ਜਗਰਾਉਂ (ਅਮਿਤ ਖੰਨਾ ) ਸਵਰਗਵਾਸੀ ਸੁਸ਼ੀਲ ਜੈਨ ਪੁੱਤਰ ਸਵਰਗਵਾਸੀ ਦਿਆ ਚੰਦ ਜੈਨ ਸੁਤੰਤਰਤਾ ਸੈਨਾਨੀ ਦੀ ਯਾਦ ਵਿੱਚ ਅੱਜ ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲੰਮਿਆਂ ਵਾਲੇ ਬਾਗ਼ ਨੇੜੇ ਡੀ ਏ ਵੀ ਕਾਲਜ ਜਗਰਾਓਂ ਵਿਖੇ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਕੰਵਲ ਕੱਕੜ, ਪ੍ਰਾਜੈਕਟ ਚੇਅਰਮੈਨ ਲਾਕੇਸ਼ ਟੰਡਨ, ਪੀ ਆਰ ਓ ਮਨੋਜ ਗਰਗ, ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ ਅਤੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਮਹਿਮਾਨ ਹਰਿੰਦਰਪਾਲ ਸਿੰਘ ਪਰਮਾਰ ਐੱਸ ਪੀ ਹੈੱਡਕੁਆਟਰ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੇ ਕੈਂਪ ਦਾ ਆਪਣੇ ਕਰ ਕਮਲਾਂ ਨਾਲ ਉਦਘਾਟਨ ਕਰਦਿਆਂ ਸੁਸਾਇਟੀ ਵੱਲੋਂ ਰਾਜਿੰਦਰ ਜੈਨ ਦੇ ਪਰਿਵਾਰ ਦੇ ਭਰਪੂਰ ਯੋਗਦਾਨ ਸਦਕਾ ਲਗਾਏ ਕੈਂਪ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੈਂਪ ਵਿਚ ਲੋੜਵੰਦ ਵਿਅਕਤੀਆਂ ਦੀਆਂ ਅੱਖਾਂ ਦੇ ਮੁਫਤ ਅਪਰੇਸ਼ਨ ਹੋਣ ਨਾਲ ਜੋ ਲਾਭ ਮਿਲੇਗਾ ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਰਾਜਿੰਦਰ ਜੈਨ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਮਕਸਦ ਮਾਨਵਤਾ ਦੀ ਸੇਵਾ ਹੈ ਅਤੇ ਮਾਨਵਤਾ ਦੀ ਸੇਵਾ ਲਈ ਉਹ ਅਖੀਰਲੇ ਦਮ ਤੱਕ ਹਰ ਸੰਭਵ ਯਤਨ ਕਰਦੇ ਰਹਿਣਗੇ। ਕੈਂਪ ਵਿਚ ਸ਼ੰਕਰਾ ਹਸਪਤਾਲ ਲੁਧਿਆਣਾ ਦੇ ਡਾ: ਰੁਪਿੰਦਰ ਕੌਰ, ਡਾ: ਤੇਜਿੰਦਰ, ਅੰਮਿ੍ਰਤਪਾਲ ਸਿੰਘ, ਗੁਰਮੀਤ ਸਿੰਘ, ਰਘਬੀਰ ਸਿੰਘ, ਸਾਕਸ਼ੀ ਮਲਹੋਤਰਾ, ਸੰਦੀਪ ਕੌਰ, ਰਿਪਨਦੀਪ ਕੌਰ ਤੇ ਸੁਮਨ ਯਾਦਵ ਦੀ ਟੀਮ ਨੇ 179 ਵਿਅਕਤੀਆਂ ਦੀ ਅੱਖਾਂ ਦਾ ਚੈੱਕਅਪ ਕਰਦਿਆਂ 59 ਚਿੱਟੇ ਮੋਤੀਏ ਦੇ ਮਰੀਜ਼ਾਂ ਦੀਆਂ ਚੋਣ ਕੀਤੀ ਜਿਨ੍ਹਾਂ ਦੀਆਂ ਅੱਖਾਂ ਦੇ ਅਪਰੇਸ਼ਨ ਹਸਪਤਾਲ ਵਿਖੇ ਕੀਤੇ ਜਾਣਗੇ। ਕੈਂਪ ਵਿਚ ਮਰੀਜ਼ਾਂ ਦਾ ਸ਼ੂਗਰ ਤੇ ਕੋਰੋਨਾ ਟੈੱਸਟ ਵੀ ਕੀਤਾ ਗਿਆ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਭੱਲਾ, ਸੰਜੀਵ ਚੋਪੜਾ, ਮਨੋਹਰ ਸਿੰਘ ਟੱਕਰ, ਡਾ: ਭਾਰਤ ਭੂਸ਼ਨ ਬਾਂਸਲ, ਵਿਨੋਦ ਬਾਂਸਲ, ਇਕਬਾਲ ਸਿੰਘ ਕਟਾਰੀਆ, ਮੁਕੇਸ਼ ਗੁਪਤਾ, ਪ੍ਰਵੀਨ ਮਿੱਤਲ, ਰਾਜਨ ਸਿੰਗਲਾ, ਆਰ ਕੇ ਗੋਇਲ, ਮਨੀਸ਼ ਜੈਨ, ਹਰਸ਼ਿਤ ਜੈਨ, ਪ੍ਰਸ਼ੋਤਮ ਅਗਰਵਾਲ, ਗੁਰਦਰਸ਼ਨ ਮਿੱਤਲ, ਮੋਤੀ ਸਾਗਰ, ਰਾਕੇਸ਼ ਸਿੰਗਲਾ, ਕਮਲ ਗੁਪਤਾ ਰਾਜੂ, ਮਦਨ ਲਾਲ ਅਰੋੜਾ ਆਦਿ ਹਾਜ਼ਰ ਸਨ।