You are here

ਖ਼ਾਲਸਾ ਪਰਿਵਾਰ ਵੱਲੋਂ ਅਧਿਆਪਕ ਤੇ ਵਿੱਦਿਅਕ ਸ਼ਖ਼ਸੀਅਤਾਂ ਸਨਮਾਨਤ 

ਗਿਆਨਵਾਨ ਅਧਿਆਪਕ ਹੀ ਗਿਆਨ ਵੰਡ ਸਕਦੈ: ਪ੍ਰੋ ਜੱਸਲ / ਹੇਰਾਂ 
 ਜਗਰਾਓਂ 6 ਸਤੰਬਰ (ਅਮਿਤ ਖੰਨਾ): ਜਦੋਂ ਤੋਂ ਜਗਰਾਉਂ ਵਿੱਚ ਖ਼ਾਲਸਾ ਪਰਿਵਾਰ ਹੋਂਦ ਵਿੱਚ ਆਇਆ ਉਦੋਂ ਤੋਂ ਹੀ ਸਿੱਖੀ ਦੇ ਪ੍ਰਚਾਰ ਪਸਾਰ ਵਿੱਚ ਜੁਟਿਆ ਹੋਇਆ ਹੈ। ਪਿਛਲੇ ਕਈ ਸਾਲਾਂ ਤੋਂ ਹਰ ਸਾਲ ਪੰਜ ਸਤੰਬਰ ਨੂੰ ਅਧਿਆਪਕ ਦਿਵਸ ਨੂੰ ਸਮਰਪਤ ਅੰਮ੍ਰਿਤਧਾਰੀ ਅਧਿਆਪਕਾਂ ਨੂੰ ਸਨਮਾਨਤ ਕਰਨ ਦੀ ਪਿਰਤ ਨੂੰ ਹਰ ਸਾਲ ਨਿਭਾਇਆ ਜਾ ਰਿਹਾ ਹੈ। ਇਸੇ ਲਡ਼ੀ ਨੂੰ ਜਾਰੀ ਰੱਖਦਿਆਂ ਅੱਜ ਅਧਿਆਪਕ ਦਿਵਸ ਨੂੰ ਸਮਰਪਤ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਲੰਗਰ ਹਾਲ ਵਿਚ 5 ਅੰਮ੍ਰਿਤਧਾਰੀ ਅਧਿਆਪਕਾ ਜਿਨ੍ਹਾਂ ਨੇ ਵਿੱਦਿਅਕ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ, ਉੱਥੇ ਵਿਦਿਆਰਥੀਆਂ ਨੂੰ ਧਾਰਮਿਕਤਾ ਦਾ ਵੀ ਪਾਠ ਪੜ੍ਹਾਇਆ ਹੈ ਨੂੰ ਸਨਮਾਨਤ ਕੀਤਾ ਗਿਆ ਅਤੇ ਇਸ ਮੌਕੇ ਇਕ ਵਿੱਦਿਅਕ ਖੇਤਰ ਦੀ ਅਹਿਮ ਸ਼ਖ਼ਸੀਅਤ ਸ੍ਰੀ ਲਖਵੀਰ ਸਿੰਘ ਸਮਰਾ ਡੀ.ਈ.ਓ ( ਲੁਧਿਆਣਾ) ਨੂੰ ਵੀ ਸਨਮਾਨਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ 'ਦੇਹ ਸਿਵਾ ਬਰੁ ਮੋਹਿ ਇਹੈ' ਸ਼ਬਦ ਨਾਲ ਹੋਈ। ਉਪਰੰਤ ਇਕ ਬੱਚੀ ਸੱਚਪ੍ਰੀਤ ਕੌਰ ਨੇ ਕਵਿਤਾ ਪੜ੍ਹੀ। ਇਸ ਮੌਕੇ ਖਾਲਸਾ ਪਰਿਵਾਰ ਦੇ ਸਰਪ੍ਰਸਤ ਜਸਪਾਲ ਸਿੰਘ ਹੇਰਾਂ ਨੇ ਆਖਿਆ ਕਿ ਅਧਿਆਪਕ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ ਗੁਰੂ ਦਾ ਮਤਲਬ ਗੁਰ ਦੇਣਾ, ਗਿਆਨ ਦੇਣਾ, ਅਗਵਾਈ ਦੇਣਾ ਹੁੰਦਾ ਹੈ ਤੇ ਗਿਆਨ ਉਹ ਹੀ ਵੰਡ ਸਕਦਾ ਹੈ ਜਿਸ ਕੋਲ ਗਿਆਨ ਹੋਵੇਗਾ। ਮਨੁੱਖ ਹਮੇਸ਼ਾਂ ਭਰੇ ਭਾਂਡੇ ਕੋਲ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਾਸ ਬੁੱਧੀਜੀਵੀਆਂ ਦੀ ਕਮੀ ਹੋਣ ਕਰਕੇ ਹੀ ਕੌਮ ਵਿੱਚ ਗਿਰਾਵਟ ਆ ਰਹੀ ਹੈ, ਉਨ੍ਹਾਂ ਯਹੂਦੀਆਂ ਦੀ ਉਦਾਹਰਣ ਦਿੰਦਿਆਂ ਆਖਿਆ ਕਿ ਇਕ ਸਮਾਂ ਸੀ ਕਿ ਹਿਟਲਰ ਨੇ ਇੱਕੋ ਸਮੇਂ ਦੋ ਲੱਖ ਯਹੂਦੀਆਂ ਨੂੰ ਕਤਲ ਕਰ ਦਿੱਤਾ ਸੀ ਪਰ ਪੜ੍ਹਾਈ ਦੇ ਬਲ-ਬੂਤੇ ਤੇ ਯਹੂਦੀ ਫਿਰ ਸੰਸਾਰ ਦੇ ਨਕਸ਼ੇ ਤੇ ਚਮਕ ਰਹੇ ਹਨ। ਕਿਉਂਕਿ ਉਨ੍ਹਾਂ ਪਾਸ ਪੜ੍ਹੇ ਲਿਖੇ ਬੁੱਧੀਜੀਵੀ ਹਨ। ਪ੍ਰੋ ਕਰਮ ਸਿੰਘ ਸੰਧੂ ਨੇ ਆਖਿਆ ਕਿ ਅਧਿਆਪਕ ਉਹ ਬਲਦਾ ਦੀਵਾ ਹੈ ਜੋ ਆਪ ਬਲ ਕੇ ਦੂਜਿਆਂ ਨੂੰ ਰੌਸ਼ਨੀ ਦਿੰਦਾ ਹੈ। ਪ੍ਰੋ ਮਹਿੰਦਰ ਸਿੰਘ ਜੱਸਲ ਨੇ ਸੰਬੋਧਨ ਹੁੰਦਿਆਂ ਆਖਿਆ ਕਿ ਅਧਿਆਪਕ ਦਾ ਰੁਤਬਾ ਗੁਰੂ ਦੇ ਬਰਾਬਰ ਹੈ ਕਿਉਂਕਿ ਪੁਰਾਤਨ ਰਵਾਇਤ ਹੈ ਕਿ ਅਧਿਆਪਕ ਨੂੰ ਵਿਦਿਆਰਥੀ ਗੁਰੂ ਮੰਨ ਕੇ ਮੱਥਾ ਟੇਕਦਾ ਹੈ। ਪ੍ਰਿੰਸੀਪਲ ਸੁਖਜੀਤ ਸਿੰਘ ਨੇ ਵੀ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਇਸ ਮੌਕੇ ਪੰਜ ਅੰਮ੍ਰਿਤਧਾਰੀ ਅਧਿਆਪਕਾ ਸੰਦੀਪ ਸਿੰਘ ਸਰਕਾਰੀ ਹਾਈ ਸਕੂਲ ਢੋਲਣ, ਓਪੇਂਦਰ ਸਿੰਘ ਹੇਰਾਂ, ਗਗਨਦੀਪ ਕੌਰ ਗੁਰੂ ਨਾਨਕ ਬਾਲ ਵਿਕਾਸ ਕੇਂਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ, ਗੁਰਪਰੀਤ ਕੌਰ ਹੈੱਡ ਟੀਚਰ ਗੌਰਮਿੰਟ ਪ੍ਰਾਇਮਰੀ ਸਕੂਲ ਕੋਠੇ ਹਰੀ ਸਿੰਘ, ਜਸਪ੍ਰੀਤ ਸਿੰਘ, ਸੰਦੀਪ ਸਿੰਘ ਵਿੱਦਿਅਕ ਸਹਾਇਕ ਸੇਵਾਵਾਂ ਪਿੰਡ ਹੇਰਾਂ ਅਤੇ ਵਿੱਦਿਅਕ ਖੇਤਰ ਵਿੱਚ ਅਹਿਮ ਸਥਾਨ ਹਾਸਲ ਕਰਨ ਵਾਲੇ ਜਿਲਾਂ ਲੁਧਿਆਣੇ ਦੇ ਡੀ ਈ ਓ ਲਖਵੀਰ ਸਿੰਘ ਸਮਰਾ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਸਟੇਜ ਦੀ ਜ਼ਿੰਮੇਵਾਰੀ ਖ਼ਾਲਸਾ ਪਰਿਵਾਰ ਦੇ ਕੋ ਆਰਡੀਨੇਟਰ ਪ੍ਰਤਾਪ ਸਿੰਘ ਨੇ ਨਿਭਾਈ ਅਤੇ ਧੰਨਵਾਦ ਗੁਰਪ੍ਰੀਤ ਸਿੰਘ ਭੱਜਨਗਡ਼੍ਹ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਖਾਲਸਾ ਪਰਿਵਾਰ ਹਰ ਸਾਲ ਖ਼ਾਲਸੇ ਦਾ ਜਨਮ ਦਿਹਾੜਾ ਵਿਸਾਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ, ਅਧਿਆਪਕ ਦਿਵਸ ਨੂੰ ਸਮਰਪਤ ਸਮਾਗਮ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਕਿ ਸਿੱਖੀ ਦੀ ਨਵੀਂ ਪਨੀਰੀ ਆਪਣੇ ਵਿਰਸੇ ਤੋਂ ਵਾਕਫ ਹੋ ਸਕੇ। ਇਸ ਮੌਕੇ ਸਾਬਕਾ ਵਿਧਾਇਕ ਸਰਦਾਰ ਭਾਗ ਸਿੰਘ ਮੱਲ੍ਹਾ, ਸਾਬਕਾ ਡੀ ਈ ਓ ਕੁਲਵੰਤ ਸਿੰਘ, ਪ੍ਰੋ ਕਰਮ ਸਿੰਘ ਸੰਧੂ, ਪ੍ਰਿੰਸੀਪਲ ਸੁਖਜੀਤ ਸਿੰਘ, ਮਾਸਟਰ ਸਤਨਾਮ ਸਿੰਘ ਅਤੇ ਖ਼ਾਲਸਾ ਪਰਿਵਾਰ ਦੇ ਮੈਂਬਰਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਹਰਵਿੰਦਰ ਸਿੰਘ ਚਾਵਲਾ, ਦੀਪਇੰਦਰ ਸਿੰਘ ਭੰਡਾਰੀ, ਪ੍ਰੋ ਮਹਿੰਦਰ ਸਿੰਘ ਜੱਸਲ, ਬਲਵਿੰਦਰ ਸਿੰਘ ਮੱਕੜ, ਚਰਨਜੀਤ ਸਿੰਘ ਚੀਨੂੰ, ਅਮਰੀਕ ਸਿੰਘ ਜਨਤਾ ਮੋਟਰ, ਤਰਲੋਕ ਸਿੰਘ ਸਡਾਨਾ, ਪ੍ਰਿਥਵੀ ਪਾਲ ਸਿੰਘ ਚੱਢਾ, ਰਿੱਕੀ ਚਾਵਲਾ ਤੇ ਇਕਬਾਲ ਸਿੰਘ ਨਾਗੀ ਆਦਿ ਹਾਜ਼ਰ ਸਨ।