ਲੰਡਨ , 19 ਦਸੰਬਰ ( ਖਹਿਰਾ) ਬਰਤਾਨੀਆ ’ਚ ਤਿੰਨ ਗੁਣਾ ਵਾਧਾ ਨਾਲ ਕੋਵਿਡ ਦੇ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਡਿਟ ਮਰੀਜ਼ਾਂ ਦਾ ਰੋਜ਼ਾਨਾ ਦਾ ਅੰਕੜਾ 10 ਹਜ਼ਾਰ ਪਾਰ ਕਰ ਗਿਆ। ਗੌਰ ਕਰਨ ਵਾਲੀ ਗੱਲ ਹੈ ਕਿ ਓਮੀਕ੍ਰੋਨ ਇਨਫੈਕਸ਼ਨ ਵਾਲੇ ਮਰੀਜ਼ਾਂ ’ਚ ਇਹ ਵਾਧਾ ਮਹਿਜ ਇਕ ਦਿਨ ’ਚ ਹੋਇਆ ਹੈ। ਪ੍ਰਸਿੱਧ ਰਾਕ ਬੈਂਡ ਕਵੀਨ ਦੇ ਲੀਡ ਗਿਟਾਰਿਸਟ ਬ੍ਰੇਨ ਕੋਰੋਨਾ ਤੋਂ ਪੀੜਤ ਪਾਏ ਗਏ ਹਨ।ਬਿ੍ਰਟੇਨ ਹੈਲਥ ਸਕਿਓਰਿਟੀ ਏਜੰਸੀ (ਯੂਕੇਐੱਚਐੱਸਏ) ਨੇ ਸ਼ਨਿਚਰਵਾਰ ਨੂੰ ਹੋਰ 10059 ਲੋਕਾਂ ਦੇ ਨਵੇਂ ਵੇਰੀਐਂਟ ਤੋਂ ਪ੍ਰਭਾਵਿਤ ਹੋਣ ਦੀ ਜਾਣਕਾਰੀ ਦਿੱਤੀ। ਸ਼ੁੱਕਰਵਾਰ ਨੂੰ ਇਸ ਵੇਰੀਐਂਟ ਦੇ 3201 ਮਾਮਲੇ ਸਾਹਮਣੇ ਆਏ ਸਨ। ਦੇਸ਼ ’ਚ ਓਮੀਕ੍ਰੋਨ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 24968 ਹੋ ਚੁੱਕੀ ਹੈ। ਬਰਤਾਨੀਆ ’ਚ ਸ਼ਨਿਚਰਵਾਰ ਨੂੰ ਕੁੱਲ 90418 ਲੋਕਾਂ ’ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ ਜਦੋਂਕਿ 125 ਦੀ ਮੌਤ ਹੋ ਗਈ।
ਸਿਹਤ ਮੰਤਰੀ ਸਾਜ਼ਿਦ ਜਾਵਿਦ ਨੇ ਮੀਡੀਆ ਵੱਲੋਂ ਪੁੱਛੇ ਗਏ ਲਾਕਡਾਊਨ ਲਗਾਉਣ ਸਬੰਧੀ ਸਵਾਲ ’ਤੇ ਕਿਹਾ, ‘ਅਸੀਂ ਅੰਕਿੜਆਂ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਤੇ ਹਾਲਾਤ ’ਤੇ ਨਜ਼ਰ ਰੱਖ ਰਹੇ ਹਾਂ।’