ਹਰਡਸਫੀਲਡ , 11 ਸਤੰਬਰ (ਜਨ ਸ਼ਕਤੀ ਬਿਊਰੋ ) ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅੱਜ ਹੈੱਡਜ਼ਫੀਲਡ ਵਿਖੇ ਸਾਰਾਗਡ਼੍ਹੀ ਦੇ ਸ਼ਹੀਦ ਸੋਲਜਰ ਦੇ ਬੁੱਤ ਫੁੱਲ ਮਾਲਾਵਾਂ ਭੇਟ ਕਰਦੇ ਹੋਇ ਸਲਾਮੀ ਦਿੱਤੀ ਗਈ । ਇਸ ਸਮੇਂ ਮੇਜਰ ਸਟੀਵਨ ਆਮਤੇਜ , ਜੈਕੀ ਮੌਰਿਸ , ਮਨਜੀਤ ਸਿੰਘ ਕੰਗ ਪ੍ਰਾਜੈਕਟ ਫਾਊਂਡਰ, ਕੁਲਵਿੰਦਰ ਸਿੰਘ ਭੁੱਲਰ ਚੇਅਰਮੈਨ ,ਜਗਜੀਤ ਸਿੰਘ ਸੋਢੀ, ਜਗਦੀਸ਼ ਸਿੰਘ ਭੁੱਲਰ, ਕੁਲਦੀਪ ਸਿੰਘ ਬਰਾੜ ,ਗੁਰਦੀਪ ਸਿੰਘ ਵੱਲੋਂ ਅੱਜ ਉਚੇਚੇ ਤੌਰ ਤੇ ਗ੍ਰੀਨਹੈੱਡ ਪਾਰਕ ਹਡਰਜ਼ਫੀਲਡ ਯੂਕੇ ਵਿੱਚ ਇਕੱਠੇ ਹੋਏ 21 ਸਿੱਖਾਂ ਦੀ ਯਾਦ ਵਿੱਚ ਜੋ 104 ਸਾਲ ਪਹਿਲਾਂ 1200 ਅਫਗਾਨਿਸਤਾਨੀ ਵਿਰੁੱਧ ਸਾਰਾਗੜ੍ਹੀ ਦੀ ਬਹਾਦਰੀ ਨਾਲ ਲੜਾਈ ਦੇ ਸ਼ਹੀਦਾਂ ਨੂੰ ਸਲਾਮੀ ਦਿੰਦੇ ਹੋਏ ਸੰਸਾਰ ਭਰ ਦੇ ਵਿੱਚ ਇਸ ਵਿਲੱਖਣ ਸਾਕੇ ਦੇ ਉਸ ਸਮੇਂ ਨੂੰ ਯਾਦ ਕੀਤਾ ਗਿਆ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਮਨਜੀਤ ਸਿੰਘ ਕੰਗ ਨੇ ਦੱਸਿਆ ਦੋ ਸਾਲ ਪਹਿਲਾਂ ਸਾਡੇ ਸਾਰਿਆਂ ਦੀ ਟੀਮ ਨੇ ਬਹੁਤ ਜੱਦੋ ਜਹਿਦ ਦੀ ਕੋਸ਼ਿਸ਼ਾਂ ਕਰਕੇ ਸ਼ਹੀਦ ਸੋਲਜਰ ਦਾ ਯਾਦਗਾਰੀ ਬੁੱਤ ਗਰੀਨਹੈੱਡ ਪਾਰਕ ਹੈੱਡਸਫੀਲਡ ਵਿਖੇ ਲਾਇਆ ਗਿਆ ਉਹ ਸਾਨੂੰ ਅਤੇ ਸਾਡੇ ਨੌਜਵਾਨਾਂ ਨੂੰ ਸਿੱਖ ਕੌਮ ਨੂੰ ਵਿਰਸੇ ਵਿੱਚ ਮਿਲੀਆਂ ਸ਼ਹੀਦੀਆਂ ਤੇ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਰਹੇਗਾ । ਇਸ ਸਮੇਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਮੇਜਰ ਸਟੀਵਨ ਅਮਿਤੇਜ ਨੇ ਆਖਿਆ ਬ੍ਰਿਟਿਸ਼ ਆਰਮੀ ਵਿਚ ਸਿੱਖ ਸੋਲਜਰਜ਼ ਦੀ ਸ਼ਹਾਦਤ ਨੂੰ ਕਦੇ ਵੀ ਵੱਖ ਨਹੀਂ ਕੀਤਾ ਜਾ ਸਕਦਾ ਅਸੀਂ ਉਨ੍ਹਾਂ ਨੂੰ ਹਰ ਵਕਤ ਯਾਦ ਕਰਦੇ ਰਹਾਂਗੇ ।