You are here

10.5 ਕਰੋਡ਼ ਨਾਲ ਮਾਰਕੀਟ ਕਮੇਟੀ ਜਗਰਾਉਂ ਅਧੀਨ 101 ਕਿਲੋਮੀਟਰ ਸਡ਼ਕਾਂ ਦੀ ਹੋਵੇਗੀ ਮੁਰੰਮਤ

ਸਮੇਂ ਤੋਂ ਪਹਿਲਾਂ ਟੁੱਟੀ ਜਗਰਾਉਂ-ਸ਼ੇਰਪੁਰ ਸਡ਼ਕ ’ਤੇ ਵੀ ਖਰਚੇ ਜਾਣਗੇ 78 ਲੱਖ-ਚੇਅਰਮੈਨ ਗਰੇਵਾਲ

ਜਗਰਾਉਂ, 24 ਅਗਸਤ (ਅਮਿਤ ਖੰਨਾ )- ਏਸ਼ੀਆ ਦੀ ਦੂਜੀ ਵੱਡੀ ਮੰਡੀ ’ਚ ਸਥਿਤ ਮਾਰਕੀਟ ਕਮੇਟੀ ਜਗਰਾਉਂ ਵੱਲੋਂ ਅਗਲੇ ਦਿਨਾਂ ’ਚ 101 ਕਿਲੋਮੀਟਰ ਸਡ਼ਕਾਂ ਦੀ ਮੁਰੰਮਤ ’ਤੇ ਸਾਢੇ ਦਸ ਕਰੋਡ਼ ਰੁਪਏ ਖਰਚੇ ਜਾਣਗੇ। ਇਸ ਨਾਲ ਸਮੁੱਚੇ ਇਲਾਕੇ ਦੀਆਂ ਪੇਂਡੂ ਲਿੰਕ ਸਡ਼ਕਾਂ ਦੀ ਕਾਇਆ ਕਲਪ ਹੋ ਜਾਵੇਗੀ। ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਸਾਲ ਪੂਰੇ ਕਰ ਚੁੱਕੀਆਂ ਸਡ਼ਕਾਂ ’ਤੇ 9 ਕਰੋਡ਼ 86 ਲੱਖ 49 ਹਜ਼ਾਰ ਰੁਪਏ ਖਰਚ ਕਰਕੇ ਮੁਰੰਮਤ ਕਰਵਾਈ ਜਾ ਰਹੀ ਹੈ। ਦੋ ਸਮੇਂ ਤੋਂ ਪਹਿਲਾਂ ਟੁੱਟੀਆਂ ਸਡ਼ਕਾਂ ਦੀ ਵੀ ਮੁਰੰਮਤ ਹੋਣ ਜਾ ਰਹੀ ਹੈ ਜਿਸ ’ਚ ਇਕ ਹੀਰਾ ਬਾਗ ’ਚ ਪੈਂਦੀ 1.30 ਕਿਲੋਮੀਟਰ ਦੇ ਕਰੀਬ ਸਡ਼ਕ ’ਤੇ 21 ਲੱਖ ਰੁਪਏ ਖਰਚੇ ਜਾਣਗੇ ਅਤੇ ਜਗਰਾਉਂ ਤੋਂ ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਜੀ ਦੇ ਜਨਮ ਅਸਥਾਨ ਸ਼ੇਰਪੁਰ ਕਲਾਂ ਨੂੰ ਜੋਡ਼ਦੀ ਸਡ਼ਕ ’ਤੇ 78 ਲੱਖ ਰੁਪਏ ਖਰਚੇ ਜਾਣਗੇ। ਚੇਅਰਮੈਨ ਗਰੇਵਾਲ ਨੇ ਕਿਹਾ ਕਿ ਸਡ਼ਕਾਂ ਬਣਾਉਣ ਤੇ ਮੁਰੰਮਤ ਕਰਨ ਦੇ ਤਿੰਨ ਫੇਜ਼ ਪੂਰੇ ਹੋਣ ਤੋਂ ਬਾਅਦ ਇਹ ਚੌਥੇ ਫੇਜ਼ ’ਚ ਕੰਮ ਹੋ ਰਿਹਾ ਹੈ। ਇਸ ਦੇ ਪੂਰਾ ਹੋਣ ’ਤੇ ਇਲਾਕੇ ਦੀਆਂ ਸਾਰੀਆਂ ਲਿੰਕ ਸਡ਼ਕਾਂ ਵਧੀਆ ਹਾਲਤ ’ਚ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਡ਼ਕਾਂ ’ਤੇ ਖਰਚੀ ਜਾਣ ਵਾਲੀ ਰਕਮ ’ਚ 5 ਕਰੋਡ਼ 36 ਲੱਖ 43 ਹਜ਼ਾਰ ਰੁਪਏ ਮੰਡੀ ਬੋਰਡ ਵੱਲੋਂ ਜਦਕਿ 4 ਕਰੋਡ਼ 50 ਲੱਖ ਤੋਂ ਵਧੇਰੇ ਮਾਰਕੀਟ ਕਮੇਟੀ ਜਗਰਾਉਂ ਵੱਲੋਂ ਖਰਚ ਕੀਤੇ ਜਾਣਗੇ। ਚੇਅਰਮੈਨ ਗਰੇਵਾਲ ਅਨੁਸਾਰ ਜਲਦ ਹੀ ਇਹ ਸਾਰਾ ਕੰਮ ਨੇਪਰੇ ਚਡ਼੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਇਕ-ਇਕ ਕਰਕੇ ਪੂਰੇ ਕੀਤੇ ਗਏ ਹਨ। ਜਗਰਾਉਂ ਹਲਕੇ ’ਚ ਵਧੀਆ ਸਡ਼ਕਾਂ ਦੇਣ ਦਾ ਵਾਅਦਾ ਵੀ ਪੂਰਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਖਾਡ਼ਾ ਤੋਂ ਕਾਉਂਕੇ ਕਲਾਂ ਤੱਕ 6.60 ਕਿਲੋਮੀਟਰ ਸਡ਼ਕ 60 ਲੱਖ ਰੁਪਏ ਨਾਲ, ਕਾਉਂਕੇ ਕਲਾਂ ਤੋਂ ਗੁਰੂਸਰ ਤੱਕ 5.30 ਕਿਲੋਮੀਟਰ ਸਡ਼ਕ 49.51 ਲੱਖ ਨਾਲ, ਬਰਸਾਲ ਤੋਂ ਸਵੱਦੀ ਕਲਾਂ 6.68 ਕਿਲੋਮੀਟਰ ਸਡ਼ਕ 90 ਲੱਖ ਨਾਲ, ਡੱਲਾ ਤੋਂ ਅਖਾਡ਼ਾ 51.34 ਲੱਖ ਨਾਲ ਬਣਾਈ ਜਾਵੇਗੀ। ਇਸ ਤੋਂ ਇਲਾਵਾ ਅਖਾਡ਼ਾ ਤੋਂ ਰੂਮੀ, ਚੌਕੀਮਾਨ ਤੋਂ ਪੱਬੀਆਂ, ਸ਼ੇਰਪੁਰ ਕਲਾਂ ਤੋਂ ਲੀਲਾਂ, ਸ਼ੇਰਪੁਰ ਖੁਰਦ ਤੋਂ ਲੀਲਾਂ, ਕੋਠੇ ਬੱਗੂ ਤੋਂ ਸ਼ਮਸ਼ਾਨਘਾਟ, ਗਾਲਿਬ ਕਲਾਂ ਤੋਂ ਸ਼ੇਖਦੌਲਤ, ਗਾਲਿਬ ਕਲਾਂ ਤੋਂ ਗਾਲਿਬ ਖੁਰਦ, ਸੂਜਾਪੁਰ ਤੋਂ ਜੱਸੋਵਾਲ ਬਰਾਸਤਾ ਕੁਲਾਰ, ਰਸੂਲਪੁਰ ਤੋਂ ਕਾਉਂਕੇ ਖੋਸਾ, ਗੁਡ਼ੇ ਤੋਂ ਤਲਵੰਡੀ, ਡਾਂਗੀਆਂ ਤੋਂ ਰਸੂਲਪੁਰ, ਦੇਹਡ਼ਕਾ ਤੋਂ ਸ਼ਮਸ਼ਾਨਘਾਟ, ਕੁਲਾਰ ਤੋਂ ਧਰਮਸ਼ਾਲਾ, ਡੱਲਾ ਤੋਂ ਰਸੂਲਪੁਰ, ਗੁਰੂਸਰ ਤੋਂ ਨਾਨ