You are here

ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਤੇ ਪੱਤਰਕਾਰ ਨੂੰ ਹਜ਼ਾਰਾਂ ਦੀ ਗਿਣਤੀ ਚ ਜਗਰਾਉਂ ਵਾਸੀਆਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ  

377 ਵੇ ਦਿਨ ਚ ਲਗਾਤਾਰ ਚੱਲ ਰਹੇ ਧਰਨੇ ਜਗਰਾਉਂ ਰੇਲਵੇ ਪਾਰਕ  ਇਕੱਤਰ ਹੋਏ ਲੋਕਾਂ ਨੇ ਮੋਦੀ ਸਰਕਾਰ ਨੂੰ ਰੱਜ ਕੇ ਕੋਸਿਆ
ਗ੍ਰਹਿ ਮੰਤਰੀ ਅਜੇ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ  
ਕਾਰਪੋਰੇਟ ਖ਼ਿਲਾਫ਼ ਇਹ ਇਤਿਹਾਸਕ ਸੰਘਰਸ਼ ਭਾਜਪਾ ਦੇ ਫਾਸ਼ੀਵਾਦ ਨੂੰ ਉਵੇਂ ਹੀ ਕੁਚਲ ਦੇਵੇਗਾ ਜਿਵੇਂ ਕਿ ਗੁੰਡਿਆਂ ਨੇ ਕਿਸਾਨਾਂ ਨੂੰ ਗੱਡੀਆਂ ਹੇਠ ਕੁਚਲਿਆ-ਕਮਲਜੀਤ ਖੰਨਾ  
15 ਤਰੀਕ ਨੂੰ ਮੋਦੀ, ਸ਼ਾਹ, ਯੋਗੀ ਅਤੇ ਖੱਟੜ ਦੇ ਦਸਹਿਰੇ ਵਾਲੇ ਦਿਨ 12 ਵਜੇ ਰੇਲਵੇ ਪਾਰਕ ਜਗਰਾਉਂ ਵਿਖੇ ਪੁਤਲੇ ਫੂਕੇ ਜਾਣਗੇ  
ਜਗਰਾਉਂ , 12 ਅਕਤੂਬਰ  (ਜਸਮੇਲ ਗ਼ਾਲਿਬ /ਰਾਣਾ ਸ਼ੇਖਦੌਲਤ /ਪੱਪੂ ) ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਤੇ ਪੱਤਰਕਾਰ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਇਲਾਕੇ ਭਰ ਚੋਂ ਸੈਂਕੜੇ ਕਿਸਾਨ ਮਜਦੂਰ ਸਥਾਨਕ ਰੇਲ ਪਾਰਕ ਚ 377 ਵੇਂ ਦਿਨ ਚ ਦਾਖਲ ਹੋਏ ਸੰਘਰਸ਼ ਮੋਰਚੇ ਚ ਇਕੱਤਰ ਹੋਏ।  ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਦੇਸ਼ ਭਰ ਚ ਤਿੰਨ ਅਕਤੂਬਰ ਦੇ ਇਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਲੜੀ ਚ ਅੱਜ  ਇਲਾਕੇ ਦੇ ਸਾਰੇ ਹੀ  ਪਿੰਡਾਂ ਚ ਗੁਰਦੁਆਰਿਆਂ ਚ ਅਰਦਾਸ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਰੇਲ ਪਾਰਕ ਮੋਰਚੇ ਚ ਸਭ ਤੋਂ ਪਹਿਲਾਂ ਭਾਈ ਮਨਜਿੰਦਰ ਸਿੰਘ ਹਠੂਰ ਦੇ ਕੀਰਤਨੀ ਜੱਥੇ ਨੇ ਭਾਵਭਿੰਨਾ ਕੀਰਤਨ ਕਰਦਿਆਂ ਰਾਜੇ ਸੀਂਹ ਮੁਕਦੱਮ ਕੁੱਤੇ, ਜਾਇ ਜਗਾਇਣ ਬੈਠੇ ਸੁੱਤੇ   ਬਲ ਸ਼ਾਲੀ ਸ਼ਬਦਾਂ ਰਾਹੀਂ ਹਕੂਮਤ ਨੂੰ ਲਲਕਾਰਿਆ। ਓਨਾਂ ਜਬਰ ਬਾਣ ਲਾਗੇ ਤੇ ਰੋਸ ਜਾਗੇ ਸ਼ਬਦ  ਰਾਹੀਂ ਸ਼ਰਧਾਂਜਲੀ ਭੇਟ ਕੀਤੀ। ਕੀਰਤਨੀ ਜੱਥੇ ਦੇ ਰਸਭਿੰਨੇ ਤੇ ਜਜ਼ਬਾਤਾਂ ਨੂੰ ਹਲੂਣੇ ਕੀਰਤਨ ਨੇ ਅੱਵਲਾ ਆਨੰਦ ਪ੍ਰਦਾਨ ਕੀਤਾ।ਅਰਦਾਸ ਉਪਰੰਤ ਲੋਕ ਆਗੂ ਕੰਵਲਜੀਤ ਖੰਨਾ, ਦਸਮੇਸ਼ ਨਗਰ ਗੁਰਦੂਆਰਾ ਸਾਹਿਬ ਦੇ ਭਾਈ ਰਣਜੀਤ ਸਿੰਘ,  ਮਾਸਟਰ ਹਰਬੰਸ ਸਿੰਘ ਅਖਾੜਾ, ਕਿਸਾਨ ਆਗੂ ਮਾਸਟਰ ਸੁਰਜੀਤ ਸਿੰਘ ਦੌਧਰ, ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਪੰਜ ਸ਼ਹੀਦਾਂ ਨਛੱਤਰ ਸਿੰਘ,  ਲਵਪ੍ਰੀਤ ਸਿੰਘ,  ਰਮਨ ਕਸ਼ਯਪ, ਗੁਰਵਿੰਦਰ ਸਿੰਘ,  ਦਲਜੀਤ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਕਿਹਾ ਕਿ ਕਾਰਪੋਰੇਟ ਖਿਲਾਫ ਇਹ ਇਤਿਹਾਸਕ ਸੰਘਰਸ਼ ਭਾਜਪਾ ਦੇ ਫਾਸ਼ੀਵਾਦ ਨੂੰ ਓਵੇਂ ਹੀ ਕੁਚਲ ਦੇਵੇਗਾ ਜਿਵੇਂ ਕਿ ਗੁੰਡਿਆਂ ਨੇ ਕਿਸਾਨਾਂ ਨੂੰ ਗੱਡੀਆਂ ਹੈਠ ਕੁਚਲਿਆ ਹੈ।ਉਨਾਂ ਬੋਲਦਿਆਂ ਕਿਹਾ ਕਿ ਜਿੰਨੀ ਦੇਰ ਤਕ ਸਾਰੇ ਕਾਤਲ ਜੇਲ ਦੀਆਂ ਸੀਖਾਂ ਪਿੱਛੇ ਨਹੀਂ ਜਾਣਗੇ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਤੇ ਪਰਚਾ ਦਰਜ ਕਰਕੇ ਕੇਂਦਰੀ ਕੈਬਨਿਟ ਚੋਂ ਬਾਹਰ ਨਹੀਂ ਕੀਤਾ ਜਾਂਦਾ ਓਨੀ ਦੇਰ ਤਕ ਲਖੀਮਪੁਰ ਖੀਰੀ ਮੁੱਦੇ ਤੇ ਸੰਘਰਸ਼ ਜਾਰੀ ਰਹੇਗਾ।  ਇਸ ਸਮੇਂ ਅਪਣੇ ਸੰਬੋਧਨ ਚ ਭੁਪਿੰਦਰ ਪਾਲ ਸਿੰਘ ਬਰਾੜ, ਇੰਦਰਜੀਤ ਸਿੰਘ ਧਾਲੀਵਾਲ,  ਧਰਮ ਸਿੰਘ ਸੂਜਾਪੁਰ ਨਿਰਮਲ ਸਿੰਘ ਭਮਾਲ ਨੇ ਇਲਾਕੇ ਭਰ ਦੇ ਕਿਸਾਨਾਂ ਮਜਦੂਰਾਂ  ਨੂੰ 15 ਅਕਤੂਬਰ ਨੂੰ ਦਸ਼ਿਹਰੇ ਵਾਲੇ ਦਿਨ ਰੇਲ ਪਾਰਕ ਚ ਇਕੱਠੇ ਹੋ ਕੇ ਮੋਦੀ, ਸ਼ਾਹ, ਯੋਗੀ ਅਤੇ ਖੱਟਰ ਦੇ ਪੁਤਲੇ ਫੂਕਣ ਲਈ ਦੁਪਿਹਰ 12 ਵਜੇ ਪੁਜਣ ਦਾ ਸੱਦਾ ਦਿੱਤਾ।  ਅਰਦਾਸ ਉਪਰੰਤ   ਅਗਵਾੜ ਲੋਪੋ ਦੀ ਸੰਗਤ ਵਲੋਂ ਤਿਆਰ ਗੁਰੂ ਕਾ ਲੰਗਰ ਸੰਗਤਾਂ ਨੂੰ ਛਕਾਇਆ ਗਿਆ। ਇਸ ਸਮੇਂ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਅਤੇ ਲਖਵੀਰ ਸਿੰਘ ਸਿੱਧੂ ਦੇ ਜਥੇ ਨੇ ਵੀ ਹਾਜਰੀ ਲਵਾਈ । ਸਮੂਹ ਸੰਗਤ ਨੇ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਫੁੱਲ  ਪੱਤੀਆਂ ਭੇਂਟ ਕੀਤੀਆਂ। ਦੇਗ ਦੀ ਸੇਵਾ ਗੁਰੂਸਰ ਕਾਉਂਕੇ ਦੀ ਸੰਗਤ ਨੇ ਨਿਭਾਈ।