ਹਿੰਦੀ ਸਿਨੇਮਾ ਵਿਚ ਅੱਜ ਬਤੌਰ ਨਿਰਮਾਤਾ ਮਾਣਮੱਤੀ ਪਹਿਚਾਣ ਸਥਾਪਿਤ ਕਰ ਚੁੱਕੇ ਹਨ, ਬੰਗਲੌਰ ਸਬੰਧਤ ਫ਼ਿਲਮ ਨਿਰਮਾਣਕਾਰ ਡਾ. ਵਿਕਾਸ ਮੋਦੀ , ਜਿੰਨ੍ਹਾਂ ਬਹੁਤ ਥੋੜੇ ਸਮੇਂ ਵਿਚ ਬਾਲੀਵੁੱਡ ਵਿਚ ਕਈ ਬੇਹਤਰੀਣ ਅਤੇ ਅਰਥ ਭਰਪੂਰ ਫ਼ਿਲਮਜ਼ ਦਰਸ਼ਕਾਂ ਦੀ ਝੋਲੀ ਪਾਉਣ ਦਾ ਸਿਹਰਾ ਹਾਸਿਲ ਕਰ ਲਿਆ ਹੈ। ਹਾਰਵਰਡ ਯੂਨੀਵਰਸਿਟੀ ਜਿਹੇ ਅੰਤਰਰਾਸ਼ਟਰੀ ਸਿੱਖਿਆ ਸੰਸਥਾਨ ਤੋਂ ਐਮ.ਬੀ.ਏ ਕਰਨ ਵਾਲੇ ਇਸ ਦੂਰਅੰਦੇਸ਼ੀ ਸੋਚ ਰੱਖਦੇ ਸਖ਼ਸ਼ ਨੂੰ ੳੁੱਘੇ ਕਾਰੋਬਾਰੀ ਅਤੇ ਫ਼ਿਲਮ ਨਿਰਮਾਤਾ ਵਜੋਂ ਆਪਣੀ ਮੌਜੂਦਾ ਪਹਿਚਾਣ ਸਥਾਪਿਤ ਕਰਨ ਲਈ ਕਾਫ਼ੀ ਮਿਹਨਤ ਅਤੇ ਜੱਦੇਜਹਿਦ ਕਰਨੀ ਪਈ , ਪਰ ਦ੍ਰਿੜ ਇਰਾਦਿਆਂ ਦੀ ਧਨੀ ਇਸ ਹੋਣਹਾਰ ਸਖ਼ਸ਼ੀਅਤ ਨੇ ਕਦੀ ਵੀ ਆਪਣੇ ਹੌਸਲੇ ਨੂੰ ਡੋਲਣ ਨਹੀਂ ਦਿੱਤਾ ਅਤੇ ਹਰ ਮੁਸ਼ਿਕਲ ਤੋਂ ਮੁਸ਼ਿਕਲ ਚੁਣੌਤੀ ਦਾ ਸਾਹਮਣਾ ਡਟ ਕੇ ਕੀਤਾ, ਜਿਸ ਦੇ ਮੱਦੇਨਜ਼ਰ ਹੀ ਅੱਜ ਗਲੈਮਰ ਅਤੇ ਕਾਰਪੋਰੇਟ ਜਗਤ ਦੋਨਾਂ ਹੀ ਖੇਤਰਾਂ ਵਿਚ ਇੰਨ੍ਹਾਂ ਦਾ ਬੋਲਬਾਲਾ ਅਤੇ ਵਜ਼ੂਦ ਸਿਖ਼ਰਾ ਛੂਹ ਰਿਹਾ ਹੈ । ਮੂਲ ਰੂਪ ਵਿਚ ਰਾਜਸਥਾਨ ਸਬੰਧਤ ਇਸ ਸਤਿਕਾਰਿਤ ਹਸਤੀ ਨਾਲ ਉਨਾਂ ਦੇ ਜੀਵਨ ਅਤੇ ਕਾਰੋਬਾਰ, ਫ਼ਿਲਮ ਕਰਿਅਰ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨ੍ਹਾਂ ਮੁੱਢਲੇ ਪੜ੍ਹਾਅ ਤੋਂ ਹੀ ਜਾਣੂ ਕਰਵਾਉਂਦਿਆਂ ਦੱਸਿਆ ਕਿ ਬਚਪਣ ਵਿਚ ਹੀ ਆਪਣੇ ਬਲਬੂਤੇ ਤੇ ਅਲਹਦਾ ਪਹਿਚਾਣ ਹਾਸਿਲ ਕਰਨ ਦਾ ਜਨੂੰਨ ਦਿਲੋ ਦਿਮਾਗ ਤੇ ਹਾਵੀ ਹੋ ਗਿਆ , ਜਿਸ ਦੇ ਚਲਦਿਆਂ ਸਭ ਤੋਂ ਪਹਿਲਾ ਇਹ ਜਰੂਰੀ ਲੱਗਿਆ ਕਿ ਕਿਸੇ ਵੀ ਖਿੱਤੇ ਵਿਚ ਕਿਸਮਤ ਅਜਮਾਈ ਤੋਂ ਪਹਿਲਾ ਆਪਣੇ ਆਪ ਨੂੰ ਸਿੱਖਿਅਕ ਤੌਰ ਤੇ ਮਜ਼ਬੂਤ ਕੀਤਾ ਜਾਵੇ, ਕਿਉਂ ਕਿ ਖੇਤਰ ਭਾਵੇਂ ਕੋਈ ਵੀ ਹੋਵੇ, ਉਸ ਵਿਚ ਬੁਲੰਦੀਆਂ ਛੂਹ ਲੈਣ ਲਈ ਉੱਚ ਸਿੱਖਿਆ ਅਤੇ ਜੀਵਨ ਤਜ਼ੁਰਬੇ ਅਹਿਮ ਭੂਮਿਕਾ ਨਿਭਾਉਂਦੇ ਹਨ, ਜੋ ਤੁਹਾਨੂੰ ਆਤਮ ਵਿਸ਼ਵਾਸ਼ ਵਜੋਂ , ਏਨ੍ਹਾਂ ਪਰਪੱਕ ਵੀ ਕਰ ਦਿੰਦੇ ਹਨ ਕਿ , ਕੋਈ ਵੀ ਕਠਿਨਾਈ ਦਾ ਸਾਹਮਣਾ ਕਰਨਾ । ਤੁਹਾਡੇ ਲਈ ਆਸਾਨ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਪਣੇ ਇਸ ਮੁੂਲ ਸੋਚ ਨੂੰ ਅੰਜਾਮ ਦਿੰਦਿਆਂ ਇੰਟਰਨੈਸ਼ਨਲ ਅਤੇ ਨੈਸ਼ਨਲ ਪੱਧਰ ਤੇ ਚੰਗੇਰ੍ਹੇ ਸਿੱਖਿਆ ਸੰਸਥਾਨਾਂ ਵਿਚੋਂ ਸਿੱਖਿਆ ਹਾਸਿਲ ਕੀਤੀ , ਉਸ ਉਪਰੰਤ ਸਭ ਤੋਂ ਪਹਿਲਾ ਬੰਗਲੋਂਰ ਵਿਚ ਗੁਡਜ਼ ਕੇਅਰਿੰਗ ਕਾਰਗੋ ਪ੍ਰਾਈਵੇਟ ਲਿਮਿਟਡ, ਗੁਡਜ਼ ਕੇਅਰਿੰਗ ਕਾਰਪੋਰੇਸ਼ਨ ਪ੍ਰਾਈਵੇਟ ਲਿਮਿਟਡ ਵੱਖ ਵੱਖ ਕਾਰੋਬਾਰਾ ਦੀ ਸਥਾਪਨਾ ਕੀਤੀ, ਜਿੰਨ੍ਹਾਂ ਵਿਚ ਆਦਿ ਸ਼ਾਮਿਲ ਰਹੇ। ਮੁੰਬਈਆਂ ਨਗਰੀ ਨਾਲ ਬਤੌਰ ਨਿਰਮਾਤਾ ਜੁੜਨ ਦੇ ਸਬੱਬ ਸਬੰਧੀ ਜਾਣਕਾਰੀ ਦਿੰਦਿਆਂ ਡਾ. ਮੌਦੀ ਅੱਗੇ ਦੱਸਦੇ ਹਨ ਕਿ ਦਰਅਸਲ ਗਲੈਮਰ ਦੀ ਚਕਾਚੌਂਧ ਹਰ ਇਕ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਦੇ ਮੱਦੇਨਜ਼ਰ ਪੜ੍ਹਾਈ ਦੌਰਾਨ ਸਮੇਂ ਤੋਂ ਹੀ ਮਨ ਵਿਚ ਇਹ ਇੱਛਾ ਜਨਮ ਲੈਣ ਲੱਗ ਪਈ ਸੀ ਕਿ ਜੇ ਕਦੇਂ ਆਰਥਿਕ ਪੱਖੋਂ ਸੰਪੰਨਤਾਂ ਹਿੱਸੇ ਆਈ ਤਾਂ ਸਿਨੇਮਾਂ ਖੇਤਰ ਨਾਲ ਜਰੂਰ ਜੁੜਾਗਾਂ ਅਤੇ ਬੇਹਤਰੀਨ ਫ਼ਿਲਮਾਂ ਦੇ ਨਿਰਮਾਣ ਵਿਚ ਆਪਣਾ ਯੋਗਦਾਨ ਪਾਵਾਗਾਂ। ਉਨ੍ਹਾਂ ਅੱਗੇ ਦੱਸਿਆ ਕਿ ਆਖ਼ਿਰ ਮਨ ਦੇ ਇਹ ਵਲਵਲੇ ਉਸ ਵੇਲੇ ਅੰਜ਼ਾਮ ਤੱਕ ਪਹੁੰਚ ਗਈ ਜਦੋਂ , ਜਦੋਂ ਕੁਝ ਹਿੰਦੀ ਫ਼ਿਲਮਾਂ ਨਾਲ ਬਤੌਰ ਫਾਈਨਾਈਸ਼ਰ ਜੁੜਨ ਦਾ ਪ੍ਰੋੋਪੋਜ਼ਲ ਮਿਲਿਆ, ਜਿੰਨ੍ਹਾਂ ਦਾ ਉਮਦਾ ਅਤੇ ਵੱਖਰਾ ਕੰਟੈਂਟ ਆਦਿ ਵੇਖਦਿਆਂ ਇੰਨ੍ਹਾਂ ਨਾਲ ਆਪਣੇ ਫ਼ਿਲਮ ਕਰਿਅਰ ਦੀ ਸ਼ੁਰੂਆਤ ਫ਼ਿਲਮ ਨਿਰਮਾਣਕਾਰ ਵਜੋਂ ਕਰਨ ਦਾ ਫ਼ੈਸਲਾ ਲੈ ਲਿਆ । ਉਨ੍ਹਾਂ ਦੱਸਿਆ ਕਿ ਖੁਸ਼ਕਿਸਮਤੀ ਰਹੀ ਕਿ ਸ਼ੁਰੂਆਤ ਸਮੇਂ ਤੋਂ ਹੀ ਕਈ ਵੱਡੀਆਂ ਅਤੇ ਮਲਟੀ ਸਟਾਰ ਫ਼ਿਲਮਾਂ ਫਾਈਨਾਈਸ਼ਰ ਦੇ ਤੌਰ ਤੇ ਕੀਤੀਆਂ, ਜਿੰਨ੍ਹਾਂ ਨਾਲ ਮਾਇਆ ਨਗਰੀ ਵਿਚ ਸਫ਼ਲਤਾ ਅਤੇ ਪਹਿਚਾਣ ਅਤੇ ਸਨੇਹ ਭਰੇ ਰਿਸ਼ਤੇ ਵੀ ਕਾਇਮ ਹੋਏ। ਉਨ੍ਹਾਂ ਦੱਸਿਆ ਕਿ ਕੁਝ ਵਰ੍ਹਿਆਂ ਹਾਂ ਦੇ ਸੁਖਦ ਫ਼ਿਲਮਜ਼ ਫਾਈਨਾਸ਼ ਤਜਰਬੇ ਤੋਂ ਉਤਸ਼ਾਹਿਤ ਹੁੰਦਿਆਂ ਹੁਣ ਫ਼ਿਲਮ ਨਿਰਮਾਣਕਾਰ ਵਜੋਂ ਅਗਲੇਰਾ ਪੜ੍ਹਾਅ ਤੈਅ ਕਰ ਰਿਹਾ ਹੈ, ਜਿਸ ਦੇ ਮੱਦੇਨਜ਼ਰ ਜਿੱਥੇ ਕਈ ਪ੍ਰਭਾਵੀ ਕੰਟੈਂਟ ਫ਼ਿਲਮਜ਼ ਕਰ ਰਿਹਾ ਹਾਂ, ਉਥੇ ਆਉਣ ਵਾਲੇ ਦਿਨ੍ਹਾਂ ਵਿਚ ਨਾਮਵਰ ਸਿੰਗਰਜ਼ ਬਾਦਸ਼ਾਹ, ਨੇਹਾ ਕੱਕੜ੍ਹ, ਜੁਬੀਨ ਨਟਿਆਲ ਦੇ ਗੀਤ ਆਧਾਰਿਤ ਵੱਡੇ ਅਤੇ ਸ਼ਾਨਦਾਰ ਮਿਊਜ਼ਿਕ ਵੀਡੀਓਜ਼ ਵੀ ਦਰਸ਼ਕਾ ਸਨਮੁੱਖ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਰੇਲੂ ਪ੍ਰੋਡੋਕਸ਼ਨ ਹਾਊਸ ਸੇਂਸ ਇੰਟਰਟੇਨਮੈਂਟ ਪ੍ਰਾਈਵੇਟ ਲਿਮਿਟਡ ਅਧੀਨ ਅਜਕਲ ਜਿੰਮੀ ਸ਼ੇਰਗਿੱਲ, ਸ਼ੇਅਸ਼ ਤਲਪੜ੍ਹੇ ਨਾਲ ਟਰੱਸਟ ਆਲਵੇਜ਼ ਬਰੋਕਨ, ਸਾਥੀ ਰੇ ਸਾਥੀ ਪੂਰੀਆਂ ਹੋ ਚੁੱਕੀਆਂ ਹਨ, ਜਿਸ ਤੋਂ ਇਲਾਵਾ ਆਉਣ ਵਾਲੇ ਦਿਨ੍ਹਾਂ ਵਿਚ ਕੁਝ ਬਹੁਤ ਵਿਲੱਖਣ ਅਤੇ ਮਲਟੀ ਸਟਾਰ ਹਿੰਦੀ ਅਤੇ ਪੰਜਾਬੀ ਫ਼ਿਲਮਜ਼ ਵੀ ਸ਼ੂਟਿੰਗ ਨਿਰਮਾਣ ਵੱਲ ਵਧਣ ਜਾ ਰਹੀਆਂ ਹਨ , ਜਿੰਨ੍ਹਾਂ ਦੀ ਰਸਮੀ ਘੋਸ਼ਣਾ ਜਲਦ ਮੁੰਬਈ ਵਿਖੇ ਕੀਤੀ ਜਾਵੇਗੀ।
ਸ਼ਿਵਨਾਥ ਦਰਦੀ ਸੰਪਰਕ :- 98551/55392