You are here

ਮਾਸਟਰ ਗੁਰਚਰਨ ਸਿੰਘ ਢੁੱਡੀਕੇ ਦੀ ਪਲੇਠੀ ਪੁਸਤਕ ' ਇਲਾਕਾ ਢੁੱਡੀਕੇ ਦੇ ਉੱਘੇ ਖਿਡਾਰੀ ਲੋਕ ਅਰਪਣ  

ਮਾਸਟਰ ਗੁਰਚਰਨ ਸਿੰਘ ਢੁੱਡੀਕੇ ਪਿੰਡ ਦਾ ਸਿਰਨਾਵਾਂ ਹਨ -ਸਰਪੰਚ ਜਗਤਾਰ ਸਿੰਘ ਧਾਲੀਵਾਲ
ਪੰਜਾਬੀ ਦੇ ਸਿਰਮੌਰ ਲੇਖਕ ਮਾਸਟਰ ਗੁਰਚਰਨ ਸਿੰਘ ਦੀ ਪਲੇਠੀ ਕਿਤਾਬ ਦੀ ਹੋਈ ਘੁੰਡ ਚੁਕਾਈ ਲੇਖਕ ਪਾਠਕ ਮੰਚ ਵੱਲੋਂ ਦਿੱਤੀਅਾਂ ਮੁਬਾਰਕਾਂ

  ਅਜੀਤਵਾਲ (ਬਲਵੀਰ  ਸਿੰਘ ਬਾਠ) ਇਤਿਹਾਸਕ ਪਿੰਡ ਢੁੱਡੀਕੇ ਦੇ ਲੇਖਕ ਪਾਠਕ ਮੰਚ ਢੁੱਡੀਕੇ ਵਲੋਂ ਮੰਚ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਵਲੋਂ ਇਲਾਕੇ ਦੇ ਉੱਘੇ ਖਿਡਾਰੀ ਤੇ ਲਿਖੀ ਪੁਸਤਕ ਉਹਨਾਂ ਖਿਡਾਰੀਆਂ ਵਲੋਂ ਲੋਕ ਅਰਪਣ ਕੀਤੀ ਗਈ । ਮੰਚ ਦੇ ਜਨਰਲ ਸਕੱਤਰ ਮਾਸਟਰ ਹਰੀ ਸਿੰਘ ਨੇ ਕਿਹਾ ਕਿ ਇਹ ਕਿਤਾਬ ਪੜਨ ਵਾਲੀ ਤਾਂ ਹੀ ਹੈ, ਸਾਂਭਣ ਵਾਲੀ ਹੈ। ਗੁਰਚਰਨ ਜੋ ਖੇਡਾਂ, ਖੇਡ ਮੇਲੇ ਤਕਰੀਬਨ 30 ਸਾਲਾਂ ਤੋਂ ਜੁੜਿਆ ਹੋਣ ਕਰਕੇ  ਖਿਡਾਰੀਆਂ ਨੂੰ ਜਾਣਦਾ ਹੈ, ਤਾਂ ਹੀ ਇੰਨੇ ਖਿਡਾਰੀਆਂ 68 ਜਾਣਿਆਂ ਵਾਰੇ ਲਿਖਿਆ । ਜਗਤਾਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਨੇ ਕਿਹਾ ਕਿ ਮਾਸਟਰ ਜੀ ਨੇ ਖਿਡਾਰੀਆਂ ਨੂੰ ਮੁਫਤ ਟਿਊਸ਼ਨ ਪੜਾਈਆਂ ਤੇ ਦਾਨੀ ਸੱਜਣਾਂ ਤੋਂ ਸਹਾਇਤਾ ਲੈ ਕੇ ਖਿਡਾਰੀਆਂ ਤੇ ਲੋੜਵੰਦ ਵਿਦਿਆਰਥੀਆਂ ਦੀ ਬਹੁਤ ਸਹਾਇਤਾ ਕੀਤੀ । ਸਾਬਕਾ ਜਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਹੁਣ ਦਾ ਸਮਾਂ ਪੈਸੇ ਦੀ ਦੌੜ ਵਾਲਾ ਕਿਹਾ ਜਾਂਦਾ ਹੈ,  ਇਸ ਵਿੱਚ ਗੁਰਚਰਨ ਨੇ 20 ਸਾਲਾਂ ਤੋਂ ਮੁਫਤ ਟਿਊਸ਼ਨ ਪੜਾ ਰਿਹਾ । ਇਸ ਦੇ ਪੜਾਏ ਹੋਏ ਵਿਦਿਆਰਥੀ ਨੌਕਰੀ ਤੇ ਲੱਗੇ ਹੋਏ ਨੇ। ਮਾਸਟਰ ਗੁਰਚਰਨ ਸਿੰਘ ਨੇ ਬੋਲਦਿਆ ਕਿਹਾ ਕਿ ਇਹ ਪੁਸਤਕ ਆਪਣੇ ਪਿਤਾ ਮੁਖਤਿਆਰ ਸਿੰਘ ਅਤੇ ਮਾਤਾ ਸਵਰਗੀ ਅਮਰ ਕੌਰ ਨੂੰ ਸਮਰਪਿਤ ਕੀਤੀ ਹੈ। ਮੈਂ ਬਾਪੂ ਨਾਲ 10 ਸਾਲ ਦੀ ਉਮਰ ਤੋਂ ਕਾਲਜ ਵਿੱਚ ਸਵੇਰੇ ਪਹਿਲਾਂ ਹਾਕੀ ਦੇ ਮੈਚ ਦੇਖਣੇ ਜਿਸ ਵਿੱਚ ਢੁੱਡੀਕੇ ਦੇ ਜਸਵੰਤ ਸਿੰਘ ਜਮਨਾ, ਗੁਰਮੇਲ ਜੈਲੋ,ਸੁਰਜੀਤ ਸੀਤਾ ਦਰਸ਼ਨ ਸਿੰਘ ਦਰਸ਼ੀ, ਅਮਰਜੀਤ ਦੰਦ ਤਖਾਣਵੱਧ, ਇਕਬਾਲ ਦੌਧਰ, ਵਰਗੇ ਖਿਡਾਰੀ ਖੇਡਦੇ ਦੇਖੇ । ਕਬੱਡੀ ਖਿਡਾਰੀ ਬਿੰਦੀ ਮੱਦੋਕੇ, ਮੋਹਲਾ ਮੱਦੋਕੇ, ਦਰਸ਼ਨ ਤੇ ਬਿੰਦਰ ਬਿਲਾਸਪੁਰੀਏ, ਮੰਦਰ ਲੰਡਿਆਂ ਵਾਲਾ, ਸੀਰਾ ਭਿੰਡਰ ਦੇਖੇ ਹਨ। ਇਹਨਾਂ ਵਾਰੇ ਲਿਖਿਆ । ਗੁਰਚਰਨ ਨੇ ਮਹਿੰਦਰ ਸਿੰਘ ਮਿੰਦੀ ਭਾਜੀ  ਦੇ ਬੇਟੇ ,ਜਸਵੀਰ ਸਿੰਘ ਏਸ਼ੀਅਨ ਰੋਇੰਗ ਗੋਲਡ ਮੈਡਲਿਸਟ , ਕਬੱਡੀ ਖਿਡਾਰੀ ਦਿਆਲਾ ਢੁੱਡੀਕੇ, ਰਜਿੰਦਰ ਗੁਗੂ, ਜੋਗਿੰਦਰ ਝੰਡੇਆਣਾ, ਬਲਵਿੰਦਰ ਗੁੰਨਾ ਨੈਸ਼ਨਲ ਕਬੱਡੀ ਦਾ ਖਿਡਾਰੀ, ਜੌਨੀ, ਹਾਕੀ ਦੇ ਖਿਡਾਰੀ ਸਤਨਾਮ ਸੋਨੀ ਬੁੱਟਰ, ਢੁੱਡੀਕੇ ਦੇ ਹਰਬੰਸ ਫੌਜੀ, ਮੇਜਰ ਮੇਜੀ, ਸੁਖਦੇਵ, ਜਗਤਾਰ ਘਾਲੀ, ਜੱਗਾ, ਫੁੱਟਬਾਲ ਦੇ ਕੋਕਰੀ ਕਲਾਂ ਦੇ ਮਨਜੀਤ, ਜਗਜੀਤ, ਗੁਰਿੰਦਰਪਾਲ, ਜੁਡੋ ਦੇ ਡਾਕਟਰ ਰਾਜੂ, ਅੰਗਰੇਜ ਵੀ ਸੀ ਆਰ ਜੋ ਕਬੱਡੀ ਦਾ ਵੀ ਖਿਡਾਰੀ ਹੈ, ਇਹਨਾਂ ਸਾਰਿਆਂ ਵਾਰੇ ਦੱਸਿਆ । ਇਹਨਾਂ ਦਾ ਕਿਤਾਬ ਵਿੱਚ ਸ਼ਬਦ ਚਿਤਰ ਕੀਤਾ ਹੈ। ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਪ੍ਰਿੰਸੀਪਲ ਬਲਦੇਵ ਬਾਵਾ ਜੀ ਨੇ ਆਏ ਹੋਏ ਖਿਡਾਰੀਆਂ ਤੇ ਹੋਰ ਮੋਹਤਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਢੁੱਡੀਕੇ ਪਿੰਡ ਗਦਰੀ ਬਾਬਿਆਂ,  ਲੇਖਕਾਂ ਦੇ ਨਾਮ ਨਾਲ ਪ੍ਰਸਿੱਧ ਹੈ, ਜਿਸ ਦੇ ਸੰਸਾਰ ਪ੍ਰਸਿਧ ਨਾਵਲਕਾਰ ਜਸਵੰਤ ਸਿੰਘ ਕੰਵਲ, ਮਾਸਟਰ ਹਰੀ ਸਿੰਘ, ਪ੍ਰਿੰਸੀਪਲ ਸਰਵਣ ਸਿੰਘ, ਅਜੀਤ ਸਿੰਘ, ਦਰਸ਼ਨ ਸਿੰਘ ਹੋਏ ਨੇ, ਉਥੇ ਹੁਣ  ਰਮਨਪ੍ਰੀਤ ਕੌਰ, ਬੇਅੰਤ ਬਾਵਾ ਨੇ ਕਹਾਣੀ ਸੰਗ੍ਰਹਿ ਦੀ ਪੁਸਤਕ ਲਿਖੀ ਹੈ, ਉਥੇ ਗੁਰਚਰਨ ਸਿੰਘ ਨੇ ਇਸ ਨੇ ਇਹ ਪੁਸਤਕ ਲਿਖ ਕੇ ਹੋਰ ਵਾਧਾ ਕੀਤਾ । ਇਹ ਹੋਰ ਕਿਤਾਬਾਂ ਵੀ ਲਿਖਣਗੇ । ਇਸ ਮੌਕੇ ਗੁਰਚਰਨ ਦੀ ਪਤਨੀ ਸੇਵਾ ਮੁਕਤ ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਗੁਰਜੀਤ ਬਰਾੜ, ਸਾਬਕਾ ਸਰਪੰਚ ਗੁਰਦੇਵ ਸਿੰਘ, ਇੰਦਰਪਾਲ ਸਿੰਘ ਢਿੱਲੋਂ,ਚਮਕੌਰ ਫੌਜੀ, ਮਾਸਟਰ ਜੈਕਬ  ਬਲਰਾਜ ਬੱਲੂ, ਹਰਜੀਤ, ਦਵਿੰਦਰ, ਹੈਪੀ  ਜੌਨੀ, ਗੁਰਦੀਪ ਟੋਨੀ, ਹਰਪ੍ਰੀਤ ਪੀਤਾ ਪੁੱਤਰ ਸਵ ਮਹਿੰਦਰ ਸਿੰਘ ਮਿੰਦੀ ਭਾਜੀ,ਦਲਜੀਤ ਸਿੰਘ ਤਖਾਣਵੱਧ, ਹਰਕਰਨ, ਅਕਸ਼ਦੀਪ ਤੇ  ਬਹੁਤ ਗਿਣਤੀ ਵਿੱਚ ਸਕੂਲ ਹਾਕੀ,ਜੂਡੋ ਖਿਡਾਰੀ ਸ਼ਾਮਲ ਸਨ। ਸਟੇਜ ਦੀ ਕਾਰਵਾਈ ਸਰਬਜੀਤ ਸਿੰਘ ਨੇ ਬਾਖੂਬੀ ਨਿਭਾਈ ।