You are here

ਪੰਜਾਬ ਅੰਦਰ 108 ਥਾਂਵਾਂ ਤੇ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਮੋਰਚੇ ਨੂੰ ਅੱਜ ਹੋਇਆ ਇੱਕ ਸਾਲ  

ਜਗਰਾਉਂ ਰੇਲਵੇ ਪਾਰਕ ਚ ਇਕ ਸਾਲ ਤੋਂ ਲਗਾਤਾਰ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ  ਹਰ ਰੋਜ਼ ਭਰਦੇ ਹਨ ਚੌਕੀ ਅਤੇ ਕਰਦੇ ਹਨ ਮੋਦੀ ਸਰਕਾਰ ਦਾ ਪਿੱਟ ਸਿਆਪਾ  

ਜਗਰਾਉਂ 30 ਸਤੰਬਰ (ਜਸਮੇਲ ਗ਼ਾਲਿਬ ) ਅੱਜ ਪੰਜਾਬ ਚ 108 ਥਾਵਾਂ ਤੇ ਚੱਲ ਰਹੇ  ਕਿਸਾਨ ਮੋਰਚਿਆਂ ਦਾ  ਇਕ ਸਾਲ ਪੂਰਾ ਹੋ ਗਿਆ।ਸਥਾਨਕ ਰੇਲ ਪਾਰਕ ਜਗਰਾਓ ਚ ਚੱਲ ਰਹੇ ਕਿਸਾਨ ਮੋਰਚੇ ਦੇ ਇਕ ਸਾਲ ਪੂਰਾ ਹੋਣ ਤੇ ਧਰਨਾਕਾਰੀਆਂ ਨੇ ਸੰਘਰਸ਼ ਦੇ ਸਫਲਤਾ ਨਾਲ  ਨਿਰੰਤਰ ਚੱਲਣ  ਤੇ ਇਕ ਦੂਜੇ ਨੂੰ ਮੁਬਾਰਕਬਾਦ ਦਿੱਤੀ। ਇਸ ਸਮੇਂ ਸਰਬਜੀਤ ਸਿੰਘ ਰੂਮੀ ਦੀ ਅਗਵਾਈ ਚ ਚਲੇ ਇਸ ਧਰਨੇ ਚ ਬੋਲਦਿਆਂ ਕਿਸਾਨ ਆਗੂ ਦਰਸ਼ਨ ਸਿੰਘ ਗਾਲਬ, ਕੁਲਵਿੰਦਰ ਸਿੰਘ ਢੋਲਣ,ਹਰਭਜਨ ਸਿੰਘ ਦੌਧਰ ਨੇ ਮੋਜੂਦਾ ਸਿਆਸੀ ਹਾਲਤ ਚ ਦਖਲਅੰਦਾਜ਼ੀ ਕਿਵੇਂ ਹੋਵੇ ਦੇ ਮੁੱਦੇ ਤੇ ਖੁਲ ਕੇ ਵਿਚਾਰ ਚਰਚਾ ਕੀਤੀ। ਧਰਨਾਕਾਰੀਆਂ ਵਲੋਂ ਪਿਛਲੇ ਸਮੇਂ ਚ  ਵਖ ਵਖ ਸਮਿਆਂ ਤੇ ਕੀ ਕਿਸਾਨ ਜਥੇਬੰਦੀਆਂ ਚੋਣਾਂ ਚ ਹਿੱਸਾ ਲੈਣ।ਜਾਂ ਨਾ ਵਿਸ਼ੇ ਤੇ ਬਹਿਸ ਭਖਦੀ ਰਹੀ ਹੈ। ਇਸ ਮਸਲੇ ਤੇ ਚਰਚਾ ਕਰਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਇਸ ਸਮੇਂ ਸਭ ਤੋ ਪਹਿਲਾਂ ਸਾਡੀ ਕਿਸਾਨ ਲਹਿਰ ਦਾ ਮੁੱਦਾ ਕਾਲੇ ਕਾਨੂੰਨ ਰੱਦ ਕਰਾਉਣ ਦਾ ਹੈ।ਚੋਣਾਂ ਦੇ ਮਸਲੇ ਚ ਉਲਝਣ ਤੇ ਕਿਸਾਨ ਏਕਤਾ ਨੂੰ ਹਰਜਾ ਹੋਵੇਗਾ।ਉਨਾਂ ਕਿਹਾ ਕਿ ਚੋਣਾਂ ਚ ਹਿੱਸਾ ਲੈਣਾ ਇਕ ਟੇਢੀ ਖੀਰ ਹੈ। ਇਸ ਸਮੇਂ ਬੋਲਦਿਆਂ ਜਿਲਾ   ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਅਮਿਤ ਸ਼ਾਹ ਅਮਰਿੰਦਰ ਦੀ ਮੁਲਾਕਾਤ ਪੂੰਜੀਵਾਦੀ ਲੁਟੇਰੀ ਸਿਆਸਤ ਦੀ ਇਕ ਹੋਰ ਸ਼ਰਮਨਾਕ ਵਾਰਦਾਤ ਹੈ। ਸੱਤਾ ਤੇ ਕਬਜੇ ਲਈ ਸਾਰੇ ਅਸੂਲਾਂ ਨੂੰ ਢੱਠੇ ਖੂਹ ਚ ਸੁਟਣਾ ਭਾਰਤੀ ਸਿਆਸਤ ਦਾ ਕਲਚਰ ਬਣ ਚੁੱਕਾ ਹੈ। ਇਸ ਸਮੇਂ ਅਵਤਾਰ ਸਿੰਘ ਰਸੂਲਪੁਰ, ਨਿਰਮਲ ਸਿੰਘ ਭਮਾਲ, ਜਸਵਿੰਦਰ ਸਿੰਘ ਕਾਕਾ, ਮਦਨ ਸਿੰਘ ਆਦਿ ਹਾਜਰ ਸਨ।