ਲੰਡਨ, 19 ਦਸੰਬਰ (ਖਹਿਰਾ) ਓਮੀਕ੍ਰੋਨ ਦੇ ਵਧਦੇ ਮਾਮਲਿਆਂ ਕਾਰਨ ਬਰਤਾਨੀਆ ’ਚ ਲਾਕਡਾਊਨ ਸਬੰਧੀ ਪਾਬੰਦੀਆਂ ਲਾਗੂ ਕਰਨ ਕਾਰਨ ਹੋ ਰਹੇ ਵਿਰੋਧ ਵਿਚਾਲੇ ਬ੍ਰੈਗਜ਼ਿਟ ਮੰਤਰੀ ਲਾਰਡ ਡੇਵਿਡ ਫ੍ਰਾਸਟ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਫ੍ਰਾਸਟ, ਯੂਰਪੀ ਸੰਘ (ਈਯੂ) ਤੋਂ ਬਿ੍ਰਟੇਨ ਨੂੰ ਬਾਹਰ ਰੱਖਣ ਸਬੰਧੀ ਮਾਮਲਿਆਂ ਦੇ ਇੰਚਾਰਜ ਸਨ। ਫ੍ਰਾਸਟ ਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਭੇਜੇ ਅਸਤੀਫ਼ੇ ’ਚ ਲਿਖਿਆ ਕਿ ਸਾਨੂੁੰ ਕੋਵਿਡ ਨਾਲ ਜਿਊਣਾ ਸਿੱਖਣਾ ਪਵੇਗਾ ਤੇ ਮੈਂ ਜਾਣਦਾ ਹਾਂ ਕਿ ਤੁਹਾਨੂੰ ਵੀ ਅਜਿਹਾ ਹੀ ਮਹਿਸੂਸ ਹੁੰਦਾ ਹੈ। ਤੁਸੀਂ ਜੁਲਾਈ ’ਚ ਕਾਫੀ ਵਿਰੋਧ ਦੇ ਬਾਵਜੂਦ ਦੇਸ਼ ਨੂੰ ਮੁੜ ਤੋਂ ਖੋਲ੍ਹਣ ਦਾ ਇਕ ਸਾਹਸੀ ਫ਼ੈਸਲਾ ਕੀਤਾ।
ਫੋਟੋ ; ਲਾਰਡ ਡੇਵਿਡ ਫਾਸਟਰ