ਲੰਡਨ , ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਖੇਡ ਮੰਤਰਾਲੇ ਦੇ ਨਾਲ-ਨਾਲ ਐਨ. ਆਰ. ਆਈ. ਮਾਮਲਿਆਂ ਵਾਲੇ ਵਿਭਾਗ ਦੇ ਮੰਤਰੀ ਬਣਾਉਣ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਦੇ ਸਾਬਕਾ ਪ੍ਰਧਾਨ ਸ: ਦਲਜੀਤ ਸਿੰਘ ਸਹੋਤਾ ਯੂ. ਕੇ. ਅਤੇ ਗੁਰਬਚਨ ਸਿੰਘ ਗਰੇਵਾਲ ਯੂ. ਐਸ. ਏ. ਨੂੰ ਐਨ. ਆਰ. ਆਈ. ਕਮਿਸ਼ਨ ਪੰਜਾਬ ਦੇ ਮੈਂਬਰ ਨਿਯੁਕਤ ਕਰਨ 'ਤੇ ਪ੍ਰਵਾਸੀ ਪੰਜਾਬੀਆਂ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਯੂ. ਕੇ. ਦੇ ਕਾਂਗਰਸੀ ਆਗੂ ਅਵਤਾਰ ਸਿੰਘ ਚੀਮਨਾ, ਪ੍ਰਭਜੋਤ ਸਿੰਘ ਬਿੱਟੂ ਮੋਹੀ, ਵਾਹਿਗੁਰੂ ਪਾਲ ਸਿੰਘ ਔਲਖ, ਅਮਰੀਕ ਸਿੰਘ ਪਲਾਹੀ ਨੇ ਇਸ ਸਬੰਧੀ ਗੱਲਬਾਤ ਕਰਦੇ ਕਿਹਾ ਕਿ ਜਿੱਥੇ ਸ: ਸੋਢੀ ਪ੍ਰਵਾਸੀ ਪੰਜਾਬੀਆਂ ਨਾਲ ਮੁੱਢ ਤੋਂ ਹੀ ਜੁੜੇ ਹੋਏ ਹਨ, ਉੱਥੇ ਦਲਜੀਤ ਸਿੰਘ ਸਹੋਤਾ ਨੇ ਯੂ. ਕੇ. 'ਚ ਰਹਿੰਦਿਆਂ 35 ਸਾਲ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ | ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਦਾ ਇਨ੍ਹਾਂ ਨਿਯੁਕਤੀਆਂ ਲਈ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਗੁਰਬੀਰ ਸਿੰਘ ਅਟਕੜ, ਮਹਿੰਦਰ ਸਿੰਘ ਕੰਗ, ਜਸਵਿੰਦਰ ਸਿੰਘ ਗਿੱਲ, ਅਮਰੀਕ ਸਿੰਘ, ਗੁਰਪਾਲ ਸਿੰਘ, ਤੇਜਾ ਸਿੰਘ ਔਲਖ, ਸੁਖਦੇਵ ਸਿੰਘ ਪੁਰੇਵਾਲ ਆਦਿ ਹਾਜ਼ਰ ਸਨ |