You are here

ਭਾਰਤ 'ਚ ਹੁਣ ਤਕ 2009 ਮੌਤਾਂ

ਮਹਾਰਾਸ਼ਟਰ 'ਚ 20 ਹਜ਼ਾਰ ਦੇ ਪਾਰ ਪੁੱਜੇ ਕੋਰੋਨਾ ਪੀੜਤ

ਨਵੀਂ ਦਿੱਲੀ , ਮਈ 2020 -(ਏਜੰਸੀ)- ਭਾਰਤ ਵਿਚ ਜਿਥੇ ਕੇ ਸਭ ਤੋਂ ਜਾਂਦੇ ਲੋਕ ਕੋਰੋਨਾ ਵਾਇਰਸ ਨਾਲ ਭਰ ਬਾਬਤ ਹਨ ਉਹ ਹੈ ਮਹਾਰਾਸ਼ਟਰ। ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡਾਂ ਦੀ ਗਿਣਤੀ 20 ਹਜ਼ਾਰ ਨੂੰ ਪਾਰ ਕਰ ਗਈ ਹੈ। ਸ਼ਨਿਚਰਵਾਰ ਨੂੰ ਲਗਾਤਾਰ ਚੌਥੇ ਦਿਨ ਇਕ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਦੇਸ਼ 'ਚ ਹੁਣ ਤਕ ਇਸ ਮਹਾਮਾਰੀ ਨਾਲ ਦੋ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਨਿਚਰਵਾਰ ਨੂੰ 94 ਲੋਕਾਂ ਦੀ ਜਾਨ ਗਈ ਤੇ ਢਾਈ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ।

ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 95 ਲੋਕਾਂ ਦੀ ਮੌਤ ਹੋ ਗਈ ਹੈ ਤੇ 3,320 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 1,981 ਤੇ ਇਨਫੈਕਟਿਡਾਂ ਦੀ ਗਿਣਤੀ 59,662 ਹੋ ਗਈ ਹੈ। ਜਦਕਿ 17,846 ਲੋਕ ਹਾਲੇ ਤਕ ਪੂਰੀ ਤਰ੍ਹਾਂ ਸਿਹਤਮੰਦ ਵੀ ਹੋਏ ਹਨ ਪਰ ਇਸ ਅੰਕੜੇ 'ਚ ਸ਼ੁੱਕਰਵਾਰ ਸਵੇਰੇ ਤੋਂ ਸ਼ਨਿਚਰਵਾਰ ਸਵੇਰੇ ਅੱਠ ਵਜੇ ਤਕ ਦੇ ਮਾਮਲੇ ਸ਼ਾਮਲ ਹਨ। ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਇਕੱਠੀਆਂ ਕਰਦੀਆਂ ਹਨ।

ਸੂਬੇ ਤੇ ਕੇਂਦਰ ਸ਼ਾਸਤ ਸੂਬਿਆਂ ਤੋਂ ਮਿਲੀਆਂ ਸੂਚਨਾਵਾਂ ਮੁਤਾਬਕ ਕੋਰੋਨਾ ਮਾਹਮਾਰੀ ਨਾਲ ਇਨਫੈਕਸ਼ਨ ਦੇ 2,729 ਨਵੇਂ ਮਾਮਲੇ ਸਾਹਮਣੇ ਆਏ ਤੇ ਕੁਲ ਗਿਣਤੀ 62,476 'ਤੇ ਪੁੱਜ ਗਈ। ਜਦਕਿ, ਹੁਣ ਤਕ 2,009 ਲੋਕਾਂ ਦੀ ਇਸ ਨਾਲ ਜਾਨ ਵੀ ਜਾ ਚੁੱਕੀ ਹੈ। ਸ਼ਨਿਚਰਵਾਰ ਨੂੰ ਦੇਸ਼ 'ਚ ਕੁਲ 94 ਲੋਕਾਂ ਦੀ ਮੌਤ ਹੋਈ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 48, ਗੁਜਰਾਤ 'ਚ 23, ਬੰਗਾਲ 'ਚ 11, ਆਂਧਰ ਪ੍ਰਦੇਸ਼ ਤੇ ਤਾਮਿਲਨਾਡੂ 'ਚ ਚਾਰ-ਚਾਰ ਤੇ ਪੰਜਾਬ ਤੇ ਮੱਧ ਪ੍ਰਦੇਸ਼ 'ਚ ਦੋ-ਦੋ ਮੌਤਾਂ ਸ਼ਾਮਲ ਹਨ। ਗੁਜਰਾਤ 'ਚ ਜੋ 23 ਮੌਤਾਂ ਹੋਈਆਂ ਹਨ, ਉਨ੍ਹਾਂ ਵਿਚੋਂ 20 ਸਿਰਫ ਅਹਿਮਦਾਬਾਦ 'ਚ ਹੋਈਆਂ ਹਨ।

ਮਹਾਰਾਸ਼ਟਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਚੌਥੇ ਦਿਨ ਹਜ਼ਾਰ ਤੋਂ ਜ਼ਿਆਦਾ ਮਾਮਲੇ

ਮਹਾਰਾਸ਼ਟਰ 'ਚ ਲਗਾਤਾਰ ਚੌਥੇ ਦਿਨ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ। ਸ਼ਨਿਚਰਵਾਰ ਨੂੰ ਮਿਲੇ 1,165 ਨਵੇਂ ਕੇਸਾਂ ਨਾਲ ਹੀ ਸੂਬੇ 'ਚ ਇਨਫੈਕਟਿਡਾਂ ਦੀ ਗਿਣਤੀ 20,228 ਹੋ ਗਈ ਹੈ। ਸੂਬੇ 'ਚ ਮਰਨ ਵਾਲਿਆਂ ਦਾ ਅੰਕੜਾ ਵੀ 779 ਹੋ ਗਿਆ ਹੈ।

ਦਿੱਲੀ 'ਚ 224 ਨਵੇਂ ਮਾਮਲੇ

ਕੌਮੀ ਰਾਜਧਾਨੀ ਦਿੱਲੀ 'ਚ 224 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨਫੈਕਟਿਡਾਂ ਦੀ ਗਿਣਤੀ 6,542 ਹੋ ਗਈ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਰਾਜਧਾਨੀ 'ਚ ਲਗਾਤਾਰ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ, ਉਸ ਦੀ ਤੁਲਨਾ 'ਚ ਸ਼ਨਿਚਰਵਾਰ ਨੂੰ ਘੱਟ ਕੇਸ ਮਿਲੇ, ਜੋ ਰਾਹਤ ਦੀ ਗੱਲ ਹੈ।

ਗੁਜਰਾਤ ਦੇ ਸ਼ਹਿਰ ਅਹਿਮਦਾਬਾਦ 'ਚ ਹਾਲਾਤ ਚਿੰਤਾਜਨਕ

ਗੁਜਰਾਤ 'ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਪਰ ਜ਼ਿਆਦਾਤਰ ਮਾਮਲੇ ਰਾਜਧਾਨੀ ਅਹਿਮਦਾਬਾਦ 'ਚ ਹੀ ਮਿਲ ਰਹੇ ਹਨ। ਸ਼ਨਿਚਰਵਾਰ ਨੂੰ ਸੂਬੇ 'ਚ 394 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ 'ਚ ਅਹਿਮਦਾਬਾਦ 'ਚ ਹੀ 380 ਮਾਮਲੇ ਸਨ। ਕੁਲ ਇਨਫੈਕਟਿਡਾਂ ਦੀ ਦੋ ਤਿਹਾਈ ਗਿਣਤੀ ਗਿਣਤੀ ਅਹਿਮਦਾਬਾਦ 'ਚ ਹੀ ਹੈ। ਹੁਣ ਤਕ ਸੂਬੇ 'ਚ 7,797 ਲੋਕ ਇਨਫੈਕਟਿਡ ਹੋਏ ਹਨ, ਜਿਸ 'ਚ ਅਹਿਮਦਾਬਾਦ 'ਚ ਹੀ 5,540 ਮਾਮਲੇ ਹਨ।

ਤਾਮਿਲਨਾਡੂ 

ਪਿਛਲੇ ਕੁਝ ਦਿਨਾਂ ਤੋਂ ਤਾਮਿਲਨਾਡੂ 'ਚ ਨਵੇਂ ਮਾਮਲਿਆਂ 'ਚ ਜੋ ਤੇਜ਼ੀ ਆਈ ਹੈ ਉਹ ਬਣੀ ਹੋਈ ਹੈ। ਸੂਬੇ 'ਚ ਹੋਰ 526 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦੀ ਗਿਣਤੀ ਵਧ ਕੇ 6,535 ਹੋ ਗਈ ਹੈ।

ਜੇ ਅਸੀਂ ਸਿਰਫ ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ ਤੇ ਦਿੱਲੀ ਦੀ ਗੱਲ ਕਰੀਏ ਤਾਂ ਨਵੇਂ ਮਾਮਲਿਆਂ 'ਚ 80 ਫ਼ੀਸਦੀ ਤੋਂ ਜ਼ਿਆਦਾ ਮਾਮਲੇ ਸਿਰਫ ਇਨ੍ਹਾਂ ਚਾਰ ਸੂਬਿਆਂ 'ਚੋਂ ਮਿਲੇ ਹਨ। ਜੇ ਕੁਲ ਇਨਫੈਕਟਿਡਾਂ ਦੇ ਲਿਹਾਜ਼ ਨਾਲ ਦੇਖੀਏ ਤਾਂ ਇਨ੍ਹਾਂ ਚਾਰ ਸੂਬਿਆਂ 'ਚ 65 ਤੋਂ ਜ਼ਿਆਦਾ ਮਾਮਲੇ ਹਨ।

ਬੰਗਾਲ 

ਬੰਗਾਲ 'ਚ ਕੋਰੋਨਾ ਨਾਲ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਹੁਣ ਤਕ 99 ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ। ਸ਼ਨਿਚਰਵਾਰ ਨੂੰ 108 ਪਾਜ਼ੇਟਿਵ ਕੇਸ ਮਿਲੇ ਹਨ ਤੇ ਇਨਫੈਕਟਿਡਾਂ ਦੀ ਗਿਣਤੀ 1,786 ਹੋ ਗਈ ਹੈ। ਓਡੀਸ਼ਾ 'ਚ ਵੀ 24 ਨਵੇਂ ਮਾਮਲੇ ਹਨ ਤੇ ਅੰਕੜਾ 294 'ਤੇ ਪੁੱਜ ਗਿਆ ਹੈ।

ਆਂਧਰ ਪ੍ਰਦੇਸ਼ ਤੇ ਕਰਟਨਾਕ 'ਚ ਵੀ ਵਧੇ ਕੇਸ

ਆਂਧਰ ਪ੍ਰਦੇਸ਼ ਤੇ ਕਰਨਾਟਕ 'ਚ ਵੀ ਮਾਮਲੇ ਵਧ ਰਹੇ ਹਨ ਪਰ ਸਥਿਤੀ ਕਾਬੂ 'ਚ ਨਜ਼ਰ ਆ ਰਹੀ ਹੈ। ਆਂਧਰ ਪ੍ਰਦੇਸ਼ 'ਚ 43 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦੀ ਗਿਣਤੀ 1,930 ਹੋ ਗਈ ਹੈ, ਜਦਕਿ 41 ਨਵੇਂ ਕੇਸਾਂ ਨਾਲ ਕਰਨਾਟਕ 'ਚ 794 ਇਨਫੈਕਟਿਡ ਹੋ ਗਏ ਹਨ। ਕੇਰਲ 'ਚ ਵੀ ਜ਼ਰੂਰ ਮਾਮਲੇ ਰੁਕ ਗਏ ਹਨ। ਸਿਰਫ ਦੋ ਨਵੇਂ ਮਾਮਲੇ ਮਿਲੇ ਤੇ ਇਨਫੈਕਟਿਡਾਂ ਦੀ ਗਿਣਤੀ 505 ਹੋ ਗਈ ਹੈ।

ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਵੀ ਸਥਿਤੀ ਖਰਾਬ

 ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਵੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਨਵੇਂ ਮਾਮਲਿਆਂ 'ਚ ਕਮੀ ਨਹੀਂ ਆ ਰਹੀ ਹੈ। ਮੱਧ ਪ੍ਰਦੇਸ਼ 'ਚ ਹੋਰ 53 ਨਵੇਂ ਮਰੀਜ਼ ਮਿਲੇ ਹਨ ਤੇ ਇਨਫੈਕਟਿਡਾਂ ਦੀ ਗਿਣਤੀ 3,408 ਹੋ ਗਈ ਹੈ, ਜਦਕਿ 76 ਨਵੇਂ ਕੇਸ ਨਾਲ ਰਾਜਸਥਾਨ 'ਚ ਵੀ ਮਰੀਜ਼ਾਂ ਦਾ ਅੰਕੜਾ 3,665 'ਤੇ ਪੁੱਜ ਗਿਆ ਹੈ।

ਪੰਜਾਬ ਅਤੇ ਚੰਡੀਗੜ੍ਹ 

ਇਸੇ ਤਰ੍ਹਾਂ ਪੰਜਾਬ 'ਚ 28, ਚੰਡੀਗੜ੍ਹ 'ਚ 20 ਤੇ ਜੰਮੂ-ਕਸ਼ਮੀਰ 'ਚ 13 ਨਵੇਂ ਕੇਸ ਮਿਲੇ ਹਨ ਤੇ ਇਨ੍ਹਾਂ ਸੂਬਿਆਂ 'ਚ ਇਨਫੈਕਟਿਡਾਂ ਦੀ ਗਿਣਤੀ ਕ੍ਰਮਵਾਰ 1,779, 168 ਤੇ 836 ਹੋ ਗਈ ਹੈ।