ਜਗਰਾਓਂ 16 ਅਕਤੂਬਰ (ਅਮਿਤ ਖੰਨਾ):ਇਲਾਕੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਸ਼ਕਤੀ, ਭਗਤੀ ਅਤੇ ਮੁਕਤੀ ਦੇ ਦਾਤਾ ਬਾਬਾ ਬੰਦਾ ਸਿੰਘ ਬਹਾਦੁਰ ਜੀ ਦਾ ਜਨਮ ਦਿਹਾੜਾ ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਜੀ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਮੌਕੇ ਸਮੂਹ ਿਿਵਦਆਰਥੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਸਿੱਖਿਆਵਾਂ ਤੋ ਪੇ੍ਰਰਨਾਵਾ ਉੱਪਰ ਚੱਲਣ ਲਈ ਪੇ੍ਰਰਿਆ।ਸਕੂਲ ਅਧਿਆਪਕ ਜਗਸੀਰ ਸਿੰਘ ਨੇ ਬਾਬਾ ਜੀ ਦੀ ਜੀਵਨੀ ਉਪਰ ਚਾਨਣਾ ਪਾਉਂਦਿਆ ਦੱਸਿਆ ਕਿ ਬਾਬਾ ਜੀ ਨੇ ਭਾਰਤ ਵਿੱਚ ਪਹਿਲੇ ਸਮਾਜਵਾਦ ਦੀ ਨੀਂਹ ਦੀ ਸਥਾਪਨਾ ਰੱਖੀ ਅਤੇ ਗਰੀਬ ਮੁਜਾਰੇ ਅਤੇ ਕਿਸਾਨਾਂ ਨੂੰ ਜਮੀਨਾਂ ਦੇ ਵਾਰਿਸ ਬਣਾਇਆ।ਸਮਾਗਮ ਵਿੱਚ ਛੇਂਵੀ ਕਲਾਸ ਦੀ ਿਿਵਦਆਰਥਣ ਦਿਲਪ੍ਰੀਤ ਕੌਰ ਨੇ ਉਹਨਾਂ ਦੀ ਜੀਵਣ ਪੇ੍ਰਰਨਾ ਅਤੇ ਸ਼ਹਾਦਤ ਨੂੰ ਪੇਸ਼ ਕਰਦੀ ਕਵਿਤਾ ਸ਼ਹਾਦਤ ਪੇਸ਼ ਕੀਤੀ।ਨੌਂਵੀ ਕਲਾਸ ਦੀ ਿਿਵਦਆਰਥਣ ਸੁਖਰਾਜਦੀਪ ਕੌਰ ਨੇ ਰਚਨਾ “ਸਿੱਖੀ ਦਾ ਬੂਟਾ” ਪੇਸ਼ ਕੀਤੀ, ਬਾਂਰਵੀ ਕਲਾਸ ਦੀ ਿਿਵਦਆਰਥਣ ਪਰਨੀਤ ਕੌਰ ਨੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੀ ਮਿਸਾਲੀ ਜੀਵਨ ਨੂੰ ਪੇਸ਼ ਕਰਦੀ ਕਵਿਤਾ “ਲਸਾਨੀ ਗੁਰੂ ਬੰਦਾ ਸਿੰਘ ਬਹਾਦੁਰ” ਪੇਸ਼ ਕੀਤੀ।ਇਸ ਦੌਰਾਨ ਸਮੂਹ ਮੈਨੇਜਮੈਂਟ ਸਕੂਲ ਪ੍ਰਧਾਨ ਸ਼੍ਰੀ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ, ਮੈਨੇਜਰ ਮਨਦੀਪ ਚੌਹਾਨ ਅਤੇ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਬਾਵਾ ਨੇ ਸਮੂਹ ਸਟਾਫ ਅਤੇ ਿਿਵਦਆਰਥੀਆਂ ਨੂੰ ਬਾਬਾ ਜੀ ਦੇ ਜੀਵਨ ਤੋ ਪੇ੍ਰਰਨਾ ਲੈਦਿਆਂ ਉਹਨਾਂ ਦੇ ਉਦੇਸ਼ਾਂ ਅਤੇ ਸਿੱਖਿਆਵਾਂ ਉੱਪਰ ਚੱਲਣ ਲਈ ਪ੍ਰੇਰਿਆ।