You are here

ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਵਿੱਚ ਭਾਰਤ ਸਰਕਾਰ ਵੱਲੋਂ ਅਟਲ ਲੈਬੋਰਟਰੀ ਖੋਲਣ ਦਾ ਟੀਚਾ ਮਿਥਿਆ ਗਿਆ

ਜਗਰਾਓਂ  8 ਸਤੰਬਰ (ਅਮਿਤ ਖੰਨਾ): ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੇ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਕੂਲਾਂ ਵਿੱਚ ਅਟਲ ਲੈਬੋਰਟਰੀ ਖੋਲਣ ਦਾ ਟੀਚਾ ਮਿਥਿਆ ਗਿਆ ਸੀ। ਜਿਸ ਅਧੀਨ ਸਮੁੱਚੇ ਭਾਰਤ ਦੇ ਕਈ ਸਕੂਲਾਂ ਨੇ ਆਪਣਾ ਨਾਮ ਪੇਸ਼ ਕੀਤਾ। ਪੂਰੇ ਜਗਰਾਉਂ ਵਿਚੋਂ ਕੇਵਲ ਇੱਕ ਹੀ ਸਕੂਲ ਡੀ.ਏ.ਵੀ ਸੈਂਟੇਨਰੀ ਪਬਲਿਕ ਸਕੂਲ, ਜਗਰਾਉਂ  ਨੂੰ ਸਰਕਾਰੀ ਗਰਾਂਟ ਲਈ ਚੁਣਿਆ ਗਿਆ। ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਇਹ ਸੱਚਮੁੱਚ ਹੀ ਬੜੇ ਗੌਰਵ ਦੀ ਗੱਲ ਹੈ ਕਿ ਭਾਰਤ ਸਰਕਾਰ ਤਕਨਾਲੋਜੀ ਅਤੇ ਸਿੱਖਿਆ ਦੇ ਖੇਤਰ ਵਿੱਚ ਲੋੜੀਂਦੇ ਯਤਨ ਕਰ  ਕੇ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕ ਰਹੀ ਹੈ। ਇਸ ਲੈਬੋਰਟਰੀ ਦਾ ਅਸਲ ਮੰਤਵ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਜੋੜ ਕੇ ਉਨ•ਾਂ ਦੀ ਸੋਚਣ ਸ਼ਕਤੀ ਨੂੰ ਕਾਮਯਾਬੀ ਪ੍ਰਦਾਨ ਕਰਨਾ ਹੈ। ਵਿਦਿਆਰਥੀਆਂ ਨੂੰ ਮਾਨਸਿਕਤਾ ਡਿਜ਼ਾਇਨ ਕਰਨ ਦੇ ਮੌਕੇ ਪ੍ਰਦਾਨ ਕਰਕੇ ਉਹਨਾਂ ਵਿੱਚ ਸਮੱਸਿਆ ਸੁਲਝਾਣ ਅਤੇ ਅਣੁਕੂਲੀ ਸਿੱਖਿਆ ਦਾ ਲਾਭ ਉਠਾਉਣ ਦੇ ਯੋਗ ਬਣਾਉਣਾ ਹੈ। ਇਸ ਯੋਜਨਾ ਅਧੀਨ ਸਕੂਲ ਵਿੱਚ ਵਰਕਸ਼ਾਪਾਂ ਅਤੇ ਪ੍ਰਦਰਸ਼ਨੀਆਂ ਲਗਾ ਕੇ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਪ੍ਰਦਾਨ ਕੀਤੇ ਜਾਣਗੇ ਜਿਨ•ਾਂ ਨਾਲ ਉਹ ਭਵਿੱਖ ਵਿਚ ਇਕ ਕਾਬਲ ਟੈਕਨਾਲੋਜੀ ਮਾਹਰ ਅਤੇ ਇੰਜੀਨੀਅਰ ਬਣ ਸਕਣ ਅਜਿਹੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸਾਹਿਬ ਨੇ ਅਧਿਆਪਕ ਵਰਗ ਦਾ ਧੰਨਵਾਦ ਕੀਤਾ ਜਿਹਨਾਂ ਦੀਆਂ ਮਿਹਨਤਾਂ ਸਦਕਾ ਇਹ ਕਾਰਜ ਸੰਭਵ ਹੋਇਆ ਸਾਰੇ ਅਧਿਆਪਕਾਂ ਅਤੇ ਹਾਜ਼ਰ ਮੈਂਬਰਾਂ ਨੇ ਇਸ ਮੌਕੇ ਪ੍ਰਿੰਸੀਪਲ ਸਾਹਿਬ ਨੂੰ ਵਧਾਈ ਦਿੱਤੀ।