You are here

ਜੀ .ਐਚ. ਜੀ .ਅਕੈਡਮੀ ਜਗਰਾਉਂ  ਵਿਖੇ ਮਨਾਇਆ ਗਿਆ: ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 

ਜਗਰਾਉਂ (ਅਮਿਤ ਖੰਨਾ  )ਜੀ.ਐਚ. ਜੀ. ਅਕੈਡਮੀ,ਕੋਠੇ ਬੱਗੂ ਜਗਰਾਉਂ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ  । ਇਸ ਮੌਕੇ ਤੇ ਗਿਆਰਵੀਂ  ਜਮਾਤ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਭਾਸ਼ਣ ਰਾਹੀਂ ਗੁਰੂ ਰਾਮਦਾਸ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਜੀ ਦਾ ਜਨਮ ਸੰਨ 1534ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ  ਭਾਈ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੌਰ ਦੀ ਕੁੱਖੋਂ ਹੋਇਆ । ਗੁਰੂ ਜੀ ਦਾ ਪਹਿਲਾਂ ਨਾਮ ਭਾਈ ਜੇਠਾ ਜੀ ਸੀ।ਗੁਰੂ ਜੀ ਦੇ ਮਾਤਾ ਪਿਤਾ ਜੀ ਛੋਟੀ ਉਮਰ ਵਿੱਚ ਹੀ ਚੜ੍ਹਾਈ ਕਰ ਗਏ ਸਨ ਇਸ ਲਈ ਆਪ ਜੀ ਦਾ ਬਚਪਨ ਬੜਾ ਹੀ ਤਰਸਯੋਗ ਰਿਹਾ  ।ਉਸ ਨੇ ਇਹ ਵੀ ਦੱਸਿਆ ਕਿ ਗੁਰੂ ਜੀ ਦੀ ਸੂਝ- ਸਿਆਣਪ ,ਨਿਮਰਤਾ ਅਤੇ ਨੇਕ ਨੀਅਤ ਤੋਂ ਗੁਰੂ ਅਮਰਦਾਸ ਜੀ ਬਹੁਤ ਪ੍ਰਭਾਵਿਤ ਹੋਏ ।ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ।ਸੇਵਾ- ਸਿਮਰਨ ਅਤੇ ਆਪ ਜੀ ਦੀ ਘਾਲ- ਕਮਾਈ ਤੋਂ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ  ਅਤੇ ਗੁਰੂ ਰਾਮ ਦਾਸ ਜੀ ਬਣਾ ਦਿੱਤਾ  ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਨਿਮਰਤਾ, ਮਿਹਨਤ ਅਤੇ ਨੇਕ ਨੀਅਤ ਦੇ ਗੁਣ ਧਾਰਨ ਕਰਨ ਲਈ ਪ੍ਰੇਰਿਤ ਕੀਤਾ।