ਜਗਰਾਓਂ 30 ਅਕਤੂਬਰ (ਅਮਿਤ ਖੰਨਾ):- ਨਾਨਕਸਰ ਜਗਰਾਓ ਦੇ ਨਜਦੀਕੀ ਪੈਂਦੇ ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਨੂੰ ਉਨਾ ਦੀਆਂ ਨਿਸਕਾਮ ਸੇਵਾਵਾਂ ਨੂੰ ਮੱੁਖ ਰੱਖਦੇ ਹੋਏ ਕਿਸੇ ਦਾਨੀ ਵੀਰ ਵੱਲੋ ਵਾਟਰ ਟੈਂਕਰ ਗੁਪਤਦਾਨ ਵਜੋ ਦਿੱਤਾ ਗਿਆ ਤਾਂ ਜੋ ਉਹ ਆਪਣੀਆ ਸੇਵਾਵਾਂ ਨੂੰ ਹੋਰ ਬੇਹਤਰ ਬਣਾ ਸਕਣ । ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਦੇ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹੀਰਾ ਐਨੀਮਲਜ ਹਸਪਤਾਲ ਵਿਖੇ ਬੇਸਹਾਰਾ ਜਖਮੀ ਗਊਆਂ ਤੇ ਹੋਰਨਾ ਜੀਵਾਂ ਦਾ ਨਿਸਕਾਮ ਇਲਾਜ ਕੀਤਾ ਜਾਂਦਾ ਹੈ ਤੇ ਹੁਣ ਵਾਟਰ ਟੈਂਕਰ ਦੀ ਸੂਹਲਤ ਮਿਲਣ ਨਾਲ ਹੋਰਨਾਂ ਬੇਸਹਾਰਾਂ ਗਊਆਂ ਤੇ ਜੀਵਾ ਨੂੰ ਪਾਣੀ ਮੁਹੱਈਆਂ ਕਰਵਾਇਆ ਜਾਵੇਗਾ । ਉਨਾ ਦੱਸਿਆ ਕਿ ਵਾਟਰ ਟਂੈਕਰ ਦੀ ਸੂਹਲਤ ਮਿਲਣ ਨਾਲ ਹੁਣ ਨਜਦੀਕੀ ਪੈਂਦੇ ਰਾਏਕੋਟ, ਜਗਰਾਓ,ਮੋਗਾ,ਬਰਨਾਲਾ,ਮੱੁਲਾਪੁਰ,ਬੱਦੋਵਾਲ ,ਲੁਧਿਆਣਾ ਤੇ ਹੋਰਨਾਂ ਕਸਬਿਆਂ ਵਿੱਚ ਪਾਣੀ ਪੀਣ ਵਾਲੀਆ ਖੇਲਾਂ ਬਣਾਈਆਂ ਗਈਆਂ ਹਨ ਤੇ ਉੱਥੇ ਪਾਣੀ ਭੇਜਿਆ ਜਾਵੇਗਾ ਤਾਂ ਜੋ ਕੋਈ ਵੀ ਅਵਾਰਾ ਬੇਸਾਹਰਾ ਗਊ ਜਾ ਜਾਨਵਰ ਪਾਣੀ ਦੀ ਕਿੱਲਤ ਨਾਂ ਮਹਿਸੂਸ ਕਰ ਸਕੇ । ਉਨਾ ਦੱਸਿਆ ਕਿ ਛੇਤੀ ਹੀ ਪੰਜਾਬ ਪੱਧਰ ਤੇ ਬੇਸਹਾਰਾ ਗਊਆ ਤੇ ਜੀਵਾਂ ਲਈ ਪਾਣੀ ਪੀਣ ਵਾਲੀਆ ਖੇਲਾਂ ਬਣਾ ਕੇ ਪਾਣੀ ਭੇਜਣ ਦੀ ਸੇਵਾ ਸੁਰੂ ਕੀਤੀ ਜਾਵੇਗੀ । ਉਨਾ ਵਾਟਰ ਟੈਂਕਰ ਦਾਨ ਕਰਨ ਵਾਲੇ ਦਾਨੀ ਵੀਰ ਦਾ ਧੰਨਵਾਦ ਵੀ ਕੀਤਾ ਤੇ ਦੱਸਿਆ ਕਿ ਹੀਰਾ ਐਨੀਮਲਜ ਹਸਪਤਾਲ ਵਿਖੇ ਦਾਨੀ ਤੇ ਸਹਿਯੋਗੀ ਵੀਰਾਂ ਦੇ ਸਹਿਯੋਗ ਨਾਲ ਹੀ ਜਖਮੀ ਗਊਆ ਤੇ ਜੀਵਾਂ ਦਾ ਨਿਸਕਾਮ ਇਲਾਜ ਕੀਤਾ ਜਾਂਦਾ ਹੈ । ਇਸ ਮੌਕੇ ਉਨਾ ਨਾਲ ਬੂਟਾ ਸਿੰਘ, ਕਾਕਾ ਪੰਡਿਤ ਸੇਵਾਦਾਰ,ਦਵਿੰਦਰ ਸਿੰਘ ਢਿੱਲੋ ,ਕੁਲਵਿੰਦਰ ਸਿੰਘ ਸੂਬੇਦਾਰ ,ਸਤਪਾਲ ਸਿੰਘ ਕਾਉਂਕੇ ਆਦਿ ਵੀ ਹਾਜਿਰ ਸਨ ।