You are here

ਨਗਰ ਕੌਂਸਲ ਜਗਰਾਉਂ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਿਰੰਤਰ ਵਿਕਾਸ ਦੇ ਵੱਖ-ਵੱਖ ਕੰਮ ਕਰਵਾਏ ਜਾ ਰਹੇ ਹਨ-ਜਤਿੰਦਰ ਪਾਲ ਰਾਣਾ

ਜਗਰਾਓਂ 25 ਅਗਸਤ ( ਅਮਿਤ   ਖੰਨਾ  ) ਨਗਰ ਕੌਂਸਲ ਜਗਰਾਉਂ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਿਰੰਤਰ ਵਿਕਾਸ ਦੇ ਵੱਖ-ਵੱਖ ਕੰਮ ਕਰਵਾਏ ਜਾ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਲੰਬਿਤ ਪਏ ਅਤਿ ਜਰੂਰੀ ਕੰਮਾਂ ਨੂੰ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ
ਮੁੱਖ ਰੱਖਦੇ ਹੋਏ ਪਹਿਲ ਦੇ ਆਧਾਰ ਤੇ ਜੰਗੀ ਪੱਧਰ ਤੇ ਜਲਦ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਹਨਾਂ ਕੰਮਾਂ ਵਿੱਚ

1.ਡਾ: ਹਰੀ ਸਿੰਘ ਰੋਡ ਤੋਂ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਤਹਿਸੀਲ ਰੋਡ ਤੱਕ ਬਰਮਾਂ ਤੇ ਇੰਟਰਲਾਕ ਟਾਇਲਾਂ ਦਾ ਕੰਮ - 48.24 ਲੱਖ ਰੁਪਏ

2. ਐਸ.ਬੀ.ਆਈ.ਬੈਂਕ ਤੋਂ ਸੰਜੀਵਨੀ ਹਸਪਤਾਲ ਕੱਚਾ ਮਲਕ ਰੋਡ ਜਗਰਾਉਂ ਤੱਕ ਬਰਮਾਂ ਤੇ ਇੰਟਰਲਾਕ ਟਾਇਲਾਂ ਦਾ ਕੰਮ - 39.38 ਲੱਖ ਰੁਪਏ

3, ਰੇਲਵੇ ਕਰਾਸਿੰਗ ਤੋਂ ਜੀ.ਟੀ.ਰੋਡ ਕੱਚਾ ਮਲਕ ਰੋਡ ਜਗਰਾਉਂ ਬਰਮਾਂ ਤੇ ਇੰਟਰਲਾਕ ਟਾਇਲਾਂ ਦਾ ਕੰਮ - 69.33 ਲੱਖ ਰੁਪਏ

4. ਡਿਸਪੋਜ਼ਲ ਤੋਂ ਭੋਲੂ ਪਹਿਲਵਾਨ ਤੋਂ ਮੁਕੰਦਪੁਰੀ ਤੱਕ ਇੰਟਰਲਾਕ ਟਾਇਲਾਂ ਦਾ ਕੰਮ - 27.40 ਲੱਖ ਰੁਪਏ

5. ਸ਼ੇਰਪੁਰਾ ਰੇਲਵੇ ਕਰਾਸਿੰਗ ਤੋਂ ਸ਼ੇਰਪੁਰਾ ਚੌਂਕ ਬਰਮਾਂ ਤੇ ਇੰਟਰਲਾਕ ਟਾਇਲਾਂ ਦਾ ਕੰਮ - 53.10 ਲੱਖ ਰੁਪਏ

6. ਰਾਏਕੋਟ ਰੋਡ ਰਾਣੀ ਝਾਂਸੀ ਚੌਕ ਤੋਂ ਗਰਗ ਹਸਪਤਾਲ ਅਤੇ ਰਾਏਕੋਟ ਰੋਡ ਬੱਸ ਸਟੈਂਡ ਤੋਂ ਲਾਸ਼ ਘਰ ਜਗਰਾਉਂ K.H.S. (ਸਨਮਤੀ ਸਕੂਲ ਸਾਈਡ) ਤੇ ਇੰਟਰਲਾਕ ਟਾਇਲਾਂ ਦਾ ਕੰਮ - 85.28 ਲੱਖ ਰੁਪਏ

7. ਕਮਲ ਚੌਂਕ ਤੋਂ ਫਿਲੌਰੀ ਸ਼ਾਪ ਤੱਕ ਇੰਟਰਲਾਕ ਟਾਇਲਾਂ ਕੰਮ -33.99 ਲੱਖ ਰੁਪਏ

8. ਸ਼ਿਵਾਲਾ ਪੁਲੀ ਤੋਂ ਡਿਸਪੋਜ਼ਲ ਕਾਉਂਕੇ ਮੰਦਰ ਤੱਕ ਇੰਟਰਲਾਕ ਟਾਇਲਾਂ ਦਾ ਕੰਮ - 34.79ਲੱਖ ਰੁਪਏ

9. ਗਲੀ ਸ਼ਕਤੀ ਨਗਰ ਵਿਖੇ ਇੰਟਰਲਾਕ ਟਾਇਲਾਂ ਦਾ ਕੰਮ - 30.61 ਲੱਖ ਰੁਪਏ ਅਤੇ

10. ਰਾਏਕੋਟ ਰੋਡ ਰਾਣੀ ਝਾਂਸੀ ਚੌਕ ਤੋਂ ਗਰਗ ਹਸਪਤਾਲ ਅਤੇ ਰਾਏਕੋਟ ਰੋਡ ਬੱਸ ਸਟੈਂਡ ਤੋਂ ਲਾਸ਼ ਘਰ ਜਗਰਾਉਂ L.H.S. (ਕਲਿਆਣੀ
ਹਸਪਤਾਲ ਸਾਈਡ) ਤੇ ਇੰਟਰਲਾਕ ਟਾਇਲਾਂ ਦਾ ਕੰਮ - 88.26 ਲੱਖ ਰੁਪਏ

 ਕੁੱਲ 510.38 ਲੱਖ ਰੁਪਏ ਦੇ ਕੰਮ ਜਲਦ ਸ਼ੁਰੂ ਕਰਵਾਏ ਜਾ ਰਹੇ ਹਨ। ਇਹ ਕੰਮ ਵਿਸ਼ੇਸ਼ ਤੌਰ ਤੇ ਉਹਨਾਂ ਸੜਕਾਂ ਦੇ ਹਨ ਜਿਹਨਾਂ ਦੀ ਪਿਛਲੇ ਕਈ ਸਾਲਾਂਤੋਂ ਸ਼ਹਿਰ ਵਾਸੀਆਂ ਵਲੋਂ ਇਹਨਾਂ ਨੂੰ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਸ਼ਹਿਰ ਵਾਸੀਆਂ ਵਲੋਂ ਪਿਛਲੇ ਲੰਬੇ
ਸਮੇਂ ਤੋਂ ਇਹਨਾਂ ਮਾੜੀਆਂ ਹਾਲਤ ਹੋ ਚੁੱਕੀਆਂ ਸੜਕਾਂ ਦਾ ਸੰਤਾਪ ਭੋਗਿਆ ਜਾ ਰਿਹਾ ਸੀ। ਨਗਰ ਕੌਂਸਲ ਵਲੋਂ ਇਹ ਕੰਮ ਪੰਜਾਬ ਸਰਕਾਰ ਪਾਸੋਂ “ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਪ੍ਰਾਪਤ ਗਰਾਂਟ ਅਧੀਨ ਕਰਵਾਏ ਜਾ ਰਹੇਹਨ। ਨਗਰ ਕੌਂਸਲ ਜਗਰਾਉਂ ਇਹ ਕੰਮ ਸਰਕਾਰ ਵਲੋਂ ਜਾਰੀ ਹਦਾਇਤਾਂ ਅਤੇ ਤੈਅ ਨਿਯਮਾਂ ਅਨੁਸਾਰ ਵਧੀਆ ਕੁਆਲਿਟੀ ਅਤੇ ਉੱਚ ਮਿਆਰ ਦੇ ਕਰਵਾਏ ਜਾਣਗੇ। ਆਉਣ ਵਾਲੇ ਸਮੇਂ ਦੌਰਾਨ ਨਗਰ ਕੌਂਸਲ ਵਲੋਂ ਸ਼ਹਿਰ ਵਾਸੀਆਂਦੀ ਸਹੂਲਤ ਲਈ ਸਾਰੇ ਵਾਰਡਾਂ ਵਿੱਚ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਵਿਕਾਸ ਦੇ ਕੰਮ ਲਗਾਤਾਰ ਜਾਰੀ ਰੱਖੇ ਜਾਣਗੇ।