ਜਗਰਾਉਂ,(ਅਮਿਤ ਖੰਨਾ, ਪੱਪੂ )ਪੁਲਿਸ ਨੇ ਨਸ਼ਾ ਤੱਸਕਰੀ ਚ ਜੇਲ• ਬੈਠੇ ਪਰਿਵਾਰ ਦੇ ਨੌਜਵਾਨ ਨੂੰ ਚੋਰੀ ਦੇ 9 ਮੋਬਾਈਲਾਂ ਸਮੇਤ ਗਿ੍ਫਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਦਲਜੀਤ ਸਿੰਘ ਖੱਖ ਨੇ ਦੱਸਿਆ ਜ਼ਿਲ•ਾ ਮੁਖੀ ਗੁਰਦਿਆਲ ਸਿੰਘ ਦੇ ਨਿਰਦੇਸ਼ਾਂ ਤੇ ਨਸ਼ਿਆਂ ਤੇ ਮਾੜੇ ਅਨੁਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਅਮਰਜੀਤ ਸਿੰਘ ਦੀ ਅਗਵਾਈ ਚ ਏਐੱਸਆਈ ਦਰਸ਼ਨ ਸਿੰਘ ਤੇ ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ ਕਿ ਮੁਹੱਲਾ ਮਾਈ ਜੀਨਾ ਵਾਸੀ ਨੌਜਵਾਨ ਜਿਸ ਦਾ ਪਰਿਵਾਰ ਨਸ਼ਾ ਤੱਸਕਰੀ ਚ ਸ਼ਾਮਲ ਹੈ ਤੇ ਕਈ ਮੈਂਬਰ ਜ਼ੇਲ• ਚ ਹਨ, ਉਹ ਖੁਦ ਵੀ ਮੋਬਾਈਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਆ ਰਿਹਾ ਹੈ, ਜਿਸ ਤੇ ਪੁਲਿਸ ਨੇ ਗੁਰਵਿੰਦਰ ਸਿੰਘ ਉਰਫ ਗੋਲੂ ਵਾਸੀ ਮਾਈ ਜੀਨਾ ਨੂੰ ਚੋਰੀ ਦੇ 9 ਮੋਬਾਈਲਾਂ ਸਮੇਤ ਗਿ੍ਫਤਾਰ ਕੀਤਾ। ਗੋਲੂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ।
- ਦਾਦੀ ਗੋਲੀਆਂ ਤੇ ਪੋਤਾ ਮੋਬਾਈਲਾਂ ਸਮੇਤ ਕਾਬੂ
ਜਗਰਾਓਂ ਪੁਲਿਸ ਨੇ ਇੱਕੋ ਦਿਨ ਦਾਦੀ, ਪੋਤਾ ਨੂੰ ਵੱਖੋ ਵੱਖਰੀਆਂ ਵਾਰਦਾਤਾਂ ਚ ਗਿ੍ਫਤਾਰ ਕੀਤਾ। ਪੁਲਿਸ ਅਨੁਸਾਰ ਗੁਰਵਿੰਦਰ ਸਿੰਘ ਉਰਫ ਗੋਲੂ ਨੂੰ ਜਿੱਥੇ ਚੋਰੀ ਦੇ 9 ਮੋਬਾਈਲਾਂ ਸਮੇਤ ਕਾਬੂ ਕੀਤਾ, ਉਥੇ ਉਸ ਦੀ ਦਾਦੀ ਸੁਖਦੇਵ ਕੌਰ ਨੂੰ 200 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਇਕੋ ਦਿਨ ਦੋਵਾਂ ਦੀ ਗਿ੍ਫਤਾਰੀ ਦੌਰਾਨ ਥਾਣਾ ਸਿਟੀ ਵਿਖੇ ਵੱਖੋ ਵੱਖਰੇ ਮੁਕੱਦਮੇ ਦਰਜ ਕੀਤੇ ਗਏ।