਤਿਕਾ ਸ਼ਰਮਾ, ਿਿਮਸਜ਼ ਸਿਮਰਨਦੀਪ ਕੌਰ ਅਰੋੜਾ, ਮਿ:ਗੋਬਿੰਦਾ ਟੰਡਨ ਅਤੇ ਿਿਮਸਜ਼ ਮਨਪ੍ਰੀਤ ਕੌਰ ਵੱਲੋਂ ਵਰਕਸ਼ਾਪ ਲਗਾਈ ਗਈ। ਜਿਸ ਵਿਚ ਅਧਿਆਪਕਾਂ ਦੇ ਪੇਪਰ ਵਰਕ ਨੂੰ ਖਤਮ ਕਰਦੇ ਹੋਏ ਡਿਜ਼ੀਟਲ ਵਰਲਡ ਨੂੰ ਆਪਣੀ ਰੋਜ਼ਾਨਾ ਵਰਤੋਂ ਵਿਚ ਲਿਆਉਣ ਸੰਬੰਧੀ ਸਿਖਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਪੇਪਰ ਵਰਕ ਨੂੰ ਖਤਮ ਕਰਦੇ ਹੋਏ ਡਿਜ਼ੀਟਲ ਦੀ ਦੁਨੀਆਂ ਨੂੰ ਅਪਣਾਇਆ ਜਿਸ ਨਾਲ ਪੇਪਰ ਦੀ ਵਰਤੋਂ ਘਟੇਗੀ ਅਤੇ ਰੁੱਖਾਂ ਦਾ ਵੀ ਬਚਾਅ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਆਈ.ਟੀ. ਡੀਪਾਰਟਮੈਂਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਧਿਆਪਕਾਂ ਨੂੰ ਅੱਜ ਦੇ ਜ਼ਮਾਨੇ ਨਾਲ ਚੱਲਣਾ ਜ਼ਰੂਰੀ ਹੈ ਕਿਉਂਕਿ ਸਾਨੂੰ ਕੰਪਿਊਟਰ ਦੇ ਯੁੱਗ ਵਿਚ ਆਪਣੇ ਆਪ ਨੂੰ ਸਮਾਰਟ ਵਰਕ ਨਾਲ ਜੋੜਨਾ ਚਾਹੀਦਾ ਹੈ। ਇਸ ਮੌਕੇ ਮੈਨੇਜਿੰਗ ਕਮੇਟੀ ਦੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।