You are here

ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਰਜਿ: ਜਗਰਾਉਂ ਵੱਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜਨਜ਼ ਡੇ ਮਨਾਇਆ ਗਿਆ  

ਜਗਰਾਓਂ 5 ਅਕਤੂਬਰ (ਅਮਿਤ ਖੰਨਾ) ਜਗਰਾਉਂ ਦੇ ਹੋਟਲ ਸਨੇਹ ਮੋਹਨ ਵਿਖੇ  ਪ੍ਰਧਾਨ ਲਲਿਤ ਅਗਰਵਾਲ ਡਾ ਚੰਦਰਮੋਹਨ ਮਨੋਹਰ ਲਾਲ ਗਰਗ ਤੇ ਪੀਸੀ ਗਰਗ ਦੀ ਅਗਵਾਈ ਹੇਠ ਸੀਨੀਅਰ ਸਿਟੀਜ਼ਨ ਡੇਅ ਮਨਾਇਆ ਗਿਆ  ਡਾ ਚੰਦਰ ਮੋਹਨ ਨੇ ਪਰਿਵਾਰਾਂ ਨੂੰ ਜੀ ਆਇਆਂ ਆਖਿਆ ਤੇ ਪਿਛਲੇ ਸਾਲ ਦੀਆਂ ਸੇਵਾਵਾਂ ਉੱਪਰ ਦਾ ਚਾਨਣਾ ਪਾਇਆ  ਅਤੇ ਖਜ਼ਾਨਚੀ ਪੀ ਸੀ ਗਰਗ ਵੱਲੋਂ ਪਿਛਲੇ ਸਾਲ ਦੀ ਆਮਦਨ ਅਤੇ ਖ਼ਰਚ  ਦਾ   ਵੇਰਵਾਅਤੇ ਪੇਸ਼ ਕੀਤਾ ਗਿਆ ਡਾ ਐਸ ਕੇ ਵਰਮਾ ਨੇ ਰੁੱਖ ਤੇ ਮਨੁੱਖ ਦੀ ਅਟੁੱਟ ਸਾਂਝ ਰੁੱਖ ਲਗਾਉਣ ਤੇ ਇਨ੍ਹਾਂ ਦੇ ਪਾਲਣ ਪੋਸ਼ਣ ਦੀ ਤਕੀਦ ਕੀਤੀ  ਅਤੇ ਡਾਇਰੈਕਟਰ ਐਸਐਸ ਜੱਸਲ ਵਲੋਂ ਵੀ ਬੁਢਾਪੇ ਚ ਆਉਣ ਵਾਲੀ ਮੁਸ਼ਕਲਾਂ ਨੂੰ ਹੱਲ ਕਰਨ ਲਈ ਦੱਸਿਆ ਗਿਆ  ਅਤੇ ਕਿਹਾ ਕਿ ਬਜ਼ੁਰਗਾਂ ਨੂੰ ਮਨ ਬੁੱਧੀ ਸੰਤੁਲਨ ਰੱਖਣ ਦੀ ਸਲਾਹ ਦਿੱਤੀ ਹੌਸਲਾ ਸੰਤੁਸ਼ਟਤਾ ਦਲੇਰੀ ਸ਼ਾਂਤੀ ਨਾਲ ਸਮਝੌਤਾ ਮੁੱਖ ਪ੍ਰਾਪਤੀ ਲਈ ਚੰਗੇ ਗੁਰੂ ਹਨ  ਅਤੇ ਡਾ:ਸਲੇਜਾ ਵਰਮਾ ਤੇ ਸੁਦੇਸ਼ ਸਪਰਾ ਨੇ ਵੀ ਗੀਤ ਭਜਨ ਸੁਣਾ ਕੇ ਰੰਗ ਬੰਨ੍ਹਿਆ  ਸੁਨੀਤਾ ਗਰਗ ਨੇ ਧਰਮਾਂ ਉੱਤੇ ਵਤੀਰਾ ਖ਼ਰਚਾ ਕਰਨ ਨਾਲੋਂ ਲੋਕ ਹਿੱਤ ਲਈ ਸੇਵਾ ਕਰਨ ਉੱਤੇ ਜ਼ੋਰ ਦੇਣ ਲਈ ਕਿਹਾ   ਅਤੇ ਕਿਹਾ ਕਿ ਜਗਰਾਉਂ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਲਾਈਟ ਅਤੇ ਹੋਰ ਕੰਮ ਪ੍ਰਬੰਧ ਪ੍ਰਤੀ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਜ਼ੁਰਗਾਂ ਨੂੰ ਕੁਝ ਚੰਗਾ ਕਰਨਾ ਚਾਹੀਦਾ ਹੈ  ਵਰਿੰਦਰ ਅਗਰਵਾਲ ਵੱਲੋਂ ਵੀ ਚੁਟਕਲੇ ਸੁਣਾ ਕੇ ਰੰਗ ਬੰਨ੍ਹਿਆ  ਅਤੇ ਅਵਤਾਰ ਸਿੰਘ ਵੱਲੋਂ ਵੀ ਮਾਂ ਕਵਿਤਾ ਦੀ ਬੋਲੀ ਪੇਸ਼ ਕੀਤੀ ਗਈ  ਲਲਿਤ ਅਗਰਵਾਲ ਪ੍ਰਧਾਨ ਵੱਲੋਂ ਵੀ ਸਾਰੇ ਮੈਂਬਰਾਂ ਵੱਲੋਂ ਸਹਿਯੋਗ ਦਾ ਧੰਨਵਾਦ ਕੀਤਾ ਗਿਆ   ਅਤੇ ਸਰਕਾਰ ਤੋਂ ਮੰਗ ਕੀਤੀ ਕਿ ਬਜ਼ੁਰਗਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਸਾਰਥਕ ਬਣਾਇਆ ਜਾਵੇ  ਅਵਤਾਰ ਸਿੰਘ ਤੇ ਮਨੋਹਰ ਲਾਲ ਗਰਗ ਨੂੰ 80 ਸਾਲ ਦੀ ਉਮਰ ਤੋਂ ਵੱਧ ਹੋਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ  ਮੰਚ ਸੰਚਾਲਨ ਦੀ ਭੂਮਿਕਾ ਅਵਤਾਰ ਸਿੰਘ ਨੇ ਨਿਭਾਈ  ਇਸ ਮੌਕੇ ਅੰਮ੍ਰਿਤ ਗੋਇਲ, ਬਲਦੇਵ ਰਾਜ, ਕੁਲਭੂਸ਼ਨ ਗੁਪਤਾ, ਵਰਿੰਦਰ ਖੰਨਾ, ਮਾਸਟਰ ਮਦਨ ਲਾਲ ਬਾਂਸਲ, ਡਾ ਰਾਜ ਕੁਮਾਰ ਗਰਗ,  ਦੀਦਾਰ ਸਿੰਘ ਚੌਹਾਨ, ਪਵਨ ਸਿੰਗਲਾ, ਹਰੀ ਸ਼ਰਨ ਸ਼ਰਮਾ ,ਜਗਦੀਸ਼ ਸਪਰਾ ,  ਸ਼ਸ਼ੀ ਭੂਸ਼ਨ ਜੈਨ , ਅਤੇ ਸਮੂਹ ਮੈਂਬਰ   ਪਰਿਵਾਰਾਂ ਸਮੇਤ ਹਾਜ਼ਰ ਸਨ