ਜਗਰਾਓਂ 21 ਸਤੰਬਰ (ਅਮਿਤ ਖੰਨਾ): ਪਿੰਡ ਕਾਉਂਕੇ ਕਲਾਂ ਦੇ ਹੀਰਾ ਹਸਪਤਾਲ ਦੇ ਸਹਿਯੋਗ ਨਾਲ ਐਤਵਾਰ ਲਾਵਾਰਿਸ ਗਊਆਂ ਦੇ ਰੇਡੀਅਮ ਬੈਲਟਾਂ ਲਾਈਆਂ ਗਈਆਂ। ਇਸ ਮੌਕੇ ਹਸਪਤਾਲ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਸੜਕਾਂ ਤੇ ਘੁੰਮ ਰਹੀਆਂ ਲਾਵਾਰਿਸ ਗਊਆਂ ਦੇ ਰੇਡੀਅਮ ਬੈਲਟਾਂ ਲਾਈਆਂ ਗਈਆਂ ਤਾਂ ਜੋ ਰਾਤ ਸਮੇਂ ਗਊਆਂ ਕਾਰਨ ਕੋਈ ਹਾਦਸਾ ਨਾ ਵਾਪਰ ਸਕੇ।ਉਨ•ਾਂ ਦੱਸਿਆ ਹੀਰਾ ਐਨੀਮਲਜ ਹਸਪਤਾਲ ਵਿਖੇ ਜਿੱਥੇ ਬੇਸਹਾਰਾ ਜ਼ਖ਼ਮੀ ਗਊਆਂ ਸਮੇਤ ਜੀਵਾਂ ਦਾ ਨਿਸ਼ਕਾਮ ਇਲਾਜ ਕੀਤਾ ਜਾਂਦਾ ਹੈ ਉੱਥੇ ਲਾਵਾਰਿਸ ਫਿਰ ਰਹੀਆਂ ਗਊਆਂ, ਬੈਲਾਂ ਤੇ ਹੋਰਨਾਂ ਜੀਆਂ ਦੀ ਸੁਰੱਖਿਆ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਉਨ•ਾਂ ਦੱਸਿਆ ਹੀਰਾ ਐਨੀਮਲਜ ਹਸਪਤਾਲ ਵਿਖੇ ਦਾਨੀ ਤੇ ਸਹਿਯੋਗੀ ਵੀਰਾਂ ਦੇ ਸਹਿਯੋਗ ਨਾਲ ਹੀ ਜ਼ਖਮੀ ਗਊਆਂ ਤੇ ਜੀਵਾਂ ਦਾ ਨਿਸ਼ਕਾਮ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਟ੍ਰੈਿਫ਼ਕ ਇੰਸਪੈਕਟਰ ਸਤਪਾਲ ਸਿੰਘ ਮੱਲ•ੀ, ਏਐੱਸਆਈ ਬ•ਮ ਦਾਸ, ਮਹਿੰਦਰ ਕੁਮਾਰ, ਰਾਜ ਕੁਮਾਰ, ਬੂਟਾ ਸਿੰਘ, ਕਾਕਾ ਪੰਡਿਤ ਸੇਵਾਦਾਰ, ਦਵਿੰਦਰ ਸਿੰਘ ਿਢੱਲੋਂ, ਸੁਖਪਾਲ ਸਿੰਘ ਦੇਹੜਕਾ, ਸਤਪਾਲ ਸਿੰਘ ਕਾਉਂਕੇ ਆਦਿ ਹਾਜ਼ਰ ਸਨ।