You are here

ਕਾਰੋਬਾਰੀ ਖਿੱਤੇ ‘ਚ ਉਚਕੋਟੀ ਮੁਕਾਮ ਅਤੇ ਪਹਿਚਾਣ ਰੱਖਦੀ ਪੰਜਾਬੀ ਸ਼ਖ਼ਸੀਅਤ ਸੰਗ ਵਿਆਹ ਦੇ ਬੰਧਨ ਵਿਚ ਬੱਝੇਗੀ ਸ਼ਾਹੀ ਘਰਾਣੇ ਦੀ ਸ਼ਹਿਜਾਦੀ : ਕਲਪਾਸ਼ਾ ਅੰਕਿਤਾ ਸ਼ਾ

ਅੰਤਰਰਾਸ਼ਟਰੀ ਪੱਧਰ ਦੇ ਸੁੰਦਰਤਾ ਮੁਕਾਬਲਿਆਂ ਵਿਚ ਮੋਹਰੀ ਰਹਿਣ ਅਤੇ ਸਪੈਸ਼ਲ ਬੱਚਿਆਂ ਲਈ ਮਸੀਹਾ ਹੋਣ ਦਾ ਮਾਣ ਕਰ ਰਹੀ ਲਗਾਤਾਰ ਹਾਸਿਲ  

                                    ਸੁੰਦਰਤਾਂ ਮੁਕਾਬਲਿਆਂ ਦੀ ਗੱਲ ਹੋਵੇ ਜਾਂ ਫ਼ਿਰ ਸਮਾਜਿਕ  ਖੇਤਰ ਵਿਚ ਨਿਭਾਏ ਜਾਣ ਵਾਲੇ ਫ਼ਰਜ਼ਾਂ  ਦੀ, ਇੰਨ੍ਹਾਂ ਦੋਹਾਂ ਹੀ ਖਿੱਤਿਆਂ ਵਿਚ ਉੜੀਸ਼ਾ ਨਾਲ ਸਬੰਧ ਰੱਖਦੀ ਹੋਣਹਾਰ ਮਹਿਲਾ ਕਲਪਾਸ਼ਾ ਅੰਤਿਕਾ ਸ਼ਾ ਮਾਣ ਭਰਿਆ ਨਾਂਅ ਬਣਕੇ ਉਭਰੀ ਹੈ । ਜਿੰਨ੍ਹਾਂ ਨੇ , ਵਿਲੱਖਣ ਮਾਣ, ਸਨਮਾਨ ਅਤੇ ਰੁਤਬੇ ਦਾ ਹੱਕਦਾਰ , ਆਪਣੇ ਆਪ ਨੂੰ ਬਣਾ ਲਿਆ ਹੈ।  ਪੁਰਾਤਨ ਭਾਰਤੀ ਰੀਤੀ ਰਿਵਾਜਾ, ਪਰੰਪਰਾਵਾਂ ਨਾਲ ਹਮੇਸ਼ਾ ਅੋਤ ਪੋਤ ਰਹਿਣ ਵਾਲੀ ਅਤੇ ਸ਼ਾਹੀ ਪਰਿਵਾਰ ਨਾਲ ਤਾਲੁਕ ਰੱਖਦੀ , ਇਸ ਪ੍ਰਤਿਭਾਵਾਨ ਮਹਿਲਾ ਨੇ , ਆਪਣੀਆਂ ਅਸਾਧਾਰਨ ਸਮਰੱਥਾਵਾਂ ਅਤੇ ਅਨੂੰਠੀ ਖੂਬਸੂਰਤੀ ਦੇ ਚਲਦਿਆਂ ਦੇਸ਼ ਅਤੇ ਵਿਦੇਸ਼ਾਂ ਵਿਚ ਆਪਣੀਆਂ ਬਹੁਕਲਾਵਾਂ ਦਾ ਲੋਹਾ ਮੰਨਵਾਉਣ ਵਿਚ ਸਫ਼ਲਤਾ ਹਾਸਿਲ ਕੀਤੀ ਹੈ । ਜੋ ਕਿ ਅਗਲੇ ਦਿਨ੍ਹਾਂ ਵਿਚ ਕਾਰੋਬਾਰੀ ਖਿੱਤੇ ‘ਚ ਉਚਕੋਟੀ ਮੁਕਾਮ ਅਤੇ ਪਹਿਚਾਣ ਰੱਖਦੀ , ਅਜਿਹੀ ਪੰਜਾਬੀ ਸ਼ਖ਼ਸੀਅਤ ਸੰਗ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੀ ਹੈ । ਜੋ ਕਿ ਉੜੀਸਾ ਭਰ ਵਿਚ ਕਾਰੋਬਾਰੀ ਖੇਤਰ ਨੂੰ ਨਵੇਂ ਆਯਾਮ ਦੇਣ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ।  

     ਭਾਰਤੀ ਕਲਚਰ , ਰੀਤੀ ਰਿਵਾਜ਼ਾ ਅਤੇ ਕਦਰਾਂ, ਕੀਮਤਾਂ ਨੂੰ ਦੁਨੀਆਭਰ ਵਿੱਚ ਪ੍ਰਚਾਰਿਤ , ਪ੍ਰਸਾਰਿਤ ਕਰਨ ਦੀ ਤਾਂਘ ਰੱਖਦੀ , ਇਹ ਬੇਮਿਸਾਲ ਮਹਿਲਾ ਪੰਜਾਬ ਅਤੇ ਪੰਜਾਬੀਅਤ ਨਾਲ ਸ਼ੁਰੂਆਤੀ, ਹਯਾਤੀ ਪੜਾਵਾਂ ਤੋਂ ਹੀ ਮੋਹ ਰੱਖਦੀ ਰਹੀ ਹੈ । ਜਿੰਨ੍ਹਾਂ ਇਕ ਅਹਿਮ ਮੁਲਾਕਾਤ ਦੌਰਾਨ ਦੱਸਿਆ ਕਿ , ਉੜੀਸਾ ਵਿਚ ਰਹਿਣ ਦੇ ਬਾਵਜੂਦ ਉਨਾਂ ਦੇਸ਼ ਦੇ ਹਰ ਹਿੱਸੇ ਅਤੇ ਪਰੰਪਰਾਵਾਂ ਨੂੰ ਜਾਣਨ , ਸਮਝਣ ਨੂੰ ਹਮੇਸ਼ਾ ਤਰਜ਼ੀਹ ਦਿੱਤੀ ਹੈ  ,ਅਤੇ ਇਹੀ ਵਜ੍ਹਾ ਹੈ ਕਿ ਪੰਜਾਬ ਦੇ ਹਰੇ ਭਰੇ ਖੇਤਾਂ ਨਾਲ ਬੰਨਿਆਂ ਅਤੇ ਸੱਭਿਆਚਾਰ ਦੀ ਵੀ ਉਹ ਕਾਇਲ ਰਹੀ ਹੈ। ਉਨ੍ਹਾਂ ਦੱਸਿਆ ਕਿ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਦੇਸ਼ ਦੇ ਉਸ ਹਿੱਸੇ ਜਿਸ ਦੀ ਮਹਿਮਾਨ ਨਵਾਜ਼ੀ ਦੀ ਗੱਲ ਹੀ ਨਿਰਾਲੀ ਹੈ , ਦੀ ਹੀ ਜੜ੍ਹਾ ਨਾਲ ਜੁੜੇ ਇਕ ਪ੍ਰਮੁੱਖ ਕਾਰੋਬਾਰੀ ਅਤੇ ਪੰਜਾਬੀ ਪਰਿਵਾਰ ਦੀ ਨੂੰਹ ਬਣਨ ਦਾ ਮਾਣ , ਉਨਾਂ ਨੂੰ ਹਾਸਿਲ ਹੋਣ ਜਾ ਰਿਹਾ ਹੈ। ਗਲੈਮਰ ਵਰਲਡ ਅਤੇ ਸ਼ਾਹੀ ਘਰਾਣੇ ਦੀ 'ਸ਼ਹਿਜ਼ਾਦੀ ਕਲਪਾਸ਼ਾ' ,'ਮਿਸ ਬਾਲਾਸੋਰ', 'ਮਿਸ ਉੜੀਸਾ' ਤੋਂ ਲੈ ਕੇ "ਮਿਸ ਫੋਟੋਜਨਿਕ ਇੰਡੀਆਂ" ਦਾ ਤਾਜ਼ ਆਪਣੀ ਝੋਲੀ ਪਾ ਚੁੱਕੀ ਹੈ , ਜਿਸ ਤੋਂ ਇਲਾਵਾ ਦੇਸ਼, ਵਿਦੇਸ਼ ਦੇ ਅਨੇਕਾਂ ਉਚ ਪੱਧਰੀ ਮੁਕਾਬਲਿਆਂ ਵਿਚ ਵੀ ਉਨਾਂ , ਆਪਣੀ ਖੂਬਸੂਰਤੀ ਅਤੇ ਕਲਾ ਨੂੰ ਸਨਮਾਨ ਅਤੇ ਮਾਣ ਦਵਾਉਣ ਦੀ ਕਾਮਯਾਬੀ ਹਾਸਿਲ ਕੀਤੀ ਹੈ।

     ਹਾਲਾਂਕਿ, ਇਹ ਸੁਣਨਾ ਅਤੇ ਵੇਖਣਾ ਹੈਰਾਨੀ ਪੈਦਾ ਕਰਦਾ ਹੈ ਕਿ ,ਖਾਸ਼ੀ ਸ਼ੋਹਰਤ ਹਾਸਿਲ ਕਰ ਲੈਣ ਦੇ ਬਾਵਜ਼ੂਦ , ਇਸ ਉੜੀਸੀਅਨ ਮੁਟਿਆਰ ਨੇ , ਸਿਨੇਮਾ ਖੇਤਰ ਵਿਚ ਕਿਸ਼ਮਤ ਅਜ਼ਮਾਈ ਕਰਨ ਦੀ ਬਜਾਏ ਸਮਾਜਿਕ ਵਜੂਦ ਤਾਲਾਸ਼ ਰਹੇ ਅੰਗਹੀਣ, ਮੰਦਬੁੱਧੀ ਅਤੇ ਅਨਾਥ ਬੱਚਿਆਂ ਨੂੰ ਸਮਾਜਿਕ ਬਰਾਬਰੀ ਅਤੇ ਚੰਗਾ ਜੀਵਨ ਦੇਣ ਨੂੰ ਹੀ ਆਪਣੇ ਜੀਵਨ ਉਦੇਸ਼ ਸਮਝ ਲਿਆ ਹੈ। ਬਾਲੀਵੁੱਡ ‘ਚ ਸ਼ਿਖਰ  ਵੱਲ ਵਧ ਸਕਦੇ ਕਰਿਅਰ ਨੂੰ ਪਾਸੇ ਰੱਖਦੇ ਹੋਏ , ਉਕਤ ਬੱਚਿਆ ਲਈ ਆਪਣਾ ਜੀਵਨ ਸਮਰਪਿਤ ਕਰ ਦੇਣ ਵਾਲੀ , ਇਸ ਮਾਣਮੱਤੀ ਸਖ਼ਸ਼ੀਅਤ ਨੇ ਦੱਸਿਆ ਕਿ , ਪੜ੍ਹਾਈ, ਸਿਹਤ ਜਿਹੀਆਂ ਮੁੱਢਲੀਆਂ ਸਮਾਜਿਕ ਸਹੂਲਤਾ ਤੋਂ ਵੀ ਕੋਰੇ ਜੀਵਨ ਹਾਲਾਤਾਂ ਦਾ ਸਾਹਮਣਾ ਕਰ ਰਹੇ , ਸਪੈਸਲ ਬੱਚਿਆ ਦਾ ਜੀਵਨ ਚੰਗੇਰ੍ਹਾ ਬਣਾਉਣ ਵਿਚ , ਉਹ ਅਹਿਮ ਭੂਮਿਕਾ ਨਿਭਾਉਣਾ ਚਾਹੁੰਦੀ ਹੈ ਅਤੇ ਇਸ ਲਈ ਅਜਿਹੇ ਹੀ ਯਤਨਾਂ ਨੂੰ ਬੇਹਤਰੀਣ ਰੂਪ ਵਿਚ ਸੰਪੂਰਨ ਕਰਵਾਉਣਾ ਹੀ ,ਉਨਾਂ ਦਾ ਮੁੱਖ ਜੀਵਨ ਉਦੇਸ਼ ਹੈ, ਜਿਸ ਲਈ ਉਨਾਂ 'ਅੰਕਿਤਾ ਸ਼ਾ ਫਾਊਡੇਸ਼ਨ' ਦੀ ਵੀ ਸਥਾਪਨਾ ਕੀਤੀ ਹੈ। ਜਿਸ ਦੀ ਰਹਿਨੁਮਾਈ ਹੇਠ , ਉਨਾਂ ਵੱਲੋਂ ਕੀਤੇ ਜਾ ਰਹੇ ਸਲਾਘਾਂਪੂਰਨ ਯਤਨਾਂ ਦੇ ਚਲਦਿਆਂ ਹੀ ਮਾਰਚ 2017 ਵਿਚ 'ਆਸਟਰੇਲੀਆਂ ਆਰਟ ਗੈਲਰੀਲ' ਵਿਚ , ਉਨਾਂ ਦਾ ਚਿੱਤਰ ਵੀ ਵਿਸ਼ੇਸ਼ ਤੌਰ ਤੇ ਸੰਸੋਭਿਤ ਕੀਤਾ ਗਿਆ ਹੈ। ਜੋ ਕਿ ਕੇਵਲ , ਉਨਾਂ ਲਈ ਹੀ ਬਲਕਿ ਉਨਾਂ ਵਰਗੀ ਹੀ ਸੋਚ ਰੱਖਦੀਆਂ ਸਾਰੀਆਂ ਭਾਰਤੀ ਮਹਿਲਾਵਾਂ ਲਈ ਫ਼ਖਰ ਦੀ ਗੱਲ ਹੈ। ਉਨਾਂ ਦੱਸਿਆ ਕਿ ਅਨਾਥ ਅਤੇ ਬੇਸਹਾਰਾ ਬੱਚਿਆ ਨਾਲ ਉਹ ਭਾਵਨਾਤਮਕ ਰੂਪ ਵਿਚ ਜੁੜੇ ਹੋਏ ਹਨ, ਕਿਉਂਕਿ ਉਨ੍ਹਾਂ ਹਮੇਸ਼ਾ ਮਹਿਸੂਸ਼ ਕੀਤਾ ਹੈ ਕਿ , ਝੁੱਗੀ, ਝੋਪੜੀਆਂ ਵਿਚ ਰਹਿਣ ਵਾਲੇ ਅਤੇ ਅਨਾਥ ਬੱਚਿਆ ਨੂੰ , ਅਜੇ ਵੀ ਉਨਾਂ ਸਾਰੀਆਂ ਸਮਾਜਿਕ ਸਹੂਲਤਾਂ ਤੋਂ ਮਹਿਰੂਮ ਰਹਿਣਾ ਪੈ ਰਿਹਾ ਹੈ । ਜੋ ਕਿ ਸਾਰੇ ਆਮ ਅਤੇ ਮੱਧ ਵਰਗੀ ਬੱਚਿਆਂ ਨੂੰ ਵੀ ਨਸ਼ੀਬ ਹੋ ਜਾਂਦੀਆਂ ਹਨ।

 ਦੁਨੀਆਂ ਭਰ ਵਿਚ ਸਮਾਜਿਕ ਖੇਤਰ ਮਸੀਹਾ ਬਣ ਉਭਰੀ । ਇਸ ਪ੍ਰਤਿਭਾਵਾਨ ਮੁਟਿਆਰ ਅਨੁਸਾਰ ਸਮਾਜਿਕ ਫਰਜ਼ਾ ਨੂੰ ਸਫਲਤਾਪੂਰਵਕ ਨਿਭਾਉਣ ਦੇ ਲਈ ਉਨਾਂ ਨੂੰ ਸਵੈਇਛੁੱਕ ਸੰਗਠਨ 'ਅਨੀਤਾ ਸ਼ਾਹ ਫਾਊਡੇਸ਼ਨ' ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ । ਜਿਸ ਨਾਲ ਉਨਾਂ ਨੂੰ ਆਪਣੇ ਸਮਾਜਿਕ ਖੇਤਰ ਫਰਜ਼ਾ ਨੂੰ ਸੰਪੂਰਨ ਕਰਵਾਉਣ ਵਿਚ ਕਾਫ਼ੀ ਮੱਦਦ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ , ਆਪਣੇ ਹੁਣ ਤੱਕ ਦੇ ਜੀਵਨ ਪੜਾਵਾਂ ਦੌਰਾਨ , ਉਨਾਂ ਦਾ ਇਕ ਮਾਤਰ ਉਦੇਸ਼ ਤਨਦੇਹੀ ਨਾਲ ਸਮਾਜਿਕ ਸਰੋਕਾਰਾਂ ਨੂੰ ਅੰਜ਼ਾਮ ਦੇਣਾ ਰਿਹਾ  ਹੈ । ਜਿਸ ਦੇ ਮੱਦੇਨਜ਼ਰ , ਉਹ ਸਪੈਸ਼ਲ ਬੱਚਿਆ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ , ਉਨਾਂ ਦੀਆਂ ਮੁੱਢਲੀਆਂ ਜਰੂਰਤਾਂ ਨੂੰ ਪੂਰਾ ਕਰਨ ਅਤੇ ਉਨਾਂ ਦਾ ਮਨੋਬਲ ਵਧਾਉਣ ਵਿਚ ਬਤੀਤ ਕਰਦੀ ਆ ਰਹੀ ਹੈ । ਜਿੰਨ੍ਹਾਂ ਨਾਲ  ਖੇਡਣਾ, ਉਨਾਂ ਦੀ ਪੜ੍ਹਾਈ ਅਤੇ ਉਚ ਸਿੱਖਿਆ ਮੁਹੱਈਆਂ ਕਰਵਾਉਣਾਂ , ਉਨਾਂ ਦੀਆਂ ਮੁੱਖ ਪਹਿਲਕਦਮੀਆਂ ਵਿਚ ਸ਼ਾਮਿਲ ਹੋ ਚੁੱਕਾ ਹੈ।

       'ਗਲੈਮਰ ਵਰਲਡ' ਅਤੇ ਸਮਾਜਿਕ ਖੇਤਰ ਦੀਆਂ ਰੰਗੀਨੀਆਂ ਅਤੇ ਉਦਾਸੀਆਂ ਨੂੰ ਨਵੀਂ ਸਵੇਰ ਵਾਲੇ ਰੰਗਾ ਨਾਲ ਸਰੋਬਾਰ ਕਰਨ ਵਾਲੀ , ਇਹ ਸ਼ਹਿਜ਼ਾਦੀ ਆਪਣੀ ਨਿੱਜੀ ਜਿੰਦਗੀ ਨੂੰ ਵੀ ਹੁਣ ਨਵੀਆਂ ਪਰੰਪਰਾਵਾਂ ਅਤੇ ਨਵੇਂ ਆਯਾਮ ਨਾਲ ਲੈਸ ਕਰਨਾ ਚਾਹੁੰਦੀ ਹੈ । ਜਿੰਨ੍ਹਾਂ ਅਨੁਸਾਰ ਸ਼ਾਹੀ ਘਰਾਣੇ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ , ਉਹ ਆਪਣੀਆਂ ਅਸਲ ਜੜ੍ਹਾਂ ਅਤੇ ਸੰਸਕਾਰਾਂ ਨਾਲ ਹਮੇਸ਼ਾ ਜੁੜੀ ਰਹੀ ਹੈ। ਜਿਸ ਦੇ ਮੱਦੇਨਜ਼ਰ ਹੀ , ਉਨਾਂ ਦੇ ਅਗਲੇ ਦਿਨ੍ਹੀ ਹੋਣ ਵਾਲੇ ਵਿਆਹ ਵਿਚ ਭਾਰਤੀ ਰੰਗਾਂ, ਪਰੰਪਰਾਵਾਂ ਅਤੇ ਸੱਭਿਆਚਾਰ ਦਾ ਅਨੂਠਾ ਸੁਮੇਲ ਵੇਖਣ ਨੂੰ ਮਿਲੇਗਾ। ਉਨਾਂ ਨੇ ਦੱਸਿਆ ਕਿ , ਵਿਆਹ ਦੇ ਬਾਅਦ ਵੀ ਉਨਾਂ ਵੱਲ ਸਮਾਜਿਕ ਜਿੰਮੇਵਾਰੀਆਂ ਨਿਭਾਏ ਜਾਣ ਦਾ ਸਿਲਸਿਲਾ ਪਹਿਲਾ ਵਾਂਗ ਜਾਰੀ ਰਹੇਗਾ । ਜਿਸ ਵਿਚ ਉਨਾਂ ਦੇ ਪਤੀ ਵੀ ਉਨਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਗੇ, ਜਿਸ ਨਾਲ ਉਨਾਂ ਨੂੰ ਆਪਣੇ ਇਹਨਾਂ ਫਰਜ਼ਾਂ ਨੂੰ , ਹੋਰ ਤਨਦੇਹੀ ਨਾਲ ਨਿਭਾਉਣ ਅਤੇ ਹੋਰ ਵਿਸਥਾਰਿਤ ਰੂਪ ਦੇਣ ਵਿਚ ਵੀ ਮੱਦਦ ਮਿਲੇਗੀ।                                                                                            

ਸ਼ਿਵਨਾਥ ਦਰਦੀ
ਸੰਪਰਕ :- 9855155392